ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਬਾੜੇ ॥
ਆਪਣੇ ਮੂੰਹ ਨਾਲ ਉਹ ਐਸ ਤਰ੍ਹਾਂ ਬਕੇ "ਮੈਂ ਹਰ ਕਿਸੇ ਨੂੰ ਜਾਨੋ ਮਾਰ, ਬੰਨ੍ਹ, ਅਤੇ ਬਰੀ ਕਰ ਸਕਦਾ ਹਾਂ". ਆਇਆ ਹੁਕਮੁ ਪਾਰਬ੍ਰਹਮ ਕਾ ਛੋਡਿ ਚਲਿਆ ਏਕ ਦਿਹਾੜੇ ॥੨॥ ਜਦ ਪਰਮ ਪ੍ਰਭੂ ਦਾ ਫ਼ੁਰਮਾਨ ਆ ਜਾਂਦਾ ਹੈ, ਉਹ ਸਾਰਾ ਕੁਝ ਤਿਆਗ ਕੇ ਇਕ ਦਿਨ ਟੁਰ ਵੰਞਦਾ ਹੈ। ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ ॥ ਪ੍ਰਾਣੀ ਅਨੇਕਾਂ ਤਰੀਕਿਆਂ ਦੁਆਰਾ ਸੰਸਕਾਰ ਅਤੇ ਦਰੁਸਤ ਅਮਲ ਕਮਾਉਂਦਾ ਹੈ, ਪ੍ਰੰਤੂ ਕਰਨ ਵਾਲੇ ਵਾਹਿਗੁਰੂ ਨਹੀਂ ਜਾਣਦਾ। ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ॥ ਉਹ ਸਿਖ ਮਤ ਦਿੰਦਾ ਹੈ, ਪਰ ਖ਼ੁਦ ਅਮਲ ਨਹੀਂ ਕਰਦਾ। ਉਹ ਨਾਮ ਦੇ ਸਾਰ ਨੂੰ ਅਨੁਭਵ ਨਹੀਂ ਕਰਦਾ। ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ ॥੩॥ ਨੰਗਾ ਉਹ ਆਇਆ ਸੀ ਤੇ ਨੰਗਾ ਹੀ ਉਹ ਟੁਰ ਜਾਊਗਾ। ਉਹ ਆਪਣੇ ਉਤੇ ਖੇਹ ਸੁਟਣ ਵਾਲੇ ਹਾਤੀ ਦੀ ਮਾਨਦ ਹੈ। ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥ ਸਾਧੂਓ ਦੋਸਤੋ ਤੇ ਮਿਤਰੋ! ਸਾਰੇ ਮੇਰੀ ਗਲ ਸੁਣੋ, ਕੂੜਾ ਹੈ ਇਹ ਸੰਸਾਰ। ਮੇਰੀ ਮੇਰੀ ਕਰਿ ਕਰਿ ਡੂਬੇ ਖਪਿ ਖਪਿ ਮੁਏ ਗਵਾਰਾ ॥ ਮੈਂਡਾ ਮੈਂਡਾ ਕਰਦੇ ਹੋਏ ਮਨੁਖ ਡੁਬ ਜਾਂਦੇ ਹਨ। ਮੂਰਖ ਖੁਰ ਖਪ ਕੇ ਮਰ ਵੰਞਦੇ ਹਨ। ਗੁਰ ਮਿਲਿ ਨਾਨਕ ਨਾਮੁ ਧਿਆਇਆ ਸਾਚਿ ਨਾਮਿ ਨਿਸਤਾਰਾ ॥੪॥੧॥੩੮॥ ਗੁਰਾਂ ਨੂੰ ਭੇਟ ਕੇ ਨਾਨਾਕ ਨੇ ਸੁਆਮੀ ਦੇ ਨਾਮ ਦਾ ਸਿਮਰਨ ਕੀਤਾ ਹੈ। ਸਤਿਨਾਮ ਦੇ ਰਾਹੀਂ ਬੰਦਖਲਾਸ ਹੁੰਦੀ ਹੈ। ਰਾਗੁ ਆਸਾ ਘਰੁ ੫ ਮਹਲਾ ੫ ਰਾਗ ਆਸਾ। ਪੰਜਵੀਂ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਭ੍ਰਮ ਮਹਿ ਸੋਈ ਸਗਲ ਜਗਤ ਧੰਧ ਅੰਧ ॥ ਸੰਸਾਰੀ ਕੰਮਾ ਦਾ ਅੰਨ੍ਹਾਂ ਕੀਤਾ ਹੋਇਆ ਸਾਰਾ ਜਹਾਨ ਵਹਿਮ ਅੰਦਰ ਸੌਂ ਰਿਹਾ ਹੈ। ਕੋਊ ਜਾਗੈ ਹਰਿ ਜਨੁ ॥੧॥ ਕੋਈ ਵਿਰਲਾ ਹੀ ਵਾਹਿਗੁਰੂ ਦਾ ਸੇਵਕ ਜਾਗਦਾ ਹੈ। ਮਹਾ ਮੋਹਨੀ ਮਗਨ ਪ੍ਰਿਅ ਪ੍ਰੀਤਿ ਪ੍ਰਾਨ ॥ ਆਦਮੀ ਪਰਮ ਮਾਇਆ ਨਾਲ ਨਸ਼ਈ ਹੋਇਆ ਹੈ, ਜੋ ਕਿ ਉਸ ਨੂੰ ਆਪਣੀ ਮਿਠੜੀ ਜਿੰਦਗੀ ਨਾਲੋਂ ਵੀ ਪਿਆਰੀ ਹੈ। ਕੋਊ ਤਿਆਗੈ ਵਿਰਲਾ ॥੨॥ ਬਹੁਤ ਹੀ ਥੋੜੇ ਉਸ ਨੂੰ ਤਲਾਂਜਲੀ ਦਿੰਦੇ ਹਨ। ਚਰਨ ਕਮਲ ਆਨੂਪ ਹਰਿ ਸੰਤ ਮੰਤ ॥ ਸੁੰਦਰ ਹਨ ਸੁਆਮੀ ਦੇ ਕੰਵਲ ਪੈਰ ਅਤੇ ਵਾਹਿਗੁਰੂ ਦੇ ਸਾਧੂਆਂ ਦੀ ਸਿਖਮਤ। ਕੋਊ ਲਾਗੈ ਸਾਧੂ ॥੩॥ ਕੋਈ ਟਾਵਾਂ ਟਲਾ ਪਵਿਤੱਰ ਪੁਰਸ਼ ਹੀ ਉਹਨ੍ਹਾਂ ਨਾਲ ਜੁੜਦਾ ਹੈ। ਨਾਨਕ ਸਾਧੂ ਸੰਗਿ ਜਾਗੇ ਗਿਆਨ ਰੰਗਿ ॥ ਨਾਨਕ ਸਤਿ ਸੰਗਤ ਅੰਦਰ, ਬ੍ਰਹਮ-ਬੋਧ ਲਈ ਪਿਆਰ ਜਾਗ ਉਠਦਾ ਹੈ। ਵਡਭਾਗੇ ਕਿਰਪਾ ॥੪॥੧॥੩੯॥ ਭਾਰੇ ਭਾਗਾਂ ਵਾਲਿਆਂ ਉਤੇ ਵਾਹਿਗੁਰੂ ਦੀ ਮੇਹਰ ਹੈ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਰਾਗੁ ਆਸਾ ਘਰੁ ੬ ਮਹਲਾ ੫ ॥ ਰਾਗ ਆਸਾ। ਪੰਜਵੀਂ ਪਾਤਸ਼ਾਹੀ। ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥ ਜਿਹੜਾ ਕੁਛ ਤੈਨੂੰ ਚੰਗਾ ਲਗਦਾ ਹੈ, ਸਾਂਈ! ਉਹ ਮੈਨੂੰ ਮਨਜ਼ੂਰ ਹੈ। ਕੇਵਲ ਓਹੀ ਮੇਰੇ ਚਿਤ ਲਈ ਪਰਮ ਆਨੰਦ ਹੈ। ਕਰਣ ਕਾਰਣ ਸਮਰਥ ਅਪਾਰਾ ਅਵਰੁ ਨਾਹੀ ਰੇ ਕੋਈ ॥