Page 1293

ਮਲਾਰ ਬਾਣੀ ਭਗਤ ਰਵਿਦਾਸ ਜੀ ਕੀ
ਮਲਾਰ ਸ਼ਬਦ ਮਹਾਰਾਜ ਸੰਤ ਰਵਿਦਾਸ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ ॥
ਹੇ ਨਗਰ ਦੇ ਲੋਕੋ! ਮੈਂ ਜਾਤੀ ਦਾ ਚਮਾਰ ਮਸ਼ਹੂਰ ਹਾਂ।

ਰਿਦੈ ਰਾਮ ਗੋਬਿੰਦ ਗੁਨ ਸਾਰੰ ॥੧॥ ਰਹਾਉ ॥
ਆਪਣੇ ਮੰਨ ਅੰਦਰ ਮੈਂ ਵਿਆਪਕ ਵਾਹਿਗੁਰੂ ਨੂੰ ਸਿਮਰਦਾ ਹਾਂ ਅਤੇ ਸ਼੍ਰਿਸ਼ਟੀ ਦੇ ਸੁਆਮੀ ਦੀਆਂ ਨੇਕੀਆਂ ਨੂੰ ਯਾਦ ਕਰਦਾ ਹਾਂ। ਠਹਿਰਾਉ।

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥
ਓ, ਪਵਿੱਤਰ ਪੁਰਸ਼ ਸ਼ਰਾਬ ਨਹੀਂ ਪੀਦੇ, ਭਾਵੇਂ ਇਹ ਗੰਗਾ ਦੇ ਪਾਣੀ ਨਾਲ ਬਣੀ ਹੋਈ ਹੋਵੇ।

ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥੧॥
ਮਲੀਣ ਸ਼ਰਾਬ, ਨਹੀਂ ਸਗੋ ਕੋਈ ਹੋਰ ਗੰਦਾ ਪਾਣੀ ਭੀ, ਗੰਗਾ ਨਾਲ ਮਿਲ ਕੇ ਇਸ ਨਾਲੋ ਭਿੰਨ ਨਹੀਂ ਰਹਿੰਦਾ।

ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥
ਤਾੜ ਦਾ ਬਿਰਛ ਅਸ਼ੁੱਧ ਕਰ ਕੇ ਮੰਨਿਆਂ ਜਾਂਦਾ ਹੈ, ਏਸੇ ਤਰ੍ਹਾਂ ਦੇ ਹੀ ਜਾਣੇ ਜਾਂਦੇ ਹਨ, ਇਸ ਦੇ ਪੱਤੇ।

ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥
ਪ੍ਰੰਤੂ ਜੇਕਰ ਸੁਆਮੀ ਦੀ ਸਿਫ਼ਤ ਸ਼ਲਾਘਾ ਇਸ ਉਤੇ ਲਿਖੀ ਜਾਵੇ ਤਾਂ ਇਨਸਾਨ ਇਸ ਦੀ ਉਪਾਸ਼ਨਾ ਕਰਦੇ ਅਤੇ ਇਸ ਮੂਹਰੇ ਨਿਉਂਦੇ ਹਨ।

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥
ਮੇਰਾ ਪੇਸ਼ਾਂ ਚਮੜੇ ਨੂੰ ਕੁਟਣਾ ਤੇ ਵਢਣਾ ਅਤੇ ਨਿਤਾ ਪ੍ਰਤੀ ਮਰੇ ਹੋਏ ਪਸ਼ੂਆਂ ਨੂੰ ਬਨਾਰਸ ਤੋਂ ਬਾਹਰਵਾਰ ਢੋ ਲੈ ਜਾਣਾ ਹੈ।

ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥੩॥੧॥
ਹੁਣ ਮੁਖੀ ਬ੍ਰਹਮਣ ਉਸ ਦੇ ਅੱਗੇ ਲੰਮੇ ਪੈ ਬੰਦਨਾ ਕਰਦੇ ਹਨ ਕਿਉਂਕਿ ਗੋਲੇ ਰਵਿਦਾਸ ਨੇ, ਹੇ ਸੁਆਮੀ! ਤੇਰੇ ਨਾਮ ਦੀ ਪਨਾਹ ਨਹੀਂ ਹੈ।

