Page 1295

ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ ॥੩॥
ਸਾਹਿਬ ਦੇ ਸੰਤਾਂ ਦੀ ਪ੍ਰਭਤਾ ਮੈਂ ਵਰਨਣ ਨਹੀਂ ਕਰ ਸਕਦਾ ਕਿਉਂਕਿ ਸੁਆਮੀ ਵਾਹਿਗੁਰੂ ਨੇ ਆਪ ਹੀ ਉਨ੍ਹਾਂ ਨੂੰ ਸ਼੍ਰੇਸ਼ਟ ਬਣਾਇਆ ਹੈ।

ਤੁਮ੍ਹ੍ਹ ਹਰਿ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸਿ ਦੇਨ ॥
ਹੇ ਵਾਹਿਗੁਰੂ, ਸੁਆਮੀ ਮਾਲਕ! ਕੇਵਲ ਤੂੰ ਹੀ ਵਡਾ ਸਾਹੂਕਾਰ ਹੈ। ਮੈਂ ਆਪਣੇ ਵਾਪਾਰੀ ਨੂੰ ਤੂੰ ਆਪਣੇ ਨਾਮ ਦੀ ਪੂੰਜੀ ਪ੍ਰਦਾਨ ਕਰ।

ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਲਦਿ ਵਾਖਰੁ ਹਰਿ ਹਰਿ ਲੇਨ ॥੪॥੨॥
ਹੇ ਸੁਆਮੀ! ਤੂੰ ਦਾਸ ਨਾਨਕ ਉਤੇ ਆਪਣੀ ਰਹਿਮਤ ਨਿਛਾਵਰ ਕਰ ਤਾਂ ਜੋ ਉਹ ਵਾਹਿਗੁਰੂ ਦੇ ਨਾਮ ਦੇ ਸੌਦੇ ਸੂਤ ਨੂੰ ਲਦ ਲਵੇ।

ਕਾਨੜਾ ਮਹਲਾ ੪ ॥
ਕਾਨੜਾ ਚੌਥੀ ਪਾਤਿਸ਼ਾਹੀ।

ਜਪਿ ਮਨ ਰਾਮ ਨਾਮ ਪਰਗਾਸ ॥
ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਨਾਮ ਦਾ ਉਚਾਰਣ ਕਰ ਤਾਂ ਜੋ ਤੂੰ ਰੌਸ਼ਨ ਹੋ ਜਾਵੇ।

ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥੧॥ ਰਹਾਉ ॥
ਸਾਹਿਬ ਦੇ ਸਾਧੂ ਨੂੰ ਮਿਲ ਕੇ, ਜੋ ਕੋਈ ਭੀ ਵਾਹਿਗੁਰੂ ਨਾਲ ਪਿਰਹੜੀ ਪਾਉਂਦਾ ਹੈ, ਉਹ ਆਪਣੇ ਘਰ ਅੰਦਰ ਹੀ ਨਿਰਲੇਪ ਰਹਿੰਦਾ ਹੈ। ਠਹਿਰਾਉ।

ਹਮ ਹਰਿ ਹਿਰਦੈ ਜਪਿਓ ਨਾਮੁ ਨਰਹਰਿ ਪ੍ਰਭਿ ਕ੍ਰਿਪਾ ਕਰੀ ਕਿਰਪਾਸ ॥
ਮਿਹਰਬਾਨ ਮਾਲਕ ਨੇ ਮੇਰੇ ਉਤੇ ਆਪਣੀ ਮਿਹਰ ਧਾਰ ਹੈ ਅਤੇ ਆਪਣੇ ਮਨ ਅੰਦਰ ਮੈਂ ਮਨੁਸ਼-ਸ਼ੇਰ ਸਰੂਪ ਵਾਹਿਗੁਰੂ ਦਾ ਸਿਮਰਨ ਕੀਤਾ ਹੈ।

ਅਨਦਿਨੁ ਅਨਦੁ ਭਇਆ ਮਨੁ ਬਿਗਸਿਆ ਉਦਮ ਭਏ ਮਿਲਨ ਕੀ ਆਸ ॥੧॥
ਰੈਣ ਅਤੇ ਦਿਹੁੰ ਮੈਂ ਸਦਾ ਖੁਸ਼ੀ ਅੰਦਰ ਹਾਂ ਅਤੇ ਮੇਰਾ ਦਿਲ ਖਿੜਾਉ ਵਿੱਚ ਹੈ। ਮੈਂ ਹੁਣ ਉਪਰਾਲ ਪੂਰਤ ਹਾਂ ਅਤੇ ਆਪਣੇ ਮਾਲਕ ਨੂੰ ਮਿਲਣ ਦੀ ਉਮੈਦ ਰਖਦਾ ਹਾਂ।

ਹਮ ਹਰਿ ਸੁਆਮੀ ਪ੍ਰੀਤਿ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ॥
ਹੁਣ ਹਰੀ ਵਾਹਿਗੁਰੂ ਨਾਲ ਮੇਰਾ ਪਿਆਰ ਪੈ ਗਿਆ ਹੈ ਅਤੇ ਜੋ ਵੀ ਸੁਆਸ ਮੈਂ ਲੈਂਦਾ ਹਾਂ ਅਤੇ ਜੋ ਵੀ ਗਰਾਹੀ ਖਾਂਦਾ ਹਾਂ, ਉਸ ਨਾਲ ਸੁਆਮੀ ਨੂੰ ਯਾਦ ਕਰਦਾ ਹਾਂ।

ਕਿਲਬਿਖ ਦਹਨ ਭਏ ਖਿਨ ਅੰਤਰਿ ਤੂਟਿ ਗਏ ਮਾਇਆ ਕੇ ਫਾਸ ॥੨॥
ਇਕ ਮੁਹਤ ਵਿੱਚ ਮੇਰੇ ਪਾਪ ਸੜ ਬਲ ਗਏ ਹਨ ਅਤੇ ਮੋਹਨੀ ਦੇ ਬੰਦਲ ਭੀ ਮੇਰੇ ਲਈ ਟੁਟ ਗਏ ਹਨ।

ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ॥
ਮੈਂ ਕੌਣ ਕੀੜੀ ਹਾਂ ਅਤੇ ਮੈਂ ਕੀ ਕੰਮ ਕਰ ਸਕਦਾ ਹਾਂ? ਮੈਂ ਮੂੜ ਅਤੇ ਬੁਧੂ ਨੂੰ ਉਸ ਸੁਆਮੀ ਨੂੰ ਰੱਖ ਲਿਆ ਹੈ।

ਅਵਗਨੀਆਰੇ ਪਾਥਰ ਭਾਰੇ ਸਤਸੰਗਤਿ ਮਿਲਿ ਤਰੇ ਤਰਾਸ ॥੩॥
ਮੈਂ ਗੁਣ-ਵਿਹੁਣ ਤੇ ਭਾਰਾ ਪੱਥਰ ਹਾਂ। ਸਾਧ ਸੰਗਤ ਨਾਲ ਜੁੜ ਮੈਂ ਭਿਆਨਕ ਸਮੁੰਦਰ ਤੋਂ ਪਾਰ ਹੋ ਗਿਆ ਹਾਂ।

ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ ਹਮ ਨੀਚ ਬਿਖਿਆਸ ॥
ਸਾਰੀ ਰਚਨਾ ਜੋ ਸੁਆਮੀ ਨੇ ਰਚੀ ਹੈ, ਮੇਰੇ ਨਾਲੋਂ ਉਚੀ ਹੈ। ਮੈਂ ਅਧਮ, ਪਾਪਾਂ ਅੰਦਰ ਗਲਤਾਨ ਹੋਇਆ ਹੋਇਆ ਹਾਂ।

ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨ ਨਾਨਕ ਮੇਲਿ ਲੀਏ ਪ੍ਰਭ ਪਾਸ ॥੪॥੩॥
ਗੁਰਾਂ ਦੀ ਸੰਗਤ ਨੇ ਮੇਰੀਆਂ ਬਦੀਆਂ ਮੇਟ ਛੱਡੀਆਂ ਹਨ ਅਤੇ ਸੁਆਮੀ ਨੇ ਗੋਲੇ ਨਾਨਕ ਨੂੰ ਆਪਣੇ ਨਾਲ ਮਿਲਾ ਲਿਆ ਹੈ।

ਕਾਨੜਾ ਮਹਲਾ ੪ ॥
ਕਾਨੜਾ ਚੌਥੀ ਪਾਤਿਸ਼ਾਹੀ।

ਮੇਰੈ ਮਨਿ ਰਾਮ ਨਾਮੁ ਜਪਿਓ ਗੁਰ ਵਾਕ ॥
ਗੁਰਾਂ ਦੇ ਬਚਨ ਰਾਹੀਂ, ਹੇ ਮੇਰੀ ਜਿੰਦੜੀਏ, ਤੂੰ ਆਪਣੇ ਪ੍ਰਭੂ ਦੇ ਨਾਮ ਦਾ ਉਚਾਰਨ ਕਰ।

ਹਰਿ ਹਰਿ ਕ੍ਰਿਪਾ ਕਰੀ ਜਗਦੀਸਰਿ ਦੁਰਮਤਿ ਦੂਜਾ ਭਾਉ ਗਇਓ ਸਭ ਝਾਕ ॥੧॥ ਰਹਾਉ ॥
ਸ਼੍ਰਿਸ਼ਟੀ ਦੇ ਮਾਲਕ ਵਾਹਿਗੁਰੂ ਸੁਆਮੀ ਨੇ ਮੇਰੇ ਉਤੇ ਮਿਹਰ ਕੀਤੀ ਹੈ ਅਤੇ ਮੇਰੀ ਮੰਦੀ-ਅਕਲ ਦਵੈਤ-ਭਾਵ ਅਤੇ ਹੋਰਸ ਦੀ ਤਮਨਾ ਸਮੂਹ ਦੂਰ ਹੋ ਗਈਆਂ ਹਨ। ਠਹਿਰਾਉ।

ਨਾਨਾ ਰੂਪ ਰੰਗ ਹਰਿ ਕੇਰੇ ਘਟਿ ਘਟਿ ਰਾਮੁ ਰਵਿਓ ਗੁਪਲਾਕ ॥
ਅਨੇਕਾ ਹੀ ਹਨ ਵਾਹਿਗੁਰੂ ਦੇ ਸਰੂਪ ਅਤੇ ਵਰਣ ਅੱਖਾਂ ਤੋਂ ਗੁਪਤ ਹੋ ਕੇ ਵੀ ਸੁਆਮੀ ਸਾਰਿਆਂ ਦਿਲਾਂ ਅੰਦਰ ਵਿਆਪਕ ਹੋ ਰਿਹਾ ਹੈ।

ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ ॥੧॥
ਹਰੀ ਦੇ ਸਾਧੂਆਂ ਨਾਲ ਮਿਲਣ ਦੁਆਰਾ ਹਰੀ ਪ੍ਰਤਕਸ਼ ਹੋ ਜਾਂਦਾ ਹੈ ਅਤੇ ਟੁਟ ਜਾਂਦੇ ਹਨ ਪਾਪ ਦੇ ਸਭ ਦਰਵਾਜੇ।

ਸੰਤ ਜਨਾ ਕੀ ਬਹੁਤੁ ਬਹੁ ਸੋਭਾ ਜਿਨ ਉਰਿ ਧਾਰਿਓ ਹਰਿ ਰਸਿਕ ਰਸਾਕ ॥
ਪਰਮ ਵੱਡੀ ਹੈ ਪ੍ਰਭਤ ਸਾਧੂ ਸਰੂਪ ਪੁਰਸ਼ਾਂ ਦੀ ਜੋ ਹਰੀ, ਪ੍ਰਸੰਨਤਾ ਦੇ ਪ੍ਰਭੂ ਨੂੰ ਪਿਆਰ ਨਾਲ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।

