Page 1360

ਬ੍ਰਹਮਣਹ ਸੰਗਿ ਉਧਰਣੰ ਬ੍ਰਹਮ ਕਰਮ ਜਿ ਪੂਰਣਹ ॥
ਉਸ ਦੀ ਸੰਗਤ ਵਿੱਚ ਪ੍ਰਾਣੀ ਪਾਰ ਉਤਰ ਜਾਂਦਾ ਹੈ। ਪ੍ਰੰਤੂ ਬ੍ਰਾਹਮਣ ਉਹ ਜੋ ਬ੍ਰਹਮਣ ਈਸ਼ਵਰੀ ਅਮਲਾਂ ਨਾਲ ਪਰੀਪੂਰਨ ਹੈ।

ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲਹ ॥੬੫॥
ਜਿਨ੍ਹਾਂ ਪੁਰਸ਼ਾ ਦੀ ਆਤਮਾ ਜਗਤ ਨਾਲ ਰੰਗੀ ਹੋਈ ਹੈ, ਉਹ ਹੇ ਨਾਨਕ! ਸਮੂਹ ਨਿਸਫਲ ਹੀ ਟੁਰ ਜਾਂਦੇ ਹਨ।

ਪਰ ਦਰਬ ਹਿਰਣੰ ਬਹੁ ਵਿਘਨ ਕਰਣੰ ਉਚਰਣੰ ਸਰਬ ਜੀਅ ਕਹ ॥
ਪ੍ਰਾਣੀ ਹੋਰਨਾਂ ਦਾ ਧਨ ਚੁਰਾਉਂਦਾ ਹੈ, ਘਨੇਰੇ ਪਾਰ ਕਰਦਾ ਅਤੇ ਉਸਦਾ ਸਾਰਾ ਉਪਦੇਸ਼ ਆਪਣੀ ਉਪਜੀਵਕਾ ਵਾਸਤੇ ਹੈ।

ਲਉ ਲਈ ਤ੍ਰਿਸਨਾ ਅਤਿਪਤਿ ਮਨ ਮਾਏ ਕਰਮ ਕਰਤ ਸਿ ਸੂਕਰਹ ॥੬੬॥
ਉਸ ਦੀ ਚੰਚਲ ਖਾਹਿਸ਼ ਦੀ ਤ੍ਰਿਪਤੀ ਨਹੀਂ ਹੁੰਦੀ, ਉਸ ਦਾ ਮਨੂਆ ਮਾਇਆ ਵਿੱਚ ਲੀਨ ਹੋਇਆ ਹੋਇਆ ਹੈ ਅਤੇ ਉਹ ਸੂਰ ਵਾਲੇ ਕੰਮ ਕਰਦਾ ਹੈ।

ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ ॥
ਜੋ ਰੱਬ ਨਾਲ ਮਸਤ ਹੋ, ਉਸ ਦੇ ਪੈਰਾਂ ਵਿੱਚ ਲੀਨ ਹੋ ਜਾਂਦੇ ਹਨ, ਉਹ ਭਿਆਨਕ ਅਤੇ ਕਠਨ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ।

ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਯਹ ॥੬੭॥੪॥
ਸੰਤਾਂ ਦੀ ਸੰਗਤ ਕਰਨ ਦੁਆਰਾ, ਹੇ ਨਾਨਕ! ਕ੍ਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ। ਇਸ ਬਾਰੇ ਇਕ ਭੋਰਾ ਭਰ ਭੀ ਸੰਦੇਹ ਨਹੀਂ।

ਮਹਲਾ ੫ ਗਾਥਾ
ਪੰਜਵੀਂ ਪਾਤਿਸ਼ਾਹੀ ਗਾਥਾ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਕਰਪੂਰ ਪੁਹਪ ਸੁਗੰਧਾ ਪਰਸ ਮਾਨੁਖ੍ਯ੍ਯ ਦੇਹੰ ਮਲੀਣੰ ॥
ਮੁਸ਼ਕ ਕਪੂਰ, ਫੁੱਲ ਅਤੇ ਖੁਸ਼ਬੋਈਆਂ ਬੰਦੇ ਦੀ ਕਾਂਇਅ ਨਾਲ ਲੱਗ ਕੇ ਗੰਦੇ ਹੋ ਜਾਂਦੇ ਹਨ।

