Page 1386

ਆਪ ਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ ਚਿਹਨੁ ਨਾਹੀ ਮੁਖ ਨ ਮਸਾਰੇ ॥
ਸਾਹਿਬ ਆਪੇ ਹੀ ਆਲਮ ਨੂੰ ਆਸਰਾ ਦਿੰਦਾ ਹੈ ਅਤੇ ਆਪਣੀ ਅਪਾਰ ਸ਼ਕਤੀ ਨੂੰ ਵਿਖਾਲਦਾ ਹੈ। ਉਸ ਦਾ ਕੋਈ ਰੰਗ, ਸਰੂਪ, ਮੂਹ, ਅਤੇ ਦਾੜ੍ਹਾਂ ਨਹੀਂ।

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
ਹੇ ਸੁਆਮੀ, ਤੇਰਾ ਗੋਲਾ ਨਾਨਕ, ਆਪਣੀ ਇਕ ਜੀਭ ਨਾਲ ਤੇਰੇ ਦਰਵਾਜੇ ਉਤੇ ਤੁਨੇ ਹੋਏ ਅਤੇ ਤੇਰੇ ਵਰਗੇ ਸਾਧੂ ਦੀ ਮਹਿਮਾ ਕਿਸ ਤਰ੍ਹਾਂ ਵਰਨਣ ਕਰ ਸਕਦਾ ਹੈ?

ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੩॥
ਮੈਂ ਉਸ ਉਤੋਂ ਘੋਲੀ, ਬਲਿਹਾਰ ਅਤੇ ਸਦਾ ਹੀ ਕੁਰਬਾਨ ਹੁੰਦਾ ਹਾਂ।

ਸਰਬ ਗੁਣ ਨਿਧਾਨੰ ਕੀਮਤਿ ਨ ਗ੍ਯ੍ਯਾਨੰ ਧ੍ਯ੍ਯਾਨੰ ਊਚੇ ਤੇ ਊਚੌ ਜਾਨੀਜੈ ਪ੍ਰਭ ਤੇਰੋ ਥਾਨੰ ॥
ਮੈਡੇ ਸਾਈਂ! ਤੂੰ ਸਾਰੀਆਂ ਨੇਕੀਆਂ ਨੇਕੀਆਂ ਦਾ ਖਜਾਨਾ ਹੈ। ਕੋਈ ਭੀ ਤੇਰੀ ਗਿਆਤ ਅਤੇ ਸਿਮਰਨ ਦੇ ਮੁਲ ਨੂੰ ਨਹੀਂ ਜਾਣ ਸਕਦਾ। ਉਚਿਆ ਵਿਚੋਂ ਪਰਮ ਉਚਾ ਜਾਣਿਆ ਜਾਂਦਾ ਹੈ ਤੇਰਾ ਅਸਥਾਨ।

ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ ਕਵਨ ਉਪਮਾ ਦੇਉ ਬਡੇ ਤੇ ਬਡਾਨੰ ॥
ਮੈਡੇ ਮਾਲਕ! ਮੇਰੀ ਆਤਮਾ, ਮਾਲ ਮਿਲਖ ਅਤੇ ਜਿੰਦ-ਜਾਨ ਤੈਡੀ ਮਲਕੀਅਤ ਹਨ। ਆਪਣੀ ਮਰਯਾਦਾ ਦੇ ਇਕ ਧਾਗੇ ਵਿੱਚ ਤੂੰ ਸਾਰੇ ਸੰਸਾਰ ਨੂੰ ਪ੍ਰੋਤਾ ਹੋਇਆ ਹੈ। ਮੈਂ ਤੈਨੂੰ ਕਿਹੜੀ ਉਸਤਤੀ ਨਿਰੂਪਣ ਕਰਾਂ? ਤੂੰ ਵਿਸ਼ਾਲਾਂ ਦਾ ਪਰਮ ਵਿਸ਼ਾਲ ਹੈ।

ਜਾਨੈ ਕਉਨੁ ਤੇਰੋ ਭੇਉ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ॥
ਹੇ ਮੇਰੇ ਅਗਾਧ ਅਤੇ ਬੇਅੰਤ ਪ੍ਰਕਾਸ਼ਵਾਨ ਪ੍ਰਭੂ! ਤੇਰੇ ਰਾਜ ਨੂੰ ਕੌਣ ਜਾਣ ਸਕਦਾ ਹੈ? ਅਬੋਧ ਹੈ ਤੇਰੀ ਸ਼ਕਤੀ ਅਤੇ ਤੂੰ ਸਰਿਆਂ ਦਾ ਆਸਰਾ ਹੈਂ।

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
ਹੇ ਸੁਆਮੀ, ਤੇਰਾ ਗੋਲਾ ਨਾਨਕ, ਆਪਣੀ ਇਕ ਜੀਭ ਨਾਲ ਤੇਰੇ ਦਰਵਾਜੇ ਉਤੇ ਤੁਨੇ ਹੋਏ ਅਤੇ ਤੇਰੇ ਵਰਗੇ ਸੰਤ ਦੀ ਮਹਿਮਾ ਕਿਸ ਤਰ੍ਹਾਂ ਵਰਨਣ ਕਰ ਸਕਦਾ ਹੈ?

ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੪॥
ਮੈਂ ਉਸ ਉਤੋਂ ਘੋਲੀ, ਬਲਿਹਾਰ ਅਤੇ ਸਦਾ ਹੀ ਕੁਰਬਾਨ ਵੰਞਦਾ ਹਾਂ।

ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ ॥
ਮੇਰੇ ਸਾਈਂ! ਤੂੰ ਸਰੂਪ-ਰਹਿਤ, ਨਾਂ ਠਗਿਆ ਜਾਣ ਵਾਲਾ, ਕਾਮਲ ਅਤੇ ਅਮਰ ਹੈ;

ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ॥
ਤੂੰ ਸਦਾ ਪ੍ਰਸੰਨ, ਹੱਦ ਬੰਨਾ-ਰਹਿਤ, ਰੂਪਵੰਤ, ਪਾਵਨ ਪਵਿੱਤਰ ਅਤੇ ਖਿੜਾਓ ਵਾਲਾ ਹੈ।

ਗੁਣ ਗਾਵਹਿ ਬੇਅੰਤ ਅੰਤੁ ਇਕੁ ਤਿਲੁ ਨਹੀ ਪਾਸੀ ॥
ਅਣਗਿਣਤ ਹਨ ਜੋ ਤੇਰੀਆਂ ਕੀਰਤੀਆਂ ਗਾਉਂਦੇ ਹਨ, ਪ੍ਰੰਤੂ ਤੇਰੇ ਓੜਕ ਨੂੰ ਉਹ ਭੋਰਾ ਭਰ ਭੀ ਨਹੀਂ ਜਾਣਦੇ।

ਜਾ ਕਉ ਹੋਂਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ ॥
ਜਿਸ ਉਤੇ ਤੂੰ ਮਿਹਰਬਾਨ ਹੈ, ਹੇ ਮਾਲਕ! ਉਹ ਪੁਰਸ਼ ਤੇਰੇ ਨਾਲ ਮਿਲ ਜਾਂਦਾ ਹੈ।

ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥
ਮੁਬਾਰਕ ਮੁਬਾਰਕ ਅਤੇ ਮੁਬਾਰਕ ਹਨ ਉਹ ਪੁਰਸ਼ ਜਿਨ੍ਹਾਂ ਉਤੇ ਸੁਆਮੀ ਵਾਹਿਗੁਰੂ ਮਿਹਰਬਾਨ ਥੀ ਗਿਆ ਹੈ।

ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥੫॥
ਜੋ ਕੋਈ ਭੀ ਰੱਬ ਰੂਪ ਗੁਰੂ ਨਾਨਕ ਨਾਲ ਮਿਲ ਜਾਂਦਾ ਹੈ, ਉਹ ਜੰਮਣ ਅਤੇ ਮਰਨ ਦੋਨਾ ਤੋਂ ਖਲਾਸੀ ਪਾ ਜਾਂਦਾ ਹੈ।

ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ ॥
ਸੱਚਾ ਸਦਾ ਹੀ ਸੱਚਾ ਅਤੇ ਸਾਰਿਆਂ ਦਾ ਪਰਮ ਸੱਚਾ, ਮੇਰਾ ਵਾਹਿਗੁਰੂ ਆਖਿਆ ਜਾਂਦਾ ਹੈ।

ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ ॥
ਕੇਵਲ ਉਹ ਹੀ ਪਰਾਪੂਰਬਲਾ ਪ੍ਰਭੂ ਸੁਣਿਆ ਜਾਂਦਾ ਹੈ। ਕੋਈ ਹੋਰ ਦੂਸਰਾ ਉਸ ਵਰਗਾ ਹੈ ਹੀ ਨਹੀਂ।

ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ ॥
ਵਾਹਿਗੁਰੂ ਦੇ ਸੁਧਾ ਸਰੂਪ ਨਾਮ ਦਾ ਉਚਾਰਨ ਕਰਨ ਦੁਆਰਾ, ਆਦਮੀ ਸਾਰੇ ਆਰਾਮ ਪਾ ਲੈਂਦਾ ਹੈ।

ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ ॥
ਜਿਹੜੇ ਇਸ ਨੂੰ ਆਪਣੀ ਜੀਹਭਾ ਨਾਲ ਚਖਦੇ ਹਨ, ਉਹ ਪੁਰਸ਼ ਰੱਜ ਅਤੇ ਧ੍ਰਾਪ ਜਾਂਦੇ ਹਨ।

ਜਿਹ ਠਾਕੁਰੁ ਸੁਪ੍ਰਸੰਨੁ ਭਯੋੁ ਸਤਸੰਗਤਿ ਤਿਹ ਪਿਆਰੁ ॥
ਜਿਸ ਨਾਲ ਪ੍ਰਭੂ ਖੁਸ਼ ਥੀ ਵੰਞਦਾ ਹੈ, ਉਸ ਦਾ ਸਾਧ ਸੰਗਤ ਨਾਲ ਪ੍ਰੇਮ ਪੈ ਜਾਂਦਾ ਹੈ।

ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤਿਨ੍ਹ੍ਹ ਸਭ ਕੁਲ ਕੀਓ ਉਧਾਰੁ ॥੬॥
ਜੋ ਕੋਈ ਭੀ ਵਾਹਿਗੁਰੂ ਸਰੂਪ ਗੁਰੂ ਨਾਨਕ ਦੇਵ ਜੀ ਨੂੰ ਮਿਲ ਪੈਦਾ ਹੈ, ਉਹ ਆਪਣੀ ਸਾਰੀ ਵੰਸ਼ ਨੂੰ ਤਾਰ ਲੈਂਦਾ ਹੈ।

ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ ॥
ਸੱਚੀ ਹੈ ਸੁਆਮੀ ਦੀ ਸੰਗਤ ਅਤੇ ਦਰਗਾਹ। ਆਪਣਾ ਸੱਚਾ ਨਾਮ, ਉਸ ਨੇ ਸੱਚੇ ਗੁਰਾਂ ਪਾਸ ਰਖਿਆ ਹੈ।

ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ ॥
ਸੱਚੇ ਰਾਜ-ਸਿੰਘਾਸਣ ਉਤੇ ਬਿਰਾਜਮਾਨ ਹੋ, ਉਹ ਸੱਚਾ ਨਿਆ ਕਰਦਾ ਹੈ।

ਸਚਿ ਸਿਰਜ੍ਯ੍ਯਿਉ ਸੰਸਾਰੁ ਆਪਿ ਆਭੁਲੁ ਨ ਭੁਲਉ ॥
ਸੱਚੇ ਸੁਆਮੀ ਨੇ ਆਪੇ ਜਹਾਨ ਰਚਿਆ ਹੈ। ਉਹ ਅਚੂਕ ਹੈ ਅਤੇ ਭੁਲਦਾ ਨਹੀਂ।

ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ ॥
ਜਵੇਹਰ ਵਰਗਾ ਅਣਮੁਲਾ ਹੈ ਨਾਮ ਬੇਅੰਤ ਪ੍ਰਭੂ ਦਾ। ਅਮੋਲਕ ਨਾਮ ਦਾ ਮੁੱਲ ਪਾਇਆ ਨਹੀਂ ਜਾ ਸਕਦਾ।

ਜਿਹ ਕ੍ਰਿਪਾਲੁ ਹੋਯਉ ਗੋੁਬਿੰਦੁ ਸਰਬ ਸੁਖ ਤਿਨਹੂ ਪਾਏ ॥
ਜਿਸ ਕਿਸੇ ਉਤੇ ਸੰਸਾਰ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ, ਕੇਵਲ ਉਸ ਨੂੰ ਹੀ ਸਾਰੇ ਆਰਾਮ ਪਰਾਪਤ ਹੁੰਦੇ ਹਨ।

ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ ॥੭॥
ਜਿਨ੍ਹਾਂ ਨੂੰ ਰੱਬ ਰੂਪ ਗੁਰੂ ਨਾਨਕ ਦੇ ਪੈਰਾਂ ਦੀ ਛੂਹ ਪਰਾਪਤ ਹੋ ਜਾਂਦੀ ਹੈ, ਉਹ ਮਗਰੋ ਮੁੜ ਕੇ ਜੂਨੀਆਂ ਅੰਦਰ ਨਹੀਂ ਪੈਦੇ।

