ਪੀੜ ਗਈ ਫਿਰਿ ਨਹੀ ਦੁਹੇਲੀ ॥੧॥ ਰਹਾਉ ॥
ਉਹ ਤਕਲੀਫ ਨਹੀਂ ਪਾਉਂਦੀ ਅਤੇ ਮੁੜ ਕੇ ਦੁਖਾਂਤ੍ਰ ਨਹੀਂ ਹੁੰਦੀ। ਠਹਿਰਾਉ। ਕਰਿ ਕਿਰਪਾ ਚਰਨ ਸੰਗਿ ਮੇਲੀ ॥ ਆਪਣੀ ਮਿਹਰ ਧਾਰ ਕੇ, ਪ੍ਰਭੂ ਉਸ ਨੂੰ ਆਪਣੇ ਪੈਰਾਂ ਨਾਲ ਜੋੜ ਲੈਂਦਾ ਹੈ, ਸੂਖ ਸਹਜ ਆਨੰਦ ਸੁਹੇਲੀ ॥੧॥ ਅਤੇ ਉਹ ਬੈਕੁੰਠੀ ਆਰਾਮ ਤੇ ਖੁਸ਼ੀ ਹਾਂਸਲ ਕਰ ਲੈਂਦੀ ਹੈ ਅਤੇ ਹਮੇਸ਼ਾਂ ਲਈ ਸੁਖੀ ਹੁੰਦੀ ਹੈ। ਸਾਧਸੰਗਿ ਗੁਣ ਗਾਇ ਅਤੋਲੀ ॥ ਸਤਿਸੰਗਤ ਦੇ ਅੰਦਰ ਉਹ ਪ੍ਰਭੂ ਦਾ ਜੱਸ ਗਾਇਨ ਕਰਕੇ ਅਜੋਖ ਹੋ ਜਾਂਦੀ ਹੈ। ਹਰਿ ਸਿਮਰਤ ਨਾਨਕ ਭਈ ਅਮੋਲੀ ॥੨॥੩੫॥ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਹੇ ਨਾਨਕ। ਉਹ ਅਮੋਲਕ ਹੋ ਜਾਂਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ ॥ ਜਨਾਹਕਾਰੀ, ਗੁੱਸਾ ਧਨ-ਦੌਲਤ ਦਾ ਹੰਕਾਰ ਅਤੇ ਈਰਖਾ, ਇਹ ਸਾਰੇ ਮੈਂ ਜੂਏ ਦੀ ਖੇਡ ਵਿੱਚ ਹਾਰ ਦਿਤੇ ਹਨ। ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ॥੧॥ ਪਵਿੱਤ੍ਰਤਾ, ਸੰਤੁਸ਼ਟਤਾ, ਰਹਿਮ, ਈਮਾਨ ਅਤੇ ਸੱਚਾਈ, ਇਨ੍ਹਾਂ ਨੂੰ ਮੈਂ ਆਪਣੇ ਘਰ ਵਿੱਚ ਵਾੜ ਲਿਆ ਹੈ। ਜਨਮ ਮਰਨ ਚੂਕੇ ਸਭਿ ਭਾਰੇ ॥ ਇਸ ਲਈ ਮੇਰੀ ਪੈਦਾਇਸ਼ ਅਤੇ ਮੌਤ ਦਾ ਸਮੂਹ ਬੋਝ ਉਤੱਰ ਗਿਆ ਹੈ। ਮਿਲਤ ਸੰਗਿ ਭਇਓ ਮਨੁ ਨਿਰਮਲੁ ਗੁਰਿ ਪੂਰੈ ਲੈ ਖਿਨ ਮਹਿ ਤਾਰੇ ॥੧॥ ਰਹਾਉ ॥ ਸਤਿ ਸੰਗਤ ਨਾਲ ਜੁੜ ਕੇ ਮੇਰੀ ਆਤਮਾ ਪਵਿੱਤਰ ਹੋ ਗਈ ਹੈ। ਪੂਰਨ ਗੁਰਾਂ ਨੇ ਇਕ ਮੁਹਤ ਅੰਦਰ ਮੇਰਾ ਪਾਰ ਉਤਾਰਾ ਕਰ ਦਿੱਤਾ ਹੈ। ਠਹਿਰਾਉ। ਸਭ ਕੀ ਰੇਨੁ ਹੋਇ ਰਹੈ ਮਨੂਆ ਸਗਲੇ ਦੀਸਹਿ ਮੀਤ ਪਿਆਰੇ ॥ ਮੇਰਾ ਮਨ ਸਾਰਿਆਂ ਦੀ ਧੂੜ ਹੋ ਗਿਆ ਹੈ। ਮੈਨੂੰ ਹਰ ਕੋਈ ਆਪਣਾ ਮਿੱਠੜਾ ਮਿਤ੍ਰ ਦਿੱਸਦਾ ਹੈ। ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮ੍ਹ੍ਹਾਰੇ ॥੨॥ ਸਾਰਿਆਂ ਅੰਦਰ ਮੈਡਾ ਮਾਲਕ ਰਮਿਆ ਹੋਇਆ ਹੈ। ਉਹ ਸਮੂਹ ਜੀਵਾਂ ਨੂੰ ਦਾਤਾ ਦਿੰਦਾ ਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ। ਏਕੋ ਏਕੁ ਆਪਿ ਇਕੁ ਏਕੈ ਏਕੈ ਹੈ ਸਗਲਾ ਪਾਸਾਰੇ ॥ ਉਹ ਕੱਲਮਕੱਲਾ ਹੀ ਹੈ, ਉਹ ਕੇਵਲ ਇਕ ਹੀ ਹੈ। ਇਕ ਤੋਂ ਹੀ ਸਾਰੀ ਰਚਨਾ ਹੈ। ਜਪਿ ਜਪਿ ਹੋਏ ਸਗਲ ਸਾਧ ਜਨ ਏਕੁ ਨਾਮੁ ਧਿਆਇ ਬਹੁਤੁ ਉਧਾਰੇ ॥੩॥ ਸੁਆਮੀ ਨੂੰ ਸਿਮਰ, ਸਿਮਰ ਕੇ, ਸਾਰੇ ਪਵਿੱਤ੍ਰ ਪੁਰਸ਼ ਹੋ ਗਏ ਹਨ। ਇਕ ਨਾਮ ਦਾ ਆਰਾਧਨ ਕਰਨ ਦੁਆਰਾ ਘਣੇਰੇ ਪਾਰ ਉਤਰ ਗਏ ਹਨ। ਗਹਿਰ ਗੰਭੀਰ ਬਿਅੰਤ ਗੁਸਾਈ ਅੰਤੁ ਨਹੀ ਕਿਛੁ ਪਾਰਾਵਾਰੇ ॥ ਆਲਮ ਦਾ ਸੁਆਮੀ ਡੂੰਘਾ, ਅਗਾਧ ਅਤੇ ਬੇਅੰਦਾਜ਼ ਹੈ। ਉਸ ਦੇ ਇਸ ਅਤੇ ਉਸ ਕਿਨਾਰੇ ਦਾ ਕੋਈ ਓੜਕ ਨਹੀਂ। ਤੁਮ੍ਹ੍ਹਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ ॥੪॥੩੬॥ ਤੇਰੀ ਦਇਆ ਦੁਆਰਾ, ਹੇ ਸੁਆਮੀ! ਨਾਨਕ ਤੇਰੀ ਉਪਮਾ ਗਾਇਨ ਕਰਦਾ ਹੈ। ਤੇਰਾ ਸਿਮਰਨ ਅਤੇ ਆਰਾਧਨ ਕਰਕੇ ਉਹ ਤੈਨੂੰ ਪ੍ਰਣਾਮ ਕਰਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਤੂ ਬਿਅੰਤੁ ਅਵਿਗਤੁ ਅਗੋਚਰੁ ਇਹੁ ਸਭੁ ਤੇਰਾ ਆਕਾਰੁ ॥ ਤੂੰ ਹੇ ਸੁਆਮੀ, ਅਨੰਤ, ਅਮਰ ਅਤੇ ਅਗਾਧ ਹੈ। ਇਹ ਸਾਰੀ ਤੇਰੀ ਰਚਨਾ ਹੈ। ਕਿਆ ਹਮ ਜੰਤ ਕਰਹ ਚਤੁਰਾਈ ਜਾਂ ਸਭੁ ਕਿਛੁ ਤੁਝੈ ਮਝਾਰਿ ॥੧॥ ਅਸੀਂ ਪ੍ਰਾਣੀ ਕੀ ਚਲਾਕੀ ਕਰ ਸਕਦੇ ਹਾਂ, ਜਦ ਸਾਰਾ ਕੁਝ ਤੇਰੇ ਵਿੱਚ ਹੀ ਹੈ? ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ ॥ ਜਗਤ ਖੇਡ ਦੇ ਟਿਕਾਉਣਕਾਰ, ਮੈਡੇ ਸੱਚੇ ਗੁਰੂ ਜੀ ਆਪਣੇ ਬੱਚੇ ਦੀ ਰੱਖਿਆ ਕਰ। ਦੇਹੁ ਸੁਮਤਿ ਸਦਾ ਗੁਣ ਗਾਵਾ ਮੇਰੇ ਠਾਕੁਰ ਅਗਮ ਅਪਾਰ ॥੧॥ ਰਹਾਉ ॥ ਹਮੇਸ਼ਾਂ ਲਈ ਤੇਰਾ ਜੱਸ ਆਲਾਪਣ ਦੀ ਮੈਨੂੰ ਚੰਗੀ ਅਕਲ ਪਰਦਾਨ ਕਰ, ਹੇ ਪਹੁੰਚ ਤੋਂ ਪਰ੍ਹੇ ਅਤੇ ਹੱਦਬੰਨਾ-ਰਹਿਤ ਸੁਆਮੀ! ਠਹਿਰਾਉ। ਜੈਸੇ ਜਨਨਿ ਜਠਰ ਮਹਿ ਪ੍ਰਾਨੀ ਓਹੁ ਰਹਤਾ ਨਾਮ ਅਧਾਰਿ ॥ ਜਿਸ ਤਰ੍ਹਾਂ ਜੀਵ ਆਪਣੀ ਮਾਤਾ ਦੀ ਬੱਚੇਦਾਨੀ ਵਿੱਚ ਹੁੰਦਾ ਹੈ; ਉਥੇ ਉਹ ਨਾਮ ਦੇ ਆਸਰੇ ਬਚ ਨਿਕਲਦਾ ਹੈ, ਅਨਦੁ ਕਰੈ ਸਾਸਿ ਸਾਸਿ ਸਮ੍ਹ੍ਹਾਰੈ ਨਾ ਪੋਹੈ ਅਗਨਾਰਿ ॥੨॥ ਅਤੇ ਉਹ ਮੌਜਾਂ ਕਰਦਾ ਹੈ, ਹਰ ਸਾਹ ਨਾਲ ਹਰੀ ਨੂੰ ਯਾਦ ਕਰਦਾ ਹੈ ਅਤੇ ਪੇਟ ਦੀ ਅੱਗ ਉਸ ਨੂੰ ਨਹੀਂ ਛੂੰਹਦੀ। ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤਿ ਨਿਵਾਰਿ ॥ ਹੋਰਨਾਂ ਦੀ ਦੌਲਤ, ਹੋਰਨਾਂ ਦੀ ਇਸਤਰੀ ਅਤੇ ਹੋਰਨਾਂ ਦੀ ਬਦਖੋਈ, ਤੂੰ ਇਨ੍ਹਾਂ ਦੀ ਮੁਹੱਬਤ ਨੂੰ ਛੱਡ ਦੇ। ਚਰਨ ਕਮਲ ਸੇਵੀ ਰਿਦ ਅੰਤਰਿ ਗੁਰ ਪੂਰੇ ਕੈ ਆਧਾਰਿ ॥੩॥ ਪੂਰਨ ਗੁਰਾਂ ਦਾ ਆਸਰਾ ਲੈ ਕੇ ਤੂੰ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਕੰਵਲ ਪੈਰਾਂ ਦੀ ਉਪਾਸ਼ਨਾ ਕਰ। ਗ੍ਰਿਹੁ ਮੰਦਰ ਮਹਲਾ ਜੋ ਦੀਸਹਿ ਨਾ ਕੋਈ ਸੰਗਾਰਿ ॥ ਘਰ, ਮਹਿਲ-ਮਾੜੀਆਂ ਅਤੇ ਰਾਜ-ਭਵਨ ਜੋ ਤੈਨੂੰ ਨਜ਼ਰ ਆਉਂਦੇ ਹਨ, ਇਨ੍ਹਾਂ ਵਿਚੋਂ ਕੋਈ ਭੀ ਤੇਰੇ ਨਾਲ ਨਹੀਂ ਜਾਣਾ। ਜਬ ਲਗੁ ਜੀਵਹਿ ਕਲੀ ਕਾਲ ਮਹਿ ਜਨ ਨਾਨਕ ਨਾਮੁ ਸਮ੍ਹ੍ਹਾਰਿ ॥