ਮਲਾਰ ॥
ਮਾਲਰ।

ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ ॥
ਜਿਹੜੇ ਪੁਰਸ਼ ਲਖਸ਼ਮੀ ਦੇ ਸੁਆਮੀ ਵਾਹਿਗੁਰੂ ਦੇ ਕੰਵਲ ਰੂਪੀ ਪੈਰਾਂ ਨੂੰ ਸਿਮਰਦੇ ਹਨ, ਉਨ੍ਹਾਂ ਦੇ ਬਰਾਬਰ ਦਾ ਹੋਰ ਕੋਈ ਨਹੀਂ।

ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ ॥ ਰਹਾਉ ॥
ਭਾਵੇਂ ਘਣੇਰਿਆਂ ਸਰੂਪਾਂ ਅੰਦਰ ਵਿਆਪਕ ਹੈ ਪ੍ਰੰਤੂ ਸੁਆਮੀ ਕੇਵਲ ਇਕ ਹੀ ਹੈ। ਲਿਆ, ਲਿਆ ਆਪਣੇ ਚਿੱਤ ਵਿੱਚ, ਹੇ ਬੰਦੇ! ਉਸ ਸਰੱਬ ਵਿਆਪਕ ਸੁਆਮੀ ਨੂੰ। ਠਹਿਰਾਉ।

ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਆਛੋਪ ਛੀਪਾ ॥
ਜਿਸ ਦੇ ਘਰ ਅੰਦਰ ਕੀਰਤੀਮਾਨ ਪ੍ਰਭੂ ਦਾ ਜੱਸ ਲਿਖਿਆ ਜਾਂਦਾ ਹੈ ਅਤੇ ਹੋਰ ਕੁਝ ਭੀ ਨਹੀਂ ਦਿਸਦਾ, ਉਸ ਦੀ ਜਾਤੀ ਅਛੂਤ ਛੀਬਾ ਹੈ।

ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮਨਾ ਸਪਤ ਦੀਪਾ ॥੧॥
ਨਾਮ ਦੀ ਵਿਸ਼ਾਲਤਾ ਵਿਆਸ ਅੰਦਰ ਉਕਰੀ ਹੋਈ ਹੈ, ਬ੍ਰਹਮਾ ਦੇ ਪੁਤ੍ਰ ਸਨਕ ਅੰਦਰ ਇਹ ਵੇਖੀ ਜਾਂਦੀ ਹੈ ਅਤੇ ਇਹ ਸਤਾਂ ਹੀ ਮਹਾਂ ਖੰਡਾਂ ਅੰਦਰ ਪ੍ਰਸਿੱਧ ਹੈ।

ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ ॥
ਜਿਸ ਨੇ ਘਰਾਨੇ ਦੇ ਆਦਮੀ ਈਦ ਅਤੇ ਬਕਰੀਦ ਦੇ ਸਮੇ, ਗਾਈਆ ਮਾਰਦੇ ਹੁੰਦੇ ਸਨ ਅਤੇ ਸੇਖਾਂ ਸ਼ਹੀਦਾਂ ਅਤੇ ਰੂਹਾਨੀ ਰਹਿਬਰਾਂ ਨੂੰ ਪੂਜਦੇ ਸਨ।

ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥੨॥
ਜਿਸ ਦਾ ਪਿਓ ਐਹੋ ਜੇਹੀਆਂ ਗੱਲਾਂ ਕਰਦਾ ਹੁੰਦਾ ਸੀ, ਕਬੀਰ ਉਸ ਦਾ ਪੁਤ੍ਰ ਐਹੋ ਜੇਹਾ ਕਾਮਯਾਂਬ ਹੋਇਆ ਕਿ ਉਹ ਤਿੰਨਾਂ ਹੀ ਜਹਾਨਾ ਅੰਦਰ ਨਾਮਵਰ ਹੋ ਗਿਆ।

ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ ਅਜਹੁ ਬੰਨਾਰਸੀ ਆਸ ਪਾਸਾ ॥
ਜਿਸ ਦੇ ਘਰਾਣੇ ਦੇ ਸਾਰੇ ਚਮਾਰ ਅਜੇ ਭੀ ਬਨਾਰਸ ਦੇ ਆਲੇ ਦੁਆਲੇ ਮਰੇ ਹੋਏ ਡੰਗਰ ਢੋਦੇ ਰਿਫਦੇ ਹਨ।

ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ ॥੩॥੨॥
ਕਰਮ ਕਾਂਡੀ, ਬ੍ਰਹਮਣ, ਪ੍ਰਭੂ ਦੇ ਗੋਲਿਆਂ ਦੇ ਗੋਲੇ ਉਨ੍ਹਾਂ ਦੇ ਪੁਤ੍ਰ, ਰਵਿਦਾਸ ਨੂੰ ਲੰਮੇ ਪੈ ਬੰਦਨਾ ਕਰਦੇ ਹਨ।

ਮਲਾਰ
ਮਲਾਰ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਮਿਲਤ ਪਿਆਰੋ ਪ੍ਰਾਨ ਨਾਥੁ ਕਵਨ ਭਗਤਿ ਤੇ ॥
ਕਿਹੜੀ ਪ੍ਰੇਮਮਈ ਸੇਵਾ ਦੇ ਰਾਹੀਂ ਮੈਂ ਜਿੰਦ-ਜਾਨ ਦੇ ਸੁਅਮਾੀ ਆਖਣੇ ਪ੍ਰੀਤਮ ਨਾਲ ਮਿਲ ਸਕਦਾ ਹਾਂ?

ਸਾਧਸੰਗਤਿ ਪਾਈ ਪਰਮ ਗਤੇ ॥ ਰਹਾਉ ॥
ਸਤਿਸੰਗਤ ਕਰਨ ਦੁਆਰਾ ਮੈਂ ਮਹਾਨ ਮਰਤਬੇ ਨੂੰ ਪਰਾਪਤ ਹੋ ਗਿਆ ਹਾਂ। ਠਹਿਰਾਉ।

ਮੈਲੇ ਕਪਰੇ ਕਹਾ ਲਉ ਧੋਵਉ ॥
ਗੰਦੀ ਹੈ ਮੇਰੀ ਪੁਸ਼ਾਕ। ਕਦੋ ਤਾਂਈ ਮੈਂ ਇਸ ਨੂੰ ਧੋਦਾਂ ਰਹਾਂਗਾ?

ਆਵੈਗੀ ਨੀਦ ਕਹਾ ਲਗੁ ਸੋਵਉ ॥੧॥
ਮੈਂ ਕਦੋ ਤੋੜੀ ਇਸ ਨਿੰਦ੍ਰ ਅੰਦਰ ਸੁੱਤਾ ਰਹਾਂਗਾ ਜਿਹੜੀਹ ਮੇਰੀ ਉਤੇ ਆ ਗਈ ਹੈ?

ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ॥
ਜਿਸ ਕਿਸੇ ਨਾਲ ਭੀ ਮੈਂ ਜੁੜਿਆ ਹੋਇਆ ਸਾਂ, ਉਹ ਸਮੂਹ ਨਾਸ ਹੋ ਗਿਆ ਹੈ।

ਝੂਠੈ ਬਨਜਿ ਉਠਿ ਹੀ ਗਈ ਹਾਟਿਓ ॥੨॥
ਕੂੜੇ ਵਾਪਾਰ ਦੀ ਹੱਟੀ ਬੰਦ ਹੋ ਗਈ ਹੈ।

ਕਹੁ ਰਵਿਦਾਸ ਭਇਓ ਜਬ ਲੇਖੋ ॥
ਰਵਿਦਾਸ ਜੀ ਆਖਦੇ ਹਨ, ਜਦ ਇਸਾਬ ਕਿਤਾਬ ਲਿਆ ਜਾਂਦਾ ਹੈ।

ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ॥੩॥੧॥੩॥
ਜਿਹੜਾ ਕੁਛ ਭੀ ਪ੍ਰਾਣੀ ਨੇ ਕੀਤਾ ਹੈ, ਉਸ ਸਾਰੇ ਨੂੰ ਉਹ ਵੇਖ ਲੈਂਦਾ ਹੈ।

copyright GurbaniShare.com all right reserved. Email