ਸੋ ਨਾਮੁ ਜਪੈ ਜੋ ਜਨੁ ਤੁਧੁ ਭਾਵੈ ॥੧॥ ਰਹਾਉ ॥
ਕੇਵਲ ਓਹੀ ਨਾਮ ਦਾ ਉਚਾਰਨ ਕਰਦਾ ਹੈ ਜਿਹੜਾ ਤੈਨੂੰ ਚੰਗਾ ਲੱਗਦਾ ਹੈ। ਠਹਿਰਾਉ। ਤਨੁ ਮਨੁ ਸੀਤਲੁ ਜਪਿ ਨਾਮੁ ਤੇਰਾ ॥ ਤੇਰੇ ਨਾਮ ਦਾ ਆਰਾਧਨ ਕਰਨ ਦੁਆਰਾ ਮੇਰੀ ਦੇਹਿ ਅਤੇ ਆਤਮਾ ਠੰਢੇ ਹੋ ਗਏ ਹਨ। ਹਰਿ ਹਰਿ ਜਪਤ ਢਹੈ ਦੁਖ ਡੇਰਾ ॥੨॥ ਵਾਹਿਗੁਰੂ ਸੁਆਮੀ ਦਾ ਚਿੰਤਨ ਕਰਨ ਦੁਆਰਾ ਦੁੱਖ ਤਕਲੀਫ ਦਾ ਅੱਡਾ ਚੁੱਕਿਆ ਜਾਂਦਾ ਹੈ। ਹੁਕਮੁ ਬੂਝੈ ਸੋਈ ਪਰਵਾਨੁ ॥ ਜੋ ਰੱਬ ਦੀ ਰਜ਼ਾ ਨੂੰ ਸਮਝਦਾ ਹੈ, ਉਹ ਕਬੂਲ ਪੈ ਜਾਂਦਾ ਹੈ। ਸਾਚੁ ਸਬਦੁ ਜਾ ਕਾ ਨੀਸਾਨੁ ॥੩॥ ਸੱਚਾ ਨਾਮ (ਐਸੇ ਪੁਰਸ਼ ਦੀ) ਨਿਸ਼ਾਨੀ ਹੈ। ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥ ਪੂਰਨ ਗੁਰਾਂ ਨੇ ਮੇਰੇ ਅੰਦਰ ਪ੍ਰਭੂ ਦਾ ਦਾ ਨਾਮ ਪੱਕਾ ਕੀਤਾ ਹੈ। ਭਨਤਿ ਨਾਨਕੁ ਮੇਰੈ ਮਨਿ ਸੁਖੁ ਪਾਇਆ ॥੪॥੮॥੫੯॥ ਗੁਰੂ ਜੀ ਆਖਦੇ ਹਨ, ਮੇਰੇ ਚਿੱਤ ਨੂੰ ਅਨੰਦ ਪਰਾਪਤ ਹੋਇਆ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਜਹਾ ਪਠਾਵਹੁ ਤਹ ਤਹ ਜਾਈ ॥ ਜਿੱਥੇ ਕਿਤੇ ਤੂੰ ਮੈਨੂੰ ਭੇਜਦਾ ਹੈਂ, ਉਥੇ ਹੀ ਮੈਂ ਜਾਂਦਾ ਹਾਂ। ਜੋ ਤੁਮ ਦੇਹੁ ਸੋਈ ਸੁਖੁ ਪਾਈ ॥੧॥ ਜਿਹੜਾ ਕੁਝ ਤੂੰ ਮੈਨੂੰ ਦਿੰਦਾ ਹੈ, ਉਸੇ ਵਿੱਚ ਹੀ ਮੈਂ ਆਰਾਮ ਪਾਉਂਦਾ ਹਾਂ। ਸਦਾ ਚੇਰੇ ਗੋਵਿੰਦ ਗੋਸਾਈ ॥ ਮੈਂ ਸੰਸਾਰ ਦੇ ਰੱਖਿਅਕ ਅਤੇ ਸੁਆਮੀ ਦਾ ਹਮੇਸ਼ਾਂ ਹੀ ਗੋਲਾ ਹਾਂ। ਤੁਮ੍ਹ੍ਹਰੀ ