Page 1294

ਰਾਗੁ ਕਾਨੜਾ ਚਉਪਦੇ ਮਹਲਾ ੪ ਘਰੁ ੧
ਰਾਗ ਕਾਨੜਾ ਚਉਪਦੇ ਚੌਥੀ ਪਾਤਿਸ਼ਾਹੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ-ਰਹਿਤ, ਦੁਸ਼ਮਨੀ ਦੇ ਬਗੈਰ, ਅਜਨਮਾਂ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥
ਪਵਿੱਤਰ ਪੁਰਸ਼ਾਂ ਨਾਲ ਮਿਲ ਕੇ, ਮੇਰਾ ਮਨੂਆ ਪ੍ਰਫੁਲਤ ਹੋ ਗਿਆ ਹੈ।

ਹਉ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਉ ਮਿਲਿ ਸੰਗਤਿ ਪਾਰਿ ਉਤਰਿਆ ॥੧॥ ਰਹਾਉ ॥
ਕੁਰਬਾਨ, ਕੁਰਬਾਨ ਕੁਰਬਾਨ, ਕੁਰਬਾਨ ਹਾਂ ਮੈਂ ਸੰਤਾਂ ਉਤੋਂ ਜਿਨ੍ਹਾਂ ਦੀ ਸੰਗਤ ਨਾਲ ਜੁੜਨ ਦੁਆਰਾ ਮੇਰਾ ਪਾਰ ਉਤਾਰਾ ਹੋ ਗਿਆ ਹੈ। ਠਹਿਰਾਉ।

ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਹਮ ਸਾਧ ਜਨਾਂ ਪਗ ਪਰਿਆ ॥
ਹੇ ਮੇਰੇ ਵਾਹਿਗੁਰੂ ਸੁਆਮੀ! ਤੂੰ ਮੇਰੇ ਉਤੇ ਆਪਣੀ ਮਿਹਰ ਧਾਰ ਤਾਂ ਜੋ ਮੈਂ ਸੰਤਾਂ ਦੇ ਪੈਰੀ ਪੈ ਜਾਵਾਂ।

ਧਨੁ ਧਨੁ ਸਾਧ ਜਿਨ ਹਰਿ ਪ੍ਰਭੁ ਜਾਨਿਆ ਮਿਲਿ ਸਾਧੂ ਪਤਿਤ ਉਧਰਿਆ ॥੧॥
ਮੁਬਾਰਕ, ਮੁਬਾਰਕ ਹੈ ਸੰਤ, ਜੋ ਆਪਣੇ ਵਾਹਿਗੁਰੂ ਸੁਆਮੀ ਨੂੰ ਅਨੁਭਵ ਕਰਦਾ ਹੈ। ਸੰਤ ਨਾਲ ਮਿਲਣ ਦੁਆਰਾ ਪਾਪੀ ਭੀ ਪਾਰ ਉਤਰ ਜਾਂਦੇ ਹਨ।

ਮਨੂਆ ਚਲੈ ਚਲੈ ਬਹੁ ਬਹੁ ਬਿਧਿ ਮਿਲਿ ਸਾਧੂ ਵਸਗਤਿ ਕਰਿਆ ॥
ਮਨ ਬਹੁਤਿਆਂ, ਬਹੁਤਿਆਂ ਪਾਸਿਆਂ ਵਲ ਝੁਮਦਾ ਤੇ ਭਟਕਦਾ ਹੈ। ਕੇਵਲ ਸੰਤਾਂ ਨੂੰ ਮਿਲਣ ਦੁਆਰਾ ਹੀ ਇਹ ਕਾਬੂ ਵਿੱਚ ਆਉਂਦਾ ਹੈ।

ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥੨॥
ਜਿਸ ਤਰ੍ਹਾਂ ਪਾਣੀ ਵਿੱਚ ਧਾਗਿਆਂ ਦਾ ਜਾਲ ਖਿਲਾਰ ਕੇ, ਮਾਹੀਗੀਰ ਮੱਛੀ ਨੂੰ ਪਕੜ ਅਤੇ ਕਾਬੂ ਕਰਕੇ ਲੈ ਜਾਂਦਾ ਹੈ, ਏਸ ਤਰ੍ਹਾਂ ਹੀ ਸੰਤਾਂ ਦੇ ਰਾਹੀਂ ਮਲ ਵਸ ਕਰ ਲਿਆ ਜਾਂਦਾ ਹੈ।

ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥
ਚੰਗੇ ਅਤੇ ਸ਼੍ਰੇਸ਼ਟ ਹਨ ਸਾਧੂ, ਸੁਆਮੀ ਦੇ ਸਾਧੂ। ਨੇਕ ਪੁਰਸ਼ਾਂ ਨਾਲ ਮਿਲਣ ਦੁਆਰਾ, ਪਾਪਾਂ ਦੀ ਮੈਲ ਧੋਤੀ ਜਾਂਦੀ ਹੈ।

ਹਉਮੈ ਦੁਰਤੁ ਗਇਆ ਸਭੁ ਨੀਕਰਿ ਜਿਉ ਸਾਬੁਨਿ ਕਾਪਰੁ ਕਰਿਆ ॥੩॥
ਅਤੇ ਜਿਸ ਤਰ੍ਹਾਂ ਸਾਬਣ ਕਪੜਿਆਂ ਨੂੰ ਸਾਫ ਕਰ ਦਿੰਦਾ ਹੈ ਏਸੇ ਤਰ੍ਹਾਂ ਹੀ ਸਵੈ-ਹੰਗਤਾ ਦੇ ਸਾਰੇ ਪਾਪ ਧੋਤੇ ਜਾਂਦੇ ਹਨ।

ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਗੁਰ ਸਤਿਗੁਰ ਚਰਨ ਉਰ ਧਰਿਆ ॥
ਮੇਰੀ ਪੇਸ਼ਾਨੀ ਅਤੇ ਮੰਕੇ ਉਤੇ ਸੁਆਮੀ ਦੀ ਮੁੱਝ ਦੀ ਲਿਖੀ ਹੋਈ ਲਿਖਤਾਕਾਰ ਦੀ ਬਰਕਤ ਦੁਆਰਾ ਮੈਂ ਵੱਡੇ ਸੱਚੇ ਗੁਰਾਂ ਦੇ ਪੇਰ ਆਪਣੇ ਰਿਦੇ ਅੰਦਰ ਟਿਕਾ ਲਏ ਹਨ।

ਸਭੁ ਦਾਲਦੁ ਦੂਖ ਭੰਜ ਪ੍ਰਭੁ ਪਾਇਆ ਜਨ ਨਾਨਕ ਨਾਮਿ ਉਧਰਿਆ ॥੪॥੧॥
ਗੋਲੇ ਨਾਨਕ ਨੇ ਸਾਰੀ ਗਰੀਬੀ ਅਤੇ ਪੀੜ ਦੇ ਨਾਸ ਕਰਣਹਾਰ ਆਪਣੇ ਸੁਆਮੀ ਨੂੰ ਪਾ ਲਿਆ ਹੈ ਅਤੇ ਉਸ ਦੇ ਨਾਮ ਰਾਹੀਂ ਉਸ ਦਾ ਕਲਿਆਣ ਹੋ ਗਈ ਹੈ।

ਕਾਨੜਾ ਮਹਲਾ ੪ ॥
ਕਾਨੜਾ ਚੋਥੀ ਪਾਤਿਸ਼ਾਹੀ।

ਮੇਰਾ ਮਨੁ ਸੰਤ ਜਨਾ ਪਗ ਰੇਨ ॥
ਮੇਰਾ ਮਨ ਸਾਧੂਆਂ ਦੇ ਪੇਰਾਂ ਦੀ ਧੂੜ ਹੈ।

ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ ਰਹਾਉ ॥
ਜਦ ਸਤਿਸੰਗਤ ਨਾਲ ਜੁੜ, ਮੈਂ ਸੁਆਮੀ ਵਾਹਿਗੁਰੂ ਦੀ ਵਾਰਤਾ ਸੁਣੀ ਤਾ ਮੇਰਾ ਅਣਭਿਜ ਮਨੂਆ ਪ੍ਰਭੂ ਦੇ ਪਿਆਰ ਦੀ ਰੰਗਤਾ ਨਾਲ ਭਿੱਜ ਗਿਆ। ਠਹਿਰਾਉ।

ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥
ਮੈਂ ਬੇਸਮਝ ਅਤੇ ਗਾਫਲ ਸਾਂ ਅਤੇ ਸੁਆਮੀ ਦੀ ਅਵਸਥਾ ਅਤੇ ਅੰਦਾਜੇ ਨੂੰ ਨਹੀਂ ਜਾਣਦਾ ਸਾਂ ਗੁਰਦੇਵ ਜੀ ਨੇ ਮੈਨੂੰ ਸਿਆਣਾ ਅਤੇ ਸਮਝਦਾਰ ਬਣਾ ਦਿੱਤਾ ਹੈ।

ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ ॥੧॥
ਮਸਕੀਨਾਂ ਤੇ ਮਿਹਰਬਾਨ ਮਾਲਕ ਨੇ ਮੈਨੂੰ ਅਪਣਾ ਲਿਆ ਹੈ ਅਤੇ ਮੇਰਾ ਮਨ ਹੁਣ ਸੁਆਮੀ ਹਰੀ ਦੇ ਨਾਮ ਦਾ ਉਚਾਰਣ ਕਰਦਾ ਹੈ।

ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥
ਜੇਕਰ ਮੈਂ ਆਪਣੇ ਮਨ ਦੇ ਪਿਆਰੇ, ਸੁਆਮੀ ਦੇ ਸਾਧੂਆਂ ਨੂੰ ਮਿਲ ਪਵਾਂ ਤਾਂ ਮੈਂ ਆਪਣਾ ਦਿਲ ਵੱਢ ਉਨ੍ਹਾਂ ਦੀ ਭੇਟਾਂ ਕਰ ਦਿਆਂਗਾ।

ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥੨॥
ਹਰੀ ਦੇ ਸਾਧੂਆਂ ਨਾਲ ਮਿਲ ਕੇ, ਮੈਂ ਆਪਣੇ ਵਾਹਿਗੁਰੂ ਨੂੰ ਮਿਲ ਪਿਆ ਹਾਂ ਅਤੇ ਮੈਂ ਪਾਪੀ ਪਵਿੱਤਰ ਹੋ ਗਿਆ ਹਾਂ।

ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥
ਸ਼੍ਰੇਸ਼ਟ ਆਖੇ ਜਾਂਦੇ ਹਨ ਪ੍ਰਭੂ ਦੇ ਗੋਲੇ ਇਸ ਸੰਸਾਰ ਅੰਦਰ ਜਿਨ੍ਹਾਂ ਨਾਲ ਮਿਲਣ ਦੁਆਰਾ ਪੱਥਰ ਭੀ ਸਿੰਚੇ ਜਾਂਦੇ ਹਨ।

copyright GurbaniShare.com all right reserved. Email