Page 1425

ਸਲੋਕ ਮਹਲਾ ੫
ਸਲੋਕ ਪੰਜਵੀਂ ਪਾਤਿਸ਼ਾਹੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

ਰਤੇ ਸੇਈ ਜਿ ਮੁਖੁ ਨ ਮੋੜੰਨ੍ਹ੍ਹਿ ਜਿਨ੍ਹ੍ਹੀ ਸਿਞਾਤਾ ਸਾਈ ॥
ਕੇਵਲ ਉਹ ਹੀ ਪ੍ਰਭੂ ਦੇ ਪਿਆਰ ਨਾਲ ਰੰਗੇ ਹੋਏ ਹਨ, ਜੋ ਪ੍ਰਭੂ ਨੂੰ ਅਨੁਭਵ ਕਰਦੇ ਹਨ ਅਤੇ ਆਪਦਾ ਮੂੰਹ ਉਸ ਵੱਲੋਂ ਨਹੀਂ ਮੋੜਦੇ।

ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਹ੍ਹਾ ਕਾਰਿ ਨ ਆਈ ॥੧॥
ਕੂੜੇ ਆਸ਼ਕ ਜੋ ਪ੍ਰਭੂ ਦੇ ਪਿਆਰ ਦੀ ਕਿਰਤ ਨੂੰ ਨਹੀਂ ਜਾਣਦੇ ਅਧਵਾਟੇ ਹੀ ਡਿੱਗ ਪੈਦੇ ਹਨ।

ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ॥
ਆਪਣੇ ਮਾਲਕ ਦੇ ਬਗੈਰ, ਮੈਂ ਰੇਸ਼ਮ ਅਤੇ ਅਤਲਸ ਦੇ ਬਸਤਰ ਅੱਗ ਵਿੱਚ ਨਹੀਂ ਸੁਟਾਂਞੀ।

ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥੨॥
ਗੁਰੂ ਜੀ ਆਖਦੇ ਹਨ, ਹੇ ਮੇਰੇ ਕੰਤ! ਤੇਰੇ ਨਾਲ ਮੈਂ ਘੱਟੇ ਮਿੱਟੀ ਵਿੱਚ ਰੁਲਦੀ ਹੋਈ ਭੀ ਸੁਹਣੀ ਲੱਗਦੀ ਹਾਂ।

ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥
ਗੁਰਾਂ ਦੀ ਬਾਣੀ ਰਾਹੀਂ, ਜੀਵ ਨਾਮ ਦਾ ਪ੍ਰੇਮ ਨਾਲ ਸਿਮਰਨ ਕਰਦਾ ਹੈ ਅਤੇ ਨਿਰਲੇਪ ਥੀ ਵੰਞਦਾ ਹੈ।

ਜੀਤੇ ਪੰਚ ਬੈਰਾਈਆ ਨਾਨਕ ਸਫਲ ਮਾਰੂ ਇਹੁ ਰਾਗੁ ॥੩॥
ਜਦ ਉਹ ਪੰਜਾਂ ਦੁਸ਼ਮਨਾਂ ਨੂੰ ਕਾਬੂ ਕਰ ਲੈਂਦਾ ਹੈ ਤਾਂ ਇਹ ਮਾਰੂ ਰਾਗ ਫਲਦਾਇਕ ਥੀ ਵੰਞਦਾ ਹੈ, ਹੇ ਨਾਨਕ!

ਜਾਂ ਮੂੰ ਇਕੁ ਤ ਲਖ ਤਉ ਜਿਤੀ ਪਿਨਣੇ ਦਰਿ ਕਿਤੜੇ ॥
ਜਦ ਮੇਰੇ ਪੱਲੇ ਇੱਕ ਪ੍ਰਭੂ ਹੈ ਤਦ ਮੈਂ ਲੱਖਾਂ ਹੀ ਪਾ ਲੈਂਦਾ ਹਾਂ। ਤੇਰੇ ਵਰਗੇ ਜੀਵਾਂ ਨੇ ਅਨੇਕਾਂ ਬੂਹਿਆਂ ਤੇ ਮੰਗਣਾ ਹੈ।

