Page 1361

ਪ੍ਰੀਤਮ ਭਗਵਾਨ ਅਚੁਤ ॥
ਪਿਆਰਾ, ਅਬਿਨਾਸੀ ਪ੍ਰਭੂ,

ਨਾਨਕ ਸੰਸਾਰ ਸਾਗਰ ਤਾਰਣਹ ॥੧੪॥
ਹੇ ਨਾਨਕ! ਬੰਦੇ ਨੂੰ ਜਗਤ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ।

ਮਰਣੰ ਬਿਸਰਣੰ ਗੋਬਿੰਦਹ ॥
ਸੰਸਾਰ ਦੇ ਸੁਆਮੀ ਨੂੰ ਭੁਲਾਉਣਾ ਬੰਦੇ ਦੀ ਮੌਤ ਹੈ।

ਜੀਵਣੰ ਹਰਿ ਨਾਮ ਧ੍ਯ੍ਯਾਵਣਹ ॥
ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਬੰਦੇ ਦੀ ਜਿੰਦਗੀ ਹੈ।

ਲਭਣੰ ਸਾਧ ਸੰਗੇਣ ॥
ਸਤਿਸੰਗਤ ਕਰਨ ਦੁਆਰਾ ਹਰੀ ਪਰਾਪਤ ਹੁੰਦਾ ਹੈ,

ਨਾਨਕ ਹਰਿ ਪੂਰਬਿ ਲਿਖਣਹ ॥੧੫॥
ਹੇ ਨਾਨਕ, ਪਰਾਪੂਰਬਲੀ ਲਿਖਤ ਅਨੁਸਾਰ।

ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ॥
ਜਿਸ ਤਰ੍ਹਾਂ ਸੱਪਾਂ ਦਾ ਮੰਤ੍ਰੀ, ਜਾਦੂ ਟੂਣੇ ਦੁਆਰਾ ਸਰਪ ਨੂੰ ਜ਼ਹਿਰ-ਰਹਿਤ ਤੇ ਦੰਦ-ਰਹਿਤ ਕਰ ਦਿੰਦਾ ਹੈ,

ਬ੍ਯ੍ਯਾਧਿ ਉਪਾੜਣ ਸੰਤੰ ॥
ਏਸੇ ਤਰ੍ਹਾਂ ਹੀ ਸਾਧੂ ਮੁਸੀਬਤ ਨੂੰ ਦੂਰ ਕਰ ਦਿੰਦੇ ਹਨ,

ਨਾਨਕ ਲਬਧ ਕਰਮਣਹ ॥੧੬॥
ਪਰ ਉਹ ਚੰਗੇ ਭਾਗਾਂ ਰਾਹੀਂ ਮਿਲਦੇ ਹਨ।

ਜਥ ਕਥ ਰਮਣੰ ਸਰਣੰ ਸਰਬਤ੍ਰ ਜੀਅਣਹ ॥
ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ ਅਤੇ ਸਮੂਹ ਜੀਵਾਂ ਨੂੰ ਪਨਾਹ ਦਿੰਦਾ ਹੈ।

ਤਥ ਲਗਣੰ ਪ੍ਰੇਮ ਨਾਨਕ ॥
ਹੇ ਨਾਨਕ! ਮਨੁਸ਼ ਦੇ ਮਨ ਨੂੰ ਉਸ ਦਾ ਪਿਆਰ ਲਗ ਜਾਂਦਾ ਹੈ,

ਪਰਸਾਦੰ ਗੁਰ ਦਰਸਨਹ ॥੧੭॥
ਗੁਰਾਂ ਦੀ ਦਇਆ ਦੁਆਰਾ ਅਤੇ ਦੀਦਾਰ ਦੀ ਬਰਕਤ ਦੁਆਰਾ।

ਚਰਣਾਰਬਿੰਦ ਮਨ ਬਿਧ੍ਯ੍ਯੰ ॥
ਪ੍ਰਭੂ ਦੇ ਕੰਵਲ ਪੈਰਾ ਨਾਲ ਮੇਰਾ ਹਿਰਦਾ ਵਿਨਿ੍ਹਆ ਗਿਆ ਹੈ,

ਸਿਧ੍ਯ੍ਯੰ ਸਰਬ ਕੁਸਲਣਹ ॥
ਅਤੇ ਮੈਨੂੰ ਸਾਰੀਆਂ ਖੁਸ਼ੀਆਂ ਪਰਾਪਤ ਹੋ ਗਈਆਂ ਹਨ।

ਗਾਥਾ ਗਾਵੰਤਿ ਨਾਨਕ ਭਬ੍ਯ੍ਯੰ ਪਰਾ ਪੂਰਬਣਹ ॥੧੮॥
ਪ੍ਰਾਚੀਨ ਸਮੇ ਤੋਂ ਹੀ ਪਵਿੱਤਰ ਪੁਰਸ਼ ਹਰੀ ਦੀ ਮਹਿਮਾ ਗਾਇਨ ਕਰਦੇ ਚਲੇ ਆਏ ਹਨ, ਹੇ ਨਾਨਕ!

ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ ॥
ਸਤਿਸੰਗਤ ਨਾਲ ਜੁੜ, ਗੁਰਾਂ ਦੀ ਸ਼੍ਰੇਸ਼ਟ ਬਾਣੀ ਦਾ ਉਚਾਰਨ ਅਤੇ ਗਾਇਨ ਕਰਨ ਦੁਆਰਾ,

ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਨ ਲਭ੍ਯ੍ਯਤੇ ॥੧੯॥
ਇਨਸਾਨ ਨੂੰ ਜਗਤ ਸਮੁੰਦਰ ਤੋਂ ਪਾਰ ਹੋਣਾ ਚਾਹੀਦਾ ਹੈ, ਹੇ ਨਾਨਕ! ਇਹ ਮਨੁਸ਼ੀ ਜੀਵਨ ਉਸ ਨੂੰ ਮੁੜ ਕੇ ਨਹੀਂ ਲਭੇਗਾ।

ਬੇਦ ਪੁਰਾਣ ਸਾਸਤ੍ਰ ਬੀਚਾਰੰ ॥
ਪ੍ਰਾਣੀ ਵੇਦਾਂ, ਪੁਰਾਨਾ ਅਤੇ ਸ਼ਾਸਤਰਾ ਨੂੰ ਵੀਚਾਰਦੇ ਹਨ।

ਏਕੰਕਾਰ ਨਾਮ ਉਰ ਧਾਰੰ ॥
ਇਕ ਵਾਹਿਗੁਰੂ ਦਾ ਨਾਮ ਹੀ ਆਪਣੇ ਹਿਰਦੇ ਅੰਦਰ ਟਿਕਾਉਣਾ ਉਚਿਤ ਹੈ,

ਕੁਲਹ ਸਮੂਹ ਸਗਲ ਉਧਾਰੰ ॥
ਜਿਸ ਦੇ ਰਾਹੀਂ ਉਹ ਆਪਣੀਆਂ ਸਾਰੀਆਂ ਪੀੜ੍ਹੀਆਂ ਦੇ ਸਾਰੇ ਜੀਵਾਂ ਨੂੰ ਬਚਾ ਸਕਦੇ ਹਨ।

ਬਡਭਾਗੀ ਨਾਨਕ ਕੋ ਤਾਰੰ ॥੨੦॥
ਹੇ ਨਾਨਕ! ਬਹੁਤ ਥੋੜ੍ਹੇ ਭਾਰੇ ਭਾਗਾਂ ਵਾਲੇ ਇਸ ਤਰ੍ਹਾਂ ਪਾਰ ਉਤਰ ਜਾਂਦੇ ਹਨ।

ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ ॥
ਸੰਸਾਰ ਦੇ ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ, ਸਾਰੀਆਂ ਪੀੜ੍ਹੀਆਂ ਪਾਰ ਉਤਰ ਜਾਂਦੀਆਂ ਹਨ।

ਲਬਧਿਅੰ ਸਾਧ ਸੰਗੇਣ ਨਾਨਕ ਵਡਭਾਗੀ ਭੇਟੰਤਿ ਦਰਸਨਹ ॥੨੧॥
ਸਤਿਸੰਗਤ ਕਰਨ ਦੁਆਰਾ ਵਾਹਿਗੁਰੂ ਦਾ ਸਿਮਰਨ ਪਰਾਪਤ ਹੁੰਦਾ ਹੈ। ਪਰਮ ਚੰਗੇ ਨਸੀਬਾਂ ਦੁਆਰਾ ਸੁਆਮੀ ਦਾ ਪਵਿੱਤ੍ਰ ਦੀਦਾਰ ਦੇਖਿਆ ਜਾਂਦਾ ਹੈ।

ਸਰਬ ਦੋਖ ਪਰੰਤਿਆਗੀ ਸਰਬ ਧਰਮ ਦ੍ਰਿੜੰਤਣਃ ॥
ਸਾਧੂ ਆਪਣੇ ਸਾਰੇ ਕਸਮਲਾਂ ਨੂੰ ਤਿਆਗ ਦਿੰਦਾ ਹੈ ਅਤੇ ਸਮੂਹ ਧਰਮ-ਈਮਾਨ ਨੂੰ ਆਪਣੇ ਵਿੱਚ ਪੱਕਾ ਕਰ ਲੈਂਦਾ ਹੈ।

