Page 1383

ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥
ਉਨ੍ਹਾਂ ਬੇਇੱਜ਼ਤ ਕਬਰਾਂ ਉਤੇ ਰੂਹਾਂ ਕਬਜਾ ਕਰ ਲੈਣਗੀਆਂ।

ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥
ਤੂੰ ਆਪਣੇ ਸਾਈਂ ਦੇ ਨਾਮ ਦਾ ਉਚਾਰਨ ਕਰ; ਤੂੰ ਅੱਜ ਜਾਂ ਸਵੇਰੇ ਟੁਰ ਵੰਞਣਾ ਹੈ (ਜਲਦੀ ਯਾ ਦੇਰ ਨਾਲ)।

ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥
ਜਿਸ ਤਰ੍ਹਾਂ ਦਾ ਦਰਿਆ ਦਾ ਢਾਇਆ ਹੋਇਆ ਕੰਡਾ ਹੈ, ਉਸੇ ਤਰ੍ਹਾਂ ਦਾ ਹੀ ਦਿਸਦਾ ਹੈ ਮੌਤ ਦਾ ਕਿਨਾਰਾ।

ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥
ਮੂਹਰਲੇ ਬੰਨੇ ਸੜਦਾ ਬਲਦਾ ਨਰਕ ਹੈ ਅਤੇ ਚੀਕਾ ਪੁਕਾਰਾਂ ਤੇ ਹਾਹਾਕਾਰਾਂ ਦੀਆਂ ਚੀਖਾਂ ਸੁਣਾਈ ਦਿੰਦੀਆਂ ਹਨ।

ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥
ਕਈਆਂ ਨੂੰ ਸਾਰੀ ਸਮਝ ਆ ਗਈ ਹੈ ਪ੍ਰੰਤੂ ਕਈ ਅਜੇ ਵੀ ਅਣਗਹਿਲੇ ਹੋ ਭਟਕਦੇ ਹਨ।

ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥
ਜਿਹੜੇ ਕਰਮ ਬੰਦਾ ਜਗਤ ਅੰਦਰ ਕਮਾਉਂਦਾ ਹੈ, ਸਾਈਂ ਦੇ ਦਰਬਾਰ ਵਿੱਚ ਉਹ ਸਾਖੀ ਭਰਦੇ ਹਨ।

ਫਰੀਦਾ ਦਰੀਆਵੈ ਕੰਨ੍ਹ੍ਹੈ ਬਗੁਲਾ ਬੈਠਾ ਕੇਲ ਕਰੇ ॥
ਫਰੀਦ! ਦਰਿਆ ਦੇ ਕੰਢੇ ਉਤੇ ਬੈਠਾ ਹੋਇਆ ਬਗ ਖੁਸ਼ੀ ਨਾਲ ਖੇਡਾਂ ਖੇਡਦਾ।

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥
ਖੇਡਾਂ ਖੇਡਦੇ ਹੋਏ ਬਗਲੇ ਨੂੰ ਸ਼ਿਕਰਾ ਅਚਣਚੇਤ ਹੀ ਆ ਝਪਟਾ ਮਾਰਦਾ ਹੈ।

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥
ਹਾ ਜਦ ਉਸ ਵਾਹਿਗੁਰੂ ਦਾ ਸ਼ਿਕਰਾ ਇਸ ਨੂੰ ਝਪੱਟਾ ਮਾਰਦਾ ਹੈ ਤਾਂ ਇਸ ਨੂੰ ਖੇਡਾ ਭੁਲ ਜਾਂਦੀਆਂ ਹਨ।

ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥
ਜਿਸ ਕੁਛ ਬਾਰੇ ਉਸ ਦੇ ਮਨ ਵਿੱਚ ਕਦੇ ਖਿਆਲ ਹੀ ਨਹੀਂ ਸੀ ਆਇਆ ਉਹ ਚੀਜਾ ਪ੍ਰਭੂ ਨੇ ਕਰ ਦਿੱਤੀਆਂ ਹਨ।

ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥
ਸਾਢੇ ਤਿੰਨ ਮਣ ਦੀ ਦੇਹ ਜਲ ਤੇ ਅਨਾਜ ਨਾਲ ਤੁਰਦੀ ਫਿਰਦੀ ਹੈ।

ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨ੍ਹ੍ਹਿ ॥
ਭਾਰੀਆਂ ਉਮੈਦਾ ਧਾਰ ਕੇ, ਪ੍ਰਾਣੀ ਸੰਸਾਰ ਅੰਦਰ ਆਇਆ ਸੀ।

ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥
ਪ੍ਰੰਤੂ ਜਦ ਮੌਤ ਦਾ ਫਰਿਸ਼ਤਾ ਆਉਂਦਾ ਹੈ, ਤਾਂ ਉਹ ਸਾਰੇ ਬੂਹੇ ਤੋੜ ਸੁਟਦਾ ਹੈ।