ਮਜਾ ਰੁਧਿਰ ਦ੍ਰੁਗੰਧਾ ਨਾਨਕ ਅਥਿ ਗਰਬੇਣ ਅਗ੍ਯ੍ਯਾਨਣੋ ॥੧॥
ਬੇਸਮਝ ਬੰਦਾ ਮਿੱਝ, ਲਹੂ, ਬਦਬੋ ਅਤੇ ਹੱਡੀਆਂ ਦਾ ਹੰਕਾਰ ਕਰਦਾ ਹੈ।

ਪਰਮਾਣੋ ਪਰਜੰਤ ਆਕਾਸਹ ਦੀਪ ਲੋਅ ਸਿਖੰਡਣਹ ॥
ਜੇਕਰ ਇਨਸਾਨ ਇਕ ਜ਼ੱਰੇ ਵਰਗਾ ਬਰੀਕ ਹੋ ਅਸਮਾਨ ਬੱਰੇ-ਆਜ਼ਮ ਪੁਰੀਆਂ ਅਤੇ ਇਸ ਦੇ ਖਿੱਤਿਆਂ ਅੰਦਰ ਫਿਰ ਆਵੇ,

ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨ ਸਿਧ੍ਯ੍ਯਤੇ ॥੨॥
ਅੱਖ ਦੇ ਇਕ ਫੇਰੇ ਵਿੱਚ; ਤਦ ਵੀ, ਹੇ ਨਾਨਕ, ਸੰਤ ਦੇ ਬਗੈਰ ਉਸ ਦੀ ਕਲਿਆਨ ਨਹੀਂ ਹੁੰਦੀ।

ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ ॥
ਪੱਕਾ ਜਾਣ ਲੈ ਕੇ ਮਰਨਾ ਸੱਚ ਹੈ ਅਤੇ ਸਾਰਾ ਕੁਝ ਜੋ ਦਿਸਦਾ ਹੈ, ਉਹ ਨਾਸਵੰਤ ਹੈ।

ਕੀਰਤਿ ਸਾਥਿ ਚਲੰਥੋ ਭਣੰਤਿ ਨਾਨਕ ਸਾਧ ਸੰਗੇਣ ॥੩॥
ਸਤਿਸੰਗਤ ਅੰਦਰ ਤੂੰ ਹਰੀ ਦੀ ਮਹਿਮਾ ਉਚਾਰਨ ਕਰ, ਹੇ ਨਾਨਕ! ਕੇਵਲ ਇਹ ਹੀ ਤੇਰੇ ਨਾਲ ਜਾਊਗੀ।

ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ ॥
ਮਨ ਧਨ-ਦੌਲਤ, ਪਿਆਰਿਆਂ ਮਿਤਰਾਂ ਅਤੇ ਸਨਬੰਧੀਆਂ ਵਲ ਭਟਕਦਾ ਹੈ।

ਲਬਧ੍ਯ੍ਯੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ॥੪॥
ਸਤਿਸੰਗਤ ਅੰਦਰ ਸੰਸਾਰ ਦੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਹੇ ਨਾਨਕ! ਸਦੀਵੀ ਆਰਾਮ ਦੀ ਥਾਂ ਪਰਾਪਤ ਹੋ ਜਾਂਦੀ ਹੈ।

ਮੈਲਾਗਰ ਸੰਗੇਣ ਨਿੰਮੁ ਬਿਰਖ ਸਿ ਚੰਦਨਹ ॥
ਨਿੰਮ ਦਾ ਬਿਰਵਾ ਚੰਨਣ ਦੀ ਸੰਗਤ ਅੰਦਰ ਉਹ ਭੀ ਚੰਨਣ ਵਰਗਾ ਹੋ ਜਾਂਦਾ ਹੈ।

ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ ॥੫॥
ਬਾਂਸ ਵੀ ਨੇੜੇ ਹੀ ਵਸਦਾ ਹੈ, ਪ੍ਰੰਤੂ ਹੰਕਾਰੀ ਮਤਿ ਵਾਲਾ ਹੋਣ ਕਾਰਣ ਇਹ ਸੁਗੰਧਤ ਨਹੀਂ ਹੁੰਦਾ, ਹੇ ਨਾਨਕ!

ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ ॥
ਇਸ 'ਗਾਥਾ' ਦੀ ਬਾਣੀ ਅੰਦਰ ਵਾਹਿਗੁਰੂ ਦੀ ਕਥਾ ਗੁਥੰਨ ਕੀਤੀ ਹੋਈ ਹੈ, ਜਿਸ ਨੂੰ ਵਿਚਾਰਣ ਦੁਆਰਾ ਹੰਗਤਾ ਕੁਚਲੀ ਜਾਂਦੀ ਹੈ।

ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ ॥੬॥
ਰੱਬ ਦੇ ਨਾਮ ਦੇ ਤੀਰ ਚਲਾਉਣ ਦੁਆਰਾ, ਹੇ ਨਾਨਕ! ਪੰਜ ਦੁਸ਼ਮਨ ਮਾਰੇ ਜਾਂਦੇ ਹਨ।

ਬਚਨ ਸਾਧ ਸੁਖ ਪੰਥਾ ਲਹੰਥਾ ਬਡ ਕਰਮਣਹ ॥
ਸੰਤਾਂ ਦੇ ਬਚਨ-ਬਿਲਾਸ ਆਰਾਮ ਦੇ ਮਾਰਗ ਹਨ। ਉਹ ਵੱਡੀ ਪ੍ਰਾਲਭਧ ਦੁਆਰਾ ਪਰਾਪਤ ਹੁੰਦੇ ਹਨ।

ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰਿ ਕੀਰਤਨਹ ॥੭॥
ਸੁਆਮੀ ਦੀਆਂ ਸਿਫਤਾਂ ਉਚਾਰਨ ਕਰਨ ਦੁਆਰਾ ਬੰਦੇ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।

ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ ॥
ਜਦ ਸੁੱਕ ਕੇ ਪੱਤੇ ਝੜ ਜਾਂਦੇ ਹਨ, ਉਹ ਮੁੜ ਕੇ ਬਿਰਵੇ ਦੀ ਸ਼ਾਖ ਨਾਲ ਨਹੀਂ ਜੁੜ ਸਕਦੇ।

ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ ॥੮॥
ਨਾਨਕ, ਨਾਮ ਦੇ ਬਗੈਰ ਦੁੱਖ-ਤਕਲੀਫ ਹੀ ਹੈ ਅਤੇ ਦਿਨ ਤੇ ਰਾਤ ਜੀਵ ਜੂਨੀਆਂ ਅੰਦਰ ਭਟਕਦਾ ਹੈ।

ਭਾਵਨੀ ਸਾਧ ਸੰਗੇਣ ਲਭੰਤੰ ਬਡ ਭਾਗਣਹ ॥
ਭਾਰੇ ਚੰਗੇ ਨਸੀਬਾ ਰਾਹੀਂ, ਸਤਿਸੰਗਤ ਵਾਸਤੇ ਪ੍ਰੇਮ ਦੀ ਦਾਤ ਮਿਲਦੀ ਹੈ।

ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹ ਬਿਆਪਣਹ ॥੯॥
ਜੋ ਕੋਈ ਵਾਹਿਗੁਰੂ ਦੇ ਨਾਮ ਅਤੇ ਸਿਫਤਾਂ ਦਾ ਉਚਾਰਨ ਕਰਦਾ ਹੈ ਉਸ ਨੂੰ ਜਗਤ ਸਮੁੰਦਰ ਪੋਹਦਾ ਨਹੀਂ, ਹੇ ਨਾਨਕ!

ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ॥
ਡੂੰਘੀ ਅਤੇ ਬੇਅੰਤ ਹੈ ਸੁਆਮੀ ਦੀ ਕਥਾ-ਵਾਰਤਾ, ਕੋਈ ਟਾਵਾਂ ਟੱਲਾ ਜਣਾ ਹੀ ਇਸ ਨੂੰ ਸਮਝਦਾ ਹੈ।

ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ॥੧੦॥
ਜੋ ਇਸ ਨੂੰ ਸਮਝਦੇ ਹਨ, ਹੇ ਨਾਨਕ! ਉਹ ਦੁਨਿਆਵੀ ਮਮਤਾ ਨੂੰ ਛੱਡ ਦਿੰਦੇ ਹਨ ਅਤੇ ਸਤਿਸੰਗਤ ਅੰਦਰ ਸੰਸਾਰ ਦੇ ਸੁਆਮੀ ਦੀਆਂ ਸਿਫਤਾਂ ਉਚਾਰਨ ਕਰਦੇ ਹਨ।

