Page 1325

ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥
ਜਿਨ੍ਹਾਂ ਦੇ ਪਰਮ ਮਾੜੇ ਭਾਗ ਹਨ, ਉਹ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਪਾਨ ਨਹੀਂ ਕਰਦੇ।

ਤਿਨਾ ਤਿਸਨਾ ਜਲਤ ਜਲਤ ਨਹੀ ਬੂਝਹਿ ਡੰਡੁ ਧਰਮ ਰਾਇ ਕਾ ਦੀਜੈ ॥੬॥
ਉਨ੍ਹਾਂ ਦੀ ਖਾਹਿਸ਼ਾਂ ਦੀ ਬਲਦੀ ਹੋਈ ਅੱਗ ਬੁਝਦੀ ਨਹੀਂ ਅਤੇ ਧਰਮ ਰਾਜਾ ਉਨ੍ਹਾਂ ਨੂੰ ਸਜਾ ਦਿੰਦਾ ਹੈ।

ਸਭਿ ਤੀਰਥ ਬਰਤ ਜਗ੍ਯ੍ਯ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥
ਆਦਮੀ ਸਾਰੇ ਤੀਰਥਾ ਦੀ ਯਾਤ੍ਰਾ ਕਰੇ, ਉਪਹਾਸ ਰਖੇ, ਪਵਿੱਤਰ ਸਦਾ ਵਰਤ ਲਾਵੇ, ਦਾਨ-ਪੁਨ ਕਰੇ ਅਤੇ ਬਰਫ ਵਿੱਚ ਅੰਜਾਈ ਗਵਾ ਕੇ ਸਤਿਆਨਾਸ ਕਰਕੇ ਆਪਣੀ ਦੇਹ ਨੂੰ ਕਸ਼ਟ ਕਰ ਦੇਵੇ,

ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥੭॥
ਪ੍ਰੰਤੂ ਭਾਰੀ ਹੈ ਵਜਨ ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦੇ ਨਾਮ ਦੇ ਸਿਮਰਨ ਕਰਨ ਦੇ ਫਲ ਦਾ। ਤੋਲਣ ਦੁਆਰਾ ਕੁਝ ਭੀ ਨਾਮ ਦੇ ਸਿਮਰਨ ਦੇ ਵਜਨ ਦੇ ਬਰਾਬਰ ਨਹੀਂ ਪੁਜਦਾ।

ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ ਜਨ ਨਾਨਕ ਸਰਨਿ ਪਰੀਜੈ ॥
ਤੇਰੀਆਂ ਨੇਕੀਆਂ ਹੇ ਸੁਆਮੀ, ਵਾਹਿਗੁਰੂ! ਕੇਵਲ ਤੂੰ ਹੀ ਜਾਣਦਾ ਹੈ। ਗੋਲੇ ਨਾਨਕ ਨੇ ਤੇਰੀ ਹੀ ਪਨਾਹ ਲਈ ਹੈ।

ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥੮॥੩॥
ਤੂੰ ਪਾਣੀ ਦਾ ਸਮੁੰਦਰ ਹੈ ਅਤੇ ਮੈਂ ਹਾਂ ਤੇਰੀ ਇਕ ਮੱਛੀ। ਮਿਹਰਬਾਨੀ ਕਰਕੇ ਤੂੰ ਮੈਨੂੰ ਸਦਾ ਆਪਣੇ ਨਾਲ ਰੱਖ।

