ਆਸਾ ਮਹਲਾ ੫ ਦੁਪਦੇ ॥
ਆਸਾ ਪੰਜਵੀਂ ਪਾਤਸ਼ਾਹੀ। ਦੁਪਦੇ। ਭਈ ਪਰਾਪਤਿ ਮਾਨੁਖ ਦੇਹੁਰੀਆ ॥ ਇਹ ਮਨੁੱਖੀ ਦੇਹਿ ਤੇਰੇ ਹੱਥ ਲੱਗੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਸ੍ਰਿਸ਼ਟੀ ਦੇ ਸੁਆਮੀ ਨੂੰ ਮਿਲਣ ਦਾ ਏਹੀ ਤੇਰਾ ਮੌਕਾ ਹੈ। ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਹੋਰ ਕਾਰਜ ਤੇਰੇ ਕਿਸੇ ਕੰਮ ਨਹੀਂ ਆਉਂਦੇ। ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਤਿ ਸੰਗਤ ਅੰਦਰ ਜੁੜ ਕੇ ਸਿਰਫ ਨਾਮ ਦਾ ਸਿਮਰਨ ਕਰ। ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰਨ ਲਈ ਆਹਰ ਕਰ। ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥ ਦੁਨੀਆਂਦਾਰੀ ਦੀ ਮੁਹੱਬਤ ਅੰਦਰ ਮਨੁੱਖੀ ਜੀਵਨ ਵਿਅਰਥ ਬੀਤ ਰਿਹਾ ਹੈ। ਠਹਿਰਾਉ। ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਮੈਂ ਸਿਮਰਨ, ਕਰੜੀ ਘਾਲ, ਸਵੈ-ਰੋਕ ਥਾਮ ਅਤੇ ਈਮਾਨ ਦੀ ਕਮਾਈ ਨਹੀਂ ਕੀਤੀ। ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਮੈਂ ਸੰਤ ਦੀ ਟਹਿਲ ਨਹੀਂ ਕਮਾਈ ਅਤੇ ਵਾਹਿਗੁਰੂ ਪਾਤਸ਼ਾਹੀ ਦੀ ਸਿੰਆਣ ਨਹੀਂ ਕੀਤੀ। ਕਹੁ ਨਾਨਕ ਹਮ ਨੀਚ ਕਰੰਮਾ ॥ ਗੁਰੂ ਜੀ ਆਖਦੇ ਹਨ, ਅਧਮ ਹਨ ਮੇਰੇ ਅਮਲ। ਸਰਣਿ ਪਰੇ ਕੀ ਰਾਖਹੁ ਸਰਮਾ ॥੨॥੨੯॥ ਆਪਣੀ ਪਨਾਹ ਲੈਣ ਵਾਲੇ ਦੀ ਲੱਜਿਆ ਰੱਖ ਹੇ ਮੇਰੇ ਮਾਲਕ! ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਤੁਝ ਬਿਨੁ ਅਵਰੁ ਨਾਹੀ ਮੈ ਦੂਜਾ ਤੂੰ ਮੇਰੇ ਮਨ ਮਾਹੀ ॥ ਤੇਰੇ ਬਗੈਰ ਹੇ ਸਾਹਿਬ! ਮੇਰਾ ਹੋਰ ਦੂਸਰਾ ਕੋਈ ਨਹੀਂ। ਕੇਵਲ ਤੂੰ ਹੀ ਮੈਡੇ ਚਿੱਤ ਅੰਦਰ ਹੈ। ਤੂੰ ਸਾਜਨੁ ਸੰਗੀ ਪ੍ਰਭੁ ਮੇਰਾ ਕਾਹੇ ਜੀਅ ਡਰਾਹੀ ॥