ਸੁਮੰਤ੍ਰ ਸਾਧ ਬਚਨਾ ਕੋਟਿ ਦੋਖ ਬਿਨਾਸਨਹ ॥
ਸੰਤ ਦਾ ਬੋਲ ਸ਼੍ਰੇਸ਼ਟ ਜਾਦੂ ਹੈ। ਇਸ ਦੇ ਰਾਹੀਂ ਕ੍ਰੋੜਾ ਪਾਪ ਨਾਸ ਹੋ ਜਾਂਦੇ ਹਨ।

ਹਰਿ ਚਰਣ ਕਮਲ ਧ੍ਯ੍ਯਾਨੰ ਨਾਨਕ ਕੁਲ ਸਮੂਹ ਉਧਾਰਣਹ ॥੧੧॥
ਵਾਹਿਗੁਰੂ ਦੇ ਕੰਵਲ ਪੈਰਾਂ ਦਾ ਆਰਾਧਨ ਕਰਨ ਦੁਆਰਾ ਹੇ ਨਾਨਕ! ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।

ਸੁੰਦਰ ਮੰਦਰ ਸੈਣਹ ਜੇਣ ਮਧ੍ਯ੍ਯ ਹਰਿ ਕੀਰਤਨਹ ॥
ਸੋਹਣਾ ਹੈ ਉਹ ਮਹਲ, ਜਿਸ ਅੰਦਰ ਸੁਆਮੀ ਦਾ ਜਸ ਗਾਇਨ ਕੀਤਾ ਜਾਂਦਾ ਹੈ।

ਮੁਕਤੇ ਰਮਣ ਗੋਬਿੰਦਹ ਨਾਨਕ ਲਬਧ੍ਯ੍ਯੰ ਬਡ ਭਾਗਣਹ ॥੧੨॥
ਜੋ ਪ੍ਰਭੂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਮੋਖਸ਼ ਥੀ ਵੰਞਦੇ ਹਨ। ਹੇ ਨਾਨਕ! ਕੇਵਲ ਭਾਰੇ ਨਸੀਬਾਂ ਵਾਲੇ ਹੀ ਇਸ ਅਵਸਥਾਂ ਨੂੰ ਪ੍ਰਾਪਤ ਹੁੰਦੇ ਹਨ।

ਹਰਿ ਲਬਧੋ ਮਿਤ੍ਰ ਸੁਮਿਤੋ ॥
ਮੈਂ ਆਪਣੇ ਦੋਸਤ, ਹਾਂ ਆਪਣੇ ਚੰਗੇ ਦੋਸਤ ਵਜੋ ਵਾਹਿਗੁਰੂ ਨੂੰ ਪਾ ਲਿਆ ਹੈ,

ਬਿਦਾਰਣ ਕਦੇ ਨ ਚਿਤੋ ॥
ਅਤੇ ਉਹ ਕਦਾਚਿਤ ਮੇਰੇ ਦਿਲ ਨੂੰ ਨਹੀਂ ਤੋੜਦਾ।

ਜਾ ਕਾ ਅਸਥਲੁ ਤੋਲੁ ਅਮਿਤੋ ॥
ਜਿਸ ਦਾ ਨਿਵਾਸ-ਅਸਥਾਨ ਅਤੇ ਭਾਰ ਅਜੋਖ ਹੈ,

ਸੋੁਈ ਨਾਨਕ ਸਖਾ ਜੀਅ ਸੰਗਿ ਕਿਤੋ ॥੧੩॥
ਕੇਵਲ ਉਸ ਨੂੰ ਹੀ ਨਾਨਕ ਨੇ ਆਪਣੇ ਦਿਲ ਦਾ ਸਾਥੀ ਬਣਾਇਆ ਹੈ।

ਅਪਜਸੰ ਮਿਟੰਤ ਸਤ ਪੁਤ੍ਰਹ ॥
ਉਹ ਸੱਚਾ ਪੁੱਤ ਮੰਦੀ ਸ਼ੁਹਰਤ ਨੂੰ ਮੇਟ ਸੁਟਦਾ ਹੈ,

ਸਿਮਰਤਬ੍ਯ੍ਯ ਰਿਦੈ ਗੁਰ ਮੰਤ੍ਰਣਹ ॥
ਜੋ ਗੁਰਾਂ ਦੀ ਬਾਣੀ ਦਾ ਆਪਣੇ ਮਨ ਵਿੱਚ ਧਿਆਨ ਧਾਰਦਾ ਹੈ।