Page 1321

ਕਲਿਆਨ ਮਹਲਾ ੪ ॥
ਕਲਿਆਨ ਚੌਥੀ ਪਾਤਿਸ਼ਾਹੀ।

ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥
ਹੇ ਖੁਸ਼ੀ ਦੇ ਖ਼ਜ਼ਾਨੇ ਸਾਈਂ ਹਰੀ! ਤੂੰ ਮੇਰੇ ਉਤੇ ਮਿਹਰ ਧਾਰ ਤਾਂ ਜੋ ਮੈਂ ਤੇਰੀਆਂ ਸਿਫ਼ਤਾਂ ਗਾਇਨ ਕਰਾਂ।

ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥
ਮੈਂ ਸਦੀਵ ਹੀ ਤੇਰੇ ਵਿੱਚ ਉਮੈਦ ਬੰਨ੍ਹੀ ਰੱਖਦਾ ਹਾਂ, ਹੇ ਸੁਆਮੀ! ਤੂੰ ਮੈਨੂੰ ਕਦੋਂ ਆਪਣੀ ਗਲਵੱਕੜੀ ਵਿੱਚ ਲਵੇਗਾਂ? ਠਹਿਰਾਓ।

ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥
ਮੈਂ ਤੇਰਾ ਬੇਸਮਝਠ ਅਤੇ ਨਾਦਾਨ ਬੱਚਾ ਹਾਂ, ਹੇ ਸੁਆਮੀ ਮਹੈ, ਪ੍ਰੰਤੂ ਤਾਂ ਭੀ ਉਹ ਤੈਨੂੰ ਚੰਗਾ ਲੱਗਦਾ ਹੈ, ਹੇ ਆਲਮ ਦੇ ਬਾਬਲ! ਤੂੰ ਮੈਨੂੰ ਕਦੋ ਆਪਣੀ ਸਿਖ਼ਮਤ ਪ੍ਰਦਾਨ ਕਰ।

ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥੧॥
ਤੇਰਾ ਬੱਚਾ, ਹਰ ਮੁਹਤ ਭੁਲਦਾ ਅਤੇ ਗ਼ਲਤੀਆਂ ਕਰਦਾ ਹੈ, ਪ੍ਰੰਤੂ ਤਾਂ ਭੀ ਉਹ ਤੈਨੂੰ ਚੰਗਾ ਲਗਦਾ ਹੈ, ਹੇ ਆਲਮ ਦੇ ਬਾਬਲ।

ਜੋ ਹਰਿ ਸੁਆਮੀ ਤੁਮ ਦੇਹੁ ਸੋਈ ਹਮ ਪਾਵਹਗੇ ॥
ਜਿਹੜਾ ਕੁਝ ਤੂੰ ਮੈਨੂੰ ਦਿੰਦਾ ਹੈਂ, ਹੇ ਸੁਅਮੀ ਵਾਹਿਗੁਰੂ ਕੇਵਲ ਉਹ ਹੀ ਮੈਂ ਪਾਉਂਦਾ ਹਾਂ।

ਮੋਹਿ ਦੂਜੀ ਨਾਹੀ ਠਉਰ ਜਿਸੁ ਪਹਿ ਹਮ ਜਾਵਹਗੇ ॥੨॥
ਮੇਰੇ ਲਈ ਹੋਰ ਕੋਈ ਥਾਂ ਨਹੀਂ, ਜਿਥੇ ਮੈਂ ਜਾ ਸਕਾਂਗੇ ਬਾਬਲ! ਤੂੰ ਮੈਨੂੰ ਆਪਣੀ ਸਿਖਮਤ ਪ੍ਰਦਾਨ ਕਰ।

ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥
ਉਹ ਸੰਤ, ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਕੇਵਲ ਉਨ੍ਹਾਂ ਨੂੰ ਹੀ ਵਾਹਿਗੁਰੂ ਚੰਗਾ ਲੱਗਦਾ ਹੈ।

ਜੋਤੀ ਜੋਤਿ ਮਿਲਾਇ ਜੋਤਿ ਰਲਿ ਜਾਵਹਗੇ ॥੩॥
ਪ੍ਰਕਾਸ਼ਵਾਨ ਪ੍ਰਭੂ ਉਨ੍ਹਾਂ ਦੇ ਪ੍ਰਕਾਸ਼ ਨੂੰ ਆਪਣੇ ਪ੍ਰਕਾਸ਼ ਵਿੱਚ ਅਭੇਦ ਕਰ ਲਵੇਗਾ, ਤੇ ਦੋਨੋਂ ਪ੍ਰਕਾਸ਼ ਇਸ ਤਰ੍ਹਾਂ ਇਕ-ਮਿਕ ਹੋ ਜਾਣਗੇ।

ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥
ਖ਼ੁਦ ਬਖ਼ੁਦ ਮਿਹਰਬਾਨ ਹੋ, ਹਰੀ ਮੇਰਾ ਪਿਆਰ ਆਪਣੇ ਨਾਲ ਪਾ ਲਵੇਗਾ।

ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥੪॥੬॥ ਛਕਾ ੧ ॥
ਗੋਲੇ ਨਾਨਕ ਨੇ ਸੁਆਮੀ ਦੇ ਦਰ ਦੀ ਪਨਾਹ ਲਈ ਹੈ ਅਤੇ ਉਹ ਸੁਆਮੀ ਹੀ ਉਸ ਦੀ ਲੱਜਿਆ ਰੱਖੇਗਾ।

ਕਲਿਆਨੁ ਭੋਪਾਲੀ ਮਹਲਾ ੪
ਕਲਿਆਨ ਭੋਪਾਲੀ। ਚੌਥੀ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਪਾਰਬ੍ਰਹਮੁ ਪਰਮੇਸੁਰੁ ਸੁਆਮੀ ਦੂਖ ਨਿਵਾਰਣੁ ਨਾਰਾਇਣੇ ॥
ਹੇ ਆਦੀ ਪੁਰਖ! ਅਤੇ ਸ਼੍ਰੋਮਣੀ ਵਾਹਿਗੁਰੂ, ਸਾਹਿਬ ਮਾਲਕ, ਤੂੰ ਦੁਖੜੇ ਦੂਰ ਕਰਨ ਵਾਲਾ ਹੈ।

ਸਗਲ ਭਗਤ ਜਾਚਹਿ ਸੁਖ ਸਾਗਰ ਭਵ ਨਿਧਿ ਤਰਣ ਹਰਿ ਚਿੰਤਾਮਣੇ ॥੧॥ ਰਹਾਉ ॥
ਜਿਸ ਕੋਲੋਂ ਤੇਰੇ ਸਾਰੇ ਅਨੁਰਾਗੀ ਮੰਗਦੇ ਹਨ, ਤੂੰ ਭਿਆਨਕ ਸੰਸਾਰ ਸਮੁੰਦਰ ਪਾਰ ਕਰਨ ਲਈ ਇਕ ਜਹਾਜ਼ ਅਤੇ ਮਨਸ਼ਾ ਪੂਰਨ ਕਰਨ ਵਾਲਾ ਮਾਲਕ ਹੈਂ। ਠਹਿਰਾਓ।

ਦੀਨ ਦਇਆਲ ਜਗਦੀਸ ਦਮੋਦਰ ਹਰਿ ਅੰਤਰਜਾਮੀ ਗੋਬਿੰਦੇ ॥
ਹੇ ਧਰਤੀ ਦੇ ਆਸਰੇ ਅਤੇ ਆਲਮ ਦੇ ਮਾਲਕ! ਸੁਆਮੀ ਵਾਹਿਗੁਰੂ, ਤੂੰ ਮਸਕੀਨਾਂ ਤੇ ਮਿਹਰਬਾਨ ਅਤੇ ਦਿਲਾਂ ਦੀਆਂ ਜਾਨਣਹਾਰ ਹੈਂ।

ਤੇ ਨਿਰਭਉ ਜਿਨ ਸ੍ਰੀਰਾਮੁ ਧਿਆਇਆ ਗੁਰਮਤਿ ਮੁਰਾਰਿ ਹਰਿ ਮੁਕੰਦੇ ॥੧॥
ਜੋ ਗੁਰਾਂ ਦੇ ਉਪਦੇਸ਼ ਦੁਆਰਾ ਹੰਕਾਰ ਦੇ ਵੈਰੀ ਅਤੇ ਮੋਖਸ਼ ਦੇਣਹਾਰ ਮਹਾਰਾਜ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਉਹ ਭੈ-ਰਹਿਤ ਹੋ ਜਾਂਦੇ ਹਨ।

ਜਗਦੀਸੁਰ ਚਰਨ ਸਰਨ ਜੋ ਆਏ ਤੇ ਜਨ ਭਵ ਨਿਧਿ ਪਾਰਿ ਪਰੇ ॥
ਜੋ ਸੰਸਾਰ ਸੁਆਮੀ ਦੇ ਪੈਰਾਂ ਦੀ ਪਨਾਹ ਲੈਂਦੇ ਹਨ, ਉਹ ਪੁਰਸ਼ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।

ਭਗਤ ਜਨਾ ਕੀ ਪੈਜ ਹਰਿ ਰਾਖੈ ਜਨ ਨਾਨਕ ਆਪਿ ਹਰਿ ਕ੍ਰਿਪਾ ਕਰੇ ॥੨॥੧॥੭॥
ਵਾਹਿਗੁਰੂ ਸੰਤ ਸਰੂਪ ਪੁਰਸ਼ਾਂ ਦੀ ਇਜ਼ਤ ਆਬਰੂ ਰੱਖਦਾ ਹੈ, ਹੇ ਗੋਲੇ ਨਾਨਕ, ਸੁਆਮੀ ਖੁਦ ਹੀ ਉਨ੍ਹਾਂ ਉਤੇ ਆਪਣੀ ਰਹਿਮਤ ਨਿਛਾਵਰ ਕਰਦਾ ਹੈ।

