Page 16
ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥
ਮੈਂ ਉਨ੍ਹਾਂ ਸਾਰਿਆਂ ਉਤੋਂ ਵਾਰਣੇ ਜਾਂਦਾ ਹਾਂ, ਜਿਹੜੇ (ਸਤਿਨਾਮ ਨੂੰ) ਸਰਵਣ ਕਰਦੇ ਤੇ ਉਚਾਰਦੇ ਹਨ।

ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥੨॥
ਕੇਵਲ ਤਦ ਹੀ ਆਦਮੀ ਨਸ਼ਈ ਮੰਨਿਆਂ ਜਾਂਦਾ ਹੈ ਜਦ ਉਹ ਵਾਹਿਗੁਰੂ ਦੇ ਮੰਦਰ ਅੰਦਰ ਜਗ੍ਹਾਂ ਪਰਾਪਤ ਕਰ ਲੈਂਦਾ ਹੈ।

ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥
ਨੇਕੀਆਂ ਦੇ ਪਾਣੀ ਅੰਦਰ ਇਸ਼ਨਾਨ ਕਰ ਅਤੇ ਈਮਾਨਦਾਰੀ ਦੇ ਚੰਨਣ ਦੀ ਸੁੰਗਧੀ ਆਪਣੀ ਦੇਹ ਨੂੰ ਮਲ,

ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥
ਤਦ ਤੇਰਾ ਚਿਹਰਾ ਰੋਸ਼ਨ ਹੋਵੇਗਾ। ਲੱਖਾਂ ਬਖਸ਼ੀਸ਼ਾਂ ਦੀ ਇਹ ਇਕ ਬਖ਼ਸ਼ੀਸ਼ ਹੈ।

ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥੩॥
ਆਪਣੇ ਦੁਖੜੇ ਉਸ ਨੂੰ ਦੱਸ, ਜਿਸ ਦੇ ਕੋਲ ਸਾਰੇ ਸੁੱਖ ਆਰਾਮ ਹਨ।

ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥
ਆਪਣੇ ਚਿੱਤ ਅੰਦਰੋਂ ਅਸੀਂ ਉਸ ਨੂੰ ਕਿਉਂ ਭੁਲਾਈਏ ਜਿਹੜਾ ਸਾਡੀ ਆਤਮਾ ਅਤੇ ਜਿੰਦ-ਜਾਨ ਦਾ ਮਾਲਕ ਹੈ।

ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥
ਉਸ ਦੇ ਬਗੈਰ ਸਾਰੇ ਬਸਤ੍ਰ ਅਤੇ ਭੋਜਨ ਮਲੀਨ ਹਨ।

ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥੪॥੫॥
ਬਾਕੀ ਸਾਰੀਆਂ ਬਾਤਾਂ ਝੂਠੀਆਂ ਹਨ। ਜੋ ਤੈਨੂੰ ਚੰਗਾ ਲੱਗਦਾ ਹੈ, (ਹੇ ਸਾਹਿਬ!) ਉਹ ਹੀ ਕਬੂਲ ਪੈਂਦਾ ਹੈ।

ਸਿਰੀਰਾਗੁ ਮਹਲੁ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥
ਸੰਸਾਰੀ ਮਮਤਾ ਨੂੰ ਸਾੜ ਸੁੱਟ ਅਤੇ ਇਸਨੂੰ ਪੀਹ ਕੇ ਸਿਆਹੀ ਬਣਾ ਅਤੇ ਆਪਣੀ ਅਕਲ ਨੂੰ ਵਧੀਆ ਕਾਗਜ਼ ਕਰ।

ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥
ਪ੍ਰਭੂ ਦੀ ਪ੍ਰੀਤ ਨੂੰ ਆਪਣੀ ਲੇਖਣੀ ਅਤੇ ਮਨ ਨੂੰ ਆਪਣਾ ਲੇਖਕ ਬਣਾ ਅਤੇ ਗੁਰਾਂ ਦੀ ਸਲਾਹ ਲੈ ਕੇ ਵਾਹਿਗੁਰੂ ਦੀ ਵੀਚਾਰ ਨੂੰ ਲਿਖ।

ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥
ਵਾਹਿਗੁਰੂ ਦੇ ਨਾਮ ਦੀ ਉਸਤਤੀ ਲਿਖ ਅਤੇ ਲਗਾਤਾਰ ਲਿਖ ਕਿ ਉਸ ਦਾ ਕੋਈ ਅਖੀਰ ਤੇ ਓੜਕ ਨਹੀਂ।

ਬਾਬਾ ਏਹੁ ਲੇਖਾ ਲਿਖਿ ਜਾਣੁ ॥
ਹੇ ਵੀਰ! ਇਸ ਹਿਸਾਬ ਕਿਤਾਬ ਨੂੰ ਲਿਖਣਾ ਸਿੱਖ,

ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥
ਤਾਂ ਜੋ ਜਿਥੇ ਹਿਸਾਬ ਕਿਤਾਬ ਪੁਛਿਆ ਜਾਵੇ, ਉਥੇ ਤੇਰੇ ਉਤੇ ਸੱਚਾ ਚਿੰਨ੍ਹ ਹੋਵੇ। ਠਹਿਰਾਉ।

ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥
ਜਿਥੇ ਇਜ਼ਤਾਂ ਸਦੀਵੀ ਪ੍ਰਸੰਨਤਾ ਅਤੇ ਹਮੇਸ਼ਾਂ ਦੇ ਉਤਸ਼ਾਹ ਪ੍ਰਦਾਨ ਹੁੰਦੇ ਹਨ,

ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥
ਉਥੇ ਜਿਨ੍ਹਾਂ ਦੇ ਦਿਲਾਂ ਅੰਦਰ ਸੱਚਾ ਨਾਮ ਹੈ, ਉਨ੍ਹਾਂ ਦੇ ਚਿਹਿਰਆਂ ਉਤੇ ਮਾਣ-ਪ੍ਰਤਿਸ਼ਟਾ ਦੇ ਤਿਲਕ ਲਗਦੇ ਹਨ।

ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥
ਜੇਕਰ ਬੰਦਾ ਰੱਬ ਦੀ ਰਹਿਮਤ ਦਾ ਪਾਤ੍ਰ ਹੋ ਜਾਵੇ, ਕੇਵਲ ਤਦ ਹੀ ਉਹ ਐਸੀਆਂ ਇਜ਼ਤਾਂ ਪਾਉਂਦਾ ਹੈ ਅਤੇ ਵਿਹਲੀਆਂ ਗੱਲਾਂ ਨਾਲ ਨਹੀਂ।

ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥
ਕਈ ਆਉਂਦੇ ਹਨ ਤੇ ਕਈ ਖੜੇ ਹੋ ਟੁਰ ਜਾਂਦੇ ਹਨ। ਉਹ ਆਪਣੇ ਉਚੇ ਨਾਮ ਰਖਵਾਉਂਦੇ ਹਨ।

ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥
ਕਈ ਭਿਖਾਰੀ ਪੈਦਾ ਕੀਤੇ ਗਏ ਹਨ ਤੇ ਕਈ ਭਾਰੀਆਂ ਕਚਹਿਰੀਆਂ ਲਾਉਂਦੇ ਹਨ।

ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥
ਅੱਗੇ ਪੁਜ ਕੇ ਆਦਮੀ ਅਨੁਭਵ ਕਰੇਗਾ ਕਿ ਨਾਮ ਦੇ ਬਾਝੋਂ ਉਹ ਨਿਕੰਮਾ ਹੈ।

ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥
ਮੈਂ ਤੇਰੇ ਤ੍ਰਾਹ ਦੇ ਕਾਰਨ ਬਹੁਤ ਹੀ ਸਹਿਮਿਆਂ ਹੋਇਆ ਹਾਂ, (ਹੇ ਸਾਈਂ!) ਅਤੇ ਦੁਖਾਂਤ੍ਰ ਤੇ ਵਿਆਕੁਲ ਹੌ, ਮੇਰਾ ਸਰੀਰ ਨਾਸ ਹੋ ਰਿਹਾ ਹੈ।

ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥
ਜਿਨ੍ਹਾਂ ਦੇ ਨਾਮ ਪਾਤਸ਼ਾਹ ਤੇ ਸਰਦਾਰ ਹਨ, ਉਹ ਮਿੱਟੀ ਹੁੰਦੇ ਵੇਖੇ ਹਨ।

ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥
ਨਾਨਕ ਜਦ ਪ੍ਰਾਣੀ ਖੜਾ ਹੈ ਕੂਚ ਕਰਦਾ ਹੈ, ਸਮੂਹ ਝੂਠੇ ਪਿਆਰ ਟੁਰ ਜਾਂਦੇ ਹਨ।

ਸਿਰੀਰਾਗੁ ਮਹਲਾ ੧ ॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।

ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥
ਰੱਬ ਦੇ ਨਾਮ ਦੀ ਤਾਬੇਦਾਰੀ ਸਾਰੇ ਮਿੱਠੜੇ ਸੁਆਦ ਹਨ, ਇਸ ਦਾ ਸਰਵਣ ਕਰਨਾ ਸਲੂਣੇ,

ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥
ਮੂੰਹ ਨਾਲ ਇਸ ਦਾ ਉਚਾਰਨਾ ਖਟ-ਮਿਠੇ ਅਤੇ ਰੱਬ ਦੇ ਨਾਮ ਦੇ ਗਾਇਨ ਕਰਨ ਨੂੰ ਮੈਂ ਆਪਣਾ ਮਸਾਲਾ ਬਣਾਇਆ ਹੈ।

ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥
ਅਦੁੱਤੀ ਪ੍ਰਭੂ ਦੀ ਪ੍ਰੀਤ ਛਤੀ ਪਕਾਰ ਦੇ ਸੁਧਾ ਰਸ ਰਸੀਲੇ ਹਨ। ਇਹ ਉਨ੍ਹਾਂ ਦਾ ਮਾਰਗ ਹੈ ਜਿਨ੍ਹਾਂ ਉਤੇ ਉਹ ਆਪਣੀ ਦਇਆ-ਦ੍ਰਿਸ਼ਟੀ ਧਾਰਦਾ ਹੈ।

ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥
ਹੇ ਵੀਰ! ਤਬਾਹਕੁਨ ਹੈ ਅਨੰਦ ਹੋਰਨਾ ਭੋਜਨਾਂ ਦਾ,

ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਜਿਨ੍ਹਾਂ ਨੂੰ ਖਾਣ ਦੁਆਰਾ ਦੇਹ ਕੁਚਲੀ ਜਾਂਦੀ ਹੈ ਅਤੇ ਚਿੱਤ ਅੰਦਰ ਪਾਪ ਪ੍ਰਵੇਸ਼ ਕਰ ਜਾਂਦਾ ਹੈ। ਠਹਿਰਾਉ।

ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥
ਚਿੱਤ ਦਾ (ਪ੍ਰਭੂ ਦੀ ਪ੍ਰੀਤ ਨਾਲ) ਰੰਗੀਜਣਾ ਸੂਹੀ ਅਤੇ ਸਚਾਈ ਤੇ ਸਖਾਵਤ ਮੇਰੀ ਚਿੱਟੀ ਪੁਸ਼ਾਕ ਹੈ।

ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥
ਪਾਪ ਦੀ ਕਾਲਖ ਨੂੰ ਨਾਬੂਦ ਕਰਨਾ ਅਸਮਾਨੀ ਕਪੜੇ ਪਾਉਣਾ ਹੈ ਅਤੇ (ਪ੍ਰਭੂ ਦੇ) ਪੈਰਾਂ ਦਾ ਆਰਾਧਨਾ ਮੇਰੀ ਖਿੱਲ੍ਹਅਤ।

ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥
ਸਬਰ ਮੇਰਾ ਕਮਰਕਸਾ ਹੈ ਅਤੇ ਤੇਰਾ ਨਾਉ (ਹੇ ਸੁਆਮੀ!) ਮੇਰੀ ਦੌਲਤ ਤੇ ਜੁਆਨੀ।

ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥
ਹੇ ਵੀਰ! ਹੋਰਨਾ ਬਸਤਰਾਂ ਦੀ ਪ੍ਰਸੰਨਤਾ ਤਬਾਹ ਕਰਨ ਵਾਲੀ ਹੈ।

ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਜਿਸ ਦੇ ਪਹਿਨਣ ਦੁਆਰਾ ਦੇਹ ਪੀਸੀ ਜਾਂਦੀ ਹੈ। ਅਤੇ ਵੈਲ ਆਤਮਾ ਤੇ ਕਬਜਾ ਕਰ ਲੈਂਦਾ ਹੈ। ਠਹਿਰਾਉ।

ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥
ਤੇਰੇ ਰਾਹ ਦਾ ਜਾਨਣਾ, (ਹੇ ਸਾਹਿਬ!) ਮੇਰੇ ਲਈ ਅਸਵ, ਕਾਠੀ ਤੇ ਸੋਨੇ ਦੀ ਦੁਮਚੀ ਹੈ।

ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥
ਨੇਕੀਆਂ ਮਗਰ ਦੌੜਨਾ ਮੇਰੇ ਲਈ ਭੱਬਾ, ਬਾਣ ਧਨੁੱਖ, ਬਰਛਾ ਅਤੇ ਤਲਵਾਰ ਦਾ ਗਾਤ੍ਰਾ ਹੈ।

ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥
ਇਜ਼ਤ ਨਾਲ ਪਰਸਿਧ ਹੋਣਾ ਮੇਰੇ ਬੈਡਂ-ਬਾਜੇ ਅਤੇ ਭਾਲੇ ਹਨ, ਅਤੇ ਤੈਡੀਂ ਮਿਹਰ ਮੇਰੀ ਜਾਤੀ (ਕੁਲ) ਹੈ।

ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥
ਹੇ ਭਾਈ! ਹੋਰਨਾਂ ਸਵਾਰੀਆਂ ਦਾ ਹੁਲਾਸ ਬਰਬਾਦ ਕਰਨ ਵਾਲਾ ਹੈ।

ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥
ਜਿਹੜੀਆਂ ਸਵਾਰੀਆਂ ਨਾਲ ਸਰੀਰ ਨੂੰ ਕਸ਼ਟ ਹੁੰਦਾ ਹੈ ਅਤੇ ਚਿੱਤ ਅੰਦਰ ਗੁਨਾਹ ਆ ਦਾਖਲ ਹੁੰਦਾ ਹੈ। ਠਹਿਰਾਉ।

ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥
ਨਾਮ ਦੀ ਪ੍ਰਸੰਨਤਾ ਮੇਰੇ ਲਈ ਗ੍ਰਿਹ ਤੇ ਮਹੱਲ ਹਨ ਅਤੇ ਤੇਰੀ ਮਿਹਰ ਦੀ ਨਿਗ੍ਹਾਂ ਟੱਬਰ ਕਬੀਲਾ ਹੈ, (ਹੇ ਸਾਈਂ!)।

copyright GurbaniShare.com all right reserved. Email:-