Page 1296

ਹਰਿ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆਂ ਮਨੁ ਰੰਗਿ ਰੰਗੀਤਿ ॥
ਭਾਗਾਂ ਵਾਲੇ ਹਨ ਪਵਿੱਤਰ ਪੁਰਸ਼, ਵਾਹਿਗੁਰੂ ਦੇ ਸਾਧੂ ਜਿਨ੍ਹਾਂ ਨਾਲ ਮਿਲਣ ਦੁਆਰਾ, ਮਨੁਸ਼ ਦਾ ਮਨੂਆ ਪ੍ਰਭੂ ਦੀ ਪ੍ਰੀਤਿ ਨਾਲ ਰੰਗਿਆ ਜਾਂਦਾ ਹੈ।

ਹਰਿ ਰੰਗੁ ਲਹੈ ਨ ਉਤਰੈ ਕਬਹੂ ਹਰਿ ਹਰਿ ਜਾਇ ਮਿਲੈ ਹਰਿ ਪ੍ਰੀਤਿ ॥੩॥
ਹਰੀ ਦਾ ਪਿਆਰ ਮੱਧਮ ਨਹੀਂ ਪੈਂਦਾ, ਨਾਂ ਹੀ ਇਹ ਕਦਾਚਿਤ ਦੂਰ ਹੁੰਦਾ ਹੈ। ਪ੍ਰਭੂ ਦੇ ਪਿਆਰ ਰਾਹੀਂ ਜੀਵ ਜਾ ਕੇ ਪ੍ਰਭੂ ਪ੍ਰੇਮਸ਼ਰ ਨਾਲ ਮਿਲ ਜਾਂਦਾ ਹੈ।

ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ ॥
ਮੈਂ ਪਾਪੀ ਨੇ ਕ੍ਰੋੜਾ ਹੀ ਅਨੇਕਾਂ ਮੰਦੇ ਕਰਮ ਕੀਤੇ ਸਨ। ਉਨ੍ਹਾਂ ਨੂੰ ਕੁਤਰ ਕੇ, ਗੁਰਦੇਵ ਜੀ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਵੱਢ ਸੁਟਿਆ ਹੈ।

ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ ਜਨ ਨਾਨਕ ਪਤਿਤ ਪੁਨੀਤਿ ॥੪॥੫॥
ਗੁਰਾਂ ਨੇ ਮੈਨੂੰ ਸੁਆਮੀ ਵਾਹਿਗੁਰੂ ਦੇ ਨਾਮ ਦੀ ਪਰਮ ਸ਼੍ਰੇਸ਼ਟ ਦਵਾਈ ਪਰਦਾਨ ਕੀਤੀ ਹੈ ਅਤੇ ਮੈਂ ਪਾਪੀ ਗੋਲਾ ਨਾਨਕ ਪਾਵਨ ਪਵਿੱਤਰ ਹੋ ਗਿਆ ਹਾਂ।

ਕਾਨੜਾ ਮਹਲਾ ੪ ॥
ਕਾਨੜਾ ਚੌਥੀ ਪਾਤਿਸ਼ਾਹੀ।

ਜਪਿ ਮਨ ਰਾਮ ਨਾਮ ਜਗੰਨਾਥ ॥
ਹੇ ਮੇਰੀ ਜਿੰਦੜੀਏ! ਤੂੰ ਸੰਸਾਰ ਦੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।

ਘੂਮਨ ਘੇਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ ॥੧॥ ਰਹਾਉ ॥
ਮੈਂ ਪ੍ਰਾਣਨਾਸ਼ਕ ਪਾਪਾਂ ਦੀ ਘੁੰਮਣਘੇਰੀ ਵਿੱਚ ਫਸ ਗਿਆ ਸਾਂ। ਆਪਣਾ ਹੱਥ ਦੇ ਕੇ ਸੱਚੇ ਗੁਰਾਂ ਨੇ ਮੈਨੂੰ ਇਸ ਵਿਚੋਂ ਬਾਹਰ ਕੱਢ ਲਿਆ ਹੈ। ਠਹਿਰਾਉ।

ਸੁਆਮੀ ਅਭੈ ਨਿਰੰਜਨ ਨਰਹਰਿ ਤੁਮ੍ਹ੍ਹ ਰਾਖਿ ਲੇਹੁ ਹਮ ਪਾਪੀ ਪਾਥ ॥
ਹੇ ਮਨੁਸ਼-ਸ਼ੇਰ ਸਰੂਪ ਭੈ ਰਹਿਤ ਪਵਿੱਤਰ ਪ੍ਰਭੂ! ਤੂੰ ਮੈਂ ਪਾਬਰ ਅਤੇ ਪੱਥਰ ਦੀ ਰੱਖਿਆ ਕਰ।

ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥ ॥੧॥
ਮੈਨੂੰ ਵਿਸ਼ੇ ਭੋਗ, ਗੁੱਸੇ ਅਤੇ ਲਾਲਚ ਦੇ ਪਾਪਾਂ ਨੇ ਲੁਭਾਇਮਾਨ ਕਰ ਲਿਆ ਹੈ, ਪ੍ਰੰਤੂ ਤੇਰੀ ਸੰਗਤ ਅੰਦਰ, ਹੇ ਸੁਆਮੀ! ਮੈਂ ਲੱਕੜੀ ਦੀ ਬੇੜੀ ਵਿੱਚ ਲੋਹੇ ਦੀ ਮਾਨੰਦ ਪਾਰ ਉਤਰ ਗਿਆ ਹਾਂ।

ਤੁਮ੍ਹ੍ਹ ਵਡ ਪੁਰਖ ਬਡ ਅਗਮ ਅਗੋਚਰ ਹਮ ਢੂਢਿ ਰਹੇ ਪਾਈ ਨਹੀ ਹਾਥ ॥
ਹੇ ਵਿਸ਼ਾਲ ਵਾਹਿਗੁਰੂ! ਤੂੰ ਪਰਮ ਬੇਬਾਹ ਅਤੇ ਅਗਾਧ ਹੈਂ। ਪ੍ਰੰਤੂ ਮੈਨੂੰ ਤੇਰੇ ਓੜਕ ਦਾ ਪਤਾ ਨਹੀਂ ਲੱਗ ਸਕਿਆ।

ਤੂ ਪਰੈ ਪਰੈ ਅਪਰੰਪਰੁ ਸੁਆਮੀ ਤੂ ਆਪਨ ਜਾਨਹਿ ਆਪਿ ਜਗੰਨਾਥ ॥੨॥
ਤੂੰ ਹੇ ਸਾਈਂ! ਪਰੇਡੇ ਤੋਂ ਪਰਮ ਪਰੇਡੇ ਅਤੇ ਸ਼੍ਰੇਸ਼ਟਾਂ ਦਾ ਪਰਮ ਸ਼੍ਰੇਸ਼ਟ ਹੈਂ। ਤੂੰ ਆਪ ਹੀ ਆਪਣੇ ਆਪ ਨੂੰ ਜਾਣਦਾ ਹੈਂ, ਹੇ ਸੰਸਾਰ ਦੇ ਸੁਆਮੀ!

ਅਦ੍ਰਿਸਟੁ ਅਗੋਚਰ ਨਾਮੁ ਧਿਆਏ ਸਤਸੰਗਤਿ ਮਿਲਿ ਸਾਧੂ ਪਾਥ ॥
ਮੈਂ ਅਣਡਿੱਠ ਅਤੇ ਅਲਖ ਸੁਆਮੀ ਦਾ ਸਿਮਰਨ ਕੀਤਾ ਹੈ ਅਤੇ ਸੰਤਾਂ ਅਤੇ ਸਤਿਸੰਗਤ ਨਾਲ ਮਿਲਣ ਦੁਆਰਾ ਉਸ ਦੇ ਮਾਰਗ ਨੂੰ ਪਾ ਲਿਆ ਹੈ।

ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ ॥੩॥
ਸਾਧ ਸੰਗਤ ਨਾਲ ਜੁੜ ਕੇ ਮੈਂ ਸਾਈਂ ਹਰੀ ਦੀ ਵਾਰਤਾ ਸੁਣਦਾ ਹਾਂ। ਵਾਹਿਗੁਰੂ ਦੇ ਨਾਮ ਨੂੰ ਸਿਮਰਦਾ ਹਾਂ। ਹਾਂ ਅਤੇ ਉਸ ਦੀ ਉਚਾਰਨ-ਰਹਿਤ ਵਿਆਖਿਆ ਨੂੰ ਉਚਾਰਦਾ ਹਾਂ।

ਹਮਰੇ ਪ੍ਰਭ ਜਗਦੀਸ ਗੁਸਾਈ ਹਮ ਰਾਖਿ ਲੇਹੁ ਜਗੰਨਾਥ ॥
ਮੇਰੇ ਸਿਰ ਦਾ ਸਾਈਂ ਸ਼੍ਰਿਸ਼ਟੀ ਦਾ ਮਾਲਕ ਅਤੇ ਸੰਸਾਰ ਦਾ ਸੁਆਮੀ ਹੈ। ਹੇ ਰਚਨਾ ਦੇ ਪਾਤਿਸ਼ਾਹ ਵਾਹਿਗੁਰੂ! ਆਪਣੀ ਮਿਹਰ ਦੁਆਰਾ ਤੂੰ ਮੇਰੀ ਰੱਖਿਆ ਕਰ।

