Page 1411

ਕੀਚੜਿ ਹਾਥੁ ਨ ਬੂਡਈ ਏਕਾ ਨਦਰਿ ਨਿਹਾਲਿ ॥
ਜੋ ਕੋਈ ਆਪਣੀਆਂ ਅੱਖਾਂ ਨਾਲ ਕੇਵਲ ਸੁਆਮੀ ਨੂੰ ਹੀ ਵੇਖਦਾ ਹੈ, ਉਸ ਦਾ ਹੱਥ ਗਾਰੇ ਨਾਲ ਲਿਬੜਦਾ ਨਹੀਂ।

ਨਾਨਕ ਗੁਰਮੁਖਿ ਉਬਰੇ ਗੁਰੁ ਸਰਵਰੁ ਸਚੀ ਪਾਲਿ ॥੮॥
ਨਾਨਕ ਗੁਰੂ-ਅਨੁਸਾਰੀ ਜਿਨ੍ਹਾਂ ਨੂੰ ਗੁਰੂ ਸਮੁੰਦਰ ਨੇ ਸੱਚੇ ਰਸਤੇ ਪਾਇਆ ਹੈ, ਤਰ ਜਾਂਦੇ ਹਨ।

ਅਗਨਿ ਮਰੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ ॥
ਜੇਕਰ ਤੂੰ ਅੱਗ ਨੂੰ ਬੁਝਾਉਣਾ ਚਾਹੁੰਦਾ ਹੈ ਤਾਂ ਤੂੰ ਪ੍ਰਭੂ ਦੇ ਨਾਮ ਦੇ ਪਾਣੀ ਦੀ ਭਾਲ ਕਰ ਕਰ, ਪ੍ਰੰਤੂ ਗੁਰਾਂ ਦੇ ਬਗੇਰ ਇਹ ਪਾਣੀ ਦਾ ਸਮੁੰਦਰ ਲੱਭਦਾ ਨਹੀਂ।

ਜਨਮਿ ਮਰੈ ਭਰਮਾਈਐ ਜੇ ਲਖ ਕਰਮ ਕਮਾਹਿ ॥
ਭਾਵੇਂ ਤੂੰ ਲੱਖਾਂ ਹੀ ਹੋਰ ਕੰਮ ਪਿਆ ਕਰੇ ਤਾਂ ਭੀ ਤੂੰ ਜੰਮਣ ਅਤੇ ਮਰਨ ਅੰਦਰ ਭਟਕਦਾ ਰਹੇਗਾ।

ਜਮੁ ਜਾਗਾਤਿ ਨ ਲਗਈ ਜੇ ਚਲੈ ਸਤਿਗੁਰ ਭਾਇ ॥
ਜੇਕਰ ਬੰਦਾ ਸੱਚੇ ਗੁਰਾਂ ਦੀ ਰਜਾ ਅੰਦਰ ਟੁਰੇ, ਤਾਂ ਮੌਤ ਦਾ ਫਰੇਸ਼ਤਾ ਉਸ ਨੂੰ ਮਸੂਲ ਨਹੀਂ ਲਾਉਂਦਾ।

ਨਾਨਕ ਨਿਰਮਲੁ ਅਮਰ ਪਦੁ ਗੁਰੁ ਹਰਿ ਮੇਲੈ ਮੇਲਾਇ ॥੯॥
ਨਾਨਕ ਉਹ ਪਵਿੱਤਰ ਅਬਿਨਾਸ਼ੀ ਪਦਵੀ ਨੂੰ ਪਾ ਲੈਂਦਾ ਹੈ ਅਤੇ ਗੁਰੂ ਜੀ ਉਸ ਨੂੰ ਸਾਈਂ ਦੇ ਮਿਲਾਪ ਅੰਦਰ ਮਿਲਾ ਦਿੰਦੇ ਹਨ।

ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥
ਸ਼ੋਰੇ ਵਾਲੀ ਧਰਤੀ ਦੇ ਛੋਟੇ ਜਿਹੇ ਟੋਭੇ ਅੰਦਰ ਕਾਗ ਮਲ ਮਲ ਕੇ ਨ੍ਹਾਉਂਦਾ ਹੈ।

ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥
ਇਸ ਦਾ ਚਿੱਤ ਅਤੇ ਸਰੀਰ ਬਦੀਆਂ ਨਾਲ ਗੰਦੇ ਹਨ ਅਤੇ ਇਸ ਦੀ ਚੁੰਝ ਭੀ ਗੰਦਗੀ ਨਾਲ ਪੂਰਤ ਹੈ।

ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥
ਝੀਲ ਦੇ ਮਰਾਲ ਨੇ ਇਹ ਨਾਂ ਜਾਣਦੇ ਹੋਏ ਕਿ ਕਾਗ ਇਕ ਮੰਦਾ ਪੰਛੀ ਹੈ, ਇਸ ਦੀ ਸੰਗਤ ਕੀਤੀ।

ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥
ਐਹੋ ਜੇਹਾ ਹੈ ਪਿਆਰਾ ਮਾਇਆ ਦੇ ਪੁਜਾਰੀ ਨਾਲ, ਪ੍ਰਭੂ ਦੀ ਪ੍ਰੀਤ ਰਾਹੀਂ ਤੂੰ ਇਸ ਨੂੰ ਸਮਝ ਹੇ ਬ੍ਰਹਮ-ਬੇਤੇ।

ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ ॥
ਤੂੰ ਸਤਿਸੰਗਤ ਦੀ ਜਿੱਤ ਦਾ ਨਾਹਰ ਲਾ ਅਤੇ ਇਕ ਪਵਿੱਤਰ ਪੁਰਸ਼ ਵਾਲੇ ਅਮਲਾਂ ਦੀ ਕਮਾਈ ਕਰ।

ਨਿਰਮਲੁ ਨ੍ਹ੍ਹਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥੧੦॥
ਪਵਿੱਤਰ ਹੈ ਇਸ਼ਨਾਨ, ਹੇ ਨਾਨਕ! ਗੁਰੂ-ਦਰਿਆ ਦੇ ਮੁਕੱਦਸ ਧਰਮ ਅਸਥਾਨ ਅੰਦਰ।

ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥
ਮੈਂ ਮੁਨਸ਼ੀ ਜਨਮ ਦਾ ਕੀ ਲਾਭ ਗਿਣਾ ਜਦ ਕਿ ਇਨਸਾਨ ਪ੍ਰਭੂ ਦੇ ਅਨੁਰਾਗ ਨੂੰ ਪਿਆਰ ਨਹੀਂ ਕਰਦਾ?

ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥
ਬੇਫਾਇਦਾ ਹੈ ਇਨਸਾਨ ਦਾ ਪੈਨਣਾ ਅਤੇ ਖਾਣਾ ਜਦ ਕਿ ਉਸ ਦੇ ਚਿੱਤ ਅੰਦਰ ਦਵੈਤ-ਭਾਵ ਹੈ।

ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ ॥
ਕੂੜਾ ਹੈ ਉਨ੍ਹਾਂ ਦਾ ਦੇਖਣਾ ਅਤੇ ਸ੍ਰਵਣ ਕਰਨਾ ਜੋ ਆਪਦੇ ਮੂੰਹ ਨਾਲ ਕੂੜ ਬਕਦੇ ਹਨ।

ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥੧੧॥
ਹੇ ਨਾਨਕ! ਤੂੰ ਪ੍ਰਭੂ ਦੇ ਨਾਮ ਦੀ ਪਰਸੰਸਾ ਕਰ ਕਿਉਂ ਜੋ ਬਾਕੀ ਦਾ ਸਭ ਕੁਛ ਸਵੈ-ਹੰਗਤਾ ਅੰਦਰ ਨਿਰਾਪੁਰ ਆਉਣਾ ਜਾਣਾ ਹੀ ਹੈ।

