Page 366
ਰਾਗੁ ਆਸਾ ਘਰੁ ੨ ਮਹਲਾ ੪ ॥
ਰਾਗ ਆਸਾ ਚਉਥੀ ਪਾਤਸ਼ਾਹੀ।

ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
ਕਈ ਆਪਣੇ ਦੋਸਤਾਂ, ਆਪਣੇ ਪੁੱਤ੍ਰਾਂ ਅਤੇ ਆਪਣੇ ਭਰਾਵਾਂ ਨਾਲ ਪਾਰਟੀ ਬਣਾਉਂਦੇ ਹਨ।

ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥
ਕਈ ਆਪਣੇ ਕੁੜਮਾਂ ਅਤੇ ਅਸਲੀ ਜੁਆਈ ਨਾਲ ਪਾਰਟੀ ਬਣਾਉਂਦੇ ਹਨ।

ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥
ਕਈ ਸਵੈ-ਮਨੋਰਥ ਲਈ ਆਪਣੇ ਸਰਦਾਰਾਂ ਅਤੇ ਪੈਚਾਂਂ ਨਾਲ ਪਾਰਟੀ ਬਣਾਉਂਦੇ ਹਨ।

ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥
ਮੇਰਾ ਪੱਖੀ ਵਾਹਿਗੁਰੂ ਹੈ ਜੋ ਹਰ ਥਾਂ ਵਿਆਪਕ ਹੈ।

ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥
ਮੈਂ ਵਾਹਿਗੁਰੁ ਨਾਲ ਪਾਰਟੀ ਬਣਾਈ ਹੈ। ਵਾਹਿਗੁਰੂ ਹੀ ਮੇਰੀ ਓਟ ਹੈ!

ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥
ਵਾਹਿਗੁਰੂ ਦੇ ਬਗੈਰ ਮੇਰਾ ਹੋਰ ਕੋਈ ਸਾਂਝਾ ਮੁਹਾਜ਼ ਜਾਂ ਹਮ-ਖਿਆਲ ਜਥਾ ਨਹੀਂ। ਮੈਂ ਹਰੀ ਦੇ ਅਣਗਿਣਤ ਅਤੇ ਬਹੁਤੇ ਜੱਸ ਗਾਇਨ ਕਰਦਾ ਹਾਂ। ਠਹਿਰਾਉ।

ਜਿਨ੍ਹ੍ਹ ਸਿਉ ਧੜੇ ਕਰਹਿ ਸੇ ਜਾਹਿ ॥
ਜਿਨ੍ਹਾਂ ਨਾਲ ਪਾਰਟੀ ਬਣਾਈ ਜਾਂਦੀ ਹੈ, ਉਹ ਮਰ ਜਾਂਦੇ ਹਨ।

ਝੂਠੁ ਧੜੇ ਕਰਿ ਪਛੋਤਾਹਿ ॥
ਕੂੜੀਆਂ ਪਾਰਟੀਆਂ ਬਣਾ ਕੇ ਬੰਦੇ ਓੜਕ ਨੂੰ ਅਫਸੋਸ ਕਰਦੇ ਹਨ।

ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥
ਜੋ ਆਦਮੀ ਕੂੜ ਦੀ ਕਮਾਈ ਕਰਦੇ ਹਨ, ਉਹ ਸਥਿਰ ਨਹੀਂ ਰਹਿੰਦੇ।

ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥
ਮੈਂ ਵਾਹਿਗੁਰੂ ਨਾਲ ਪਾਰਟੀ ਬਣਾਈ ਹੈ ਜਿਸ ਨਾਲੋਂ ਵਧੇਰੇ ਹੋਰ ਕੋਈ ਬਲਵਾਨ ਨਹੀਂ।

ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥
ਇਹ ਸਾਰੀਆਂ ਪਾਰਟੀਆਂ, ਸੰਸਾਰੀ ਪਦਾਰਥਾਂ ਦੇ ਪਿਆਰ ਦਾ ਖਿਲਾਰਾ ਹਨ।

