Page 1366

ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥੨੯॥
ਜਿਹੜਾ ਕੋਈ ਮਰਦਾ ਹੈ, ਉਹ ਐਹੋ ਜਿਹੀ ਮੋਤੇ ਮਰੇ ਕਿ ਉਹ ਮੁੜ ਕੇ ਮਰਨਾ ਨਾਂ ਪਵੇ।

ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥
ਕਬੀਰ ਮੁਸ਼ਕਲ ਨਾਲ ਮਿਲਦਾ ਹੈ ਮਨੁਸ਼ੀ ਜਨਮ। ਇਹ ਮੁੜ ਮੁੜ ਕੇ ਹੱਥ ਨਹੀਂ ਲੱਗਦਾ,

ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥
ਜਿਸ ਤਰ੍ਹਾਂ ਜੰਗਲ ਦਾ ਪੱਕਿਆ ਹੋਇਆ ਮੇਵਾ ਜਦ ਜਮੀਨ ਤੇ ਡਿਗ ਪੈਦਾ ਹੈ, ਮੁੜ ਕੇ ਟਹਿਣੀ ਨਾਲ ਨਹੀਂ ਜੁੜਦਾ।

ਕਬੀਰਾ ਤੁਹੀ ਕਬੀਰੁ ਤੂ ਤੇਰੋ ਨਾਉ ਕਬੀਰੁ ॥
ਹੇ ਮੇਰੇ ਵਾਹਿਗੁਰੂ! ਤੂੰ ਖੁਦ ਹੀ ਵਿਸ਼ਾਲ ਵਾਹਿਗੁਰੂ ਹੈ, ਤੇ ਵਿਸ਼ਾਲ ਹੈ ਤੇਰਾ ਨਾਮ।

ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥੩੧॥
ਜਦ ਬੰਦਾ ਪਹਿਲਾਂ ਆਪਣੀ ਦੇਹ ਦੀ ਹੰਗਤਾ ਨੂੰ ਛਡ ਦਿੰਦਾ ਹੈ, ਕੇਵਲ ਤਦ ਹੀ ਉਹ ਪ੍ਰਭੂ ਦੇ ਹੀਰੇ ਨੂੰ ਪ੍ਰਾਪਤ ਹੁੰਦਾ ਹੈ।

ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥
ਕਬੀਰ ਤੂੰ ਬੇਹੁਦਾ ਬਕਵਾਸ ਨਾਂ ਕਰ। ਤੇਰੇ ਆਖ ਕੁਝ ਭੀ ਨਹੀਂ ਹੋਣਾ।

ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥੩੨॥
ਕੋਈ ਜਣਾ ਭੀ ਉਸ ਕੰਮ ਨੂੰ ਮੇਟ ਨਹੀਂ ਸਕਦਾ, ਜਿਸ ਨੂੰ ਮਿਹਰਬਾਨ ਮਾਲਕ ਕਰ ਰਿਹਾ ਹੈ।

ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥
ਕਬੀਰ, ਕੋਈ ਜਣਾ, ਜੋ ਕੂੜਾ ਹੈ, ਪ੍ਰਭੂ ਦੀ ਘਸਵੱਟੀ ਉਤੇ ਠਹਿਰ ਨਹੀਂ ਸਕਦਾ।

ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ ॥੩੩॥
ਕੇਵਲ ਉਹ ਹੀ ਪ੍ਰਭੂ ਦੀ ਅੋਖੀ ਪ੍ਰੀਖਿਆ ਤੇ ਪੂਰਾ ਉਤਰ ਸਕਦਾ ਹੈ ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ।

ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥
ਕਬੀਰ ਪ੍ਰਾਣੀ ਭੜਕੀਲੇ ਕਪੜੇ ਪਾਉਂਦੇ ਹਨ ਅਤੇ ਪਾਨ-ਬੀੜੇ ਅਤੇ ਸੁਪਾਰੀਆਂ ਖਾਂਦੇ ਹਨ।

ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥
ਪ੍ਰੰਤੂ ਇਕ ਵਾਹਿਗੁਰੂ ਦੇ ਨਾਮ ਦੇ ਬਗੈਰ, ਉਹ ਨਰੜ ਕੇ ਯਮ ਦੇ ਸ਼ਹਿਰ ਨੂੰ ਲੈ ਜਾਏ ਜਾਂਦੇ ਹਨ।

ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥
ਕਬੀਰ, ਪੁਰਾਣਾ ਹੈ ਜਹਾਜ ਅਤੇ ਇਸ ਵਿੱਚ ਹਜਾਰਾ ਹੀ ਮੋਰੀਆਂ ਹੋ ਗਈਆਂ ਹਨ।

ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥
ਜਿਹੜੇ ਹਊਨੇ ਹਉਨੇ ਹਨ, ਉਹ ਪਾਰ ਲੰਘ ਜਾਂਦੇ ਹਨ ਅਤੇ ਜਿਨ੍ਹਾਂ ਦੇ ਮੂੰਡ ਉਤੇ ਬੋਝ ਹੈ, ਉਹ ਡੁਬ ਗਏ ਹਨ।

ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ ॥
ਕਬੀਰ, ਹੱਡੀਆਂ ਲੱਕੜਾਂ ਦੀ ਤਰ੍ਹਾਂ ਬਲਦੀਆਂ ਹਨ ਅਤੇ ਵਾਲ ਘਾ ਦੀ ਤਰ੍ਹਾਂ ਬਲਦੇ ਹਨ।

ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥
ਇਸ ਜਹਾਨ ਨੂੰ ਇਸ ਤਰ੍ਹਾਂ ਬਲਦਾ ਵੇਖ, ਕਬੀਰ ਗਮਗੀਨ ਹੋ ਗਿਆ ਹੈ।

ਕਬੀਰ ਗਰਬੁ ਨ ਕੀਜੀਐ ਚਾਮ ਲਪੇਟੇ ਹਾਡ ॥
ਕਬੀਰ, ਤੂੰ ਖੱਲ ਅੰਦਰ ਲਪੇਟੀਆਂ ਹੋਈਆਂ ਆਪਣੀਆਂ ਹੱਡੀਆਂ ਦਾ ਹੰਕਾਰ ਨਾਂ ਕਰ।

ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ ॥੩੭॥
ਜੋ ਘੋੜਿਆਂ ਦੇ ਉਤੇ ਅਤੇ ਛਤਰਾਂ ਦੇ ਹੇਠਾਂ ਸਨ, ਉਹ ਅੰਤ ਨੂੰ ਧਰਤੀ ਹੇਠਾਂ ਦਬ ਦਿਤੇ ਗਏ।

ਕਬੀਰ ਗਰਬੁ ਨ ਕੀਜੀਐ ਊਚਾ ਦੇਖਿ ਅਵਾਸੁ ॥
ਕਬੀਰ ਤੂੰ ਆਪਣੇ ਉਚੇ ਮੰਦਰ ਵੇਖ ਕੇ ਹੰਕਾਰ ਨਾਂ ਕਰ।

ਆਜੁ ਕਾਲ੍ਹ੍ਹਿ ਭੁਇ ਲੇਟਣਾ ਊਪਰਿ ਜਾਮੈ ਘਾਸੁ ॥੩੮॥
ਅੱਜ ਜਾਂ ਭਲਕੇ ਤੂੰ ਧਰਤੀ ਦੇ ਹੇਠਾ ਪਿਆ ਹੋਵੇਗਾ ਅੱਜ ਤੇਰੇ ਉਤੇ ਘਾ ਉਗੂਗਾ।

ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥
ਕਬੀਰ ਤੂੰ ਹੰਕਾਰ ਨਾਂ ਕਰ ਨਾਂ ਹੀ ਕੋਈ ਜਣਾ ਕੰਗਾਲ ਦੀ ਹਾਸੀ ਉਡਾਵੇ।

ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥
ਅਜੇ ਬੇੜੀ ਸਾਗਰ ਵਿੱਚ ਹੈ। ਕੌਣ ਜਾਣਦਾ ਹੈ ਕੀ ਬਣ ਜਾਵੇ?

ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ ॥
ਕਬੀਰ ਤੂੰ ਆਪਣੇ ਸੁੰਦਰ ਸਰੀਰ ਨੂੰ ਵੇਖ ਕੇ ਹੰਕਾਰ ਨਾਂ ਕਰ।

ਆਜੁ ਕਾਲ੍ਹ੍ਹਿ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥੪੦॥
ਤੂੰ ਅੱਜ ਜਾ ਭਲਕੇ ਸੱਪ ਦੀ ਆਪਣੀ ਕੁੰਜ ਲਾਹ ਸੁੱਟਣ ਦੀ ਮਾਨੰਦ ਇਸ ਨੂੰ ਛਡ ਜਾਵੇਗਾ।

ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥
ਕਬੀਰ, ਜੇਕਰ ਤੂੰ ਲੁਟਮਾਰ ਕਰ ਸਕਦਾ ਹੈ ਤਾਂ ਤੂੰ ਵਾਹਿਗੁਰੂ ਦੇ ਨਾਮ ਦੀ ਲੁਟ ਮਾਰ ਕਰ।

ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥੪੧॥
ਨਹੀਂ ਤਾਂ ਜਦ ਤੇਰੀ ਆਤਮਾ ਨੇ ਤੇਰੀ ਦੇਹ ਨੂੰ ਤਿਆਗ ਦਿੱਤਾ ਤੂੰ ਮਗਰੋ ਪਸ਼ਚਾਤਾਪ ਕਰੇਗਾ।

ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ ॥
ਕਬੀਰ ਐਹੋ ਜੇਹਾ ਕੋਈ ਵੀ ਨਹੀਂ ਜੰਮਿਆ, ਜੋ ਆਪਣੇ ਲਿਜ ਦੇ ਝੁਗੇ ਨੂੰ ਅੱਗ ਲਾ ਦੇਵੇ,

ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ ਲਾਗਿ ॥੪੨॥
ਅਤੇ ਜੋ ਆਪਣੇ ਪੰਜਾਂ ਪੁਤਰਾਂ ਨੂੰ ਸਾੜ ਬਾਲ ਕੇ ਕੇਵਲ ਪ੍ਰਭੂ ਨਾਲ ਪਿਰਹੜੀ ਪਾਈ ਰਖੇ।

ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ ॥
ਕੀ ਕੋਈ ਐਹੋ ਜੇਹਾ ਹੈ, ਜੋ ਆਪਣੇ ਪੁੱਤਰ ਨੂੰ ਵੇਚ ਦੇਵੇ ਅਤੇ ਜੋ ਆਪਣੀ ਪੁਤ੍ਰੀ ਨੂੰ ਵੇਚ ਦੇਵੇ,

ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥੪੩॥
ਅਤੇ ਕਬੀਰ ਨਾਲ ਭਾਈਵਾਲੀ ਪਾ ਕੇ, ਕੇਵਲ ਵਾਹਿਗੁਰੂ ਨਾਲ ਹੀ ਵਾਪਾਰ ਕਰੇ।

ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ ॥
ਕਬੀਰ, ਮੈਂ ਤੈਨੂੰ ਇਹ ਚੇਤਾ ਕਰਾਉਂਦਾ ਹਾਂ। ਤੂੰ ਕਿਸੇ ਸ਼ਕ ਸ਼ੁਭੇ ਅੰਦਰ ਨਾਂ ਵੱਸ।

ਪਾਛੈ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ ॥੪੪॥
ਜਿਹਡੇ ਅਮਲ ਤੂੰ ਪਿਛੇ ਕਮਾਏ ਹਨ, ਇਹ ਉਨ੍ਹਾਂ ਦਾ ਹੀ ਫਲ ਹੈ, ਜੋ ਤੂੰ ਹੁਣ ਭੁਗਦਤਾ ਹੈ।

ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ ॥
ਕਬੀਰ ਜੀ ਕਹਿੰਦੇ ਹਨ ਪਹਿਲਾਂ ਮੈਂ ਖਿਆਲ ਕੀਤਾ ਕਿ ਇਲਮ ਚੰਗਾ ਹੈ, ਫਿਰ ਮੈਂ ਯੋਗ ਨੂੰ ਉਸ ਨਾਲੋ ਚੰਗਾ ਖਿਆਲ ਕੀਤਾ।

ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥੪੫॥
ਪਰ ਮੈਂ ਹੁਣ ਪ੍ਰਭੂ ਦੀ ਪਿਆਰੀ-ਉਪਾਸ਼ਨਾ ਨੂੰ ਨਹੀਂ ਛਡਦਾ, ਭਾਵੇਂ ਲੋਕ ਮੇਰੀ ਬਦਖੋਈ ਪਏ ਕਰਨ।

ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥
ਕਬੀਰ ਵਿਚਾਰੇ ਲੋਕ, ਜਿਨ੍ਹਾਂ ਦੇ ਚਿੱਤ ਅੰਦਰ ਪ੍ਰਭੂ ਦੀ ਗਿਆਤ ਨਹੀਂ, ਕਿਸ ਤਰ੍ਹਾਂ ਮੈਨੂੰ ਦੁਸ਼ਣ ਲਾ ਸਕਦੇ ਹਨ?

ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥
ਹੋਰ ਸਾਰੇ ਸੰਸਾਰੀ ਕੰਮ ਛਡ ਕੇ, ਕਬੀਰ ਪ੍ਰਭੂ ਦੇ ਨਾਮ ਦਾ ਉਚਾਰਨ ਕਰ ਰਿਹਾ ਹੈ।

ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ ॥
ਕਬੀਰ, ਬਦੇਸ਼ੀ ਦੇ ਘਗਰੇ ਨੂੰ ਚਾਰੀ ਪਾਸੀ ਅੱਗ ਲੱਗ ਗਈ ਹੈ।

ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ ॥੪੭॥
ਦੇਹ ਸੜ ਕੇ ਕੋਲਾਂ ਬਣ ਗਈ ਹੈ, ਪ੍ਰੰਤੂ ਆਤਮਾ ਦੇ ਧਾਗੇ ਨੂੰ ਅੱਗ ਛੂਹੀ ਤਕ ਨਹੀਂ।

ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ ॥
ਕਬੀਰ ਖਫਨੀ ਸੜ ਬਲ ਕੇ ਕੋਲਾ ਬਣ ਗਈ ਹੈ ਅਤੇ ਮੰਗਣ ਵਾਲਾ ਠੂਠਾ ਪੂਰੀ ਤਰ੍ਹਾਂ ਟੁਟ ਗਿਆ ਹੈ।

ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ॥੪੮॥
ਗਰੀਬੜਾ ਯੋਗੀ ਆਪਣੀ ਖੇਲ ਖੇਡ ਗਿਆ ਹੈ ਅਤੇ ਉਸ ਦੇ ਬਹਿਣ-ਸਥਾਨ ਤੇ ਕੇਵਲ ਸੁਆਹ ਹੀ ਰਹਿ ਗਈ ਹੈ।

copyright GurbaniShare.com all right reserved. Email