ਰਾਗੁ ਕਲਿਆਨੁ ਮਹਲਾ ੫ ਘਰੁ ੧
ਰਾਗੁ ਕਲਿਆਨ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਹਮਾਰੈ ਏਹ ਕਿਰਪਾ ਕੀਜੈ ॥
ਮੇਰੇ ਮਾਲਕ! ਤੂੰ ਮੇਰੇ ਉਤੇ ਮਿਹਰ ਧਾਰ।

ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥੧॥ ਰਹਾਉ ॥
ਕਿ ਮੇਰੇ ਚਿੱਤ ਦਾ ਭੌਰਾ ਤੇਰੇ ਕੰਵਲ ਪੈਰਾਂ ਦੇ ਸ਼ਹਿਦ ਨਾਲ ਮੁੜ ਮੁੜ ਕੇ ਜੁੜਿਆ ਰਹੇ। ਠਹਿਰਾਓ।

ਆਨ ਜਲਾ ਸਿਉ ਕਾਜੁ ਨ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥੧॥
ਮੇਰਾ ਕਿਸੇ ਹੋਰਸ ਪ੍ਰਾਣੀ ਨਾਲ ਲਗਾਓ ਨਹੀਂ, ਹੇ ਵਾਹਿਗੁਰੂ! ਤੂੰ ਮੈਂ, ਪਪੀਹੇ ਨੂੰ, ਆਪਣੇ ਨਾਮ-ਭਾਣੀ ਦੀ ਇੱਕ ਕਣੀ ਪ੍ਰਦਾਨ ਕਰ।

ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥੨॥੧॥
ਆਪਣੇ ਵਾਹਿਗੁਰੂ ਦੇ ਮਿਲਣ ਦੇ ਬਗੈਰ, ਮੈਨੂੰ ਸਬਰ ਨਹੀਂ ਆਉਂਦਾ। ਨਾਨਕ ਆਪਣੇ ਸੁਆਮੀ ਦਾ ਦੀਦਾਰ ਦੇਖਣ ਦੁਆਰਾ ਹੀ ਜੀਉਂਦਾ ਹੈ।

ਕਲਿਆਨ ਮਹਲਾ ੫ ॥
ਕਲਿਆਨ ਪੰਜਵੀਂ ਪਾਤਿਸ਼ਾਹੀ।

ਜਾਚਿਕੁ ਨਾਮੁ ਜਾਚੈ ਜਾਚੈ ॥
ਤੇਰਾ ਮੰਗਤਾ, ਹੇ ਸਾਈਂ! ਤੇਰਾ ਨਾਮ ਹੀ ਮੰਗਦਾ ਅਤੇ ਲੋਚਦਾ ਹੈ।

ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥੧॥ ਰਹਾਉ ॥
ਤੂੰ ਹੇ ਸਾਈਂ! ਸਾਰਿਆਂ ਦਾ ਆਸਰਾ, ਸਾਰਿਆਂ ਦਾ ਮਾਲਕ ਅਤੇ ਸਾਰੇ ਆਰਾਮ ਦੇਣ ਵਾਲਾ ਹੈਂ। ਠਹਿਰਾਓ।

ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥੧॥
ਕ੍ਰੋੜਾਂ ਹੀ ਤੇਰੇ ਬੂਹੇ ਤੇ ਖੈਰ ਮੰਗਦੇ ਹਨ, ਪ੍ਰੰਤੂ ਉਨ੍ਹਾਂ ਨੂੰ ਕੇਵਲ ਉਹ ਹੀ ਮਿਲਦਾ ਹੈ, ਜੋ ਕੁਝ ਤੂੰ ਪ੍ਰਸੰਨ ਹੋ ਕੇ ਦਿੰਦਾ ਹੈਂ।

ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥
ਐ ਇਨਸਾਨ, ਫਲਦਾਇਕ! ਲਾਭਦਾਇਕ ਅਤੇ ਸਫਲ ਹੈ ਸਾਈਂ ਦਾ ਦਰਸ਼ਨ, ਜਿਸ ਨੂੰ ਵੇਖਣ, ਵੇਖਣ ਦੁਆਰਾ ਮੈਂ ਉਸ ਦੀਆਂ ਸਿਫ਼ਤਾਂ ਗਾਇਨ ਕਰਦਾ ਹਾਂ।

ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥੨॥੨॥
ਨਾਨਕ, ਮੇਰਾ ਸਾਰ-ਅੰਸ਼ ਸੁਆਮੀ ਦੇ ਸਾਰ-ਅੰਸ਼ ਨਾਲ ਅਭੇਦ ਹੋ ਗਿਆ ਹੈ ਅਤੇ ਮੇਰੇ ਮਨ ਦਾ ਜਵੇਹਰ ਉਸ ਦੇ ਪਿਆਰ ਦੇ ਜਵੇਹਰ ਨਾਲ ਵਿੰਨਿ੍ਹਆਂ ਗਿਆ ਹੈ।

copyright GurbaniShare.com all right reserved. Email