ਮਾਇਆ ਕਉ ਲੂਝਹਿ ਗਾਵਾਰੀ ॥
ਮੂਰਖ ਧਨ-ਦੌਲਤ ਦੇ ਲਈ ਲੜਦੇ ਝਗੜਦੇ ਹਨ।

ਜਨਮਿ ਮਰਹਿ ਜੂਐ ਬਾਜੀ ਹਾਰੀ ॥
ਉਹ ਜੰਮਣ-ਮਰਣ ਦੇ ਅਧੀਨ ਹਨ ਅਤੇ ਜੂਏ ਵਿੱਚ ਆਪਣੀ ਜੀਵਨ ਖੇਡ ਹਾਰ ਦਿੰਦੇ ਹਨ।

ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥
ਪ੍ਰਭੂ ਮੇਰੀ ਪਾਰਟੀ ਦਾ ਹੈ, ਜੋ ਸਾਰੇ ਮੇਰੇ ਇਸ ਲੋਕ ਤੇ ਪ੍ਰਲੋਕ ਨੂੰ ਚਾਰ-ਚੰਨ ਲਾਉਂਦਾ ਹੈ।

ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥
ਕਾਲੇ ਸਮੇਂ ਅੰਦਰ ਪਾਰਟੀਆਂ ਅਤੇ ਫਸਾਦ ਪੰਜ ਤਸਕਰ ਖੜੇ ਕਰਦੇ ਹਨ।

ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥
ਭੋਗ ਬਿਲਾਸ, ਗੁੱਸਾ, ਲਾਲਚ, ਸੰਸਾਰੀ ਮਮਤਾ ਅਤੇ ਹੰਕਾਰ ਵਧੇਰੇ ਹੋ ਗਏ ਹਨ।

ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥
ਜਿਸ ਉੱਤੇ ਸੁਆਮੀ ਮਿਹਰ ਕਰਦਾ ਹੈ, ਉਸ ਨੂੰ ਉਹ ਸਾਧ ਸੰਗਤ ਨਾਲ ਜੋੜਦਾ ਹੈ।

ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥
ਮੈਂ ਵਾਹਿਗੁਰੂ ਦੀ ਪਾਰਟੀ ਵਿੱਚ ਹਾਂ, ਜਿਸ ਨੇ ਇਹ ਸਾਰੀਆਂ ਪਾਰਟੀਆਂ ਨਾਸ ਕਰ ਦਿੱਤੀਆਂ ਹਨ।

ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥
ਝੂਠੇ ਸੰਸਾਰੀ ਮੌਹ ਦੁਆਰਾ ਲੋਕੀਂ ਬੈਠ ਕੇ ਪਾਰਟੀਆਂ ਬਣਾਉਂਦੇ ਹਨ।

ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥
ਉਹ ਹੋਰਨਾਂ ਦੀਆਂ ਕਮਜ਼ੋਰੀਆਂ ਨੂੰ ਨਿੰਦਦੇ ਹਨ ਅਤੇ ਆਪਣੀ ਸਵੈ-ਹੰਗਤਾ ਨੂੰ ਵਧੇਰੀ ਕਰਦੇ ਹਨ।

ਜੈਸਾ ਬੀਜੈ ਤੈਸਾ ਖਾਵੈ ॥
ਜੇਹੋ ਜੇਹਾ ਉਹ ਬੀਜਦੇ ਹਨ, ਉਹੋ ਜੇਹਾ ਹੀ ਉਹ ਖਾਂਦੇ ਹਨ।

ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥
ਗੋਲੇ ਨਾਨਕ ਨੇ ਵਾਹਿਗੁਰੂ ਅਤੇ ਸੱਚਾਈ ਨਾਲ ਪਾਰਟੀ ਬਣਾਈ ਹੈ, ਜੋ ਸਾਰੇ ਸੰਸਾਰ ਨੂੰ ਜਿੱਤ ਲੈਂਦੀ ਹੈ।

