Page 149
ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥
ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ, ਮੌਤ ਦਾ ਡਰ ਮਿਟ ਜਾਂਦਾ ਹੈ।

ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥
ਜੱਸ ਕਰਨ ਵਾਲਾ ਅਕਹਿ ਸੁਆਮੀ ਦਾ ਉਚਾਰਣ ਕਰਦਾ ਹੈ ਅਤੇ ਉਸ ਦੇ ਨਾਮ ਨਾਲ ਸ਼ਿਗਾਰਿਆ ਗਿਆ ਹੈ।

ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥
ਨੇਕੀ ਦੀ ਪੂੰਜੀ ਨੂੰ ਘੁੱਟ ਕੇ ਫੜ ਰੱਖਣ ਦੁਆਰਾ ਨਾਨਕ ਨੇ ਪੂਜਯ ਪ੍ਰੀਤਮ ਪ੍ਰਭੂ ਨੂੰ ਭੇਟ ਲਿਆ ਹੈ।

ਸਲੋਕੁ ਮਃ ੧ ॥
ਸਲੋਕ, ਪਹਿਲੀ ਪਾਤਸ਼ਾਹੀ।

ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥
ਪਾਪਾਂ ਤੋਂ ਪੈਦਾ ਹੋ ਤੇ ਪਾਪ ਕਮਾਉਣ ਦੁਆਰਾ ਬੰਦਾ ਹਮੇਸ਼ਾਂ ਪਾਪਾਂ ਵਿੱਚ ਪੈਦਾ ਹੈ।

ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥
ਧੋਣ ਦੁਆਰਾ, ਪਾਪ ਕਦਾਚਿੱਤ ਦੂਰ ਨਹੀਂ ਹੁੰਦੇ, ਭਾਵੇਂ ਸੈਕੜੇ ਧੋਆਂ ਪਾਈਆਂ ਜਾਣ।

ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥੧॥
ਨਾਨਕ, ਜੇਕਰ ਮਾਲਕ ਮਾਫੀ ਦੇਵੇ, ਪ੍ਰਾਣੀ ਬਖਸ਼ੇ ਜਾਂਦੇ ਹਨ, ਨਹੀਂ ਤਾਂ ਉਹਨਾਂ ਨੂੰ ਜੁੱਤੀਆਂ ਪੈਦੀਆਂ ਹਨ।

ਮਃ ੧ ॥
ਪਹਿਲੀ ਪਾਤਸ਼ਾਹੀ।

ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥
ਤਕਲੀਫ ਤਿਆਗ ਕੇ, ਆਰਾਮ ਦੀ ਯਾਚਨਾ ਕਰਨ ਦੀ ਪ੍ਰਾਰਥਨਾ ਫਜੂਲ ਹੈ, ਹੇ ਨਾਨਕ!

ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥
ਖੁਸ਼ੀ ਤੇ ਗਮੀ ਦੋ ਪੁਸ਼ਾਕਾਂ ਸਾਈਂ ਦੇ ਦਰਬਾਰ ਤੋਂ ਪ੍ਰਾਣੀ ਨੂੰ ਪਹਿਨਣ ਲਈ ਮਿਲੀਆਂ ਹਨ।

ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥
ਜਿਥੇ ਇਨਸਾਨ ਨੇ ਆਖਣ ਦੁਆਰਾ ਸ਼ਿਕਸਤ ਹੀ ਖਾਣੀ ਹੈ ਉਥੇ ਖਾਮੋਸ਼ ਰਹਿਣਾ ਹੀ ਭਲਾ ਹੈ।

ਪਉੜੀ ॥
ਪਉੜੀ।

ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥
ਚਾਰਾਂ ਹੀ ਪਾਸਿਆਂ ਵੱਲ ਵੇਖ ਕੇ ਮੈਂ ਆਪਣੇ ਅੰਤ੍ਰੀਵ ਦੀ ਖੋਜ ਭਾਲ ਕੀਤੀ।

ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥
ਉਥੇ ਮੈਂ ਅਦ੍ਰਿਸ਼ਟ ਸੱਚਾ ਸਾਹਿਬ ਸਿਰਜਣਹਾਰ ਤੱਕ ਲਿਆ।

ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥
ਮੈਂ ਬੀਆਬਾਨ ਵਿੱਚ ਕੁਰਾਹੇ ਪੈ ਗਿਆ ਸਾਂ। ਗੁਰਾਂ ਨੇ ਮੈਨੂੰ ਮਾਰਗ ਦਿਖਾ ਦਿੱਤਾ ਹੈ।

ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥
ਸ਼ਾਬਾਸ਼ ਹੈ, ਸੱਚੇ ਸਤਿਗੁਰਾਂ ਨੂੰ, ਜਿਨ੍ਹਾਂ ਦੇ ਰਾਹੀਂ ਮੈਂ ਸੱਚੇ ਸਾਹਿਬ ਦਾ ਸਿਮਰਨ ਕੀਤਾ ਹੈ।

ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥
ਗੁਰਾਂ ਨੇ ਦੀਪ ਜਗਾ ਦਿੱਤਾ ਹੈ ਅਤੇ ਆਪਣੇ ਘਰ ਵਿੱਚ ਹੀ ਮੈਂ ਮਾਣਕ ਲੱਭ ਲਿਆ ਹੈ।

ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥
ਸੱਚੇ ਪੁਰਸ਼ ਜੋ ਸੱਚੇ ਨਾਮ ਦੀ ਮਹਿਮਾਂ ਕਰਦੇ ਹਨ, ਆਰਾਮ ਵਿੱਚ ਰਹਿੰਦੇ ਹਨ।

ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥
ਜਿਹੜੇ ਪ੍ਰਭੂ ਦੇ ਭੈਅ ਤੋਂ ਬਿਨਾਂ ਹਨ ਉਹਨਾਂ ਨੂੰ ਭੈਅ ਚਿਮੜਦਾ ਹੈ। ਉਹਨਾ ਨੂੰ ਸਵੈ-ਹੰਗਤਾ ਨੇ ਬਰਬਾਦ ਕਰ ਦਿੱਤਾ ਹੈ।

ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥
ਨਾਮ ਨੂੰ ਵਿਸਾਰ ਕੇ ਦੁਨੀਆਂ ਭੂਤਨੇ ਦੀ ਮਾਨਿੰਦ ਭਟਕਦੀ ਫਿਰਦੀ ਹੈ।

ਸਲੋਕੁ ਮਃ ੩ ॥
ਸਲੋਕ ਤੀਜੀ ਪਾਦਸ਼ਾਹੀ।

ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥
ਡਰ ਵਿੱਚ ਆਦਮੀ ਜੰਮਦਾ ਹੈ, ਡਰ ਵਿੱਚ ਮਰਦਾ ਹੈ ਅਤੇ ਡਰ ਸਦਾ ਉਸ ਦੇ ਚਿੱਤ ਅੰਦਰ ਵੱਸਦਾ ਹੈ।

ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥੧॥
ਨਾਨਕ ਜੇਕਰ ਬੰਦਾ ਪ੍ਰਭੂ ਦੇ ਡਰ ਅੰਦਰ ਫੌਤ ਹੋ ਜਾਏ, ਉਸ ਦਾ ਆਗਮਨ ਸਫਲ ਹੋ ਜਾਂਦਾ ਹੈ।

ਮਃ ੩ ॥
ਤੀਜੀ ਪਾਤਸ਼ਾਹੀ।

ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥
ਵਾਹਿਗੁਰੂ ਦੇ ਡਰ ਦੇ ਬਗੈਰ ਜੀਵ ਬਹੁਤ ਜਿਆਦਾ ਚਿਰ ਜਿਉਂਦਾ ਹੈ ਅਤੇ ਮੌਜਾਂ ਹੀ ਮੌਜਾਂ ਮਾਣਦਾ ਹੈ।

ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥੨॥
ਨਾਨਕ ਜੇਕਰ ਉਹ ਵਾਹਿਗੁਰੂ ਦੇ ਡਰ ਦੇ ਬਗੈਰ ਮਰ ਜਾਵੇ ਉਹ ਸਿਆਹ ਚਿਹਰੇ ਨਾਲ ਖੜਾ ਹੋ ਟੁਰ ਜਾਏਗਾ।

ਪਉੜੀ ॥
ਪਉੜੀ।

ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਾਂ ਸਧਰ ਪੂਰੀ ਹੋ ਜਾਂਦੀ ਹੈ।

ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਬੰਦਾ ਕਦਾਚਿੱਤ ਪਛਤਾਉਂਦਾ ਨਹੀਂ।

ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ ਤਦ ਬੰਦਾ ਤਕਲੀਫ ਨੂੰ ਜਾਣਦਾ ਹੀ ਨਹੀਂ।

ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦੋਂ ਆਦਮੀ ਰੱਬ ਦੀ ਪ੍ਰੀਤ ਦਾ ਆਨੰਦ ਲੈਂਦਾ ਹੈ।

ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਆਦਮੀ ਨੂੰ ਮੌਤ ਦਾ ਤ੍ਰਾਹ ਕਾਹਦਾ ਹੈ?

ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਸਰੀਰ ਨੂੰ ਹਮੇਸ਼ਾਂ ਆਰਾਮ ਹੁੰਦਾ ਹੈ।

ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਨੌਂ ਖਜਾਨੇ ਪ੍ਰਾਪਤ ਹੋ ਜਾਂਦੇ ਹਨ।

ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥
ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਇਨਸਾਨ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।

ਸਲੋਕੁ ਮਃ ੧ ॥
ਸਲੋਕ, ਪਹਿਲੀ ਪਾਤਸ਼ਾਹੀ।

ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥
ਉਹ ਆਪਣੇ ਮੂੰਡ ਪੁਟਵਾਉਂਦੇ, ਮੈਲਾ ਪਾਣੀ ਪੀਦੇ ਅਤੇ ਉਹ ਹੋਰਨਾਂ ਦੀ ਜੂਠ ਬਾਰ ਬਾਰ ਮੰਗਦੇ ਅਤੇ ਖਾਂਦੇ ਹਨ।

ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥
ਉਹ ਗੰਦਗੀ ਨੂੰ ਖਿਲਾਰਦੇ ਹਨ, ਆਪਣੇ ਮੂੰਹ ਨਾਲ ਇਸ ਦੀਆਂ ਹਵਾੜਾਂ ਅੰਦਰ ਖਿਚਦੇ ਹਨ ਤੇ ਜਲ ਵੇਖਣ ਤੋਂ ਤਰਹਿੰਦੇ ਹਨ।

ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥
ਰਾਖ ਨਾਲ ਲਿਬੜੇ ਹੋਏ ਹੱਥਾਂ ਨਾਲ ਭੇਡਾਂ ਦੀ ਮਾਨਿੰਦ ਊਹ ਆਪਣੇ ਮੂੰਡ ਪੁਟਵਾਉਂਦੇ ਹਨ।

ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥
ਆਪਣੀਆਂ ਅੰਮੜੀਆਂ ਤੇ ਬਾਬਲਾਂ ਦੀ ਨਿਤ ਦੀ ਮਰਿਆਦਾ ਉਹ ਛੱਡ ਦਿੰਦੇ ਹਨ ਅਤੇ ਉਹਨਾਂ ਦੇ ਸਾਕ ਸੈਨ ਭੁੱਬਾਂ ਮਾਰ ਕੇ ਰੋਂਦੇ ਹਨ।

ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥
ਊਹਨਾਂ ਲਈ ਕੋਈ ਜਵਾਂ ਦੇ ਪਿੰਨੇ ਅਤੇ ਪੱਤਿਆਂ ਤੇ ਭੋਜਨ ਨਹੀਂ ਦਿੰਦਾ, ਨਾਂ ਹੀ ਮਿਰਤਕ ਸੰਸਕਾਰ ਕਰਦਾ ਹੈ, ਨਾਂ ਹੀ ਮਿੱਟੀ ਦਾ ਦੀਵਾ ਬਾਲਦਾ ਹੈ। ਮਰਨ ਮਗਰੋਂ ਉਹ ਕਿਥੇ ਸੁੱਟੇ ਜਾਣਗੇ?

ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥
ਅਠਾਹਟ ਯਾਤਰਾ ਦੇ ਅਸਥਾਨ ਉਨ੍ਹਾਂ ਨੂੰ ਪਨਾਹ ਨਹੀਂ ਦਿੰਦੇ, ਅਤੇ ਪੰਡਤ ਉਹਨਾਂ ਦਾ ਭੋਜਨ ਨਹੀਂ ਖਾਂਦੇ।

ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥
ਉਹ ਹਮੇਸ਼ਾਂ ਦਿਹੁੰ ਰੈਣ ਮਲੀਨ ਰਹਿੰਦੇ ਹਨ ਅਤੇ ਉਨ੍ਹਾਂ ਦੇ ਮਸਤਕ ਊਤੇ ਤਿਲਕ ਨਹੀਂ।

ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥
ਮਾਤਮ ਕਰਨ ਵਾਲਿਆਂ ਦੀ ਮਾਨਿੰਦ ਊਹ ਸਦਾ ਮਜਮਾ ਬਣਾ ਕੇ ਬੈਠਦੇ ਹਨ ਤੇ ਸੱਚੀ ਕਚਹਿਰੀ ਵਿੱਚ ਨਹੀਂ ਜਾਂਦੇ।

ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥
ਮੰਗਣ ਵਾਲੇ ਠੂਠੇ ਕਮਰਾਂ ਨਾਲ ਲਟਕਦੇ ਹੋਏ ਤੇ ਹੱਥਾਂ ਵਿੱਚ ਧਾਗਿਆਂ ਦੇ ਗੁੱਛਿਆਂ ਨਾਲ ਉਹ ਅੱਗੜ ਪਿੱਛੜ ਤੁਰਦੇ ਹਨ।

ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥
ਨਾਂ ਉਹ ਗੋਰਖ ਦੇ ਸ਼ਿੱਸ਼, ਨਾਂ ਸ਼ਿਵ ਦੇ ਉਪਾਸਕ, ਨਾਂ ਹੀ ਮੁਸਲਮ ਮੁਨਸਫ ਤੇ ਮੁਸਲਿਮ ਊਪਦੇਸ਼ਕ ਹਨ।

copyright GurbaniShare.com all right reserved. Email:-