੧॥ ਤੂੰ ਹੇ ਸਾਹਿਬ! ਮੇਰਾ ਮਿੱਤਰ ਅਤੇ ਸਾਥੀ ਹੈਂ। ਮੇਰੀ ਆਤਮਾ ਕਿਉਂ ਭੈ-ਭੀਤ ਹੋਵੇ? ਤੁਮਰੀ ਓਟ ਤੁਮਾਰੀ ਆਸਾ ॥ ਤੂੰ ਮੇਰੀ ਪਨਾਹ ਹੈਂ ਅਤੇ ਤੂੰ ਹੀ ਮੇਰੀ ਊਮੀਦ। ਬੈਠਤ ਊਠਤ ਸੋਵਤ ਜਾਗਤ ਵਿਸਰੁ ਨਾਹੀ ਤੂੰ ਸਾਸ ਗਿਰਾਸਾ ॥੧॥ ਰਹਾਉ ॥ ਬਹਿੰਦਿਆਂ, ਖੜੋਦਿਆਂ, ਸੁੱਤਿਆਂ, ਜਾਗਦਿਆਂ, ਸਾਹ ਲੈਦਿਆਂ ਜਾਂ ਖਾਂਦਿਆਂ, ਮੈਂ ਤੈਨੂੰ ਨਾਂ ਭੁੱਲਾਂ ਹੇ ਸਾਹਿਬ! ਠਹਿਰਾਉ। ਰਾਖੁ ਰਾਖੁ ਸਰਣਿ ਪ੍ਰਭ ਅਪਨੀ ਅਗਨਿ ਸਾਗਰ ਵਿਕਰਾਲਾ ॥ ਮੇਰੀ ਰੱਖਿਆ ਕਰ, ਰੱਖਿਆ ਕਰ, ਹੇ ਸੁਆਮੀ! ਮੈਂ ਤੇਰੀ ਸ਼ਰਣਾਗਤਿ ਸੰਭਾਲੀ ਹੈ, ਭਿਆਨਕ ਹੈ ਅੱਗ ਦਾ ਸਮੁੰਦਰ। ਨਾਨਕ ਕੇ ਸੁਖਦਾਤੇ ਸਤਿਗੁਰ ਹਮ ਤੁਮਰੇ ਬਾਲ ਗੁਪਾਲਾ ॥੨॥੩੦॥ ਸੱਚੇ ਗੁਰੂ (ਵਾਹਿਗੁਰੂ) ਨਾਨਕ ਨੂੰ ਆਰਾਮ ਬਖਸ਼ਣਹਾਰ ਹਨ। ਮੈਂ ਤੇਰਾ ਬੱਚਾ ਹਾਂ, ਹੇ ਸ੍ਰਿਸ਼ਟੀ ਦੇ ਪਾਲਣ ਪੋਸਣਹਾਰ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਹਰਿ ਜਨ ਲੀਨੇ ਪ੍ਰਭੂ ਛਡਾਇ ॥ ਵਾਹਿਗੁਰੂ ਸੁਆਮੀ ਨੇ ਮੈਨੂੰ ਆਪਣੇ ਗੋਲੇ ਨੂੰ ਬਚਾ ਲਿਆ ਹੈ। ਪ੍ਰੀਤਮ ਸਿਉ ਮੇਰੋ ਮਨੁ ਮਾਨਿਆ ਤਾਪੁ ਮੁਆ ਬਿਖੁ ਖਾਇ ॥੧॥ ਰਹਾਉ ॥ ਮੇਰੀ ਜਿੰਦੜੀ ਪਿਆਰੇ ਨਾਲ ਮਿਲ ਗਈ ਹੈ ਅਤੇ ਮੇਰਾ ਬੁਖਾਰ ਜ਼ਹਿਰ ਖਾ ਕੇ ਮਰ ਗਿਆ ਹੈ। ਠਹਿਰਾਉ। ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ ਗਾਇ ॥ ਜਦ ਮੈਂ ਸੁਆਮੀ ਦੇ ਨਾਮ ਦਾ ਜੱਸ ਗਾਉਂਦਾ ਹਾਂ, ਮੈਨੂੰ ਸਰਦੀ ਅਤੇ ਗਰਮੀ ਨਹੀਂ ਪੋਹਦੀਆਂ। ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨ ਕਮਲ ਸਰਨਾਇ ॥੧॥ ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈਣ ਨਾਲ ਮਾਇਆ ਡਾਇਣ ਦਾ ਮੇਰੇ ਮਨ ਉਤੇ ਕੁਛ ਅਸਰ ਨਹੀਂ ਹੁੰਦਾ। ਸੰਤ ਪ੍ਰਸਾਦਿ ਭਏ ਕਿਰਪਾਲਾ ਹੋਏ ਆਪਿ ਸਹਾਇ ॥ ਸਾਧੂਆਂ ਦੀ ਦਇਆ ਦੁਆਰਾ, ਸੁਆਮੀ ਮੇਰੇ ਉਤੇ ਮਿਹਰਬਾਨ ਹੈ ਅਤੇ ਖੁਦ ਮੇਰਾ ਮਦਦਗਾਰ ਹੋ ਗਿਆ ਹੈ। ਗੁਨ ਨਿਧਾਨ ਨਿਤਿ ਗਾਵੈ ਨਾਨਕੁ ਸਹਸਾ ਦੁਖੁ ਮਿਟਾਇ ॥੨॥੩੧॥ ਨਾਨਕ ਸਦਾ ਹੀ ਖੂਬੀਆਂ ਦੇ ਖ਼ਜ਼ਾਨੇ, ਹਰੀ ਨੂੰ ਗਾਉਂਦਾ ਹੈ ਅਤੇ ਇਸ ਤਰ੍ਹਾਂ ਭਰਮ ਤੇ ਪੀੜ ਨੂੰ ਦੂਰ ਕਰ ਦਿੰਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਅਉਖਧੁ ਖਾਇਓ ਹਰਿ ਕੋ ਨਾਉ ॥ ਮੈਂ ਵਾਹਿਗੁਰੂ ਦੇ ਨਾਮ ਦੀ ਦਵਾਈ ਖਾਧੀ ਹੈ। ਸੁਖ ਪਾਏ ਦੁਖ ਬਿਨਸਿਆ ਥਾਉ ॥੧॥ ਮੈਂ ਆਰਾਮ ਪਾ ਲਿਆ ਹੈ ਅਤੇ ਮੇਰੀ ਤਕਲੀਫ ਦਾ ਅੱਡਾ ਚੁੱਕਿਆ ਗਿਆ ਹੈ। ਤਾਪੁ ਗਇਆ ਬਚਨਿ ਗੁਰ ਪੂਰੇ ॥ ਪੂਰਨ ਗੁਰਾਂ ਦੀ ਸਿਖਿਆ ਦੁਆਰਾ ਮੇਰੇ ਮਨ ਦਾ ਬੁਖਾਰ ਉਤਰ ਗਿਆ ਹੈ। ਅਨਦੁ ਭਇਆ ਸਭਿ ਮਿਟੇ ਵਿਸੂਰੇ ॥੧॥ ਰਹਾਉ ॥ ਮੈਂ ਖੁਸ਼ ਹੋ ਗਿਆ ਹਾਂ ਅਤੇ ਮੇਰੇ ਸਾਰੇ ਝੋਰੇ ਮਿੱਟ ਗਏ ਹਨ। ਠਹਿਰਾਉ। ਜੀਅ ਜੰਤ ਸਗਲ ਸੁਖੁ ਪਾਇਆ ॥ ਸਾਰੇ ਪ੍ਰਾਣਧਾਰੀ ਆਰਾਮ ਪਾਉਂਦੇ ਹਨ, ਪਾਰਬ੍ਰਹਮੁ ਨਾਨਕ ਮਨਿ ਧਿਆਇਆ ॥੨॥੩੨॥ ਆਪਣੇ ਚਿੱਤ ਅੰਦਰ ਸ਼੍ਰੋਮਣੀ ਸਾਹਿਬ ਦਾ ਸਿਮਰਨ ਕਰਨ ਦੁਅਰਾ, ਹੇ ਨਾਨਕ! ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਬਾਂਛਤ ਨਾਹੀ ਸੁ ਬੇਲਾ ਆਈ ॥ (ਦੁੱਖ ਤੇ ਮੌਤ ਦਾ) ਉਹ ਸਮਾਂ, ਜਿਸ ਨੂੰ ਬੰਦਾ ਚਾਹੁੰਦਾ ਨਹੀਂ, ਆ ਪੁੱਜਦਾ ਹੈ। ਬਿਨੁ ਹੁਕਮੈ ਕਿਉ ਬੁਝੈ ਬੁਝਾਈ ॥੧॥ ਵਾਹਿਗੁਰੂ ਦੇ ਫੁਰਮਾਨ ਬਗੈਰ ਬੰਦਾ ਕਿਸ ਤਰ੍ਹਾਂ ਸਮਝ ਸਕਦਾ ਹੈ, ਭਾਵੇਂ ਉਸ ਨੂੰ ਕਿੰਨਾ ਬਹੁਤਾ ਪਿਆ ਸਮਝਾਈਏ। ਠੰਢੀ ਤਾਤੀ ਮਿਟੀ ਖਾਈ ॥ ਸਰੀਰ ਨੂੰ ਪਾਣੀ, ਅੱਗ ਜਾਂ ਮਿੱਟੀ ਖਾ ਜਾਂਦੀ ਹੈ। ਓਹੁ ਨ ਬਾਲਾ ਬੂਢਾ ਭਾਈ ॥੧॥ ਰਹਾਉ ॥ ਪ੍ਰੰਤੂ ਉਹ ਆਤਮਾ ਨਾਂ ਜਵਾਨ ਹੈ ਨਾਂ ਹੀ ਬਿਰਧ, ਹੇ ਮੇਰੇ ਵੀਰ! ਠਹਿਰਾਉ। ਨਾਨਕ ਦਾਸ ਸਾਧ ਸਰਣਾਈ ॥ ਨਫਰ ਨਾਨਕ ਨੇ ਸੰਤਾਂ ਦੀ ਸ਼ਰਣਾਗਤ ਸੰਭਾਲੀ ਹੈ। ਗੁਰ ਪ੍ਰਸਾਦਿ ਭਉ ਪਾਰਿ ਪਰਾਈ ॥੨॥੩੩॥ ਗੁਰਾਂ ਦੀ ਮਿਹਰ ਸਦਕਾ ਉਸ ਨੇ ਮੌਤ ਦਾ ਡਰ ਦੂਰ ਕਰ ਛੱਡਿਆ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਸਦਾ ਸਦਾ ਆਤਮ ਪਰਗਾਸੁ ॥ ਮਨੁਸ਼ ਦੀ ਆਤਮਾਂ ਹਮੇਸ਼ਾਂ ਤੇ ਸਦੀਵ ਲਈ ਰੌਸ਼ਨ ਹੋ ਜਾਂਦੀ ਹੈ, ਸਾਧਸੰਗਤਿ ਹਰਿ ਚਰਣ ਨਿਵਾਸੁ ॥੧॥ ਸਤਿ ਸੰਗਤ ਨਾਲ ਜੁੜਨ ਦੁਆਰਾ ਅਤੇ ਉਹ ਵਾਹਿਗੁਰੂ ਦੇ ਪੈਰਾਂ ਵਿੱਚ ਵਸੇਬਾ ਪਾ ਲੈਂਦਾ ਹੈ। ਰਾਮ ਨਾਮ ਨਿਤਿ ਜਪਿ ਮਨ ਮੇਰੇ ॥ ਹੇ ਮੇਰੀ ਜਿੰਦੜੀਏ! ਤੂੰ ਨਿਤਾਪ੍ਰਤੀ ਸਰਬ-ਵਿਆਪਕ ਸੁਆਮੀ ਦੇ ਨਾਮ ਦਾ ਉਚਾਰਨ ਕਰ। ਸੀਤਲ ਸਾਂਤਿ ਸਦਾ ਸੁਖ ਪਾਵਹਿ ਕਿਲਵਿਖ ਜਾਹਿ ਸਭੇ ਮਨ ਤੇਰੇ ॥੧॥ ਰਹਾਉ ॥ ਮੇਰੀ ਜਿੰਦੜੀਏ, ਇਸ ਤਰ੍ਹਾਂ ਤੂੰ ਹਮੇਸ਼ਾਂ ਠੰਢਕ, ਧੀਰਜ ਅਤੇ ਆਰਾਮ ਨੂੰ ਪ੍ਰਾਪਤ ਹੋਵੇਗੀਂ ਅਤੇ ਤੇਰੇ ਸਾਰੇ ਪਾਪ ਦੂਰ ਹੋ ਜਾਣਗੇ। ਠਹਿਰਾਉ। ਕਹੁ ਨਾਨਕ ਜਾ ਕੇ ਪੂਰਨ ਕਰਮ ॥ ਗੁਰੂ ਜੀ ਆਖਦੇ ਹਨ, ਜਿਸ ਦੀ ਮੁਕੰਮਲ ਚੰਗੀ ਕਿਸਮਤ ਹੈ, ਸਤਿਗੁਰ ਭੇਟੇ ਪੂਰਨ ਪਾਰਬ੍ਰਹਮ ॥੨॥੩੪॥ ਉਹ ਸੱਚੇ ਗੁਰਾਂ ਨੂੰ ਮਿਲ ਕੇ ਸ਼੍ਰੋਮਣੀ ਸਾਹਿਬ ਨੂੰ ਪਾ ਲੈਂਦਾ ਹੈ। ਦੂਜੇ ਘਰ ਕੇ ਚਉਤੀਸ ॥ ਦੂਜੇ ਘਰ ਦੇ ਚੌਤੀ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਜਾ ਕਾ ਹਰਿ ਸੁਆਮੀ ਪ੍ਰਭੁ ਬੇਲੀ ॥ ਜਿਸ ਦਾ ਸੁਆਮੀ ਮਾਲਕ ਵਾਹਿਗੁਰੂ ਦੋਸਤ ਹੈ, copyright GurbaniShare.com all right reserved. Email |