ਹਰਿ ਕੇ ਸੰਤ ਮਿਲੇ ਹਰਿ ਮਿਲਿਆ ਜੈਸੇ ਗਊ ਦੇਖਿ ਬਛਰਾਕ ॥੨॥
ਸੁਆਮੀ ਦੇ ਸਾਧੂ ਨਾਲ ਮਿਲਣ ਦੁਆਰਾ, ਪ੍ਰਾਣੀ ਸੁਆਮੀ ਨੂੰ ਮਿਲ ਪੈਦਾ ਹੈ, ਜਿਸ ਤਰ੍ਹਾਂ ਵਛੇ ਨੂੰ ਵੇਖਣ ਨਾਲ ਪ੍ਰਾਣੀ ਗਾ ਨੂੰ ਭੀ ਵੇਖ ਲੈਂਦਾ ਹੈ।

ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਊਤਮ ਜਨਕ ਜਨਾਕ ॥
ਸੁਆਮੀ ਵਾਹਿਗੁਰੂ ਹਮੇਸ਼ਾਂ ਆਪਣੇ ਸਾਧੂਆਂ ਦੇ ਹਿਰਦੇ ਅੰਦਰ ਵਸਦਾ ਹੈ। ਉਹ ਸ੍ਰੇਸ਼ਟ ਸਾਧੂ ਆਪ ਵਾਹਿਗੁਰੂ ਨੂੰ ਜਾਣਦੇ ਹਨ ਅਤੇ ਉਸ ਨੂੰ ਹੋਰਨਾ ਨੂੰ ਭੀ ਜਣਾਉਂਦੇ ਹਨ।

ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਕ ॥੩॥
ਉਨ੍ਹਾਂ ਦੇ ਅੰਤਰਆਤਮੇ ਅੰਦਰ ਪ੍ਰਭੂ ਦੀ ਖੁਸ਼ਬੂ ਵਸਦੀ ਹੈ ਅਤੇ ਉਹ ਬਦਬੂਦਾਰ ਪਾਪਾਂ ਦੀ ਮੁਸ਼ਕ ਤੋਂ ਛੁਟਕਾਰਾ ਪਾ ਲੈਂਦੇ ਹਨ।

ਤੁਮਰੇ ਜਨ ਤੁਮ੍ਹ੍ਹ ਹੀ ਪ੍ਰਭ ਕੀਏ ਹਰਿ ਰਾਖਿ ਲੇਹੁ ਆਪਨ ਅਪਨਾਕ ॥
ਆਪਣਿਆਂ ਸੰਤਾਂ ਨੂੰ ਤੂੰ ਸ਼ਸ਼ੋਭਤ ਕਰਦਾ ਹੈ, ਹੇ ਸੁਆਮੀ ਵਾਹਿਗੁਰੂ ਅਤੇ ਆਪੇ ਹੀ ਉਨ੍ਹਾਂ ਨੂੰ ਆਪਣਾ ਕੇ ਉਨ੍ਹਾਂ ਦੀ ਰੱਖਿਆ ਕਰਦਾ ਹੈ।

ਜਨ ਨਾਨਕ ਕੇ ਸਖਾ ਹਰਿ ਭਾਈ ਮਾਤ ਪਿਤਾ ਬੰਧਪ ਹਰਿ ਸਾਕ ॥੪॥੪॥
ਕੇਵਲ ਸੁਆਮੀ ਵਾਹਿਗੁਰੂ ਹੀ ਗੋਲੇ ਨਾਨਕ ਦਾ ਸਾਥੀ ਵੀਰ, ਅਮੜੀ, ਬਾਬਲ ਸਨਬੰਧੀ ਅਤੇ ਸਾਕ ਸੈਨ ਹੈ।

