Page 1384

ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥
ਔਖਾ ਹੈ ਸਾਧੂਆਂ ਵਰਗਾ ਹੋਣਾ। ਉਹ ਮਰਾਤਬਾ ਕੇਵਲ ਪੂਰਨ ਕਰਮਾਂ ਰਾਹੀਂ ਹੀ ਪਰਾਪਤ ਹੁੰਦਾ ਹੈ।

ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥
ਜਦ ਇਸ ਦੇ ਪਹਿਲੇ ਪਹਿਰ ਅੰਦਰ ਸਾਈਂ ਦਾ ਸਿਮਰਨ ਫੁੱਲ ਦੇਦਾਂ ਹੈ ਰਾਤ ਦੇ ਅੰਤਲੇ ਛਣ ਮੇਵਾ ਵੀ ਦੇਦੇ ਹਨ।

ਜੋ ਜਾਗੰਨ੍ਹ੍ਹਿ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥
ਜਿਹੜੇ ਜਾਗਦੇ ਰਹਿੰਦੇ ਹਨ, ਉਹੋ ਪ੍ਰਭੂ ਪਾਸੋ ਬਖਸ਼ਸ਼ਾਂ ਪਰਾਪਤ ਕਰਦੇ ਹਨ।

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
ਸਭ ਬਖਸ਼ੀਸ਼ਾਂ ਪ੍ਰਭੂ ਦੀਆਂ ਹਨ। ਪ੍ਰੰਤੂ ਉਸ ਨੂੰ ਇਹ ਦੇਣ ਲਈ ਕੌਣ ਮਜਬੂਰ ਕਰ ਸਕਦਾ ਹੈ?

ਇਕਿ ਜਾਗੰਦੇ ਨਾ ਲਹਨ੍ਹ੍ਹਿ ਇਕਨ੍ਹ੍ਹਾ ਸੁਤਿਆ ਦੇਇ ਉਠਾਲਿ ॥੧੧੩॥
ਕਈ ਜਾਗਦੇ ਹੋਏ ਵੀ ਉਨ੍ਹਾਂ ਨੂੰ ਪਰਾਪਤ ਨਹੀਂ ਹੁੰਦੇ ਜਦ ਕਿ ਕਈਆਂ ਸੁੱਤਿਆਂ ਪਿਆਂ ਨੂੰ ਉਹ ਆਪ ਜਗਾ ਕੇ ਦਾਤਾਂ ਦੇ ਦਿੰਦਾ ਹੈ।

ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥
ਤੂੰ ਜੋ ਆਪਣੇ ਭਰਤੇ ਦੀ ਖੋਜ-ਭਾਲ ਕਰਦੀ ਹੈ ਤੇਰੇ ਸਰੀਰ ਵਿੱਚ ਜਰੂਰ ਕੋਈ ਨੁਕਸ ਹੈ।

ਜਿਨ੍ਹ੍ਹਾ ਨਾਉ ਸੁਹਾਗਣੀ ਤਿਨ੍ਹ੍ਹਾ ਝਾਕ ਨ ਹੋਰ ॥੧੧੪॥
ਜਿਹੜੀਆਂ ਪਵਿੱਤਰ ਪਤਨੀਆਂ ਆਖੀਆਂ ਜਾਂਦੀਆਂ ਹਨ, ਉਨ੍ਹਾਂ ਦੀ ਕਿਸੇ ਹੋਰਸ ਤੇ ਅੱਖ ਨਹੀਂ ਹੁੰਦੀ।

ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥
ਤੂੰ ਆਪਣੇ ਮਨ ਅੰਦਰ ਸੰਤੋਖ ਨੂੰ ਆਪਣਾ ਧਨੁਖ ਬਣਾ, ਸੰਤੋਖ ਨੂੰ ਹੀ ਤੰਦੀ ਬਣਾ,

ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥
ਅਤੇ ਸੰਤੋਖ ਦੇ ਹੀ ਤੀਰ; ਤਦ ਸਿਰਜਣਹਾਰ ਤੇਰਾ ਨਿਸ਼ਾਨਾ ਖੁੰਝਣ ਨਹੀਂ ਦੇਵੇਗਾ।