੧॥ ਤੂੰ ਕੰਮ ਦਾ ਕਰਨਹਾਰ, ਸਰਬ-ਸ਼ਕਤੀਵਾਨ ਅਤੇ ਬਿਅੰਤ ਹੈ। ਹੇ ਪ੍ਰਭੂ, ਤੇਰੇ ਬਗੈਰ ਹੋਰ ਕੋਈ ਨਹੀਂ। ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥ ਤੇਰੇ ਗੋਲੇ, ਪ੍ਰੇਮ ਅਤੇ ਪ੍ਰੀਤ ਨਾਲ ਤੇਰਾ ਜਸ ਗਾਇਨ ਕਰਦੇ ਹਨ। ਮਸਲਤਿ ਮਤਾ ਸਿਆਣਪ ਜਨ ਕੀ ਜੋ ਤੂੰ ਕਰਹਿ ਕਰਾਵਹਿ ॥੧॥ ਰਹਾਉ ॥ ਤੇਰੇ ਗੋਲਿਆਂ ਲਈ ਕੇਵਲ ਓਹੀ ਪ੍ਰੇਮ ਸ੍ਰੇਸ਼ਟ ਸਲਾਹ ਇਰਾਦਾ ਅਤੇ ਅਕਲਮੰਦੀ ਹੇ ਜਿਹੜੀ ਕਿ ਤੂੰ ਕਰਦਾ ਜਾਂ ਕਰਾਉਂਦਾ ਹੈ। ਠਹਿਰਾਉ। ਅੰਮ੍ਰਿਤੁ ਨਾਮੁ ਤੁਮਾਰਾ ਪਿਆਰੇ ਸਾਧਸੰਗਿ ਰਸੁ ਪਾਇਆ ॥ ਆਬਿ-ਹਿਯਾਤ ਹੈ ਤੇਰਾ ਨਾਮ, ਹੇ ਪ੍ਰੀਤਮ! ਸਤਿ ਸੰਗਤ ਅੰਦਰ ਮੈਂ ਇਸ ਦਾ ਸੁਆਦ ਪ੍ਰਾਪਤ ਕੀਤਾ ਹੈ। ਤ੍ਰਿਪਤਿ ਅਘਾਇ ਸੇਈ ਜਨ ਪੂਰੇ ਸੁਖ ਨਿਧਾਨੁ ਹਰਿ ਗਾਇਆ ॥੨॥ ਜੋ ਪ੍ਰਾਣੀ ਆਰਾਮ ਦੇ ਖ਼ਜਾਨੇ, ਹਰੀ ਦੀ ਕੀਰਤੀ ਗਾਇਨ ਕਰਦੇ ਹਨ ਉਹ ਮੁਕੰਮਲ ਹੋ ਜਾਂਦੇ ਹਨ ਅਤੇ ਰਜੇ ਤੇ ਧਰਾਪੇ ਰਹਿੰਦੇ ਹਨ। ਜਾ ਕਉ ਟੇਕ ਤੁਮ੍ਹ੍ਹਾਰੀ ਸੁਆਮੀ ਤਾ ਕਉ ਨਾਹੀ ਚਿੰਤਾ ॥ ਜਿਸ ਨੂੰ ਤੇਰਾ ਆਸਰਾ ਹੈ, ਹੇ ਪ੍ਰਭੂ! ਉਸ ਨੂੰ ਫਿਕਰ ਨਹੀਂ ਹੁੰਦਾ। ਜਾ ਕਉ ਦਇਆ ਤੁਮਾਰੀ ਹੋਈ ਸੇ ਸਾਹ ਭਲੇ ਭਗਵੰਤਾ ॥੩॥ ਜਿਸ ਉਤੇ ਤੂੰ ਆਪਣੀ ਰਹਿਮਤ ਧਾਰਦਾ ਹੈ, ਉਹ ਹੀ ਸ੍ਰੇਸ਼ਟ ਅਤੇ ਭਾਗਾਂਵਾਲਾ ਸ਼ਾਹੂਕਾਰ ਹੈ। ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ ਪਾਇਆ ॥ ਜਦੋਂ ਦਾ ਮੈਂ ਤੇਰਾ ਦੀਦਾਰ ਕੀਤਾ ਹੈ; ਵਹਿਮ, ਸੰਸਾਰੀ ਲਗਨਾ ਅਤੇ ਛਲ-ਫ਼ਰੇਬ ਸਾਰੇ ਦੂਰ ਹੋ ਗਏ ਹਨ। ਵਰਤਣਿ ਨਾਮੁ ਨਾਨਕ ਸਚੁ ਕੀਨਾ ਹਰਿ ਨਾਮੇ ਰੰਗਿ ਸਮਾਇਆ ॥