ਆਸਾ ਮਹਲਾ ੪ ॥
ਆਸਾ ਚੌਥੀ ਪਾਤਸ਼ਾਹੀ।

ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ ॥
ਗੁਰਬਾਣੀ ਇਕ ਰਸ ਸੁਣਨ ਦੁਆਰਾ ਅੰਮ੍ਰਿਤਮਈ ਨਾਮ ਬੰਦੇ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ।

ਗੁਰਬਾਣੀ ਹਰਿ ਅਲਖੁ ਲਖਾਇਆ ॥੧॥
ਗੁਰਬਾਣੀ ਦੇ ਜ਼ਰੀਏ ਨਾਂ-ਜਾਣਿਆਂ ਜਾਣ ਵਾਲਾ ਸੁਆਮੀ ਜਾਣ ਲਿਆ ਜਾਂਦਾ ਹੈ।

ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥
ਗੁਰਾਂ ਦੇ ਜ਼ਰੀਏ ਰੱਬ ਦਾ ਨਾਮ ਸ੍ਰਵਣ ਕਰੋ, ਹੇ ਮੇਰੀਓ ਭੈਣੋਂ!

ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ॥੧॥ ਰਹਾਉ ॥
ਅਦੁੱਤੀ ਪ੍ਰਭੂ ਹਰ ਦਿਲ ਅੰਦਰ ਵਿਆਪਕ ਹੋ ਰਿਹਾ ਹੈ। ਆਪਣੇ ਮੂੰਹ ਨਾਲ ਤੁਸੀਂ ਸੁਧਾ ਸਰੂਪ ਗੁਰਬਾਣੀ ਦਾ ਉਚਾਰਨ ਕਰੋ। ਠਹਿਰਾਉ।

ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ ॥
ਮੇਰੀ ਆਤਮਾ ਤੇ ਦੇਹਿ ਅੰਦਰ ਪ੍ਰਭੂ-ਪ੍ਰੀਤ ਅਤੇ ਪਰਮ ਉਂਦਾਸੀ ਹੈ।

ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥੨॥
ਪਰਮ ਚੰਗੇ ਨਸੀਬਾਂ ਦੁਆਰਾ ਮੈਨੂੰ ਵਾਹਿਗੁਰੂ-ਸਰੂਪ ਸੱਚੇ ਗੁਰੂ ਜੀ ਪ੍ਰਾਪਤ ਹੋਏ ਹਨ।

ਦੂਜੈ ਭਾਇ ਭਵਹਿ ਬਿਖੁ ਮਾਇਆ ॥
ਦਵੈਤ-ਭਾਵ ਦੇ ਕਾਰਨ ਆਦਮੀ ਦਾ ਮਨ ਜ਼ਹਿਰੀਲੀ ਦੌਲਤ ਮਗਰ ਭਟਕਦਾ ਹੈ।

ਭਾਗਹੀਨ ਨਹੀ ਸਤਿਗੁਰੁ ਪਾਇਆ ॥੩॥
ਬਦਕਿਸਮਤ ਬੰਦਾ ਸੱਚੇ ਗੁਰਾਂ ਨੂੰ ਨਹੀਂ ਮਿਲਦਾ।

ਅੰਮ੍ਰਿਤੁ ਹਰਿ ਰਸੁ ਹਰਿ ਆਪਿ ਪੀਆਇਆ ॥
ਵਾਹਿਗੁਰੂ ਖੁਦ ਸੁਰਜੀਤ ਕਰਨ ਵਾਲਾ ਈਸ਼ਵਰੀ ਆਬਿ-ਹਯਾਤ ਛਕਾਉਂਦਾ ਹੈ।

ਗੁਰਿ ਪੂਰੈ ਨਾਨਕ ਹਰਿ ਪਾਇਆ ॥੪॥੩॥੫੫॥
ਪੂਰਨ ਗੁਰਾਂ ਦੇ ਰਾਹੀਂ, ਨਾਨਕ, ਪ੍ਰਭੂ ਨੂੰ ਪਰਾਪਤ ਕਰ ਲਿਆ ਗਿਆ ਹੈ।