ਕਲਿਆਨ ਮਹਲਾ ੪ ॥
ਕਲਿਆਨ ਚੌਥੀ ਪਾਤਿਸ਼ਾਹੀ।

ਰਾਮਾ ਰਮ ਰਾਮੋ ਪੂਜ ਕਰੀਜੈ ॥
ਮੈਂ ਕੇਵਲ ਸਰਬ-ਵਿਆਪਕ ਸੁਆਮੀ ਵਾਹਿਗੁਰੂ ਦੀ ਉਪਾਸ਼ਨਾ ਕਰਦਾ ਹਾਂ।

ਮਨੁ ਤਨੁ ਅਰਪਿ ਧਰਉ ਸਭੁ ਆਗੈ ਰਸੁ ਗੁਰਮਤਿ ਗਿਆਨੁ ਦ੍ਰਿੜੀਜੈ ॥੧॥ ਰਹਾਉ ॥
ਆਪਣੀ ਆਤਮਾ ਅਤੇ ਦੇਹ ਨੂੰ ਸਮਰਪਨ ਕਰ, ਮੈਂ ਉਨ੍ਹਾਂ ਸਭਸ ਨੂੰ ਉਸ ਦੇ ਮੂਹਰੇ ਰਖਦਾ ਹਾਂ ਤੇ ਗੁਰਾਂ ਦੇ ਉਪਦੇਸ਼ ਰਾਹੀਂ ਮੈਂ ਅੰਮ੍ਰਿਤਮਈ ਬ੍ਰਹਮ ਗਿਆਤ ਨੂੰ ਆਪਣੇ ਅੰਦਰ ਪੱਕੀ ਕਰਦਾ ਹਾਂ।

ਬ੍ਰਹਮ ਨਾਮ ਗੁਣ ਸਾਖ ਤਰੋਵਰ ਨਿਤ ਚੁਨਿ ਚੁਨਿ ਪੂਜ ਕਰੀਜੈ ॥
ਪ੍ਰਭੂ ਦਾ ਨਾਮ ਬਿਰਛ ਹੈ ਅਤੇ ਨੇਕੀਆਂ ਇਸ ਦੀਆਂ ਟਹਿਣੀਆਂ। ਨੇਕੀਆਂ ਨੂੰ ਚੁਣ ਚੁਣ ਕੇ ਮੈਂ ਸਦੀਵ ਹੀ ਉਨ੍ਹਾਂ ਦੀ ਉਪਾਸ਼ਨਾ ਕਰਦਾ ਹਾਂ।

ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ ॥੧॥
ਪ੍ਰਕਾਸ਼ਵਾਨ ਪ੍ਰਭੂ ਮਨੁਸ਼ੀ ਰੂਹ ਨੂੰ ਪ੍ਰਕਾਸ਼ ਕਰਨ ਵਾਲਾ ਹੈ। ਪੂਰਨ ਪਿਆਰ ਨਾਲ ਤੂੰ ਉਸ ਦੀ ਉਪਾਸ਼ਨਾ ਕਰ।

ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ ॥
ਪਵਿੱਤਰ ਹੈ ਸਾਰੇ ਜਹਾਨ ਵਿੱਚ ਵਿਚਾਰਵਾਨ ਅਕਲ ਵਾਲਾ ਇਨਸਾਨ। ਸੁਆਮੀ ਦਾ ਚਿੰਤਨ, ਅਤੇ ਅਰਾਧਨ ਕਰਨ ਦੁਆਰਾ, ਉਹ ਅੰਮ੍ਰਿਤ ਪਾਨ ਕਰਦਾ ਹੈ।

ਗੁਰ ਪਰਸਾਦਿ ਪਦਾਰਥੁ ਪਾਇਆ ਸਤਿਗੁਰ ਕਉ ਇਹੁ ਮਨੁ ਦੀਜੈ ॥੨॥
ਆਪਣੀ ਇਹ ਜਿੰਦੜੀ ਸੱਚੇ ਗੁਰਾਂ ਦੇ ਸਮਰਪਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ, ਮੈਨੂੰ ਨਾਮ ਦੀ ਦੌਲਤ ਪ੍ਰਾਪਤ ਹੋ ਗਈ ਹੈ।

ਨਿਰਮੋਲਕੁ ਅਤਿ ਹੀਰੋ ਨੀਕੋ ਹੀਰੈ ਹੀਰੁ ਬਿਧੀਜੈ ॥
ਅਣਮੁੱਲਾ ਅਤੇ ਪਰਮ ਸ਼੍ਰੇਸ਼ਟ ਹੈ ਸੁਆਮੀ ਦਾ ਨਾਮ ਮਾਣਕ। ਇਸ ਮਾਣਕ ਨਾਲ, ਮਨ ਦਾ ਮਾਣਕ ਵਿਨਿ੍ਹਆ ਜਾਂਦਾ ਹੈ।