ਜਨ ਨਾਨਕੁ ਦਾਸੁ ਦਾਸ ਦਾਸਨ ਕੋ ਪ੍ਰਭ ਕਰਹੁ ਕ੍ਰਿਪਾ ਰਾਖਹੁ ਜਨ ਸਾਥ ॥੪॥੬॥
ਦਾਸ ਨਾਨਕ ਤੇਰੇ ਸੇਵਕਾਂ ਦੇ ਸੇਵਕ ਹੈ, ਹੇ ਸੁਆਮੀ! ਮੇਰੇ ਉਤੇ ਰਹਿਮਤ ਧਾਰ ਅਤੇ ਤੂੰ ਮੈਨੂੰ ਆਪਣੇ ਸਾਧੂਆਂ ਦੀ ਸੰਗਤ ਵਿੱਚ ਰੱਖ।

ਕਾਨੜਾ ਮਹਲਾ ੪ ਪੜਤਾਲ ਘਰੁ ੫ ॥
ਕਾਨੜਾ ਚੌਥੀ ਪਾਤਿਸ਼ਾਹੀ। ਪੜਤਾਲ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮਨ ਜਾਪਹੁ ਰਾਮ ਗੁਪਾਲ ॥
ਹੇ ਮੇਰੀ ਜਿੰਦੜੀਏ! ਤੂੰ ਸੰਸਾਰ ਦੇ ਪਾਲਣ ਪੋਸਣਹਾਰ ਸੁਆਮੀ ਦਾ ਸਿਮਰਨ ਕਰ।

ਹਰਿ ਰਤਨ ਜਵੇਹਰ ਲਾਲ ॥
ਵਾਹਿਗੁਰੂ ਮੋਤੀ, ਜਵਾਹਰ ਅਤੇ ਮਾਣਕ ਹੈ।

ਹਰਿ ਗੁਰਮੁਖਿ ਘੜਿ ਟਕਸਾਲ ॥
ਪ੍ਰਭੂ ਗੁਰੂ-ਅਨੁਸਾਰੀਆਂ ਨੂੰ ਆਪਣੀ ਸਿਖਸ਼ਾਲਾ ਅੰਦਰ ਢਾਲਦਾ ਹੈ।

ਹਰਿ ਹੋ ਹੋ ਕਿਰਪਾਲ ॥੧॥ ਰਹਾਉ ॥
ਤੂੰ ਮੇਰੇ ਉਤੇ ਦਇਆਵਾਨ ਹੋ, ਹੇ ਮੇਰੇ ਵਾਹਿਗੁਰੂ! ਠਹਿਰਾਓ।

ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ ਰਾਮ ਰਾਮ ਰਾਮ ਰਾਮ ਲਾਲ ॥
ਹੇ ਪ੍ਰਭੂ, ਪ੍ਰਭੂ, ਪ੍ਰਭੂ, ਮੇਰੇ ਪਿਆਰੇ ਪ੍ਰਭੂ! ਅਥਾਹ ਅਤੇ ਅਗਾਧ ਹਨ ਤੇਰੀਆਂ ਨੇਕੀਆਂ। ਮੇਰੀ ਇਕ ਗਰੀਬੜੀ ਜੀਭ ਉਹਨਾਂ ਦਾ ਕਿਸ ਤਰ੍ਹਾਂ ਵਰਨਣ ਕਰ ਸਕਦੀ ਹੈ?

ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੧॥
ਹੇ ਮਹਾਰਾਜ ਮਾਲਕ! ਤੇਰੀ ਅਕਹਿ ਵਾਰਤਾ ਨੂੰ ਕੇਵਲ ਤੂੰ, ਤੂੰ, ਤੂੰ ਹੀ ਜਾਣਦਾ ਹੈਂ। ਪ੍ਰਸੰਨ, ਪ੍ਰਸੰਨ, ਪ੍ਰਸੰਨ ਮੈਂ ਹੋ ਗਈ ਹਾਂ, ਤੈਡਾਂ ਸਿਮਰਨ ਕਰਨ ਦੁਆਰਾ।

ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ ॥
ਵਾਹਿਗੁਰੂ ਸਾਈਂ ਮੇਰੀ ਜਿੰਦ ਜਾਨ ਦਾ ਸਾਥੀ ਹੈਂ। ਮੇਰਾ ਵਾਹਿਗੁਰੂ ਹੀ ਮੇਰਾ ਇਕੋ ਇਕ ਮਿੱਤਰ ਹੈ। ਮੇਰੀ ਜਿੰਦੜੀ, ਦੇਹ ਅਤੇ ਜੀਭ ਸਾਈਂ ਹਰੀ ਦੇ ਨਾਮ ਨਾਲ ਰੰਗੇ ਹੋਏ ਹਨ। ਕੇਵਲ ਸਾਈਂ ਦਾ ਨਾਮ ਹੀ ਮੇਰੀ ਦੌਲਤ ਤੇ ਜਾਇਦਾਦ ਹੈ।

ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ ਹਉ ਬਲਿ ਬਲੇ ਹਉ ਬਲਿ ਬਲੇ ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥
ਜਿਸ ਕਿਸੇ ਦੀ ਇਹੋ ਜਿਹੀ ਪ੍ਰਾਲਬਧ ਹੈ, ਉਹ ਆਪਣੇ ਕੰਤ ਨੂੰ ਪਾ ਲੈਂਦੀ ਹੈ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਆਪਣੇ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਹੇ ਗੋਲੇ ਨਾਨਕ! ਉਸ ਉਤੋਂ ਮੈਂ ਸਦਕੇ ਤੇ ਕੁਰਬਾਨ ਹਾਂ, ਮੈਂ ਸਦਕੇ ਤੇ ਕੁਰਬਾਨ ਹਾਂ, ਜੋ ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ, ਪ੍ਰਸੰਨ, ਅਨੰਦ ਅਤੇ ਖੁਸ਼ੀ ਥੀ ਗਈ ਹੈ।

ਕਾਨੜਾ ਮਹਲਾ ੪ ॥
ਕਾਨੜਾ ਚੌਥੀ ਪਾਤਿਸ਼ਾਹੀ।

ਹਰਿ ਗੁਨ ਗਾਵਹੁ ਜਗਦੀਸ ॥
ਤੂੰ ਸੰਸਾਰ ਦੇ ਸੁਆਮੀ, ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।

ਏਕਾ ਜੀਹ ਕੀਚੈ ਲਖ ਬੀਸ ॥
ਤੂੰ ਮੇਰੀ ਇਕ ਜੀਭ ਨੂੰ ਵੀਹ ਲੱਖ ਬਣਾ ਦੇ,

ਜਪਿ ਹਰਿ ਹਰਿ ਸਬਦਿ ਜਪੀਸ ॥
ਤਾਂ ਜੋ ਮੈਂ ਉਹਨਾਂ ਸਾਰੀਆਂ ਨਾਲ ਤੇਰੇ ਨਾਮ ਹਰਿ ਹਰਿ ਦਾ ਉਚਾਰਨ ਕਰਾਂ, ਹੇ ਅਰਾਧਨ ਕਰਨ ਦੇ ਯੋਗ, ਮੇਰੇ ਸਾਈਂ ਵਾਹਿਗੁਰੂ!

ਹਰਿ ਹੋ ਹੋ ਕਿਰਪੀਸ ॥੧॥ ਰਹਾਉ ॥
ਹੇ ਵਾਹਿਗੁਰੂ, ਤੂੰ ਮੇਰੇ ਉਤੇ ਮਾਇਆਵਾਨ ਹੋ। ਠਹਿਰਾਓ।

ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ ॥
ਹੇ ਮੇਰੇ ਵਾਹਿਗੁਰੂ, ਸੁਆਮੀ ਮਾਲਕ! ਮਿਹਰ ਧਾਰ ਕੇ, ਤੂੰ ਮੈਨੂੰ ਆਪਣੀ ਟਹਿਲ ਅੰਦਰ ਜੋੜ ਲੈ। ਮੈਂ ਆਪਣੇ ਹਰੀ ਨੂੰ ਸਿਮਰਦਾ ਹਾਂ ਅਤੇ ਸਦੀਵ ਹੀ ਆਲਮ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।

ਤੁਮਰੇ ਜਨ ਰਾਮੁ ਜਪਹਿ ਤੇ ਊਤਮ ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ ਜੀਸ ॥੧॥
ਤੇਰੇ ਗੋਲੇ, ਹੇ ਸਾਈਂ! ਤੇਰਾ ਸਿਮਰਨ ਕਰਦੇ ਹਨ। ਸ਼੍ਰੇਸ਼ਟ ਹਨ ਉਹ। ਕੁਰਬਾਨ, ਕੁਰਬਾਨ, ਕੁਰਬਾਨ, ਕੁਰਬਾਨ ਮੈਂ ਵੰਞਦਾ ਹਾਂ ਉਨ੍ਹਾਂ ਉਤੋਂ।

copyright GurbaniShare.com all right reserved. Email