Page 1385

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ ੫ ॥
ਸਵੱਯੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ, ਮਹਾਰਾਜ ਪੰਜਵੀਂ ਪਾਤਿਸ਼ਾਹੀ।

ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥
ਹੇ ਮੇਰੇ ਪਰਾਪੂਰਬਲੇ ਸੁਆਮੀ ਸਿਰਜਣਹਾਰ! ਤੂੰ ਆਪ ਹੀ ਸਾਰੇ ਕੰਮਾਂ ਦੇ ਕਰਨ ਵਾਲਾ ਹੈ।

ਸਰਬ ਰਹਿਓ ਭਰਪੂਰਿ ਸਗਲ ਘਟ ਰਹਿਓ ਬਿਆਪੇ ॥
ਤੂੰ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈ ਅਤੇ ਸਾਰਿਆਂ ਦਿਲਾਂ ਅੰਦਰ ਰਮ ਰਿਹਾ ਹੈ।

ਬ੍ਯ੍ਯਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖ੍ਯ੍ਯਾ ਕਰੈ ਆਪੇ ਹਰਿ ਪਤਿ ॥
ਹੇ ਵਾਹਿਗੁਰੂ! ਤੂੰ ਸੰਸਾਰ ਅੰਦਰ ਵਿਆਪਕ ਵੇਖਿਆ ਜਾਂਦਾ ਹੈ, ਤੇਰੀ ਅਵਸਥਾ ਨੂੰ ਕੌਣ ਜਾਣ ਸਕਦਾ ਹੈ? ਤੂੰ ਸਾਰਿਆਂ ਦੀ ਰੱਖਿਆ ਕਰਦਾ ਹੈ ਅਤੇ ਖੁਦ ਹੀ ਉਨ੍ਹਾਂ ਦਾ ਸੁਆਮੀ ਹੈ।

ਅਬਿਨਾਸੀ ਅਬਿਗਤ ਆਪੇ ਆਪਿ ਉਤਪਤਿ ॥
ਹੇ ਮੇਰੇ ਅਮਰ ਅਤੇ ਸਰੂਪ-ਰਹਿਤ ਸੁਆਮੀ! ਤੂੰ ਆਪਣੇ ਆਪ ਤੋਂ ਹੀ ਪੈਦਾ ਹੋਇਆ ਹੋਇਆ ਹੈ।

ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥
ਤੂੰ ਕੇਵਲ ਕਲਮਕੱਲਾ ਹੀ ਹੈ। ਕੋਈ ਹੋਰ ਤੇਰੇ ਵਰਗਾ ਨਹੀਂ।

ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥
ਹੇ ਪ੍ਰਭੂ! ਤੇਰਾ ਕੋਈ ਅਖੀਰ ਅਤੇ ਓੜਕ ਨਹੀਂ। ਕੌਣ ਤੇਰਾ ਧਿਆਨ ਧਾਰ ਸਕਦਾ ਹੈ? ਤੂੰ ਸੰਸਾਰ ਦਾ ਬਾਬਲ ਅਤੇ ਸਮੂਹ ਜਿੰਦਜਾਨ ਦਾ ਆਸਰਾ ਹੈ।

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
ਹੇ ਸੁਆਮੀ! ਤੇਰਾ ਗੋਲਾ ਨਾਨਕ ਆਪਣੇ। ਇਕ ਜੀਭ ਨਾਲ ਤੇਰੇ ਦਰਵਾਜੇ ਉਤੇ ਤੁਨੇ ਹੋਏ ਅਤੇ ਤੇਰੇ ਵਰਗੇ ਸੰਤ ਦੀ ਮਹਿਮਾ ਕਿਸ ਤਰ੍ਹਾਂ ਵਰਨਣ ਕਰ ਸਕਦਾ ਹੈ?

ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥
ਮੈਂ ਉਸ ਉਤੋਂ ਘੋਲੀ ਘੋਲੀ ਘੋਲੀ ਅਤੇ ਸਦੀਵ ਹੀ ਘੋਲੀ ਵੰਞਦਾ ਹਾਂ।

ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥
ਹੇ ਸਾਈਂ! ਸੁਧਾਰਸ ਦੀਆਂ ਨਦੀਆਂ ਤੇਰੇ ਬੂਹੇ ਤੇ ਵਗਦੀਆਂ ਹਨ, ਪਰੀਪੂਰਨ ਹਨ ਤੇਰੇ ਅਜੋਖ ਖਜਾਨੇ ਅਤੇ ਤੂੰ ਬੇਅੰਤ, ਸੁੰਦਰ ਸ਼੍ਰੇਸ਼ਟ ਅਤੇ ਪਰੇਡੇ ਤੋਂ ਪਰਮ ਪਰੇਡੇ ਹੈ।

ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੌ ਏਕੈ ਨਿਮਖ ਤੁ ਘਰਿ ॥
ਤੂੰ ਆਪਣੀ ਮਰਜੀ ਕਰਦਾ ਹੈ, ਕਿਸੇ ਹੋਰਸ ਦੀ ਸਲਾਹ ਨਹੀਂ ਲੈਂਦਾ ਅਤੇ ਤੇਰੇ ਗ੍ਰਹਿ ਅੰਦਰ ਰਚਨਾ ਤੇ ਖਪਤ ਇਕ ਮੁਹਤ ਵਿੱਚ ਹੋ ਹੋ ਜਾਂਦੇ ਹਨ।

ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥
ਮੇਰੇ ਸੁਆਮੀ ਵਾਹਿਗੁਰੂ! ਕੋਈ ਹੋਰ ਤੇਰੇ ਬਰਾਬਰ ਦਾ ਨਹੀਂ, ਪਵਿੱਤਰ ਹੈ ਤੇਰਾ ਪ੍ਰਕਾਸ਼ ਅਤੇ ਤੇਰਾ ਨਾਮ ਉਚਾਰਨ ਕਰਨ ਦੁਆਰਾ, ਕ੍ਰੋੜਾ ਹੀ ਪਾਪਾਂ ਧੋਤੇ ਜਾਂਦੇ ਹਨ।

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
ਹੇ ਸੁਆਮੀ! ਤੇਰਾ ਗੋਲਾ ਨਾਨਕ ਆਪਣੇ। ਇਕ ਜੀਭ ਨਾਲ ਤੇਰੇ ਦਰਵਾਜੇ ਉਤੇ ਤੁਨੇ ਹੋਏ ਅਤੇ ਤੇਰੇ ਵਰਗੇ ਸੰਤ ਦੀ ਮਹਿਮਾ ਕਿਸ ਤਰ੍ਹਾਂ ਵਰਨਣ ਕਰ ਸਕਦਾ ਹੈ?

ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੨॥
ਮੈਂ ਉਸ ਉਤੋਂ ਘੋਲੀ ਘੋਲੀ ਘੋਲੀ ਅਤੇ ਸਦੀਵ ਹੀ ਘੋਲੀ ਵੰਞਦਾ ਹਾਂ।

ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੇ ॥
ਹੇ ਪ੍ਰਭੂ! ਤੂੰ ਸਾਰੀਆਂ ਪੁਰੀਆਂ ਅਸਥਾਪਨ ਕੀਤੀਆਂ ਹਨ, ਕੇਵਲ ਆਪਣੇ ਵਿਚੋਂ ਹੀ, ਤੈ ਉਨ੍ਹਾਂ ਨੂੰ ਖਿਲਾਰਿਆ ਹੈ। ਤੂੰ ਉਨ੍ਹਾ ਸਾਰੀਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ ਤੇ ਫਿਰ ਭੀ ਤੂੰ ਖੁਦ ਨਿਰਲੇਪ ਵਿਚਰਦਾ ਹੈਂ।

ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ॥
ਹੇ ਮੇਰੇ ਅਦੁਤੀ, ਅਦ੍ਰਿਸ਼ਟ ਅਤੇ ਹੰਕਾਰ ਦੇ ਵੈਰੀ, ਸੁਆਮੀ! ਤੂੰ ਸਾਰਿਆਂ ਦਾ ਦਾਤਾਰ ਹੈ ਅਤੇ ਤੇਰੀਆਂ ਨੇਕੀਆਂ ਦਾ ਕੋਈ ਓੜਕ ਅਤੇ ਅਖੀਰ ਨਹੀਂ। ਸਮੂਹ ਜੀਵ ਜੰਤੂ ਤੈਡੀ ਹੀ ਮਲਕੀਅਤ ਹਨ।