Page 148
ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥
ਕਦੇ ਇਹ ਚੰਨਣ ਦੇ ਬਿਰਛ ਅਤੇ ਕਦੇ ਅੱਕ ਦੀ ਟਹਿਣੀ ਤੇ ਬੈਠਦਾ ਹੈ। ਕਦੇ ਇਹ ਊਚੇ ਉਡੱਣ ਨੂੰ ਪਿਆਰ ਕਰਦਾ ਹੈ।

ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ॥੨॥
ਨਾਨਕ, ਸੁਆਮੀ ਜੀਵਾਂ ਨੂੰ ਆਪਣੀ ਰਜਾ ਦੇ ਅਨੁਸਾਰ ਟੋਰਣ ਦੇ ਸੁਭਾਵ ਨਾਲ ਸੰਬੰਧਤ ਹੈ।

ਪਉੜੀ ॥
ਪਉੜੀ।

ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥
ਕਈ ਪ੍ਰਭੂ ਬਾਰੇ ਸਮਝਾਉਂਦੇ ਤੇ ਦਰਸਾਉਂਦੇ ਹਨ ਅਤੇ ਉਸ ਨੂੰ ਵਰਨਣ ਤੇ ਬਿਆਨ ਕਰਦੇ ਹੋਏ ਟੁਰ ਜਾਂਦੇ ਹਨ।

ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥
ਵੇਦ, ਸਾਹਿਬ ਬਾਰੇ ਆਖਦੇ ਤੇ ਉਸ ਦੀ ਵਿਆਖਿਆ ਕਰਦੇ ਹਨ ਪਰ ਉਸ ਦੇ ਓੜਕ ਨੂੰ ਨਹੀਂ ਜਾਣਦੇ।

ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
ਵਾਚਣ ਰਾਹੀਂ ਨਹੀਂ, ਪ੍ਰੰਤੂ ਸਮਝਣ ਰਾਹੀਂ ਸਾਹਿਬ ਦਾ ਭੇਤ ਪਾਇਆ ਜਾਂਦਾ ਹੈ।

ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥
ਛੇ ਹਨ ਮੱਤ ਸ਼ਾਸਤਰਾਂ ਦੇ, ਪਰ ਉਹਨਾਂ ਦੇ ਰਾਹੀਂ ਕੋਈ ਵਿਰਲਾ ਹੀ ਸਤਿਪੁਰਖ ਅੰਦਰਲੀਨ ਹੁੰਦਾ ਹੈ।

ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥
ਸੱਚੇ ਤੇ ਅਗਾਧ ਪੁਰਸ਼ ਦਾ ਨਾਮ ਮਨੁੱਖ ਨੂੰ ਸਸ਼ੋਭਤ ਕਰ ਦਿੰਦਾ ਹੈ।

ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥
ਜੋ ਬੇਅੰਤ ਪੁਰਖ ਦੇ ਨਾਮ ਅੰਦਰ ਨਿਸਚਾ ਧਾਰਦਾ ਹੈ, ਉਹ ੳਸ ਦੇ ਦਰਬਾਰ ਨੂੰ ਪ੍ਰਾਪਤ ਹੋ ਜਾਂਦਾ ਹੈ।

ਖਾਲਕ ਕਉ ਆਦੇਸੁ ਢਾਢੀ ਗਾਵਣਾ ॥
ਮੈਂ ਕੀਰਤਨੀਆਂ, ਸਿਰਜਣਹਾਰ ਨੂੰ ਪ੍ਰਣਾਮ ਕਰਦਾ ਅਤੇ ਉਸ ਦਾ ਜੱਸ ਅਲਾਪਦਾ ਹਾਂ।

ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥੨੧॥
ਆਪਣੇ ਚਿੱਤ ਅੰਦਰ, ਨਾਨਕ ਸੁਆਮੀ ਨੂੰ ਵਸਾਉਂਦਾ ਹੈ, ਜੋ ਸਮੂਹ ਯੁਗਾਂ ਅੰਦਰ ਕੇਵਲ ਇੱਕ ਹੀ ਹੈ।

ਸਲੋਕੁ ਮਹਲਾ ੨ ॥
ਸਲੋਕ, ਦੂਸਰੀ ਪਾਤਸ਼ਾਹੀ।

ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥
ਜੇ ਕੋਈ ਬਿਛੂਆਂ ਦਾ ਮਾਂਦ੍ਰੀ ਹੋਵੇ ਤੇ ਸੰਪਾਂ ਨੂੰ ਜਾ ਕੇ ਹੱਥ ਪਾ ਲਵੇ,

ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥
ਤਾਂ ਉਹ ਆਪਣੇ ਹੱਥਾਂ ਨਾਲ ਆਪਣੇ ਆਪ ਨੂੰ ਮੁਆਤਾ ਲਾ ਲੈਂਦਾ ਹੈ।

ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥
ਐਨ ਆਰੰਭ ਤੋਂ ਮਾਲਕ ਦਾ ਇਹ ਫੁਰਮਾਨ ਹੋਇਆ ਹੈ ਕਿ ਊਹ ਮਹਾਨ ਭਾਰੀ ਠੋਕਰ ਖਾਂਦਾ ਹੈ।

ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥
ਅਧਰਮੀ ਜੋ ਪਵਿੱਤਰ ਪੁਰਸ਼ ਨਾਲ ਇਟ-ਖੜਕਾ ਲੈਂਦਾ ਹੈ, ਉਹ ਨੇਸਤੋ-ਨਾਬੂਦ ਹੋ ਜਾਂਦਾ ਹੈ। ਇਹ ਹੈ ਸੱਚਾ ਇਨਸਾਫ।

ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥
ਉਹ ਖੁਦ ਹੀ ਦੋਹਾਂ ਪਾਸਿਆਂ ਦਾ ਸੁਆਮੀ ਹੈ, ਦੇਖਦਾ ਅਤੇ ਨਿਰਣਾ ਕਰਦਾ ਹੈ।

ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥
ਨਾਨਕ, ਇਸ ਨੂੰ ਐਸ ਤਰ੍ਹਾਂ ਸਮਝ ਕਿ ਸਾਰਾ ਕੁਝ ਉਸ ਦੀ ਰਜਾ ਮਰਜੀ ਅਨੁਸਾਰ ਹੈ।

ਮਹਲਾ ੨ ॥
ਦੂਸਰੀ ਪਾਤਸ਼ਾਹੀ।

ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥
ਨਾਨਕ, ਜੇਕਰ ਬੰਦਾ ਆਪਣੇ ਆਪ ਸਿਨਾਖਤ ਕਰ ਲਵੇ, ਕੇਵਲ ਤਦ ਹੀ ਉਸ ਨੂੰ ਸ਼ਿਨਾਖਤ ਕਰਨ ਵਾਲਾ ਸਮਝ।

ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥
ਜੇਕਰ ਬੰਦਾ ਬਿਮਾਰੀ ਤੇ ਦਵਾਈ ਦੋਹਾਂ ਨੂੰ ਸਮਝਦਾ ਹੋਵੇ ਤਦ ਹੀ ਉਹ ਪ੍ਰਬੀਨ ਹਕੀਮ ਜਾਣ।

ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥
ਪ੍ਰਾਣੀ ਨੂੰ ਰਾਹ ਵਿੱਚ ਕੋਈ ਵਿਰਲਾ ਅਡੰਬਰ ਰਚਨਾ ਉਚਿਤ ਨਹੀਂ ਪ੍ਰੰਤੂ ਉਸ ਨੂੰ ਆਪਣੇ ਆਪ ਨੂੰ ਪ੍ਰਾਹੁਣਾ ਸਮਝਣਾ ਚਾਹੀਦਾ ਹੈ।

ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥
ਊਸ ਨੂੰ ਆਦੀ ਸਾਹਿਬ ਨੂੰ ਜਾਨਣ ਵਾਲਿਆਂ ਨਾਲ ਗੱਲ ਬਾਤ ਕਰਨੀ ਲੋੜੀਦੀ ਹੈ ਅਤੇ ਹਾਨੀਕਾਰਕ ਪਾਪਾਂ ਨੂੰ ਮਿਟਾ ਦੇਣਾ ਚਾਹੀਦਾ ਹੈ।

ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥
ਉਹ ਨੇਕ ਪੁਰਸ਼ ਜੋ ਲਾਲਚ ਦੇ ਰਸਤੇ ਨਹੀਂ ਟੁਰਦਾ ਤੇ ਸੱਚ ਵਿੱਚ ਵੱਸਦਾ ਹੈ, ਕਬੂਲ ਪੈ ਜਾਂਦਾ ਹੈ।

ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥
ਜੇਕਰ ਨੇਕ ਤੀਰ ਅਸਮਾਨ ਨੂੰ ਮਾਰਿਆ, ਜਾਵੇ, ਉਹ ਤੀਰ ਕਿਸ ਤਰ੍ਹਾਂ ਉਥੇ ਪੁੱਜ ਸਕਦਾ ਹੈ?

ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥
ਊਪਰ ਉਹ ਅਸਮਾਨ ਪਹੁੰਚ ਤੋਂ ਪਰੇਡੇ ਹੈ। ਸਮਝ ਲੈ ਕਿ ਤੀਰ, ਤੀਰ ਚਲਾਉਣ ਵਾਲੇ ਨੂੰ ਹੀ ਮੁੜ ਕੇ ਲਗੇਗਾ।

ਪਉੜੀ ॥
ਪਉੜੀ।

ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥
ਪਤਨੀ ਆਪਣੇ ਪਤੀ ਨੂੰ ਮੁਹੱਬਤ ਕਰਦੀ ਹੈ ਅਤੇ ਉਸ ਦੀ ਪ੍ਰੀਤ ਨਾਲ ਸ਼ਿੰਗਾਰੀ ਹੋਈ ਹੈ।

ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥
ਦਿਹੁੰ ਰੈਣ ਉਹ ਉਸ ਦੀ ਪ੍ਰੇਮ ਮਈ ਸੇਵਾ ਕਮਾਉਂਦੀ ਹੈ ਅਤੇ ਰੋਕਣ ਦੁਆਰਾ ਉਹ ਰੁਕਦੀ ਨਹੀਂ।

ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥
ਸਾਈਂ ਦੇ ਮੰਦਰ ਅੰਦਰ ਉਸ ਦਾ ਵਸੇਬਾ ਹੈ ਅਤੇ ਉਸ ਦੇ ਨਾਮ ਨਾਲ ਊਹ ਸਜੀ ਧਜੀ ਹੋਈ ਹੈ।

ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥
ਉਹ ਮਸਕੀਨ ਸੱਚੇ ਦਿਲੋਂ ਪ੍ਰਾਰਥਨਾਂ ਕਰਦੀ ਹੈ।

ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥
ਉਹ ਆਪਣੇ ਮਾਲਕ ਦੇ ਕੋਲ ਸੁੰਦਰ ਲੱਗਦੀ ਹੈ ਅਤੇ ਉਸ ਦੇ ਫੁਰਮਾਨ ਅਨੁਸਾਰ ਤੁਰਦੀ ਹੈ।

ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥
ਆਪਣੀਆਂ ਦਿਲੀ ਤੇ ਸਨੇਹੀ ਸਹੀਆਂ ਨਾਲ ਉਹ ਆਪਣੇ ਸਿਰ ਦੇ ਸਾਈਂ ਅੱਗੇ ਬੇਨਤੀ ਆਖਦੀ ਹੈ।

ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥
ਲਾਨ੍ਹਤ ਮਾਰਿਆ ਹੈ ਵਾਸਾ, ਅਤੇ ਧ੍ਰਿਕਾਰ ਯੋਗ ਹੈ ਜੀਵਨ, ਉਨ੍ਹਾਂ ਦਾ ਜੋ ਸਾਹਿਬ ਦੇ ਨਾਮ ਦੇ ਬਗੈਰ ਹਨ।

ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥੨੨॥
ਉਹ ਆਪਣੇ ਸੁਆਮੀ ਦੇ ਨਾਮ ਨਾਲ ਸ਼ਿੰਗਾਰੀ ਹੋਈ ਹੈ ਅਤੇ ਸੁਧਾ-ਰਸ ਪਾਨ ਕਰਦੀ ਹੈ।

ਸਲੋਕੁ ਮਃ ੧ ॥
ਸਲੋਕ, ਪਹਿਲੀ ਪਾਤਸ਼ਾਹੀ।

ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥
ਰੇਤਲਾ ਥਲ ਬਾਰਸ਼ ਨਾਲ ਸੰਤੁਸ਼ਟ ਨਹੀਂ ਹੁੰਦਾ ਅਤੇ ਅੱਗ ਦੀ ਖੁਦਿਆ ਨਵਿਰਤ ਨਹੀਂ ਹੁੰਦੀ।

ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ ॥
ਪਾਤਸ਼ਾਹ ਪਾਤਸ਼ਾਹਤ ਨਾਲ ਨਹੀਂ ਰੱਜਦਾ ਅਤੇ ਸਮੁੰਦਰ ਕਦੋਂ ਕਿਸੇ ਨੇ ਭਰਪੂਰ ਕੀਤੇ ਹਨ?

ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥੧॥
ਸੱਚੇ ਨਾਮ ਸੰਬੰਧੀ ਨਾਨਕ ਕਿੰਨੀਆਂ ਪੁੱਛਾਂ ਗਿੱਛਾਂ ਕਰੇ? ਇਸ ਲਈ ਉਸ ਦੀ ਭੁੱਖ ਕਦਾਚਿਤ ਤ੍ਰਿਪਤ ਨਹੀਂ ਹੁੰਦੀ।

ਮਹਲਾ ੨ ॥
ਦੂਜੀ ਪਾਤਸ਼ਾਹੀ।

ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥
ਜਦ ਤਾਈਂ ਪ੍ਰਾਣੀ ਵਿਆਪਕ ਵਾਹਿਗੁਰੂ ਨੂੰ ਨਹੀਂ ਜਾਣਦਾ ਉਸ ਦਾ ਮਨੁੱਖਾ ਜਨਮ ਨਿਸਫਲ ਹੈ।

ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥
ਜਗਤ ਸਮੁੰਦਰ ਉਸ ਤੋਂ ਗੁਰਾਂ ਦੀ ਦਇਆ ਦੁਆਰਾ ਵਿਰਲੇ ਹੀ ਪਾਰ ਹੁੰਦੇ ਹਨ।

ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਸਾਰੇ ਕੰਮ ਨੇਪਰੇ ਚਾੜ੍ਹਨ ਦੇ ਯੋਗ ਹੈ ਸੁਆਮੀ। ਗੂੜ੍ਹੀ ਸੋਚ ਵਿਚਾਰ ਮਗਰੋਂ ਨਾਨਕ ਇਹ ਆਖਦਾ ਹੈ।

ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥
ਰਚਨਾ ਰਚਣਹਾਰ ਦੇ ਅਖਤਿਆਰ ਵਿੱਚ ਹੈ। ਜੋ ਆਪਣੀ ਸ਼ਕਤੀ ਦੁਆਰਾ ਇਸ ਨੂੰ ਆਸਰਾ ਦੇ ਰਿਹਾ ਹੈ।

ਪਉੜੀ ॥
ਪਉੜੀ।

ਖਸਮੈ ਕੈ ਦਰਬਾਰਿ ਢਾਢੀ ਵਸਿਆ ॥
ਸਾਹਿਬ ਦੀ ਦਰਗਾਹ ਅੰਦਰ ਭੱਟ ਵੱਸਦਾ ਹੈ।

ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥
ਸੱਚੇ ਮਾਲਕ ਦੀ ਮਹਿਮਾ ਗਾਇਨ ਕਰਨ ਦੁਆਰਾ ਉਸ ਦਾ ਦਿਲ ਕੰਵਲ ਖਿੜ ਜਾਂਦਾ ਹੈ।

ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥
ਮਾਲਕ ਪਾਸੋਂ ਪੂਰਨ ਗਿਆਤ ਪ੍ਰਾਪਤ ਕਰਨ ਦੁਆਰਾ ਆਪਣੇ ਚਿੱਤ ਵਿੱਚ ਉਹ ਪਰਮ ਪਰਸੰਨ ਹੋ ਗਿਆ ਹੈ।

ਦੁਸਮਨ ਕਢੇ ਮਾਰਿ ਸਜਣ ਸਰਸਿਆ ॥
ਵੈਰੀ ਮਾਰ ਕੁੱਟ ਕੇ ਪਰੇ ਹਟਾ ਦਿੱਤੇ ਹਨ, ਸੋ ਮਿਤ੍ਰ ਖੁਸ਼ ਹੋ ਗਏ ਹਨ।

ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥
ਸਹੀ ਰਸਤਾ ਉਹਨਾ ਨੂੰ ਦਿਖਾਲ ਦਿੱਤਾ ਜਾਂਦਾ ਹੈ, ਜੋ ਸੱਚੇ ਸਤਿਗੁਰਾਂ ਦੀ ਟਹਿਲ ਕਮਾਉਂਦੇ ਹਨ।

copyright GurbaniShare.com all right reserved. Email:-