ਕਾਨੜਾ ਮਹਲਾ ੪ ॥
ਕਾਨੜਾ ਚੌਥੀ ਪਾਤਿਸ਼ਾਹੀ।

ਮੇਰੇ ਮਨ ਹਰਿ ਹਰਿ ਰਾਮ ਨਾਮੁ ਜਪਿ ਚੀਤਿ ॥
ਹੇ ਮੇਰੀ ਜਿੰਦੜੀਏ! ਤੂੰ ਦਿਲ ਨਾਲ ਆਪਣੇ ਵਾਹਿਗੁਰੂ ਸੁਆਮੀ ਮਾਲਕ ਦੇ ਨਾਮ ਦਾ ਉਚਾਰਨ ਕਰ।

ਹਰਿ ਹਰਿ ਵਸਤੁ ਮਾਇਆ ਗੜ੍ਹ੍ਹਿ ਵੇੜ੍ਹ੍ਹੀ ਗੁਰ ਕੈ ਸਬਦਿ ਲੀਓ ਗੜੁ ਜੀਤਿ ॥੧॥ ਰਹਾਉ ॥
ਪ੍ਰਭੂ ਦਾ ਨਾਮ ਪਦਾਰਥ ਮੋਹਣੀ ਦੇ ਕਿਲ੍ਹੇ ਵਿੱਚ ਬੰਦ ਕੀਤਾ ਹੋਇਆ ਹੈ ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਕਿਲ੍ਹੇ ਨੂੰ ਜਿੱਤ ਲਿਆ ਹੈ। ਠਹਿਰਾਉ।

ਮਿਥਿਆ ਭਰਮਿ ਭਰਮਿ ਬਹੁ ਭ੍ਰਮਿਆ ਲੁਬਧੋ ਪੁਤ੍ਰ ਕਲਤ੍ਰ ਮੋਹ ਪ੍ਰੀਤਿ ॥
ਕੂੜੇ ਸੰਦੇਹ ਅਤੇ ਵਹਿਮ ਅੰਦਰ ਪ੍ਰਾਣੀ ਬਹੁਤ ਭਟਕਦਾ ਹੈ ਅਤੇ ਉਸ ਨੂੰ ਬੱਚਿਆ ਤੇ ਵਹੁਟੀ ਦੀ ਲਗਨ ਤੇ ਪਿਆਰ ਨੇ ਲੁਭਾਇਮਾਨ ਕੀਤਾ ਹੋਇਆ ਹੈ।

ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮਹਿ ਬਿਨਸਿ ਜਾਇ ਦੇਹ ਭੀਤਿ ॥੧॥
ਬ੍ਰਿਛ ਦੀ ਛਿਨ ਭੰਗਰ ਛਾਂ ਦੀ ਮਾਨਦ ਤੇਰੇ ਸਰੀਰ ਦੀ ਕੰਧ ਇਕ ਮੁਹਤ ਵਿੱਚ ਢਹਿ ਢੇਰੀ ਹੋ ਜਾਊਗੀ।

ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨਿ ਹੋਇ ਪ੍ਰਤੀਤਿ ॥
ਸ਼੍ਰੇਸ਼ਟ ਸਾਧੂ ਮੇਰੀ ਜਿੰਦ-ਜਾਨ ਅਤੇ ਪਿਆਰੇ ਹਨ, ਜਿਨ੍ਹਾ ਨਾਲ ਮਿਲਣ ਦੁਆਰਾ ਮੇਰੇ ਚਿੱਤ ਅੰਦਰ ਭਰੋਸਾ ਆ ਜਾਂਦਾ ਹੈ।

ਪਰਚੈ ਰਾਮੁ ਰਵਿਆ ਘਟ ਅੰਤਰਿ ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ ॥੨॥
ਮੇਰਾ ਮਨ ਸਰਵ ਵਿਆਪਕ ਪ੍ਰਭੂ ਨਾਲ ਮੌਜਾਂ ਮਾਣ ਰਿਹਾ ਹੈ। ਖੁਸ਼ੀ ਅਤੇ ਪਿਰਹੜੀ ਨਾਲ ਮੈਂ ਆਪਣੇ ਸਦੀਵੀ ਸਥਿਰ ਸੁਆਮੀ ਨੂੰ ਸਦਾ ਹੀ ਸਿਮਰਦਾ ਹਾਂ।

copyright GurbaniShare.com all right reserved. Email