ਬਾਮਣੁ ਬਿਰਥਾ ਗਇਓ ਜਨੰਮੁ ਜਿਨਿ ਕੀਤੋ ਸੋ ਵਿਸਰੇ ॥੪॥
ਹੇ ਬ੍ਰਾਹਮਣ! ਤੇਰਾ ਜੀਵਨ ਵਿਅਰਥ ਬੀਤ ਗਿਆ ਹੈ, ਕਿਉਂਕਿ ਤੂੰ ਉਸ ਨੂੰ ਭੁਲਾ ਦਿਤਾ ਹੈ, ਜਿਸ ਲੇ ਤੈਨੂੰ ਰਚਿਆ ਹੈ।

ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥
ਸੋਰਠ ਰਾਗ ਦੇ ਰਾਹੀਂ ਤੂੰ ਉਹ ਅੰਮ੍ਰਿਤ ਪਾਨ ਕਰ, ਜੋ ਕਦਾਚਿਤ ਫਿਕਲਾ ਨਹੀਂ ਹੁੰਦਾ।

ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥੫॥
ਨਾਨਕ, ਸੁਆਮੀ ਦੇ ਨਾਮ ਦੀ ਮਹਿਮਾ ਗਾਹਿਨ ਕਰਨ ਦੁਆਰਾ, ਪਵਿੱਤਰ ਥੀ ਵੰਝਦੀ ਹੈ ਇਸਨਸਾਨ ਦੀ ਪ੍ਰਭਤਾ ਪ੍ਰਭੂ ਦੇ ਦਰਬਾਰ ਅੰਦਰ।

ਜੋ ਪ੍ਰਭਿ ਰਖੇ ਆਪਿ ਤਿਨ ਕੋਇ ਨ ਮਾਰਈ ॥
ਜਿਨ੍ਹਾਂ ਦੀ ਸੁਆਮੀ ਖੁਦ ਰੱਖਿਆ ਕਰਦਾ ਹੈ, ਉਨ੍ਹਾਂ ਨੂੰ ਕੋਈ ਭੀ ਮਾਰ ਨਹੀਂ ਸਕਦਾ।

ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ ॥
ਉਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਦਾ ਖ਼ਜ਼ਾਨਾ ਹੈ ਅਤੇ ਉਹ ਹਮੇਸ਼ਾਂ ਹੀ ਉਸ ਦੀਆਂ ਨੇਕੀਆਂ ਨੂੰ ਯਾਦ ਕਰਦੇ ਹਨ।

ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਈ ॥
ਉਨ੍ਹਾਂ ਨੂੰ ਇਕ ਬੇਕਾਹ ਪੁਰਖ ਦਾ ਹੀ ਆਸਰਾ ਹੈ ਅਤੇ ਆਪਣੇ ਹਿਰਦੇ ਅਤੇ ਸਰੀਰ ਅੰਦਰ ਉਹ ਆਪਦੇ ਸੁਆਮੀ ਨੂੰ ਟਿਕਾਉਂਦੇ ਹਨ।

ਲਗਾ ਰੰਗੁ ਅਪਾਰੁ ਕੋ ਨ ਉਤਾਰਈ ॥
ਉਹ ਬੇਅੰਤ ਪ੍ਰਭੂ ਦੇ ਪ੍ਰੇਮ ਨਾਲ ਰੰਗੇ ਹੋਏ ਹਨ ਅਤੇ ਕੋਈ ਭੀ ਇਸ ਨੂੰ ਲਾਹ ਨਹੀਂ ਸਕਦਾ।

ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖੁ ਸਾਰਈ ॥
ਗੁਰਾਂ ਦੀ ਦਇਆ ਦੁਆਰਾ, ਹਰੀ ਦੀਆਂ ਸਿਫਤਾਂ ਗਾਹਿਨ ਕਰਕੇ ਉਹ ਪਰਮ ਪਰਸੰਨਤਾ ਨੂੰ ਪਰਾਪਤ ਥੀ ਵੰਞਦੇ ਹਨ।

ਨਾਨਕ ਨਾਮੁ ਨਿਧਾਨੁ ਰਿਦੈ ਉਰਿ ਹਾਰਈ ॥੬॥
ਆਪਣੇ ਹਿਰਦੇ ਅਤੇ ਦਿਲ ਅੰਦਰ ਹੇ ਨਾਨਕਨੂੰ! ਉਹ ਨਾਮ ਦੇ ਖਜਾਨੇ ਦੀ ਫੁਲਮਾਲਾ ਪਹਿਨਦੇ ਹਨ।

ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥
ਜਿਹੜਾ ਕੁਛ ਸੁਆਮੀ ਕਰਦਾ ਹੈ, ਤੂੰ ਉਸ ਨੂੰ ਭਲਾ ਕਰ ਕੇ ਸਵੀਕਾਰ ਕਰ ਅਤੇ ਹੋਰ ਸਾਰੀਆਂ ਗਿਣਤੀਆਂ ਮਿਣਤੀਆਂ ਛਡ ਦੇ।

ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ ॥
ਆਪਣੀ ਦਇਆ ਦ੍ਰਿਸ਼ਟੀ ਨਾਲ ਤੈਨੂੰ ਦੇਖ, ਸੁਆਮੀ ਤੈੌਨੂੰ ਆਪਣੇ ਲਾਲ ਜੋੜ ਲਵੇਗਾ।

ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ ॥
ਹੇ ਬੰਦੇ! ਤੂੰ ਆਪਦਾ ਮਨ ਨੂੰ ਸਿਖਮਤ ਦੇ, ਤਾਂ ਜੋ ਤੇਰੇ ਅੰਦਰੋ ਸੰਦੇਹ ਦੂਰ ਹੋ ਜਾਵੇ।

ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥
ਜਿਹੜੀ ਭੀ ਪ੍ਰਾਲਭਧ ਜੀਵ ਲਈ ਮੁਢ ਤੋਂ ਲਿਖੀ ਹੋਈ ਹੈ ਹਰ ਜਣਾ ਕੇਵਲ ਉਹ ਹੀ ਕਰਦਾ ਹੈ।

ਸਭੁ ਕਛੁ ਤਿਸ ਦੈ ਵਸਿ ਦੂਜੀ ਨਾਹਿ ਜਾਇ ॥
ਹਰ ਵਸਤੂ ਉਸ ਦੇ ਇਖਤਿਆਰ ਵਿੱਚ ਹੈ, ਉਸ ਦੇ ਬਗੈਰ ਹੋਰ ਕੋਈ ਆਰਾਮ ਦੀ ਥਾਂ ਨਹੀਂ।

ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥੭॥
ਸਾਹਿਬ ਦੀ ਰਜਾ ਨੂੰ ਕਬੂਲ ਕਰਕੇ, ਨਾਨਕ ਸੁਖੀ ਅਤੇ ਪ੍ਰਸੰਨ ਥੀ ਗਿਆ ਹੈ।

ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥
ਪਰਮ ਪ੍ਰਸੰਨ ਥੀ ਵੰਝਦੇ ਹਨ, ਉਹ ਜੋ ਪੂਰਨ ਗੁਰਾਂ ਦਾ ਆਰਾਧਨ ਕਰਦੇ ਹਨ।

ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥੮॥
ਨਾਨਕ, ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਕੰਮ ਕਾਜ ਦਰੁਸਤ ਥੀ ਵੰਝਦੇ ਹਨ।

ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ ॥
ਪਾਂਬਰ ਮੰਦੇ ਅਮਲ ਕਮਾਉਦ ਹਨ ਅਤੇ ਫਿਰ ਰੁਦਨ ਤੇ ਵਿਰਲਾਪ ਕਰਦੇ ਹਨ।

ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥੯॥
ਨਾਨਕ ਜਿਸ ਤਰ੍ਹਾਂ ਮਧਾਣੀ ਦਹੀ ਨੂੰ ਰਿੜਕਦੀ ਹੈ ਉਸੇ ਤਰ੍ਹਾਂ ਹੀ ਧਰਮ ਰਾਜਾ ਉਨ੍ਹਾਂ ਨੂੰ ਰਿੜਕਦਾ ਹੈ।

ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ ॥
ਜੋ ਸਾਈਂ ਦੇ ਨਾਮ ਦਾ ਸਿਮਰਨ ਕਰਦੇ ਹਨ, ਹੇ ਮਿੱਤਰ! ਉਹ ਆਪਦੇ ਮਨੁਸ਼ੀ ਜੀਵਲ ਦੇ ਜਵੇਹਰ ਨੂੰ ਜਿੱਤ ਲੈਂਦੇ ਹਨ।

ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥੧੦॥
ਨਾਨਕ, ਧਰਮ ਰਰਾਜਾ ਉਨ੍ਹਾਂ ਨੂੰ ਕਿਸ ਤਰ੍ਹਾਂ ਲਵੇਦਨ ਕਰਦਾ ਹੈ, "ਮੇਰੇ ਮੰਦਰ ਨੂੰ ਤੁਸਾਂ ਪਵਿੱਤਰ ਕਰ ਦਿੱਤਾ ਹੈ "