ਆਸਾ ਮਹਲਾ ੪ ॥
ਆਸਾ ਚੌਥੀ ਪਾਤਸ਼ਾਹੀ।

ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥
ਮੈਂਡੇ ਚਿੱਤ ਤੇ ਦੇਹਿ ਅੰਦਰ ਵਾਹਿਗੁਰੂ ਦੇ ਨਾਮ ਦਾ ਪਿਆਰ ਅਤੇ ਆਸਰਾ ਹੈ।

ਨਾਮੁ ਜਪੀ ਨਾਮੋ ਸੁਖ ਸਾਰੁ ॥੧॥
ਮੈਂ ਨਾਮ ਦਾ ਸਿਮਰਨ ਕਰਦਾ ਹਾਂ। ਵਾਹਿਗੁਰੂ ਦਾ ਨਾਮ ਆਰਾਮ ਦਾ ਜੌਹਰ ਹੈ।

ਨਾਮੁ ਜਪਹੁ ਮੇਰੇ ਸਾਜਨ ਸੈਨਾ ॥
ਨਾਮ ਚਿੰਤਨ ਕਰੋ, ਹੇ ਮੈਡੇਂ ਮਿੱਤਰੋ! ਅਤੇ ਸਾਥੀਓ।

ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥
ਨਾਮ ਦੇ ਬਗੈਰ ਮੇਰੇ ਪਾਸ ਹੋਰ ਕੁਝ ਨਹੀਂ। ਪਰਮ ਚੰਗੇ ਭਾਗਾਂ ਦੁਆਰਾ ਮੈਂ ਗੁਰਾਂ ਦੇ ਰਾਹੀਂ ਹਰੀ ਦਾ ਨਾਮ ਪਰਾਪਤ ਕੀਤਾ ਹੈ। ਠਹਿਰਾਉ।

ਨਾਮ ਬਿਨਾ ਨਹੀ ਜੀਵਿਆ ਜਾਇ ॥
ਨਾਮ ਦੇ ਬਾਝੋਂ ਮੈਂ ਜੀਊ ਨਹੀਂ ਸਕਦਾ।

ਵਡੈ ਭਾਗਿ ਗੁਰਮੁਖਿ ਹਰਿ ਪਾਇ ॥੨॥
ਭਾਰੇ ਭਾਗਾਂ ਵਾਲੇ ਗੁਰਾਂ ਦੇ ਰਾਹੀਂ ਵਾਹਿਗੁਰੂ ਨੂੰ ਪਰਾਪਤ ਹੁੰਦੇ ਹਨ।

ਨਾਮਹੀਨ ਕਾਲਖ ਮੁਖਿ ਮਾਇਆ ॥
ਨਾਮ ਵਿਹੂਣ ਪ੍ਰਾਣੀਆਂ ਦੇ ਚਿਹਰੇ ਉਤੇ ਦੁਨੀਆਂਦਾਰੀ ਦੀ ਕਾਲਖ ਹੈ।

ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥੩॥
ਸੁਆਮੀ ਦੇ ਨਾਮ ਦੇ ਬਗੈਰ ਧਿਰਕਾਰਯੋਗ, ਧਿਰਕਾਰਯੋਗ ਹੈ ਜੀਵਨ।

ਵਡਾ ਵਡਾ ਹਰਿ ਭਾਗ ਕਰਿ ਪਾਇਆ ॥
ਵਿਸ਼ਾਲਾਂ ਦਾ ਮਹਾਂ ਵਿਸ਼ਾਲ ਵਾਹਿਗੁਰੂ ਵੱਡੇ ਨਸੀਬਾਂ ਦੁਆਰਾ ਪਰਾਪਤ ਹੁੰਦਾ ਹੈ।

copyright GurbaniShare.com all right reserved. Email