ਕਵਨੁ ਜੋਗੁ ਕਉਨੁ ਗ੍ਯ੍ਯਾਨੁ ਧ੍ਯ੍ਯਾਨੁ ਕਵਨ ਬਿਧਿ ਉਸ੍ਤਤਿ ਕਰੀਐ ॥
ਉਹ ਕਿਹੜਾ ਯੋਗ ਕਿਹੜੀ ਗਿਆਤ ਤੇ ਬੰਦਗੀ ਅਤੇ ਕਿਹੜਾ ਮਾਰਗ ਹੈ, ਜਿਸ ਦੁਆਰਾ ਅਸੀਂ ਆਪਣੇ ਸੁਆਮੀ ਦੀ ਸਿਫ਼ਤ ਕਰ ਸਕਦੇ ਹਾਂ?

ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ ॥
ਪੂਰਨ ਪੁਰਸ਼, ਅਭਿਆਸੀ ਅਤੇ ਤੇਤੀ ਕ੍ਰੋੜ ਦੇਵਤੇ ਸਾਹਿਬ ਦੇ ਮੁੱਲ ਨੂੰ ਇਕ ਕੁੰਜ ਦੇ ਮਾਤ੍ਰ ਭੀ ਨਹੀਂ ਪਾ ਸਕਦੇ।

ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ ॥
ਨਾਂ ਬ੍ਰਹਮਾ ਨਾਂ ਹੀ ਸਨਕ ਅਤੇ ਨਾਂ ਹੀ ਸ਼ੇਸ਼ਨਾਗ ਉਸ ਦੀਆਂ ਸਿਫਤਾਂ ਦੇ ਓੜਕ ਨੂੰ ਜਾਣਦੇ ਹਨ।

ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ ॥
ਅਪਕੜ ਪ੍ਰਭੂ ਪਕੜਿਆ ਨਹੀਂ ਜਾ ਸਕਦਾ ਭਾਵੇਂ ਉਹ ਸਾਰਿਆਂ ਅੰਦਰ ਪੂਰੀ ਤਰ੍ਹਾਂ ਰਮ ਰਿਹਾ ਹੈ।

ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ ॥
ਜਿਨ੍ਹਾਂ ਦੀ ਫਾਹੀ ਮਿਹਰਬਾਨ ਮਾਲਕ ਨੇ ਵੱਖ ਸੁਟੀ ਹੈ, ਉਹ ਪੁਰਸ਼ ਉਸ ਦੇ ਸਿਮਰਨ ਨਾਲ ਜੁੜ ਜਾਂਦੇ ਹਨ।

ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤੇ ਇਤ ਉਤ ਸਦਾ ਮੁਕਤੇ ॥੮॥
ਜੋ ਵਾਹਿਗੁਰੂ ਅਤੇ ਗੁਰੂ ਨਾਨਕ ਦੇਵ ਜੀ ਨਾਲ ਮਿਲ ਜਾਂਦੇ ਹਨ, ਉਹ ਏਥੇ ਅਤੇ ਉਥੇ ਸਦੀਵ ਹੀ ਮੋਖਸ਼ ਹਨ।

ਪ੍ਰਭ ਦਾਤਉ ਦਾਤਾਰ ਪਰ੍ਯ੍ਯਿਉ ਜਾਚਕੁ ਇਕੁ ਸਰਨਾ ॥
ਮੈਂ ਮੰਗਤੇ ਨੇ ਸਖੀਆਂ ਦੇ ਸਖੀ ਸੁਆਮੀ ਦੀ ਪਨਾਹ ਲਈ ਹੈ।

ਮਿਲੈ ਦਾਨੁ ਸੰਤ ਰੇਨ ਜੇਹ ਲਗਿ ਭਉਜਲੁ ਤਰਨਾ ॥
ਤੂੰ ਮੈਨੂੰ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਦਾਤ ਬਖਸ਼, ਜਿਸ ਦੇ ਨਾਲ ਲੱਗ ਕੇ ਮੈਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵਾਂਗਾ।

ਬਿਨਤਿ ਕਰਉ ਅਰਦਾਸਿ ਸੁਨਹੁ ਜੇ ਠਾਕੁਰ ਭਾਵੈ ॥
ਜੇਕਰ ਤੈਨੂੰ ਚੰਗਾ ਲੱਗੇ, ਹੇ ਸੁਆਮੀ! ਤੂੰ ਮੇਰੀ ਬੇਨਤੀ ਅਤੇ ਪ੍ਰਰਾਥਨਾ ਨੂੰ ਸ੍ਰਵਣ ਕਰ।

copyright GurbaniShare.com all right reserved. Email