ਮਨੁ ਮੋਤੀ ਸਾਲੁ ਹੈ ਗੁਰ ਸਬਦੀ ਜਿਤੁ ਹੀਰਾ ਪਰਖਿ ਲਈਜੈ ॥੩॥
ਗੁਰਾਂ ਦੀ ਬਾਣੀ ਰਾਹੀਂ, ਮਨੂਆ ਜਵੇਹਰੀ ਹੋ ਜਾਂਦਾ ਹੈ, ਜੋ ਫਿਰ ਵਾਹਿਗੁਰੂ ਮਾਣਕ ਨੂੰ ਪਰਖ ਲੈਂਦਾ ਹੈ।

ਸੰਗਤਿ ਸੰਤ ਸੰਗਿ ਲਗਿ ਊਚੇ ਜਿਉ ਪੀਪ ਪਲਾਸ ਖਾਇ ਲੀਜੈ ॥
ਜਿਸ ਤਰ੍ਹਾਂ ਪਲਾਹ, ਪਿੱਪਲ ਦਾ ਅੰਗ ਹੀ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਸਤਿਸੰਗਤ ਨਾਲ ਜੁੜ ਪ੍ਰਾਣੀ ਸ਼੍ਰੇਸ਼ਟ ਹੋ ਜਾਂਦਾ ਹੈ।

ਸਭ ਨਰ ਮਹਿ ਪ੍ਰਾਨੀ ਊਤਮੁ ਹੋਵੈ ਰਾਮ ਨਾਮੈ ਬਾਸੁ ਬਸੀਜੈ ॥੪॥
ਜਿਸ ਜੀਵ ਦੇ ਅੰਦਰ ਪ੍ਰਭੂ ਦੇ ਨਾਮ ਦੀ ਸੁਗੰਧੀ ਵਸਦੀ ਹੈ, ਉਹ ਸਾਰਿਆਂ ਮਨੁਸ਼ਾਂ ਵਿੱਚ ਪਰਮ ਸ਼੍ਰੇਸ਼ਟ ਥੀ ਵੰਞਦਾ ਹੈ।

ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ॥
ਸਰੀਰ ਦਾ ਬਿਰਛ ਜੋ ਘਣੇਰੇ ਪਵਿੱਤਰ ਅਤੇ ਪਾਵਨ ਅਮਲ ਕਮਾਉਂਦਾ ਹੈ, ਉਸ ਨੂੰ ਸੁਆਮੀ ਦੇ ਸਿਮਰਨ ਦੀਆਂ ਸਦੀਵ ਹੀ ਹਰੀਆਂ ਟਹਿਣੀਆਂ ਨਿਕਲਦੀਆਂ ਹਨ।

ਧਰਮੁ ਫੁਲੁ ਫਲੁ ਗੁਰਿ ਗਿਆਨੁ ਦ੍ਰਿੜਾਇਆ ਬਹਕਾਰ ਬਾਸੁ ਜਗਿ ਦੀਜੈ ॥੫॥
ਗੁਰਦੇਵ ਜੀ ਨੇ ਮੈਨੂੰ ਦਰਸਾ ਦਿੱਤਾ ਹੈ ਕਿ ਇਸ ਬਿਰਛ ਦਾ ਈਮਾਨ ਪੁਸ਼ਪ ਅਤੇ ਬ੍ਰਹਮਬੋਧ ਮੇਵਾ ਹੈ ਅਤੇ ਇਹ ਜਹਾਨ ਨੂੰ ਸੁਗੰਧੀ ਅਤੇ ਖੁਸ਼ਬੋ ਬਖਸ਼ਦਾ ਹੈ।

ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥
ਕੇਵਲ ਇਕ ਪ੍ਰਕਾਸ਼ਵਾਨ ਪ੍ਰਭੂ ਹੀ ਮੇਰੇ ਰਿਦੇ ਅੰਦਰ ਵਸਦਾ ਹੈ ਅਤੇ ਕੇਵਲ ਸਿਰਜਣਹਾਰ ਸਾਈਂ ਹੀ ਸਾਰਿਆਂ ਅੰਦਰ ਦਿਸਦਾ ਹੈ।