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ੍ਹ੍ਹਿ ॥
ਸੰਤੋਖੀ ਜੀਵ ਸੰਤੋਖ ਵਿੱਚ ਵਸਦੇ ਹਨ। ਇਸ ਤਰ੍ਹਾਂ ਉਹ ਆਪਣੀ ਦੇਹ ਦੀ ਹੰਗਤਾ ਨੂੰ ਸਾੜ ਸੁਟਦੇ ਹਨ।

ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥੧੧੬॥
ਉਹ ਪ੍ਰਭੂ ਦੇ ਨੇੜੇ ਹੋ ਜਾਂਦੇ ਹਨ ਪ੍ਰੰਤੂ, ਆਪਣਾ ਰਾਜ ਕਿਸੇ ਨੂੰ ਭੀ ਨਹੀਂ ਦਸਦੇ।

ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥
ਇਹ ਸੰਤੋਖ ਹੀ ਜੀਵਨ ਦਾ ਮਨੋਰਥ, ਜੇਕਰ ਕਿਸੇ ਤਰ੍ਹਾਂ ਤੂੰ ਇਸ ਨੂੰ ਆਪਣੇ ਮਨ ਅੰਦਰ ਪੱਕਾ ਕਰ ਲਵੇ, ਹੇ ਇਨਸਾਨ!

ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥੧੧੭॥
ਇਸ ਪ੍ਰਕਾਰ ਤੂੰ ਇਕ ਵੱਡਾ ਦਰਿਆ ਹੋ ਜਾਂਦਾ ਹੈ ਅਤੇ ਵਖਰਾ ਹੋ ਨਿਰਾ ਪੁਰਾ ਨਾਲ ਹੀ ਨਹੀਂ ਬਣਦਾ।

ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ ॥
ਫਰੀਦ! ਕਠਨ ਹੈ ਸਾਧੂਗੀਰੀ ਕਮਾਉਣੀ, ਮੈਂ ਤਾਂ ਰੱਬ ਨਾਲ ਪਿਆਰ ਕੇਵਲ ਤਾ ਹੀ ਕਰਦਾ ਹਾਂ ਜੇ ਇਹ ਚੋਪੜਿਆ (ਲਾਭਦਾਇਕ) ਹੋਵੇ।

ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥
ਕੋਈ ਵਿਰਲਾ ਜਣਾ ਹੀ ਸੰਤਾਂ ਦੇ ਮਾਰਗ ਟੁਰਦਾ ਹੈ।

ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨ੍ਹ੍ਹਿ ॥
ਮੇਰੀ ਦੇਹ ਤੰਦੂਰ ਵਾਂਗ ਤਪਦੀ ਹੈ ਅਤੇ ਮੇਰੀਆਂ ਹੱਡੀਆਂ ਈਧਨ ਦੀ ਮਾਨੰਦ ਮਚਦੀਆਂ ਹਨ।

ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨ੍ਹ੍ਹਿ ॥੧੧੯॥
ਜੇਕਰ ਮੇਰੇ ਪਗ ਹਾਰ ਜਾਣ, ਮੈਂ ਆਪਣੇ ਸੀਸ ਪਰਨੇ ਟੁਰ ਪਵਾਂਗੀ, ਜੇ ਕਿਵੇ ਮੈਂ ਆਪਣੇ ਪਿਆਰੇ ਨਾਲ ਮਿਲ ਸਕਦੀ ਹੋਵਾਂ।

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
ਤੂੰ ਆਪਣੀ ਦੇਹ ਨੂੰ ਤੰਦੂਰ ਦੀ ਨਿਆਈ ਨਾਂ ਤਪਾ ਅਤੇ ਆਪਣੀਆਂ ਹੱਡੀਆਂ ਨੂੰ ਈਧਨ ਦੀ ਨਿਆਈ ਨਾਂ ਸਾੜ।

ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥
ਤੇਰੇ ਸੀਸ ਅਤੇ ਪਗਾਂ ਨੇ ਤੇਰਾ ਕੀ ਨੁਕਸਾਨ ਕੀਤਾ ਹੈ? ਆਪਣੇ ਪ੍ਰੀਤਮ ਨੂੰ ਤੂੰ ਆਪਣੇ ਅੰਦਰ ਹੀ ਵੇਖ।

ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥
ਮੈਂ ਆਪਣੇ ਮਿਤਰ ਨੂੰ ਲਭਣ ਲਈ ਜਾਂਦਾ ਹਾਂ, ਪ੍ਰੰਤੂ ਮੇਰਾ ਮਿਤਰ ਸਦਾ ਮੇਰੇ ਅੰਗ ਸੰਗ ਹੈ।

ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥
ਨਾਨਕ ਅਦ੍ਰਿਸ਼ਟ ਪ੍ਰਭੂ ਦੇਖਿਆ ਨਹੀਂ ਜਾਂਦਾ, ਸ਼੍ਹੋਮਣੀ ਗੁਰਦੇਵ ਜੀ ਉਸ ਨੂੰ ਪ੍ਰਾਣੀ ਨੂੰ ਵਿਖਾਲ ਦਿੰਦੇ ਹਨ।

ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥
ਰਾਜ ਹੰਸਾਂ ਨੂੰ ਤਰਦਿਆਂ ਦੇਖ ਕੇ, ਬਗਲਿਆਂ ਨੂੰ ਭੀ ਉਮੰਗ ਪੈਦਾ ਹੋ ਗਈ।

ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥
ਵਿਚਾਰੇ ਬਗਲੇ ਆਪਣੇ ਮੂੰਡ ਹੇਠਾਂ ਅਤੇ ਪੈਰ ਉਤੇ ਨੂੰ ਕਰ ਡੁਬ ਕੇ ਮਰ ਗਏ ਹਨ।

ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥
ਮੈਂ ਉਸ ਨੂੰ ਵਿਸ਼ਾਲ ਹੰਸ ਕਰਕੇ ਜਾਤਾ, ਇਸ ਲਈ ਮੈਂ ਉਸ ਦੀ ਸੰਗਤ ਕੀਤੀ।

ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥੧੨੩॥
ਜੇਕਰ ਮੈਨੂੰ ਪਤਾ ਹੁੰਦਾ, ਕਿ ਉਹ ਕੇਵਲ ਨਿਕਰਮਣ ਬਗਲਾ ਹੀ ਹੈ, ਮੈਂ ਮੁਢ ਤੋਂ ਹੀ ਉਸ ਦੇ ਨਾਲ ਆਪਣਾ ਅੰਗ ਨਾਂ ਛੁਹਾਉਂਦੀ।

ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥
ਜਿਸ ਉਤੇ ਹਰੀ ਆਪਣੀ ਦਇਆ ਦ੍ਰਿਸ਼ਟੀ ਕਰਦਾ ਹੈ, ਕੀ ਹੋਇਆ, ਜੇਕਰ ਉਹ ਹੰਝ ਹੈ ਜਾ ਬੱਗ?

ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥
ਜੇਕਰ ਉਸ ਨੂੰ ਚੰਗਾ ਲਗੇ ਹੇ ਨਾਨਕ! ਉਹ ਕਾਂ ਨੂੰ ਹੰਸ ਕਰ ਦਿੰਦਾ ਹੈ।

ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥
ਝੀਲ ਵਿੱਚ ਸਿਰਫ ਇਕ ਪੰਛੀ ਹੈ, ਪ੍ਰੰਤੂ ਜਾਲ ਪਾਉਣ ਵਾਲੇ ਪੰਜਾਹ ਹਨ।

ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥
ਇਹ ਦੇਹ ਖਾਹਿਸ਼ਾਂ ਦੀਆਂ ਤਰੰਗਾ ਅੰਦਰ ਫਸੀ ਹੋਈ ਹੈ। ਹੇ ਸੱਚੇ ਸੁਆਮੀ! ਮੇਰੀ ਉਮੈਦ ਤੂੰ ਹੀ ਹੈ।

ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥
ਕਿਹੜਾ ਹੈ ਉਹ ਸ਼ਬਦ, ਕਿਹੜੀ ਉਹ ਨੇਕੀ ਅਤੇ ਕਿਹੜਾ ਉਹ ਜਵੇਹਰ-ਵਰਗਾ ਜਾਦੂ ਟੁਣਾਂ ਹੈ?

ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥
ਉਹ ਕਿਹੜੀ ਪੁਸ਼ਾਕ ਹੈ, ਜਿਸ ਨੂੰ ਮੈਂ ਪਹਿਣਾ ਜਿਸ ਦੁਆਰਾ ਮੇਰਾ ਪਤੀ ਮੇਰੇ ਇਖਤਿਆਰ ਵਿੱਚ ਆ ਜਾਵੇ?

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥
ਨਿੰਮਰਤਾ ਹੈ ਉਹ ਸ਼ਬਦ, ਖਿਮਾ ਉਹ ਨੇਕੀ ਅਤੇ ਜਬਾਨ ਦੀ ਮਿਠਾਸ ਉਹ ਜਵੇਹਰ-ਵਰਗਾ ਜਾਦੂ-ਟੂਣਾ।

ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥
ਤੂੰ ਇਹ ਤਿੰਨੇ ਪੁਸ਼ਾਕਾਂ ਪਹਿਨ ਹੇ ਮੇਰੀ ਹਮਸ਼ੀਰਾ! ਕੇਵਲ ਤਦ ਹੀ ਤੇਰਾ ਪਤੀ ਤੇਰੇ ਅਧਿਕਾਰ ਵਿੱਚ ਆ ਜਾਵੇਗਾ।

ਮਤਿ ਹੋਦੀ ਹੋਇ ਇਆਣਾ ॥
ਜੇਕਰ ਜੀਵ ਸਿਆਣਾ ਹੁੰਦਾ ਹੋਇਆ ਭੀ ਸਿੱਧਾ ਸਾਧਾ ਹੈ,

ਤਾਣ ਹੋਦੇ ਹੋਇ ਨਿਤਾਣਾ ॥
ਤਾਕਤਵਰ ਹੁੰਦਾ ਹੋਇਆ ਭੀ ਨਿਤਾਕਤਾ ਹੈ,

ਅਣਹੋਦੇ ਆਪੁ ਵੰਡਾਏ ॥
ਅਤੇ ਤਕਰੀਬਨ ਕੁਝ ਭੀ ਨਾਂ ਹੁਦਿਆਂ ਹੋਇਆ ਭੀ ਵੰਡ ਕੇ ਖਾਂਦਾ ਹੈ;

ਕੋ ਐਸਾ ਭਗਤੁ ਸਦਾਏ ॥੧੨੮॥
ਕੇਵਲ ਕੋਈ ਐਹੋ ਜੇਹਾ ਵਿਰਲਾ ਜੀਵ ਹੀ ਸੰਤ ਆਖਿਆ ਜਾਂਦਾ ਹੈ।

ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥
ਤੂੰ ਇਕ ਭੀ ਰੁੱਖਾ ਬਚਨ ਨਾਂ ਬੋਲ, ਕਿਉਂ ਕਿ ਤੇਰਾ ਸੱਚਾ ਮਾਲਕ ਸਾਰਿਆਂ ਅੰਦਰ ਵਸਦਾ ਹੈ।

ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥
ਤੂੰ ਕਿਸੇ ਦਾ ਭੀ ਦਿਲ ਨਾਂ ਤੋੜ ਕਿਉਂ ਕਿ ਅਮੋਲਕ ਹਨ ਇਹ ਸਾਰੇ ਹੀਰੇ।

ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥
ਜਵੇਹਰ ਹਨ ਸਾਰਿਆਂ ਦੇ ਹਿਰਦੇ। ਉਨ੍ਹਾਂ ਨੂੰ ਦੁਖਾਉਣਾ ਉਕਾ ਹੀ ਚੰਗਾ ਨਹੀਂ।

ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥
ਜੇਕਰ ਤੂੰ ਆਪਣੇ ਪ੍ਰੀਤਮ ਨੂੰ ਚਾਹੀਦਾ ਹੈ, ਤਾਂ ਤੂੰ ਕਿਸੇ ਦੇ ਦਿਲ ਨੂੰ ਸੱਟ ਨਾਂ ਮਾਰ।

copyright GurbaniShare.com all right reserved. Email