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥
ਸਾਧੂ ਟਾਵੇ ਟੱਲੇ ਹਨ ਅਤੇ ਬਹੁਤੇ ਨਹੀਂ। ਬਾਕੀ ਤਾਂ ਇਸ ਜਹਾਨ ਅੰਦਰ ਨਿਰਾਪੁਰਾ ਵਿਖਾਵਾ ਅਤੇ ਬਕਬਾਂਦ ਹੀ ਹੈ।

ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥
ਨਾਨਕ, ਬੰਦੇ ਨੂੰ ਤਾਂ ਹੀ ਵਾਹਿਗੁਰੂ ਦੀ ਚੋਟ ਲਗੀ ਸਮਝੀ ਜਾਣੀ ਚਾਹੀਦੀ ਹੈ, ਜੇਕਰ ਉਹ ਤੁਰੰਤ ਹੀ ਮਰ ਜਾਵੇ ਅਤੇ ਉਸ ਵਿੱਚ ਜੀਉਣ ਦੀ ਕੋਈ ਤਾਂਘ ਨਾਂ ਰਹੇ।

ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥
ਜੇਕਰ ਬੰਦਾ ਇਹੋ ਜਹੀ ਸੱਟ ਨਾਲ ਮਰ ਜਾਵੇ, ਕੇਵਲ ਤਦ ਹੀ ਉਹ ਕਬੂਲ ਪੈਦਾ ਹੈ।

ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥
ਜਿਸ ਨੂੰ ਸੁਆਮੀ ਸੱਟ ਲਾਉਂਦਾ ਹੈ, ਕੇਵਲ ਉਸੇ ਨੂੰ ਹੀ ਸੱਟ ਲਗਦੀ ਹੈ, ਐਹੋ ਜੇਹੀ ਸੱਟ ਨਾਲ ਤਦ ਉਹ ਪ੍ਰਮਾਣੀਕ ਥੀ ਵੰਞਦਾ ਹੈ।

ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥
ਪ੍ਰੇਮ ਦਾ ਤੀਰ, ਜੋ ਉਸ ਸਰਵੱਗ ਸੁਆਮੀ ਲੇ ਮਾਰਿਆ ਹੈ, ਬਾਹਰ ਖਿਚਿਆ ਨਹੀਂ ਜਾ ਸਕਦਾ।

ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥
ਉਸ ਬਰਤਨ ਨੂੰ ਕੌਣ ਧੋ ਸਕਦਾ, ਜਿਹੜਾ ਬਨਾਵਟ ਵਿੱਚ ਹੀ ਕੱਚਾ ਹੈ?

ਧਾਤੂ ਪੰਜਿ ਰਲਾਇ ਕੂੜਾ ਪਾਜਿਆ ॥
ਪੰਜਾਂ ਤੱਤਾਂ ਨੂੰ ਮਿਲਾ ਕੇ ਪ੍ਰਭੂ ਨੇ ਇਸ ਨੂੰ ਝੂਠਾ ਮੁਲੰਮਾ ਦਿੱਤਾ ਹੋਇਆ ਹੈ।

ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ ॥
ਜਦ ਉਸ ਨੂੰ ਚੰਗਾ ਲਗਦਾ ਹੈ, ਉਹ ਬਰਤਨ ਨੂੰ ਦਰੁਸਤ ਕਰ ਦਿੰਦਾ ਹੈ।

ਪਰਮ ਜੋਤਿ ਜਾਗਾਇ ਵਾਜਾ ਵਾਵਸੀ ॥੧੪॥
ਇਸ ਵਿਚਸ ਤਾਂ ਮਹਾਨ ਨੂਰ ਪ੍ਰਕਾਸ਼ ਹੋ ਜਾਂਦਾ ਹੈ ਅਤੇ ਬੈਕੁੰਠੀ ਕੀਰਤਨ ਗੂੰਜਦਾ ਹੈ।

ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ॥
ਜੋ ਆਪਦੇ ਚਿੱਤ ਅੰਦਰ ਮੁਕੰਮਲ ਅੰਨ੍ਹੇ ਹਨ, ਉਹ ਆਪਣੇ ਬਚਨ ਨੂੰ ਪਾਲਣ ਦੀ ਮਹਿਮਾਂ ਨੂੰ ਨਹੀਂ ਜਾਣਦੇ।

ਮਨਿ ਅੰਧੈ ਊਂਧੈ ਕਵਲ ਦਿਸਨਿ ਖਰੇ ਕਰੂਪ ॥
ਅੰਨ੍ਹੇ ਮਨੂਏ ਅਤੇ ਮੂਧੇ ਹੋਏ ਹੋਏ ਦਿਲ ਕਮਲ ਰਾਹੀਂ ਉਹ ਨਿਹਾਇਤ ਹੀ ਕੋਝੇ ਦਿਸਦੇ ਹਨ।

ਇਕਿ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ ॥
ਕਈ ਗੱਲ ਕਰਨੀ ਜਾਣਦੇ ਹਨ ਅਤੇ ਆਖੇ ਹੋਏ ਨੂੰ ਸਮਝਦੇ ਹਨ। ਸਿਆਣੇ ਅਤੇ ਸੋਹਣੇ ਸੁਨੱਖੇ ਹਨ ਉਹ ਪੁਰਸ਼।

ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ ॥
ਕਈ ਨਾਂ ਤਾਂ ਅੰਤ੍ਰੀਵੀ ਸੰਗੀਤ ਅਤੇ ਬ੍ਰਹਮ-ਗਿਆਨ ਨੂੰ ਜਾਣਦੇ ਹਨ ਤੇ ਨਾਂ ਹੀ ਕੀਰਤਨ ਦੀ ਖੁਸ਼ੀ ਨੂੰ। ਉਹ ਚੰਗੇ ਅਤੇ ਮੰਦੇ ਨੂੰ ਭੀ ਅਨੁਭਵ ਨਹੀਂ ਕਰਦੇ।

ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥
ਕਈਆਂ ਨੂੰ ਪੂਰਨਤਾ, ਸਿਆਣਪ ਅਤੇ ਸਮਝ ਦੀ ਕੋਈ ਸਾਰ ਨਹੀਂ ਅਤੇ ਉਹ ਗੁਰਾਂ ਦੀ ਬਾਣੀ ਦੇ ਰਾਜ ਨੂੰ ਭੀ ਨਹੀਂ ਜਾਣਦੇ।

ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ ॥੧੫॥
ਨਾਨਕ, ਅਸਲੀ ਖੋਤੇ ਹਨ ਉਹ ਪੁਰਸ਼, ਜੋ ਖੂਬੀਆਂ ਦੇ ਬਗੈਰ ਹੰਕਾਰ ਕਰਦੇ ਹਨ।

