Page 17
ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥
ਉਹੀ ਫੁਰਮਾਨ ਹੈ ਜਿਹੜਾ ਤੈਨੂੰ ਚੰਗਾ ਲਗਦਾ ਹੈ। ਵਧੇਰੇ ਕਹਿਣਾ ਪਹੁੰਚ ਤੋਂ ਘਨੇਰਾ ਹੀ ਪਰੇ ਹੈ।

ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥
ਨਾਨਕ ਸੱਚਾ ਬਾਦਸ਼ਾਹ ਹੋਰਨਾ ਦੀ ਸਲਾਹ ਲਏ ਬਗ਼ੈਰ ਫ਼ੈਸਲਾ ਕਰਦਾ ਹੈ।

ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥
ਹੇ ਭਰਾ! ਹੋਰਨਾਂ ਆਰਾਮਾਂ ਦੀ ਪ੍ਰਸੰਨਤਾ ਹਾਨੀ ਕਾਰਕ ਹੈ।

ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥੪॥੭॥
ਇਸ ਤਰ੍ਹਾਂ ਸਉਣ ਦੁਆਰਾ ਜਿਸਮ ਕੁਚਲਿਆ ਜਾਂਦਾ ਹੈਂ ਅਤੇ ਕੁਕਰਮ ਆਤਮਾ ਤੇ ਸਵਾਰ ਹੁੰਦੇ ਹਨ। ਠਹਿਰਾਉ।

ਸਿਰੀਰਾਗੁ ਮਹਲਾ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥
ਜਿਸ ਦੇ ਦਿਲ ਅੰਦਰ ਈਸ਼ਵਰੀ ਗਿਆਤ ਦਾ ਪ੍ਰਕਾਸ਼ ਹੈ, ਉਸ ਇਨਸਾਨ ਦੀ ਦੇਹ ਕੇਸਰ ਵਰਗੀ ਮੁਬਾਰਕ, ਜੀਭ ਜਵੇਹਰ ਵਰਗੀ ਅਮੋਲਕ ਅਤੇ ਸਰੀਰ ਦਾ ਸੁਆਸ ਚੋਏ ਦੀ ਲੱਕੜ ਦੀ ਸੁੰਗਧੀ ਜਿਹਾ ਪਵਿੱਤ੍ਰ ਹੈ।

ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥
ਉਸ ਦੇ ਚਿਹਰੇ ਉਤੇ ਅਠਾਹਟ ਯਾਤ੍ਰਾ ਅਸਥਾਨਾਂ ਉਤੇ ਇਸ਼ਨਾਨ ਕਰਨ ਦਾ ਪਾਵਨ ਚਿੰਨ੍ਹ ਹੈ।

ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥
ਉਸ ਸਮਝ ਦੁਆਰਾ ਉਹ ਵਡਿਆਈਆਂ ਦੇ ਖ਼ਜ਼ਾਨੇ, ਸੱਚੇ ਨਾਮ ਦਾ ਜੱਸ ਗਾਇਨ ਕਰਦਾ ਹੈ।

ਬਾਬਾ ਹੋਰ ਮਤਿ ਹੋਰ ਹੋਰ ॥
ਹੇ ਵੀਰ! ਹੋਰਸੁ ਅਕਲ (ਰੂਹਾਨੀ ਮੰਡਲ ਲਈ) ਨਿਰੋਲ ਹੀ ਓਪਰੀ ਹੈ।

ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ ਰਹਾਉ ॥
ਜੇਕਰ ਝੂਠ ਦੀ ਸੈਕੜੇ ਦਫ਼ਾ ਕਮਾਈ ਕਰੀਏ ਤਾਂ ਭੀ ਇਸ ਦਾ ਬਲ ਝੂਠਾ ਰਹਿੰਦਾ ਹੈ। ਠਹਿਰਾਉ।

ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥
ਜੇਕਰ ਇਨਸਾਨ ਦੀ ਪੂਜਾ ਹੋਵੇ, ਉਹ ਰੂਹਾਨੀ ਰਹਿਬਰ ਸੱਦਿਆਂ ਜਾਵੇ, ਕਰਾਮਾਤੀ ਬੰਦਿਆਂ ਵਿੱਚ ਗਿਣਿਆ ਜਾਵੇ।

ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥
ਉਹ ਆਪਣੇ ਆਪ ਨੂੰ ਵੱਡੇ ਨਾਮ ਵਾਲਾ ਅਖਵਾਵੇ ਅਤੇ ਸਾਰਾ ਜਹਾਨ ਉਸ ਦੀ ਆਉ-ਭਗਤ ਕਰੇ।

ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥
ਜੇਕਰ ਉਹ ਪਤੀ ਦੇ ਦਰਬਾਰ ਅੰਦਰ ਕਬੂਲ ਨਾਂ ਪਵੇ, ਤਾਂ ਸਮੂਹ ਉਪਾਸ਼ਨਾ ਉਸ ਨੂੰ ਅਵਾਜ਼ਾਰ ਕਰੇਗੀ।

ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥
ਜਿਨ੍ਹਾਂ ਨੂੰ ਸੱਚੇ ਗੁਰਾਂ ਨੇ ਅਸਥਾਪਨ ਕੀਤਾ ਹੈ ਉਨ੍ਹਾਂ ਨੂੰ ਕੋਈ ਥੱਲੇ ਨਹੀਂ ਲਾਹ ਸਕਦਾ।

ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥
ਉਨ੍ਹਾਂ ਦੇ ਅੰਦਰ ਨਾਮ ਦਾ ਖ਼ਜ਼ਾਨਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਪ੍ਰਸਿੱਧ ਹੁੰਦੇ ਹਨ।

ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥
ਉਹ ਹਰੀ ਨਾਮ ਦੀ ਉਪਾਸਨਾ ਕਰਦੇ ਹਨ ਅਤੇ ਨਾਮ ਤੇ ਹੀ ਨਿਸਚਾ ਧਾਰਦੇ ਹਨ। ਸਦੀਵ ਹੀ ਅਬਿਨਾਸ਼ੀ ਹੈ ਉਹ ਸੱਚਾ ਸੁਆਮੀ।

ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥
ਜਦ ਦੇਹ ਮਿੱਟੀ ਨਾਲ ਮਿਲਾ ਦਿੱਤੀ ਜਾਏਗੀ ਤਦ ਆਤਮਾ ਨਾਲ ਕੀ ਵਾਪਰੇਗੀ?

ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥
ਆਦਮੀ ਦੀਆਂ ਸਾਰੀਆਂ ਚਤਰਾਈਆਂ ਸੜ (ਮੁੱਕ) ਜਾਂਦੀਆਂ ਹਨ ਤੇ ਉਹ ਰੌਦਾਂ ਹੋਇਆ ਟੁਰ ਜਾਂਦਾ ਹੈ।

ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥
ਨਾਨਕ, ਜੇਕਰ ਇਨਸਾਨ ਰੱਬ ਦੇ ਨਾਮ ਨੂੰ ਭੁਲਾ ਦੇਵੇ, ਰੱਬ ਦੇ ਦਰਬਾਰ ਤੇ ਪੁੱਜਣ ਉਤੇ ਉਸ ਨਾਲ ਕੀ ਸਲੂਕ ਹੋਵੇਗਾ?

ਸਿਰੀਰਾਗੁ ਮਹਲਾ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ ॥
ਨੇਕ ਪਤਨੀ (ਆਪਣੇ ਪਤੀ ਦੀਆਂ) ਨੇਕੀਆਂ ਉਚਾਰਨ ਕਰਦੀ ਹੈ ਅਤੇ ਨੇਕੀ-ਬਿਹੁਨ ਪਸਚਾਤਾਪ ਕਰਦੀ ਹੈ।

ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥
ਹੇ ਇਸਤ੍ਰੀ! ਜੇਕਰ ਤੂੰ ਆਪਣੇ ਕੰਤ ਨੂੰ ਚਾਹੁੰਦੀ ਹੈ ਤਾਂ ਪਤੀ ਝੂਠ ਦੇ ਰਾਹੀਂ ਭੇਟਿਆ ਨਹੀਂ ਜਾ ਸਕਦਾ।

ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥
ਤੇਰਾ ਪ੍ਰੀਤਮ ਦੁਰੇਡੇ ਹੈ। ਤੂੰ ਉਸ ਨੂੰ ਮਿਲ ਨਹੀਂ ਸਕਦੀ। (ਤੈਨੂੰ ਪਾਰ ਲੈ ਜਾਣ ਲਈ) ਨਾਂ ਕਿਸ਼ਤੀ ਹੈ ਤੇ ਨਾਂ ਹੀ ਕੋਈ ਤੁਲਹਾ।

ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥
ਮੇਰਾ ਮਾਲਕ ਮੁਕੰਮਲ ਹੈ। ਉਸ ਦਾ ਰਾਜ-ਸਿੰਘਾਸਨ ਅਹਿੱਲ ਹੈ।

ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥੧॥ ਰਹਾਉ ॥
ਜੇਕਰ ਉਤਕ੍ਰਿਸ਼ਟ ਗੁਰੂ ਜੀ ਪ੍ਰਾਣੀ ਨੂੰ ਪੂਰਨ ਬਣਾ ਦੇਣ ਤਾਂ ਉਹ ਅਪਾਰ ਸੱਚੇ ਸੁਆਮੀ ਨੂੰ ਪਰਾਪਤ ਕਰ ਲੈਂਦਾ ਹੈ। ਠਹਿਰਾਉ।

ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥
ਵਾਹਿਗੁਰੂ ਸੁਆਮੀ ਦਾ ਮਹਿਲ ਸੁੰਦਰ ਹੈ। ਉਸ ਵਿੱਚ ਬੇਦਾਗ ਮਣੀਆਂ,

ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥
ਜਵੇਹਰ, ਨਗ-ਪੰਨੇ ਅਤੇ ਜਵਾਹਿਰਾਤ ਜੜੇ ਹੋਏ ਹਨ। (ਇਸ ਦੇ ਉਦਾਲੇ) ਸੋਨੇ ਦਾ ਕਿਲ੍ਹਾ ਹੈ ਅਤੇ ਇਹ ਅੰਮ੍ਰਿਤ ਦਾ ਨਿਰਮਲਾ ਘਰ ਹੈ।

ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥੨॥
ਸੀੜ੍ਹੀ ਦੇ ਬਗੈਰ ਮੈਂ ਕਿਲ੍ਹੇ ਉਤੇ ਕਿਸ ਤਰ੍ਹਾਂ ਚੜ੍ਹਾਂਗਾ? ਗੁਰਾਂ ਦੇ ਰਾਹੀਂ, ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਮੈਂ ਉਸ ਨੂੰ ਵੇਖ ਲਵਾਂਗਾ।

ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥
(ਵਾਹਿਗੁਰੂ ਦੇ ਨਾਮ ਤਾਈ ਪਹੁੰਚ ਪ੍ਰਾਪਤ ਕਰਨ ਲਈ) ਗੁਰੂ ਸੀੜ੍ਹੀ ਹੈ, ਗੁਰੂ ਹੀ ਨਾਉਕਾ ਤੇ ਗੁਰੂ ਹੀ ਤੁਲਹੜਾ।

ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥
ਪਾਪਾਂ ਦੀ ਝੀਲ ਅਤੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਲਈ ਗੁਰੂ (ਮੇਰਾ) ਜਹਾਜ਼ ਹੈ ਅਤੇ ਗੁਰੂ ਹੀ (ਮੇਰਾ) ਯਾਤ੍ਰਾ ਅਸਥਾਨ ਤੇ ਪਵਿੱਤਰ ਨਦੀ ਹੈ।

ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥੩॥
ਜੇਕਰ ਉਸ ਨੂੰ ਚੰਗਾ ਲੱਗੇ, ਤਾਂ ਮੈਂ ਸੱਚੇ ਸਰੋਵਰ ਅੰਦਰ ਨ੍ਹਾਉਣ ਜਾਵਾਂਗੀ ਤੇ ਪਵਿੱਤਰ ਹੋ ਜਾਵਾਂਗੀ।

ਪੂਰੋ ਪੂਰੋ ਆਖੀਐ ਪੂਰੈ ਤਖਤਿ ਨਿਵਾਸ ॥
ਮਾਲਕ ਮੁਕੰਮਲਾ ਦਾ ਮੁਕੰਮਲ ਕਿਹਾ ਜਾਂਦਾ ਹੈ। ਉਹ ਮੁਕੰਮਲ ਰਾਜ ਸਿੰਘਾਸਨ ਤੇ ਬਿਰਾਜਮਾਨ ਹੈ।