ਤਿਨ੍ਹ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹ੍ਹਿ ॥
ਉਸ ਦੇ ਉਨ੍ਹਾਂ ਲਾਡਲੇ ਵੀਰਾਂ ਦੀਆਂ ਅੱਖਾਂ ਸਾਮ੍ਹਣੇ ਹੀ ਉਹ ਪ੍ਰਾਣੀ ਨੂੰ ਨਰੜ ਲੈਂਦਾ ਹੈ।

ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨ੍ਹ੍ਹਿ ॥
ਦੇਖੋ! ਪ੍ਰਾਣੀ ਚਾਰ ਬੰਦਿਆਂ ਦੇ ਮੋਢਿਆਂ ਉਤੇ ਜਾ ਰਿਹਾ ਹੈ।

ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥
ਫਰੀਦ! ਚੰਗੇ ਕਰਮ ਹੀ ਜੋ ਉਸ ਨੇ ਸੰਸਾਰ ਵਿੱਚ ਕੀਤੇ ਸਨ, ਪ੍ਰਭੂ ਦੇ ਦਰਬਾਰ ਵਿੱਚ ਕੇਵਲ ਉਹ ਹੀ ਉਸ ਦੇ ਕੰਮ ਆਉਂਦੇ ਹਨ।

ਫਰੀਦਾ ਹਉ ਬਲਿਹਾਰੀ ਤਿਨ੍ਹ੍ਹ ਪੰਖੀਆ ਜੰਗਲਿ ਜਿੰਨ੍ਹ੍ਹਾ ਵਾਸੁ ॥
ਫਰੀਦ! ਮੈਂ ਉਨ੍ਹਾਂ ਪੰਛੀਆਂ ਉਤੋਂ ਕੁਰਬਾਨ ਵੰਞਦਾ ਹਾਂ ਜੋ ਬਨਾਂ (ਵਣਾਂ) ਵਿੱਚ ਰਹਿੰਦੇ ਹਨ।

ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥
ਕਿਉਂਕਿ ਉਹ ਤਿਨਕੇ ਚੁਗਦੇ ਹਨ, ਧਰਤੀ ਤੇ ਵਸਦੇ ਹਨ ਅਤੇ ਪ੍ਰਭੂ ਦਾ ਪਾਸਾ ਨਹੀਂ ਛਡਦੇ।

ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥
ਫਰੀਦ! ਮੌਸਮ ਬਦਲ ਗਿਆ ਹੈ। ਜੰਗ ਝੂਲਦੇ ਹਨ ਅਤੇ ਪਤੇ ਲਗਾਤਾਰ ਡਿਗੀ ਜਾਂਦੇ ਹਨ।

ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥
ਮੈਂ ਚੌਹੀਂ ਪਾਸੀਂ ਖੋਜ-ਭਾਲ ਕੀਤੀ ਹੈ ਅਤੇ ਮੈਨੂੰ ਕਿਧਰੇ ਭੀ ਕੋਈ ਟਿਕਾਣਾ ਨਹੀਂ ਲੱਭਾ।

ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥
ਫਰੀਦ! ਆਪਣੀਆਂ ਸਾਰੀਆਂ ਪੁਸ਼ਾਕਾਂ ਨੂੰ ਪਾੜ ਅਤੇ ਲੀਰਾਂ ਲੀਰਾਂ ਕਰਕੇ ਮੈਂ ਕੇਵਲ ਕੰਬਲੀ ਪਾਈ ਫਿਰਦਾ ਹਾਂ।

ਜਿਨ੍ਹ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥
ਜਿਹੜੀ ਪੁਸ਼ਾਕ ਨਾਲ ਮੇਰਾ ਪਤੀ ਮਿਲਦਾ ਹੈ, ਕੇਵਲ ਉਹ ਹੀ ਪੁਸ਼ਾਕ ਮੈਂ ਧਾਰਨ ਕਰਦੀ ਹਾਂ।

ਮਃ ੩ ॥
ਤੀਜੀ ਪਾਤਿਸ਼ਾਹੀ।

ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥
ਤੂੰ ਕਿਉਂ ਆਪਣੇ ਕੀਮਤੀ ਲਿਬਾਸ ਨੂੰ ਪਾੜਦਾ ਹੈਂ, ਅਤੇ ਕੰਬਲੀ ਪਾਉਂਦਾ ਹੈ?

ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥
ਜੇਕਰ ਤੂੰ ਆਪਣੇ ਮਨ ਨੂੰ ਠੀਕ ਰਾਹ ਤੇ ਪਾ ਲਵੇ, ਤਾਂ, ਆਪਣੇ ਗ੍ਰਹਿ ਵਿੱਚ ਬੈਠੇ ਹੋਏ ਨੂੰ ਵੀ ਤੇਰਾ ਕੰਤ ਮਿਲ ਪਵੇਗਾ, ਹੇ ਨਾਨਕ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਫਰੀਦਾ ਗਰਬੁ ਜਿਨ੍ਹ੍ਹਾ ਵਡਿਆਈਆ ਧਨਿ ਜੋਬਨਿ ਆਗਾਹ ॥
ਫਰੀਦ ਜੋ ਆਪਣੇ ਵਡਪਣ, ਧਨ-ਦੌਲਤ ਅਤੇ ਜੁਆਨੀ ਦਾ ਬਹੁਤ ਮਾਣ ਕਰਦੇ ਹਨ,

ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥
ਬਾਰਸ਼ ਮਗਰੋਂ ਟਿੱਬੇ ਦੀ ਮਾਨੰਦ, ਉਹ ਆਪਣੇ ਮਾਲਕ ਪਾਸੋਂ ਖਾਲੀ ਹੱਥੀਂ ਆਉਂਦੇ ਹਨ।

ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥
ਫਰੀਦ! ਡਰਾਉਣੇ ਹਨ ਉਨ੍ਹਾਂ ਦੇ ਚਿਹਰੇ ਜੋ ਪ੍ਰਭੂ ਦੇ ਨਾਮ ਨੂੰ ਭੁਲਾਉਂਦੇ ਹਨ।

ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥
ਏਥੇ ਉਹ ਬਹੁਤੀਆਂ ਤਕਲੀਫਾਂ ਉਠਾਉਂਦੇ ਹਨ ਅਤੇ ਅੱਗੇ ਉਨ੍ਹਾਂ ਨੂੰ ਕੋਈ ਟਿਕਾਣਾ ਅਤੇ ਪਨਾਹ ਨਹੀਂ ਮਿਲਦੀ।

ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥
ਫਰੀਦ! ਜੇਕਰ ਤੂੰ ਰੈਣ ਦੀਆਂ ਅੰਤਲੀਆਂ ਘੜੀਆਂ ਵਿੱਚ ਨਹੀਂ ਜਾਗਦਾ ਤੂੰ ਜੀਉਂਦਾ ਹੀ ਮਰਿਆ ਹੋਇਆ ਹੈ।

ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥
ਪ੍ਰੰਤੂ ਭਾਵੇਂ ਤੂੰ ਆਪਣੇ ਪ੍ਰਭੂ ਨੂੰ ਭੁਲਾ ਛਡਿਆ ਹੈ, ਤਦ ਭੀ ਪ੍ਰਭੂ ਨੇ ਤੈਨੂੰ ਨਹੀਂ ਲੁਲਾਇਆ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥
ਫਰੀਦ! ਖੁਸ਼ਬਾਸ ਹੈ ਮੇਰਾ ਪਤੀ, ਉਹ ਹਢੋ ਹੀ ਮੁਛੰਦਗੀ-ਰਹਿਤ ਹੈ।

ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥
ਪ੍ਰਭੂ ਦੇ ਨਾਲ ਰੰਗੀਜਣਾ, ਕੇਵਲ ਇਹ ਹੀ ਸਭ ਤੋਂ ਸੋਹਣਾ ਹਾਰਸ਼ਿੰਗਾਰ ਹੈ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥
ਫਰੀਦ! ਤਕਲੀਫ ਅਤੇ ਆਰਾਮ ਨੂੰ ਤੂੰ ਇਕੋ ਜੇਹਾ ਸਮਝ ਅਤੇ ਆਪਣੇ ਮਨ ਛੋ ਪਾਪ ਨੂੰ ਦੂਰ ਕਰ ਦੇ।

ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥
ਜਿਹੜਾ ਕੁਛ ਵਾਹਿਗੁਰੂ ਨੂੰ ਭਾਉਂਦਾ ਹੈ, ਕੇਵਲ ਉਹ ਹੀ ਚੰਗਾ ਹੈ। ਕੇਵਲ ਤਦ ਹੀ ਤੈਨੂੰ ਉਸ ਦੀ ਦਰਗਾਹ ਪ੍ਰਾਪਤ ਹੋਵੇਗੀ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥
ਫਰੀਦ! ਜਿਸ ਤਰ੍ਹਾਂ ਸ਼ੈਤਾਨ ਨਚਾਉਂਦਾ ਹੈ, ਉਸੇ ਤਰ੍ਹਾਂ ਹੀ ਸੰਸਾਰ ਨਚਦਾ ਹੈ, ਤੂੰ ਭੀ ਇਸ ਦੇ ਸੰਗ ਹੀ ਖੇਡਦਾ ਹੈਂ;

ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥
ਕੇਵਲ ਉਹ ਜੀਵ ਹੀ ਨਾਚ ਨਹੀਂ ਕਰਦਾ, ਜਿਸ ਦੀ ਸੁਆਮੀ ਰਖਵਾਲੀ ਕਰਦਾ ਹੈ।

ਮਃ ੫ ॥
ਪੰਜਵੀਂ ਪਾਤਿਸ਼ਾਹੀ।

ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥
ਫਰੀਦ! ਮਨ ਇਸ ਸੰਸਾਰ ਨਾਲ ਰੰਗਿਆ ਹੋਇਆ ਹੈ, ਪ੍ਰੰਤੂ ਸੰਸਾਰ ਕਿਸੇ ਕੰਮ ਨਹੀਂ ਆਉਂਦਾ।

copyright GurbaniShare.com all right reserved. Email