Page 1382

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥
ਤੇਰੀ ਕਾਇਆ ਨੂੰ ਕੋਈ ਬੀਮਾਰੀ ਨਹੀਂ ਲੱਗੂਗੀ ਅਤੇ ਮੈਨੂੰ ਸਾਰਾ ਕੁਝ ਪਰਾਪਤ ਹੋ ਜਾਵੇਗਾ।

ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥
ਫਰੀਦ! ਰੂਹ-ਪੰਛੀ ਸੰਸਾਰ ਦੇ ਸੁੰਦਰ ਬਗੀਚੇ ਅੰਦਰ ਇਕ ਮਿਹਮਾਨ ਹੈ।

ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥
ਸੁਭਾ ਸਵੇਰੇ ਦਾ ਨਗਾਰਾ ਵਜਦਾ ਹੈ। ਤੂੰ ਆਪਣੇ ਕੂਚ ਕਰਨ ਦੀ ਤਿਆਰੀ ਕਰ।

ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥
ਫਰੀਦ! ਰੈਣ ਨੂੰ ਕਸਤੂਰੀ ਵੰਡੀ ਜਾਂਦੀ ਹੈ। ਜਿਹੜੇ ਸੁਤੇ ਪਏ ਹਨ, ਉਨ੍ਹਾਂ ਨੂੰ ਹਿੱਸਾ ਨਹੀਂ ਮਿਲਦਾ।

ਜਿੰਨ੍ਹ੍ਹਾ ਨੈਣ ਨੀਦ੍ਰਾਵਲੇ ਤਿੰਨ੍ਹ੍ਹਾ ਮਿਲਣੁ ਕੁਆਉ ॥੮੦॥
ਜਿਨ੍ਹਾਂ ਦੀਆਂ ਅੱਖਾਂ ਨੂੰ ਨੀਦਂ ਚੜ੍ਹੀ ਹੋਈ ਹੈ ਉਹ ਇਸ ਨੂੰ ਕਿਸ ਤਰ੍ਹਾਂ ਪਰਾਪਤ ਕਰ ਸਕਦੇ ਹਨ?

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥
ਫਰੀਦ ਮੇਰਾ ਖਿਆਲ ਸੀ ਕਿ ਮੈਨੂੰ ਇਕਲੇ ਨੂੰ ਹੀ ਤਕਲੀਫ ਹੈ, ਪ੍ਰੰਤੂ ਸਾਰਾ ਸੰਸਾਰ ਹੀ ਤਕਲੀਫ ਵਿੱਚ ਹੈ।

ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥
ਜਦ ਮੈਂ ਉਚੀ ਢੇਰੀ ਤੇ ਚੜ੍ਹ ਕੇ ਵੇਖਿਆ ਤਦ ਮੈਂ ਹਰ ਇਕ ਧਾਮ ਅੰਦਰ ਏਹੋ ਅਗਨ ਪਾਈ।

ਮਹਲਾ ੫ ॥
ਪੰਜਵੀਂ ਪਾਤਿਸ਼ਾਹੀ।

ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥
ਫਰੀਦ ਸੁੰਦਰ ਸੰਸਾਰ ਦੇ ਅੰਦਰ ਇਕ ਕੰਡਿਆ ਵਾਲਾ ਬਗੀਚਾ ਹੈ।

ਜੋ ਜਨ ਪੀਰਿ ਨਿਵਾਜਿਆ ਤਿੰਨ੍ਹ੍ਹਾ ਅੰਚ ਨ ਲਾਗ ॥੮੨॥
ਜਿਨ੍ਹਾਂ ਪੁਰਸ਼ਾ! ਗੁਰਾਂ ਨੇ ਵਰੋਸਾਇਆ ਹੈ, ਉਨ੍ਹਾਂ ਨੂੰ ਇਕ ਝਰੀਟ ਭੀ ਨਹੀਂ ਲਗਦੀ।

ਮਹਲਾ ੫ ॥
ਪੰਜਵੀਂ ਪਾਤਿਸ਼ਾਹੀ।

ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥
ਫਰੀਦ! ਸੁੰਦਰ ਹੈ ਜਿਦਗੀ ਮਨਮੋਹਨੇ ਸਰੀਰ ਸਮੇਤ।

ਵਿਰਲੇ ਕੇਈ ਪਾਈਅਨਿ ਜਿੰਨ੍ਹ੍ਹਾ ਪਿਆਰੇ ਨੇਹ ॥੮੩॥
ਕੇਵਲ ਥੋੜ੍ਹੇ ਹੀ ਐਹੋ ਜੇਹੇ ਪੁਰਸ਼ ਮਿਲਦੇ ਹਨ, ਜਿਨ੍ਹਾਂ ਦਾ ਆਪਣੇ ਪ੍ਰੀਤਮ ਨਾਲ ਪਿਆਰ ਹੈ।

ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥
ਹੇ ਦਰਿਆ ਦੇ ਹੜ੍ਹ! ਤੰੂੰ ਆਪਣਿਆਂ ਕਿਨਾਰਿਆਂ ਨੂੰ ਨਾਂ ਢਾਅ। ਤੈਨੂੰ ਭੀ ਹਿਸਾਬ ਕਿਤਾਬ ਦੇਣਾ ਪੈਣਾ ਹੈ।

ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥
ਦਰਿਆ ਦਾ ਹੜ੍ਹ ਉਸ ਪਾਸੇ ਨੂੰ ਵਗਦਾ ਹੈ, ਜਿਧਰ ਵਾਹਿਗੁਰੂ ਦੀ ਰਜਾ।

ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥
ਫਰੀਦ ਮੇਰਾ ਦਿਨ ਤਕਲੀਫ ਅੰਦਰ ਬੀਤਦਾ ਹੈ ਅਤੇ ਮੇਰੀ ਰੈਣ ਸੂਲ ਅੰਦਰ।

ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥
ਮਲਾਹ ਖਲੋ ਕੇ ਕੂਕਦਾ ਹੈ, "ਜਹਾਜ ਘੁਮੰਣ ਘੇਰੀ ਦੇ ਮੂੰਹ ਵਿੱਚ ਹੈ।

ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥
ਲੰਮਾ ਜੀਵਨ ਦਾ ਲੰਮਾ ਦਰਿਆ ਵਗ ਰਿਹਾ ਹੈ ਅਤੇ ਆਪਣੇ ਕਿਨਾਰਿਆਂ ਨੂੰ ਖਾ ਜਾਣ ਨਾਲ ਇਸ ਦਾ ਪਿਆਰ ਹੈ।

ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥
ਜਹਾਜ ਨੂੰ ਘੁੰਮਣ-ਘੇਰੀ ਕੀ ਕਰ ਸਕਦੀ ਹੈ, ਜੇਕਰ ਮਲਾਹ ਖਬਰਦਾਰ ਰਹੇ?

ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥
ਫਰੀਦ! ਗਲੀ ਬਾਤੀ ਤਾਂ ਵੀਹ ਮਿੱਤਰ ਹਨ ਪ੍ਰੰਤੂ ਜੇਕਰ ਮੈਂ ਸੱਚੇ ਮਿੱਤਰ ਦੀ ਭਾਲ ਕਰਾਂ ਤਾਂ ਮੈਨੂੰ ਇਕ ਭੀ ਨਹੀਂ ਮਿਲਦਾ।

ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਹ੍ਹਾ ਮਾ ਪਿਰੀ ॥੮੭॥
ਉਨ੍ਹਾਂ ਆਪਣੇ ਪਿਆਰਿਆਂ ਦੇ ਲਈ ਮੈਂ ਗੋਬਰ ਦੀ ਮਾਨੰਦ ਸੁਲਘਦੀ ਹਾਂ।

ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥
ਫਰੀਦ! ਇਹ ਦੇਹ ਸਦਾ ਹੀ ਭਉਕਦੀ ਰਹਿੰਦੀ ਹੈ, ਇਸ ਸਦੀਵੀ ਦੁਖ ਨੂੰ ਕੌਣ ਬਰਦਾਸ਼ਤ ਕਰੇ?

ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥
ਮੈਂ ਆਪਣਿਆਂ ਕੰਨਾਂ ਵਿੱਚ ਡਾਟ ਲਾਏ ਹੋਏ ਹਨ। ਮੈਨੂੰ ਪਰਵਾਹ ਨਹੀਂ ਕਿ ਕਿੰਨੀ ਹਵਾ ਚਲਦੀ ਹੈ।

ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨ੍ਹ੍ਹਿ ॥
ਫਰੀਦ ਵਾਹਿਗੁਰੂ ਦੀਆਂ ਖਜੋਰਾ ਪੱਕ ਗਈਆਂ ਹਨ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ।

ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥
ਹਰ ਇਕ ਦਿਨ, ਜਿਹੜਾ ਬੀਤਦਾ ਹੈ, ਉਹ ਦੀ ਆਯੁ ਨੂੰ ਚੁਰਾ ਲੈਂਦਾ ਹੈ।

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥
ਫਰੀਦਾ, ਮੇਰੀ ਸੁੱਕੀ ਸੜੀ ਦੇਹ ਕਰੰਗ ਹੋ ਗਈ ਹੈ ਅਤੇ ਮੇਰੀਆਂ ਹਥਲੀਆਂ ਤੇ ਕਾਂ ਠੁੰਗਾ ਮਾਰਦੇ ਹਲ।

ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥
ਹੁਣ ਤਾਈ ਵੀ ਵਾਹਿਗੁਰੂ ਮੇਰੀ ਮਦਦ ਲਈ ਨਹੀਂ ਆਇਆ, ਤੂੰ ਵੇਖ ਕਿ ਐਹੋ ਜੇਹੀ ਹੈ ਆਦਮੀ ਦੀ ਪ੍ਰਾਲਭਧ।

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥
ਕਾਵਾਂ ਨੇ ਮੇਰੇ ਪਿੰਜਰ ਦੀ ਖੋਜ ਭਾਲ ਕਰ ਲਈ ਹੈ ਤੇ ਮੇਰਾ ਸਾਰਾ ਗੋਸ਼ਤ ਖਾ ਲਿਆ ਹੈ।

ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥
ਹੇ ਕਾਵੋਂ! ਇਨ੍ਹਾਂ ਦੋਨਾ ਅੱਖਾਂ ਨੂੰ ਤੁਸਾਂ ਨਾਂ ਛੇੜਨਾ, ਕਿਉਂਕਿ ਮੈਨੂੰ ਆਪਣੇ ਪਿਆਰੇ ਨੂੰ ਵੇਖਣ ਦੀ ਊਮੈਦ ਹੈ।

ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥
ਹੇ ਕਾਵਾਂ! ਤੂੰ ਮੇਰੇ ਕਰੰਗ ਨੂੰ ਨਾਂ ਚੂੰਡ। ਜੇਕਰ ਤੂੰ ਹਿਸ ਤੇ ਬਹਿ ਗਿਆ ਹੈ ਤਾਂ ਤੂੰ ਉਡ ਜਾ।

ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥
ਜਿਸ ਕਰੰਗ ਅੰਦਰ ਮੇਰਾ ਕੰਤ ਰਹਿੰਦਾ ਹੈ, ਉਸ ਵਿਚੋਂ ਤੂੰ ਗੋਸ਼ਤ ਨਾਂ ਖਾ।

ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥
ਫਰੀਦ! ਕਬਰ ਪੁਕਾਰਦੀ ਹੈ, "ਓ ਬੇਘਰ ਤੂੰ ਆਪਣੇ ਧਾਮ ਨੂੰ ਆ"।

ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ ॥੯੩॥
ਤੂੰ ਨਿਸਚਿਤ ਹੀ ਮੇਰੇ ਕੋਲ ਆਉਣਾ ਹੈ ਇਸ ਲਈ ਤੂੰ ਆਪਣੀ ਮੌਤ ਤੋਂ ਭੈ ਨਾਂ ਖਾ।

ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥
ਮੇਰੇ ਇਨ੍ਹਾਂ ਨੇਤਰਾ ਦੇ ਵੇਖਣ ਅੰਦਰ ਅਨੇਕਾਂ ਹੀ ਕੂਚ ਕਰ ਗਏ ਹਨ।

ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥
ਫਰੀਦ! ਲੁਕਾਈ ਨੂੰ ਆਪੇ ਆਪਣਾ ਫਿਕਰ ਹੈ ਅਤੇ ਮੈਨੂੰ ਆਪਣਾ ਹੀ ਹੈ।

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥
ਸੁਆਮੀ ਆਖਦਾ ਹੈ, "ਜੇਕਰ ਤੂੰ ਹੇ ਬੰਦੇ! ਆਪਣੇ ਆਪ ਨੂੰ ਸੁਧਾਰ ਲਵੇ, ਤੂੰ ਮੈਨੂੰ ਮਿਲ ਪਵੇਂਗਾ।

ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥
ਫਰੀਦ! ਜੇਕਰ ਤੂੰ ਮੈਡਾ ਬਣਿਆ ਰਹੇ ਤਾਂ ਸਾਰਾ ਜਹਾਨ ਤੈਡਾ ਥੀ ਵੰਞੇਗਾ।

ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥
ਕਿੰਨੇ ਚਿਰ ਲਈ ਦਰਿਆ ਦੇ ਕਿਨਾਰੇ ਖੜਾ ਰੁਖ ਅਸਥਿਰ ਰਹਿ ਸਕਦਾ ਹੈ?

ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥
ਫਰੀਦ! ਮਿੱਟੀ ਦੇ ਕੱਚੇ ਬਰਤਨ ਵਿੱਚ ਕਿੰਨੇ ਕੁ ਚਿਰ ਲਈ ਪਾਣੀ ਰਖਿਆ ਜਾ ਵਸੇ ਹਨ।

ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥
ਫਰੀਦ! ਮੰਦਰ ਖਾਲੀ ਹੋ ਗਏ ਹਨ। ਉਨ੍ਹਾਂ ਵਿੱਚ ਰਹਿਣ ਵਾਲੇ ਧਰਤੀ ਹੇਠਾਂ ਜਾ ਵਸੇ ਹਨ।

copyright GurbaniShare.com all right reserved. Email