ਸੋ ਬ੍ਰਹਮਣੁ ਜੋ ਬਿੰਦੈ ਬ੍ਰਹਮੁ ॥
ਕੇਵਲ ਉਹ ਹੀ ਬ੍ਰਹਮਣ ਹੈ ਜਿਹੜਾ ਪਰਮ ਪ੍ਰਭੂ ਨੂੰ ਜਾਣਦਾ ਹੈ।

ਜਪੁ ਤਪੁ ਸੰਜਮੁ ਕਮਾਵੈ ਕਰਮੁ ॥
ਜੋ ਅਨੁਰਾਗ, ਤਪੱਸਿਆ ਅਤੇ ਸਵੈ-ਜਬਤ ਦੇ ਅਮਲ ਕਮਾਉਂਦਾ ਹੈ।

ਸੀਲ ਸੰਤੋਖ ਕਾ ਰਖੈ ਧਰਮੁ ॥
ਜੋ ਨਿਮ੍ਰਤਾ ਅਤੇ ਸੰਤੁਸ਼ਟਤਾ ਦੇ ਈਮਾਨ ਨੂੰ ਨਿਭਾਉਂਦਾ ਹੈ,

ਬੰਧਨ ਤੋੜੈ ਹੋਵੈ ਮੁਕਤੁ ॥
ਅਤੇ ਜੋ ਆਪਣੇ ਜੂੜਾਂ ਨੂੰ ਵਢ ਕੇ ਮੋਖਸ਼ ਹੋ ਜਾਂਦਾ ਹੈ।

ਸੋਈ ਬ੍ਰਹਮਣੁ ਪੂਜਣ ਜੁਗਤੁ ॥੧੬॥
ਕੇਵਲ ਇਹੋ ਜਿਹਾ ਬ੍ਰਹਮਣ ਹੀ ਉਪਾਸ਼ਨਾ ਕਰਨ ਦੇ ਲਾਇਕ ਹੈ।

ਖਤ੍ਰੀ ਸੋ ਜੁ ਕਰਮਾ ਕਾ ਸੂਰੁ ॥
ਕੇਵਲ ਉਹ ਹੀ ਖੱਤਰੀ ਹੈ ਜੋ ਚੰਗੇ ਅਮਲਾਂ ਵਿੱਚ ਬਹਾਦਰ ਹੈ।

ਪੁੰਨ ਦਾਨ ਕਾ ਕਰੈ ਸਰੀਰੁ ॥
ਜੋ ਆਪਣੀ ਦੇਹ ਨੂੰ ਸਖਾਵਤ ਅਤੇ ਖੈਰ ਖੈਰਾਤ ਦੇਣ ਵਿੱਚ ਜੋੜਦਾ ਹੈ,

ਖੇਤੁ ਪਛਾਣੈ ਬੀਜੈ ਦਾਨੁ ॥
ਅਤੇ ਜੋ ਪੈਲੀ ਨੂੰ ਦਰੁਸਤ ਨਿਸਚਿਤ ਕਰ ਪਰਉਪਕਾਰ ਬੀ ਬੀਜਦਾ ਹੈ।

ਸੋ ਖਤ੍ਰੀ ਦਰਗਹ ਪਰਵਾਣੁ ॥
ਇਹੋ ਜਿਹਾ ਖੱਤਰੀ ਹੀ ਪ੍ਰਭੂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।

ਲਬੁ ਲੋਭੁ ਜੇ ਕੂੜੁ ਕਮਾਵੈ ॥
ਪ੍ਰੰਤੂ ਜੋ ਕੋਈ ਲਾਲਚ ਤਮ੍ਹਾਂ ਅਤੇ ਝੂਠ ਦੀ ਕਮਾਈ ਕਰਦਾ ਹੈ,

ਅਪਣਾ ਕੀਤਾ ਆਪੇ ਪਾਵੈ ॥੧੭॥
ਉਸ ਨੂੰ ਨਿਜ ਦੇ ਕਰਮਾਂ ਦਾ ਫਲ ਭੁਗਤਣਾ ਹੀ ਪੈਦਾ ਹੈ।

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥
ਤੂੰ ਆਪਣੀ ਦੇਹ ਨੂੰ ਤੰਦੂਰ ਦੀ ਮਾਨੰਦ ਨਾਂ ਭਖਾ ਅਤੇ ਆਪਦੇ ਹੱਡਾਂ ਨੂੰ ਈਧਨ ਦੀ ਮਾਨੰਦ ਨਾਂ ਸਾੜ।

ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਸਮ੍ਹ੍ਹਾਲਿ ॥੧੮॥
ਤੇਰੇ ਮੂੰਡ ਅਤੇ ਪਗਾ ਨੇ ਕੀ ਕਸੂਰ ਕੀਤਾ ਹੈ?ਤੂੰ ਆਪਣੇ ਅੰਦਰ ਹੀ ਆਪਣੇ ਪਤੀ ਨੂੰ ਵੇਖ।

copyright GurbaniShare.com all right reserved. Email