ਖੁਭੜੀ ਕੁਥਾਇ ਮਿਠੀ ਗਲਣਿ ਕੁਮੰਤ੍ਰੀਆ ॥
ਮੰਦ-ਮਸ਼ਵਰਾ ਦੇਣ ਵਾਲੇ ਦੇ ਮਿਠੜੇ ਬਚਨਾਂ ਰਾਹੀਂ, ਮੈਂ ਮੰਦੇ ਥਾਂ ਵਿੱਚ ਧਸ ਗਿਆ ਹਾਂ।

ਨਾਨਕ ਸੇਈ ਉਬਰੇ ਜਿਨਾ ਭਾਗੁ ਮਥਾਹਿ ॥੧੧॥
ਨਾਨਕ, ਕੇਵਲ ਉਹ ਹੀ ਬਚੇ ਹਨ, ਜਿਨ੍ਹਾਂ ਦੇ ਮਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ।

ਸੁਤੜੇ ਸੁਖੀ ਸਵੰਨ੍ਹ੍ਹਿ ਜੋ ਰਤੇ ਸਹ ਆਪਣੈ ॥
ਕੇਵਲ ਉਹ ਹੀ ਆਰਾਮ ਅੰਦਰ ਸੌਦੀਆਂ ਅਤੇ ਉਘਦੀਆਂ ਹਨ, ਜੋ ਆਪਣੇ ਕੰਤ ਦੇ ਪਿਆਰ ਨਾਲ ਰੰਗੀਜੀਆਂ ਹਨ।

ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨ੍ਹ੍ਹਿ ॥੧੨॥
ਜੋ ਆਪਦੇ ਮਾਲਕ ਦੀ ਪ੍ਰੀਤ ਨਾਲੋ ਵਿਛੁੰਨੀਆਂ ਹਨ, ਉਹ ਦਿਨ ਦੇ ਅੱਠੇ ਪਹਿਰ ਹੀ ਰੌਦੀਆਂ ਰਹਿੰਦੀਆਂ ਹਨ।

ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥
ਕੂੜੀ ਧਨ-ਦੌਲਤ ਦੀ ਖਾਤਰ ਕ੍ਰੋੜਾ ਹੀ ਬੇਸਮਝੀ ਅੰਦਰ ਸੁਤੇ ਪਏ ਹਨ।

ਨਾਨਕ ਸੇ ਜਾਗੰਨ੍ਹ੍ਹਿ ਜਿ ਰਸਨਾ ਨਾਮੁ ਉਚਾਰਣੇ ॥੧੩॥
ਨਾਨਕ, ਕੇਵਲ ਉਹ ਹੀ ਜਾਗਦੇ ਹਨ, ਜੋ ਆਪਣੀ ਜੀਭਾਂ ਨਾਲ ਆਪਦੇ ਪ੍ਰਭੂ ਦੇ ਨਾਮ ਨੂੰ ਉਚਾਰਦੇ ਹਨ।

ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥
ਦ੍ਰਿਸਅਕ ਧੋਖੇ ਅਤੇ ਵਸਦੀ ਹੋਈ ਹਰਿਚੰਦਉਰੀ ਨੂੰ ਵੇਖ, ਪ੍ਰਾਣੀ ਕੁਰਾਹੇ ਪਏ ਹੋਏ ਹਨ।

ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥੧੪॥
ਜੋ ਸਚੇ ਸੁਆਮੀ ਦਾ ਭਜਨ ਕਰਦੇ ਹਨ ਸੁੰਦਰ ਦਿਸਦੀ ਹੈ ਉਨ੍ਹਾਂ ਦੀ ਆਤਮਾ ਅਤੇ ਦੇਹ ਹੇ ਨਾਨਕ!

ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ ॥
ਸਰਬ-ਸ਼ਕਤੀਵਾਨ ਅਤੇ ਬੇਅੰਤ ਸ਼੍ਰੋਮਣੀ ਸੁਆਮੀ ਮਾਲਕ, ਪਾਪੀਆਂ ਦਾ ਪਾਰ ਉਤਾਰਾ ਕਰਨਹਾਰ ਹੈ।

copyright GurbaniShare.com all right reserved. Email