ਪੂਰੈ ਥਾਨਿ ਸੁਹਾਵਣੈ ਪੂਰੈ ਆਸ ਨਿਰਾਸ ॥
ਉਹ ਆਪਣੇ ਮੁੰਮਲ ਆਸਨ ਤੇ ਸੁੰਦਰ ਲਗਦਾ ਹੈ। ਤੇ ਬੇ-ਉਮੈਦਾਂ ਦੀਆਂ ਊਮੈਦਾਂ ਪੂਰੀਆਂ ਕਰਦਾ ਹੈ।

ਨਾਨਕ ਪੂਰਾ ਜੇ ਮਿਲੈ ਕਿਉ ਘਾਟੈ ਗੁਣ ਤਾਸ ॥੪॥੯॥
ਨਾਨਕ, ਜੇਕਰ ਮਨੁਸ਼ ਨੂੰ ਮੁਕੰਮਲ ਮਾਲਕ ਪਰਾਪਤ ਹੋ ਜਾਵੇ ਤਾਂ ਉਸ ਦੀਆਂ ਨੇਕੀਆਂ ਕਿਸ ਤਰ੍ਹਾਂ ਘੱਟ ਹੋ ਸਕਦੀਆਂ ਹਨ?

ਸਿਰੀਰਾਗੁ ਮਹਲਾ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥
ਮੇਰੀਓ ਅੰਮਾ ਜਾਈਓ ਅਤੇ ਪਿਆਰੀਓ ਸਖੀਓ। ਆਓ ਅਤੇ ਮੈਨੂੰ ਗਲਵੱਕੜੀ ਪਾਓ।

ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥
ਇਕੱਠੀਆਂ ਹੋ ਕੇ ਆਓ ਆਪਾਂ ਆਪਣੇ ਸਰਬ ਸ਼ਕਤੀ-ਮਾਨ ਭਰਤੇ ਦੀਆਂ ਬਾਤਾਂ ਪਾਈਏ।

ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥੧॥
ਸੱਚੇ ਸੁਆਮੀ ਅੰਦਰ ਸਮੂਹ ਚੰਗਿਆਈਆਂ ਹਨ, ਸਾਡੇ ਵਿੱਚ ਸਮੁਹ ਬੁਰਿਆਈਆਂ।

ਕਰਤਾ ਸਭੁ ਕੋ ਤੇਰੈ ਜੋਰਿ ॥
ਹੇ ਮੇਰੇ ਕਰਤਾਰ! ਸਾਰੇ ਤੇਰੇ ਵੱਸ ਵਿੱਚ ਹਨ।

ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥੧॥ ਰਹਾਉ ॥
ਮੈਂ ਇਕ ਨਾਮ ਦਾ ਚਿੰਤਨ ਕਰਦਾ ਹਾਂ, ਜਦ ਤੂੰ ਮੇਰਾ ਹੈਂ। ਹੇ ਸੁਆਮੀ! ਤਦ ਮੈਨੂੰ ਹੋਰ ਕੀ ਚਾਹੀਦਾ ਹੈ? ਠਹਿਰਾਉ।

ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥
ਜਾ ਕੇ ਪ੍ਰਸੰਨ ਪਤਨੀਆਂ ਤੋਂ ਪਤਾ ਕਰ ਲੈ ਕਿ ਉਨ੍ਹਾਂ ਨੇ ਕਿਹੜੀਆਂ ਖੂਬੀਆਂ ਦੁਆਰਾ ਆਪਣੇ ਪਤੀ ਨੂੰ ਮਾਣਿਆ ਹੈ?

ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
(ਉਹ ਆਖਦੀਆਂ ਹਨ) ਬ੍ਰਹਮ-ਵੀਚਾਰ, ਸਬਰ ਅਤੇ ਮਿੱਠੜੇ ਬਚਨ ਬਿਲਾਸਾ ਦੇ ਹਾਰ-ਸ਼ਿੰਗਾਰਾਂ ਨਾਲ!

ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥੨॥
ਜੇਕਰ ਉਹ ਗੁਰਾਂ ਦੇ ਉਪਦੇਸ਼ ਨੂੰ ਸ੍ਰਵਣ ਕਰੇ, ਤਾਂ ਹੀ, ਅਨੰਦੀ ਪ੍ਰੀਤਮ ਮਿਲਦਾ ਹੈ।

copyright GurbaniShare.com all right reserved. Email