੪॥੩੭॥ ਜਦ ਤਕ ਤੂੰ ਇਸ ਕਲਜੁਗ ਅੰਦਰ ਜੀਉਂਦਾ ਹੈ, ਹੇ ਨੌਕਰ ਨਾਨਕ! ਤੂੰ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ। ਆਸਾ ਘਰੁ ੩ ਮਹਲਾ ੫ ਆਸਾ ਪਾਤਸ਼ਾਹੀ ਪੰਜਵੀਂ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਰਾਜ ਮਿਲਕ ਜੋਬਨ ਗ੍ਰਿਹ ਸੋਭਾ ਰੂਪਵੰਤੁ ਜੋੁਆਨੀ ॥ ਸਲਤਨਤ, ਜਾਇਦਾਦ, ਯੁਵਾ ਅਵਸਥਾ, ਘਰ, ਨਾਮਵਰੀ ਅਤੇ ਸੁੰਦਰ ਜਵਾਨ ਉਮਰ। ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈ ਆਨੀ ॥ ਜ਼ਿਆਦਾ ਮਾਲ ਧਨ, ਹਾਥੀ, ਅਸਵ ਅਤੇ ਲੱਖਾਂ ਰੁਪਿਆਂ ਨਾਲ ਮੁੱਲ ਲਏ ਹੋਏ ਜਵਾਹਿਰਾਤ। ਆਗੈ ਦਰਗਹਿ ਕਾਮਿ ਨ ਆਵੈ ਛੋਡਿ ਚਲੈ ਅਭਿਮਾਨੀ ॥੧॥ ਏਦੂੰ ਮਗਰੋਂ ਦੇ ਦਰਬਾਰ ਅੰਦਰ ਇਹ ਕਿਸੇ ਕੰਮ ਨਹੀਂ ਆਉਣੇ। ਹੰਕਾਰੀ ਬੰਦਾ ਇਨ੍ਹਾਂ ਨੂੰ ਪਿੱਛੇ ਛੱਡ ਕੇ ਟੁਰ ਵੰਞੇਗਾ। ਕਾਹੇ ਏਕ ਬਿਨਾ ਚਿਤੁ ਲਾਈਐ ॥ ਕੇਵਲ ਇੱਕ ਸੁਆਮੀ ਦੇ ਬਗੈਰ, ਤੂੰ ਆਪਣਾ ਮਨ ਕਿਉਂ ਕਿਸੇ ਨਾਲ ਜੋੜਦਾ ਹੈਂ? ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥ ਖਲੋਦਿਆਂ, ਬਹਿੰਦਿਆਂ, ਸੌਦਿਆਂ, ਅਤੇ ਜਾਗਦਿਆਂ ਹਮੇਸ਼ਾਂ ਹਮੇਸ਼ਾਂ ਹੀ ਤੂੰ ਵਾਹਿਗੁਰੂ ਦਾ ਸਿਮਰਨ ਕਰ। ਠਹਿਰਾਉ। ਮਹਾ ਬਚਿਤ੍ਰ ਸੁੰਦਰ ਆਖਾੜੇ ਰਣ ਮਹਿ ਜਿਤੇ ਪਵਾੜੇ ॥ ਇਨਸਾਨ ਕੋਲ ਪਰਮ ਅਦਭੁਤ ਅਤੇ ਸੋਹਣੇ ਦੰਗਲ ਮੈਦਾਨ ਹੋਣ ਅਤੇ ਉਹ ਸਾਰੇ ਝਗੜੇ ਲੜਾਈ ਦੇ ਮੈਦਾਨ ਵਿੱਚ ਜਿੱਤ ਲੈਂਦਾ ਹੋਵੇ। copyright GurbaniShare.com all right reserved. Email |