੪॥੧॥੪੦॥ ਨਾਨਾਕ ਕੇਵਲ ਸਚੇ ਨਾਮ ਦਾ ਹੀ ਕਾਰ-ਵਿਹਾਰ ਕਰਦਾ ਹੈ ਅਤੇ ਉਹ ਵਾਹਿਗੁਰੂ ਦੀ ਨਾਮ ਦੀ ਪ੍ਰੀਤ ਅੰਦਰ ਹੀ ਲੀਨ ਹੈ। ਆਸਾ ਮਹਲਾ ੫ ॥ ਆਸਾ, ਪੰਜਵੀਂ ਪਾਤਸ਼ਾਹੀ। ਜਨਮ ਜਨਮ ਕੀ ਮਲੁ ਧੋਵੈ ਪਰਾਈ ਆਪਣਾ ਕੀਤਾ ਪਾਵੈ ॥ ਨਿਦਕ ਹੋਰਨਾਂ ਦੀ ਅਨੇਕਾਂ ਜਨਮਾਂ ਦੀ ਗਿਲਾਜ਼ਤ ਧੋਂਦਾ ਹੈ ਅਤੇ ਆਪਣੇ ਨਿੱਜ ਦੇ ਕਰਮਾਂ ਦਾ ਫਲ ਭੁਗਤਦਾ ਹੈ। ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥੧॥ ਏਥੇ ਉਸ ਨੂੰ ਆਰਾਮ ਨਹੀਂ ਅਤੇ ਨਾਂ ਹੀ ਉਸ ਨੂੰ ਰਬ ਦੇ ਦਰਬਾਰ ਅੰਦਰ ਟਿਕਾਣਾ ਮਿਲਦਾ ਹੈ। ਉਸ ਨੂੰ ਮੌਤ ਦੇ ਸ਼ਹਿਰ ਵਿੱਚ ਤਕਲਫ਼ਿ ਦਿੱਤੀ ਜਾਂਦੀ ਹੈ। ਨਿੰਦਕਿ ਅਹਿਲਾ ਜਨਮੁ ਗਵਾਇਆ ॥ ਬਦਖੋਈ ਕਰਨ ਵਾਲਾ ਆਪਣਾ ਜੀਵਨ ਵਿਅਰਥ ਗੁਆ ਲੈਂਦਾ ਹੈ। ਪਹੁਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥੧॥ ਰਹਾਉ ॥ ਉਹ ਕਿਸੇ ਗਲ ਵਿੱਚ ਭੀ ਕਾਮਯਾਬ ਨਹੀਂ ਹੋ ਸਕਦਾ ਅਤੇ ਏਦੂੰ ਮਗਰੋਂ ਉਸ ਨੂੰ ਕੋਈ ਥਾਂ ਨਹੀਂ ਮਿਲਦੀ। ਠਹਿਰਾਉ। ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥ ਐਹੋ ਜੇਹੀ ਹੈ ਕਿਸਮਤ ਬਦਬਖਤ ਬਦਖੋਈ ਕਰਨ ਵਾਲੇ ਦੀ। ਉਹ ਗਰੀਬ ਜੀਵ ਕੀ ਕਰ ਸਕਦਾ ਹੈ? ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥੨॥ ਉਹ ਉਥੇ ਤਬਾਹ ਹੋਇਆ ਹੈ, ਜਿਥੇ ਉਸਦੀ ਕੋਈ ਰੱਖਿਆ ਨਹੀਂ ਕਰ ਸਕਦਾ। ਉਹ ਕਿਸ ਦੇ ਮੂਹਰੇ ਫਰਿਆਦ ਕਰੇ? copyright GurbaniShare.com all right reserved. Email |