Page 1367

ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ ॥
ਕਬੀਰ ਮੱਛੀ ਥੋੜ੍ਹੇ ਪਾਣੀ ਵਿੱਚ ਹੈ ਅਤੇ ਮਾਹੀਗੀਰ ਆਪਣਾ ਜਾਲ ਆ ਪਾਉਂਦਾ ਹੈ।

ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਹ੍ਹਾਲਿ ॥੪੯॥
ਤੇਰਾ ਇਕ ਛੋਟੇ ਜੇਹੇ ਟੋਏ ਅੰਦਰ ਛੁਟਕਾਰਾ ਨਹੀਂ ਹੋਣਾ, ਨੀ ਮਛੀਏ! ਤੈਨੂੰ ਮੁੜ ਕੇ ਸਮੁੰਦਰ ਵਿੱਚ ਵਾਪਸ ਜਾਣ ਦਾ ਖਿਆਲ ਕਰਨਾ ਚਾਹੀਦਾ ਹੈ।

ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ ॥
ਕਬੀਰ ਤੂੰ ਸਮੁੰਦਰ ਨੂੰ ਨਾਂ ਛਡ, ਭਾਵੇਂ ਇਹ ਬਹੁਤ ਹੀ ਸਲੂਣਾ ਹੋਵੇ।

ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥੫੦॥
ਜੇਕਰ ਤੂੰ ਪਨਾਹ ਲਈ ਤਪੜ ਛਪੜ ਲਭਦਾ ਫਿਰੇਗਾਂ, ਕਿਸੇ ਨੇ ਵੀ ਤੈਨੂੰ ਸਿਆਣਾ ਨਹੀਂ ਆਖਣਾ।

ਕਬੀਰ ਨਿਗੁਸਾਂਏਂ ਬਹਿ ਗਏ ਥਾਂਘੀ ਨਾਹੀ ਕੋਇ ॥
ਕਬੀਰ, ਜੋ ਗੁਰੂ-ਵਿਹੁਣ ਹਨ, ਉਹ ਰੁੜ੍ਹ ਗਏ ਹਨ। ਕੋਈ ਕੀ ਉਨ੍ਹਾਂ ਨੂੰ ਬਚਾਉਣ ਵਾਲਾ ਨਹੀਂ।

ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥੫੧॥
ਤੂੰ ਆਪਣੇ ਵਲੋ ਹਲੀਮੀ ਅਤੇ ਨਿੰਮਰਤਾ ਨਾਲ ਵਾਹਿਗੁਰੂ ਦੀ ਪਨਾਹ ਲੈ। ਫਿਰ ਜੋ ਕੁਛ ਕਰਤਾ ਪੁਰਖ ਕਰਦਾ ਹੈ ਉਹ ਹੋਣ ਦੇ।

ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥
ਕਬੀਰ, ਚੰਗੀ ਹੈ ਸੁਆਮੀ ਦੇ ਸਾਧੂ ਦੀ ਕੁੱਤੀ ਵੀ ਅਤੇ ਮਾੜੀ ਹੈ ਅਧਰਮੀ ਦੀ ਮਾਂ।

ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥
ਇਸ ਲਈ ਕਿਉਂਕਿ ਉਹ ਕੁੱਤੀ ਸਦਾ ਹੀ ਵਾਹਿਗੁਰੂ ਦੇ ਨਾਮ ਦੀ ਕੀਰਤੀ ਸੁਣਦੀ ਹੈ ਅਤੇ ਅਧਰਮੀ ਦੀ ਮਾਂ ਗੁਨਾਹਾਂ ਦਾ ਵਪਾਰ ਕਰਦੀ ਹੈ।

ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥
ਕਬੀਰ, ਕਮਜੋਰ ਹੈ ਮਨੁਸ਼-ਮਿਰਗ ਅਤੇ ਇਹ ਸੰਸਾਰ ਦਾ ਤਾਲਾਬ ਹਰਿਆਵਲ (ਮਾਇਆ) ਨਾਲ ਘੇਰਿਆ ਹੋਇਆ ਹੈ।

ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥੫੩॥
ਲਲੂਖਾਂ ਹੀ ਸ਼ਿਕਾਰੀ ਇਕ ਜੀਵ ਮਗਰ ਲੱਗੇ ਹੋਏ ਹਨ। ਕਿੰਨੇ ਚਿਰ ਤਾਂਈ ਇਹ ਮੌਤ ਤੋਂ ਬਚ ਸਕਦਾ ਹੈ?

ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ ॥
ਕਬੀਰ, ਜੋ ਗੰਗਾ ਦੇ ਕਿਨਾਰੇ ਤੇ ਆਪਣਾ ਗ੍ਰਹਿ ਬਣਾ ਲੈਂਦੇ ਹਨ ਅਤੇ ਪਵਿੱਤਰ ਪਾਣੀ ਪੀਦੇ ਹਨ,

ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥੫੪॥
ਉਨ੍ਹਾਂ ਦੀ ਵੀ ਸੁਆਮੀ ਦੇ ਸਿਮਰਨ ਬਗੈਰ ਕਲਿਆਣ ਨਹੀਂ ਹੁੰਦੀ। ਕਬੀਰ ਇਹ ਅਟਲ ਸਚਿਆਈ ਕਹਿੰਦਾ ਹੈ।

ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥
ਕਬੀਰ, ਮੇਰਾ ਚਿੱਤ ਗੰਗਾ ਦੇ ਪਾਣੀ ਦੀ ਮਾਨੰਦ ਪਾਵਨ ਪੁਨੀਤ ਹੋ ਗਿਆ ਹੈ।

ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥
ਕਬੀਰ, ਹੇ ਮੇਰੇ ਕਬੀਰ, ਆਖਦਾ ਹੋਇਆ ਪ੍ਰਭੂ ਮੇਰੇ ਮਗਰ ਤੁਰਿਆ ਫਿਰਦਾ ਹੈ।

ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥
ਕਬੀਰ, ਪੀਲੀ ਹੈ ਹਲਦੀ ਅਤੇ ਚਿੱਟਾ ਹੈ ਰੰਗ ਚੂਨੇ ਦਾ।

ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥੫੬॥
ਕੇਵਲ ਤਦ ਹੀ ਪਿਆਰਾ ਪ੍ਰਭੂ ਮਿਲਦਾ ਹੈ, ਜਦ ਦੋਨੋ ਹੀ ਰੰਗ ਦੂਰ ਹੋ ਜਾਂਦੇ ਹਨ।

ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥
ਕਬੀਰ, ਹਲਦੀ ਦੀ ਪਿਲੱਤਣ ਚਲੀ ਜਾਂਦੀ ਹੈ ਅਤੇ ਕਲੀ ਦੇ ਚਿੱਟਪਣ ਦਾ ਨਿਸ਼ਾਨ ਤਦ ਨਹੀਂ ਰਹਿੰਦਾ।

ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥
ਕੁਰਬਾਨ ਹਾਂ ਮੈਂ ਇਸ ਪਿਰਹੜੀ ਉਤੋਂ, ਜਿਸ ਦੁਆਰਾ ਜਾਤੀ, ਗੋਤ ਅਤੇ ਵੰਸ਼ ਮਿਟ ਜਾਂਦੇ ਹਨ।

ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ॥
ਕਬੀਰ, ਤੰਗ ਹੈ ਕਲਿਆਣ ਦਾ ਦਰਵਾਜਾ। ਇਸਦੀ ਚੁੜਾਈ ਸਰੋ ਦੇ ਦਾਣੇ ਦਾ ਦਸਵਾਂ ਹਿੱਸਾ ਹੈ।

ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ ਜਾਇ ॥੫੮॥
ਤੇਰਾ ਮਨੂਆ ਹਾਥੀ ਦੀ ਤਰ੍ਹਾਂ ਵੱਡਾ ਹੋਇਆ ਹੋਇਆ ਹੈ। ਇਹ ਕਿਸ ਤਰ੍ਹਾਂ ਵਿੱਚ ਦੀ ਲੰਘ ਸਕਦਾ ਹੈ?

ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥
ਜੇਕਰ ਮੈਂ ਐਹੋ ਜੇਹੇ ਸੱਚੇ ਗੁਰਾਂ ਨੂੰ ਮਿਲ ਪਵਾਂ, ਜੋ ਮਿਹਰਬਾਨ ਹੋ ਕੇ ਮੈਨੂੰ ਇਸਦੀ ਦਾਤ ਬਖਸ਼ੇ,

ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੫੯॥
ਤਦ ਕਲਿਆਣ ਦਾ ਦਰਵਾਜਾ ਖੁਲ੍ਹਾ ਹੋ ਜਾਵੇਗਾ ਅਤੇ ਮੈਂ ਸੁਖੈਨ ਹੀ ਇਸ ਵਿਚਦੀ ਲੰਘ ਜਾਵਾਂਗਾ ਹੇ ਕਬੀਰ।

ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ॥
ਕਬੀਰ ਮੇਰੇ ਕੋਲ ਛਪਰ ਨਹੀਂ, ਨਾਂ ਹੀ ਕੋਈ ਕੁੱਲੀ ਹੈ। ਮੇਰੇ ਕੋਲ ਨਾਂ ਝੁਗਾ ਹੈ ਨਾਂ ਪਿੰਡ।

ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥੬੦॥
ਮੇਰਾ ਕੋਈ ਵਰਨ ਅਤੇ ਨਾਮ ਨਹੀਂ ਅਤੇ ਸੁਆਮੀ ਨੇ ਪੁਛਣਾ ਹੀ ਨਹੀਂ ਕਿ ਮੈਂ ਕੌਣ ਹਾਂ।

ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥
ਕਬੀਰ, ਮੈਨੂੰ ਮਰਨ ਦੀ ਤੀਬਰ ਚਾਹਲਾ ਹੈ, ਪਰ ਜਦ ਵੀ ਮੈਂ ਮਰਾਂ ਤਾਂ ਪ੍ਰਭੂ ਦੇ ਬੂਹੇ ਤੇ ਮਰਾਂ।

ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥
ਕਾਸ਼! ਵਾਹਿਗੁਰੂ ਇਹ ਨਾਂ ਪੁਛ "ਇਹ ਕਿਹੜਾ ਪ੍ਰਾਣੀ ਹੈ ਜੋ ਮੇਰੇ ਬੂਹੇ ਤੇ ਪਿਆ ਹੈ?

ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥
ਕਬੀਰ, ਇਹ ਮੈਂ ਨਹੀਂ ਕੀਤਾ, ਨਾਂ ਮੈਂ ਇਸ ਨੂੰ ਕਰਾਂਗਾ ਨਾਂ ਹੀ ਮੇਰੀ ਦੇਹ ਇਸ ਨੂੰ ਕਰ ਸਕਦੀ ਹੈ।

ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥
ਮੈਂ ਕੀ ਜਾਣਦਾ ਹਾਂ ਕਿ ਮੇਰੇ ਪ੍ਰਭੂ ਨੇ ਕੀ ਕੀਤਾ ਹੈ, ਕਿ ਸਾਰੇ ਹੀ ਕਬੀਰ, ਕਬੀਰ ਦਾ ਜਸ ਹੋ ਰਿਹਾ ਹੈ।

ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ ॥
ਕਬੀਰ, ਜਿਸ ਦੇ ਮੂੰਹ ਵਿਚੋਂ ਉਸ ਦੇ ਸੁਫਨੇ ਦੇ ਬੁਰੜਾਉਣ ਅੰਦਰ ਵੀ ਪ੍ਰਭੂ ਦਾ ਨਾਮ ਨਿਕਲਦਾ ਹੈ।

ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥੬੩॥
ਕਾਸ਼! ਮੇਰੀ ਦੇਹ ਦੀ ਖਲ ਉਸ ਦੇ ਪੈਰਾਂ ਦੀ ਜੁੱਤੀ ਹੋ ਜਾਵੇ।

ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓੁ ਨਾਉ ॥
ਕਬੀਰ, ਅਸੀਂ ਮਿੱਟੀ ਦੀਆਂ ਗੁਡੀਆਂ ਹਾਂ ਅਤੇ ਸਾਡਾ ਨਾਮ ਆਦਮੀ ਧਰਿਆ ਹੋਇਆ ਹੈ।

ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥
ਭਾਵੇਂ ਅਸੀਂ ਇਥੇ ਕੇਵਲ ਚਹੁੰ ਦਿਨਾਂ ਦੇ ਪ੍ਰਾਹੁਣੇ ਹਾਂ, ਤਾਂ ਵੀ ਅਸੀਂ ਇਥੇ ਬਹੁਤ ਥਾਂ ਮਲ ਲੈਂਦੇ ਹਾਂ।

ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥
ਕਬੀਰ ਮੈਂ ਆਪਣੇ ਆਪ ਨੂੰ ਮਹਿੰਦੀ ਬਣਾ ਲਿਆ ਹੈ ਅਤੇ ਆਪਣੇ ਆਪ ਨੂੰ ਚੰਗੀ ਤਰ੍ਹਾਂ ਪੀਹ ਲਿਆ ਹੈ।

ਤੈ ਸਹ ਬਾਤ ਨ ਪੂਛੀਐ ਕਬਹੁ ਨ ਲਾਈ ਪਾਇ ॥੬੫॥
ਪਰ ਤੂੰ ਹੇ ਕੰਤ! ਮੇਰੀ ਤਾਂ ਪੁਛਗਿਛ ਹੀ ਨਹੀਂ ਕੀਤੀ ਅਤੇ ਕਦੇ ਭੀ ਮੈਨੂੰ ਆਪਣੇ ਪੈਰਾਂ ਨੂੰ ਨਹੀਂ ਲਾਇਆ।

ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ ॥
ਕਬੀਰ ਉਹ ਬੂਹਾ, ਜਿਸ ਤੇ ਆਉਣ ਅਤੇ ਜਾਣ ਤੋਂ ਕੋਈ ਰੋਕਦਾ ਨਹੀਂ,

ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ ॥੬੬॥
ਮੈਂ ਉਸ ਬੂਹੇ ਨੂੰ ਕਿਸ ਤਰ੍ਹਾਂ ਛਡ ਸਕਦਾ ਹਾਂ ਜਿਹੜਾ ਐਹੋ ਜੇਹੀ ਕਿਸਮ ਦਾ ਹੈ।

ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥
ਕਬੀਰ ਮੈਂ ਡੁਬ ਰਿਹਾ ਸਾਂ, ਪ੍ਰੰਤੂ ਨੇਕੀਆਂ ਦੇ ਤ੍ਰੰਗ ਨੇ ਮੈਨੂੰ ਤੁਰੰਤ ਹੀ ਬਚਾ ਲਿਆ।

copyright GurbaniShare.com all right reserved. Email