ਆਤਮ ਰਾਮੁ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰੁ ਦੀਜੈ ॥੬॥
ਇਕ ਸਰਬ-ਵਿਆਪਕ ਰੂਹ ਹੀ ਸਾਰੇ ਫੈਲੀ ਹੋਈ ਹੈ। ਹਰ ਕੋਈ ਉਸ ਦੇ ਪੈਰਾ ਹੇਠ ਆਪਣਾ ਸੀਸ ਰੱਖਦਾ ਹੈ।

ਨਾਮ ਬਿਨਾ ਨਕਟੇ ਨਰ ਦੇਖਹੁ ਤਿਨ ਘਸਿ ਘਸਿ ਨਾਕ ਵਢੀਜੈ ॥
ਨੱਕ-ਵੱਢੇ ਲਗਦੇ ਹਨ ਇਨਸਾਨ ਨਾਮ ਦੇ ਬਗੈਰ। ਰਗੜ, ਰਗੜ ਕੇ ਵਢੇ ਜਾਂਦੇ ਹਨ, ਉਨ੍ਹਾਂ ਦੇ ਨੱਕ।

ਸਾਕਤ ਨਰ ਅਹੰਕਾਰੀ ਕਹੀਅਹਿ ਬਿਨੁ ਨਾਵੈ ਧ੍ਰਿਗੁ ਜੀਵੀਜੈ ॥੭॥
ਅਧਰਮੀ ਪੁਰਸ਼ ਮਗਰੂਰ ਆਖੇ ਜਾਂਦੇ ਹਨ। ਨਾਮ ਦੇ ਬਾਝੋਂ ਲਾਹਨਤਮਾਰੀ ਹੈ ਉਨ੍ਹਾਂ ਦੀ ਜਿੰਦਗੀ।

ਜਬ ਲਗੁ ਸਾਸੁ ਸਾਸੁ ਮਨ ਅੰਤਰਿ ਤਤੁ ਬੇਗਲ ਸਰਨਿ ਪਰੀਜੈ ॥
ਜਦ ਤਾਂਈ ਤੇਰੇ ਚਿੱਤ ਅੰਦਰ ਸਾਹ ਸਾਹ ਹੈ ਉਦੋਂ ਤਾਈ ਤੂੰ ਤੁਰਤ ਤੇ ਝਟਾਪਟ ਹੀ ਆਪਣੇ ਪ੍ਰਭੂ ਦੀ ਪਨਾਹ ਲੈ।

ਨਾਨਕ ਕ੍ਰਿਪਾ ਕ੍ਰਿਪਾ ਕਰਿ ਧਾਰਹੁ ਮੈ ਸਾਧੂ ਚਰਨ ਪਖੀਜੈ ॥੮॥੪॥
ਹੇ ਮਾਲਕ! ਤੂੰ ਨਾਨਕ ਉਤੇ ਐਸੀ ਮਿਹਰ, ਅਤੇ ਰਹਿਮਤ ਧਾਰ ਕਿ ਉਹ ਸਦੀਵ ਹੀ ਤੇਰੇ ਸੰਤਾ ਦੇ ਪੈਰ ਧੋਦਾ ਰਹੇ।

ਕਲਿਆਨ ਮਹਲਾ ੪ ॥
ਕਲਿਆਨ ਚੋਥੀ ਪਾਤਿਸ਼ਾਹੀ।

ਰਾਮਾ ਮੈ ਸਾਧੂ ਚਰਨ ਧੁਵੀਜੈ ॥
ਹੇ ਮੇਰੇ ਸਰਬ-ਵਿਆਪਕ ਵਾਹਿਗੁਰੂ, ਮੈਂ ਸਦੀਵ ਹੀ ਤੇਰੇ ਸੰਤਾਂ ਦੇ ਪੈਰ ਧੋਦਾ ਹਾਂ।

ਕਿਲਬਿਖ ਦਹਨ ਹੋਹਿ ਖਿਨ ਅੰਤਰਿ ਮੇਰੇ ਠਾਕੁਰ ਕਿਰਪਾ ਕੀਜੈ ॥੧॥ ਰਹਾਉ ॥
ਮੇਰੇ ਸੁਆਮੀ, ਮੇਰੇ ਉਤੇ ਤੂੰ ਐਸੀ ਰਹਿਮਤ ਧਾਰ, ਤਾਂ ਜੋ ਮੇਰੇ ਪਾਪ ਇਕ ਮੁਹਤ ਅੰਦਰ ਸੜ ਬਲ ਜਾਣ। ਠਹਿਰਾਉ।