ਲਬਧੇਣਿ ਸਾਧ ਸੰਗੇਣਿ ਨਾਨਕ ਮਸਤਕਿ ਲਿਖ੍ਯ੍ਯਣਃ ॥੨੨॥
ਜਿਨ੍ਹਾਂ ਦੇ ਮੱਥੇ ਉਤੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਹੇ ਨਾਨਕ! ਉਹ ਹੀ ਸਤਿਸੰਗਤ ਨੂੰ ਪਰਾਪਤ ਹੁੰਦੇ ਹਨ।

ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣਃ ॥
ਪ੍ਰਭੂ ਹੈ ਸੀ, ਹੁਣ ਹੈ, ਅਤੇ ਸਦਾ ਹੋਵੇਗਾ ਭੀ। ਉਹ ਸਾਰਿਆਂ ਨੂੰ ਪਾਲਦਾ-ਪੋਸਦਾ ਤੇ ਨਸ਼ਟ ਕਰਦਾ ਹੈ।

ਸਾਧੂ ਸਤਮ ਜਾਣੋ ਨਾਨਕ ਪ੍ਰੀਤਿ ਕਾਰਣੰ ॥੨੩॥
ਹੇ ਨਾਨਕ! ਤੂੰ ਸੰਤਾਂ ਨੂੰ ਸੱਚੇ ਕਰਕੇ ਜਾਣ, ਕਿਉਂ ਜੋ ਉਹ ਆਪਣੇ ਪ੍ਰਭੂ ਨੂੰ ਪਿਆਰ ਕਰਦੇ ਹਨ।

ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣਃ ॥
ਪ੍ਰਾਣੀ ਗੁਰਾਂ ਦੀ ਬਾਣੀ ਨੂੰ ਪਿਆਰ ਨਹੀਂ ਕਰਦਾ, ਜੋ ਖੁਸ਼ੀ ਬਖਸ਼ਦੀ ਹੈ, ਪਰ ਕੁਸੰਭੇ ਦੇ ਫੁਲ ਦੇ ਰੰਗ ਵਿੱਚ ਰੰਗਿਆ ਹੋਇਆ ਹੈ।

ਰੋਗ ਸੋਗ ਬਿਓਗੰ ਨਾਨਕ ਸੁਖੁ ਨ ਸੁਪਨਹ ॥੨੪॥
ਬੀਮਾਰੀ, ਗਮ ਤੇ ਵਿਛੋਡਾ ਉਸ ਨੂੰ ਆ ਵਾਪਰਦੇ ਹਨ, ਹੇ ਨਾਨਕ! ਅਤੇ ਸੁਫਨੇ ਵਿੱਚ ਭੀ ਉਸ ਨੂੰ ਆਰਾਮ ਨਹੀਂ ਮਿਲਦਾ।

ਫੁਨਹੇ ਮਹਲਾ ੫
ਫੁਨਹੇ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ ॥
ਆਪਣੇ ਹੱਥ ਵਿੱਚ ਕਲਮ ਲੈ, ਖੋਜ-ਰਹਿਤ ਪ੍ਰਭੂ ਸਾਰਿਆਂ ਦੇ ਮੰਕੇ ਤੇ ਪ੍ਰਾਲਭਧ ਲਿਖਦਾ ਹੈ।

ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥
ਲਾਸਾਨੀ ਸੁੰਦਰਤਾ ਦਾ ਸੁਆਮੀ ਸਾਰਿਆਂ ਨਾਲ ਉਲਝਿਆ ਹੋਇਆ ਹੈ।

ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥
ਆਪਣੇ ਮੂੰਹ ਨਾਲ ਹੇ ਮੇਰੇ ਸੁਆਮੀ, ਮੈਂ ਤੇਰੀਆਂ ਸਿਫਤਾਂ ਉਚਾਰਨ ਨਹੀਂ ਕਰ ਸਕਦਾ।

ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥
ਨਾਨਕ ਤੇਰਾ ਦਰਸ਼ਨ ਵੇਖ, ਮੋਹਿਤ ਹੋ ਗਿਆ ਹੈ ਅਤੇ ਤੇਰੇ ਉਤੋਂ ਘੋਲੀ ਵੰਞਦਾ ਹੈ, ਹੇ ਪ੍ਰਭੂ!

ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ ॥
ਸਤਿਸੰਗਤ ਅੰਦਰ ਬੈਠ ਕੇ ਮੈਂ ਆਪਣੇ ਸਾਹਿਬ ਦੀ ਸਿਫ਼ਤ-ਸਨਾ ਉਚਾਰਨ ਕਰਦਾ ਹਾਂ।

ਅਰਪੀ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ ॥
ਮੈਂ ਉਸ ਨੂੰ ਆਪਣੇ ਸਮੂਹ ਹਾਰਸ਼ਿੰਗਾਰ ਅਰਪਨ ਕਰਦਾ ਹਾਂ ਅਤੇ ਆਪਣੀ ਦਿਹ ਸਾਰੀ ਜਿੰਦਗੀ ਹੀ ਉਸ ਨੂੰ ਦਿੰਦਾ ਹਾਂ।

ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ ॥
ਉਸਦੇ ਦਰਸ਼ਨ ਦੀ ਉਮੈਦ ਅੰਦਰ ਤ੍ਰਿਖਾਵੰਤ ਹੋ ਮੈਂ ਆਪਣੇ ਸੁੰਦਰ ਭਰਤੇ ਲਈ ਬਿਸਤਰਾ ਵਿਛਾਇਆ ਹੈ।

ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ ॥੨॥
ਹਰਿਹਾਂ! ਜੇਕਰ ਮੱਥੇ ਤੇ ਚੰਗੀ ਭਾਵੀ ਲਿਖੀ ਹੋਈ ਹੋਵੇ, ਕੇਵਲ ਤਦ ਹੀ ਮਿੱਤਰ ਪਰਾਪਤ ਹੁੰਦਾ ਹੈ।

ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ ॥
ਹੇ ਸਹੀਏ! ਮੈਂ ਸੁਰਮਾ, ਫੁਲ ਮਾਲਾ ਅਤੇ ਪਾਨ ਬੀੜਾ ਸਰਾ ਕੁਝ ਤਿਆਰ ਕੀਤਾ ਹੈ।

ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ॥
ਮੈਂ ਆਪਣੇ ਆਪ ਨੂੰ ਸੋਲਾ ਤਰ੍ਹਾਂ ਤਰ੍ਹਾਂ ਦੇ ਹਾਰ-ਸ਼ਿੰਗਾਰਾਂ ਨਾਲ ਸ਼ਸ਼ੋਭਤ ਕੀਤਾ ਹੈ ਅਤੇ ਆਪਛਿਆਂ ਨੇਤ੍ਰਾਂ ਵਿੱਚ ਕੱਜਲ ਪਾਇਆ ਹੈ।

ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ ॥
ਜੇਕਰ ਮੇਰਾ ਪਤੀ ਮੇਰੇ ਗ੍ਰਹਿ ਵਿੱਚ ਆ ਜਾਵੇ, ਤਾਂ ਮੈਨੂੰ ਸਾਰਾ ਕੁਝ ਪਰਾਪਤ ਹੋ ਜਾਂਦਾ ਹੈ।

ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ॥੩॥
ਨੀ ਹਰਿਹਾ! ਭਰਤੇ ਦੇ ਬਗੈਰ, ਸਾਰੇ ਹਾਰਸ਼ਿੰਗਾਰ ਬਿਰਥੇ ਜਾਂਦੇ ਹਨ।

ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ ॥
ਭਾਰੇ ਨਸੀਬਾਂ ਵਾਲੀ ਹੈ, ਉਹ ਜਿਸ ਦੇ ਧਾਮ ਅੰਦਰ ਉਸ ਦਾ ਪਤੀ ਵਸਦਾ ਹੈ।

ਤਿਸੁ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ ॥
ਸਾਰੇ ਹਾਰਸ਼ਿੰਗਾਰ ਤਦ ਉਸ ਨੂੰ ਸੋਭਦੇ ਹਨ ਅਤੇ ਕੇਵਲ ਉਹ ਹੀ ਖੁਸ਼ਬਾਸ ਪਤਨੀ ਹੈ।

ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ ॥
ਬੇਫਿਕਰ ਹੋ, ਮੈਂ ਹੁਣ ਆਰਾਮ ਅੰਦਰ ਸੌਦੀ ਹਾਂ, ਕਿਉਂਕਿ ਮੇਰੇ ਚਿੱਤ ਦੀਆਂ ਅਭਿਲਾਸ਼ਾ ਪੂਰੀਆਂ ਹੋ ਗਈਆਂ ਹਨ।

ਹਰਿਹਾਂ ਜਾ ਘਰਿ ਆਇਆ ਕੰਤੁ ਤ ਸਭੁ ਕਿਛੁ ਪਾਈਆ ॥੪॥
ਹਰਿਹਾਂ! ਜਦੋ ਮੇਰਾ ਪਤੀ ਮੇਰੇ ਧਾਮ ਵਿੱਚ ਆ ਗਿਆ, ਤਦ ਮੈਨੂੰ ਸਾਰਾ ਕੁਝ ਪ੍ਰਾਪਤ ਥੀ ਗਿਆ।