ਮੰਗਤ ਜਨ ਦੀਨ ਖਰੇ ਦਰਿ ਠਾਢੇ ਅਤਿ ਤਰਸਨ ਕਉ ਦਾਨੁ ਦੀਜੈ ॥
ਮੇਰੇ ਮਾਲਕ, ਮਸਕੀਨ ਭਿਖਾਰੀ ਪੁਰਸ਼ ਤੇਰੇ ਬੂਹੇ ਉਤੇ ਖਲੋਤੇ ਮੰਗਦੇ ਹਨ। ਤੂੰ ਉਨ੍ਹਾਂ ਪਰਮ ਚਾਹਵਾਨ ਨੂੰ ਖੈਰ ਪਾ।

ਤ੍ਰਾਹਿ ਤ੍ਰਾਹਿ ਸਰਨਿ ਪ੍ਰਭ ਆਏ ਮੋ ਕਉ ਗੁਰਮਤਿ ਨਾਮੁ ਦ੍ਰਿੜੀਜੈ ॥੧॥
ਮੇਰੀ ਰੱਖਿਆ ਕਰ, ਮੇਰੀ ਰੱਖਿਆ ਕਰ, ਹੇ ਸੁਆਮੀ! ਮੈਂ ਤੇਰੀ ਪਨਾਹ ਪਕੜੀ ਹੈ। ਤੂੰ ਮੇਰੇ ਅੰਦਰ ਗੁਰਾਂ ਦੇ ਉਪਦੇਸ਼ ਅਤੇ ਆਪਣੇ ਨਾਮ ਨੂੰ ਪੱਕਾ ਕਰ।

ਕਾਮ ਕਰੋਧੁ ਨਗਰ ਮਹਿ ਸਬਲਾ ਨਿਤ ਉਠਿ ਉਠਿ ਜੂਝੁ ਕਰੀਜੈ ॥
ਬੜੇ ਬਲਵਾਨ ਹਨ ਸ਼ਹਿਵਤ ਅਤੇ ਰੋਹ ਦੇਹ ਦੇ ਪਿੰਡ ਵਿੱਚ। ਕਮਰਕਸਾ ਕਰ, ਹਮੇਸ਼ਾਂ ਹੀ ਮੈਂ ਉਨ੍ਹਾਂ ਨਾਲ ਯੁਧ ਕਰਦਾ ਹਾਂ।

ਅੰਗੀਕਾਰੁ ਕਰਹੁ ਰਖਿ ਲੇਵਹੁ ਗੁਰ ਪੂਰਾ ਕਾਢਿ ਕਢੀਜੈ ॥੨॥
ਆਪਣਾ ਨਿਜ ਦਾ ਬਣਾ ਕੇ, ਤੂੰ ਮੇਰੀ ਰੱਖਿਆ ਕਰ, ਹੇ ਸਾਈਂ! ਤਾਂ ਜੋ ਪੂਰਨ ਗੁਰਾਂ ਦੀ ਦਇਆ ਦੁਆਰਾ, ਮੈਂ ਉਨ੍ਹਾਂ ਨੂੰ ਬਾਹਰ ਕੱਢ ਦਿਆਂ।

ਅੰਤਰਿ ਅਗਨਿ ਸਬਲ ਅਤਿ ਬਿਖਿਆ ਹਿਵ ਸੀਤਲੁ ਸਬਦੁ ਗੁਰ ਦੀਜੈ ॥
ਮੇਰੇ ਅੰਦਰ ਪਾਪਾਂ ਦੀ ਜਬਰਦਸਤ ਅੱਗ ਬਹੁਤੀ ਹੀ ਮਚ ਰਹੀ ਹੈ। ਹੇ ਮੇਰੇ ਸੁਆਮੀ! ਤੂੰ ਮੈਨੂੰ ਬਰਫ ਵਰਗੀ ਠੰਢੀ ਗੁਰਬਾਣੀ ਬਖਸ਼, ਤਾਂ ਜੋ ਇਹ ਬੁਝ ਜਾਵੇ।

copyright GurbaniShare.com all right reserved. Email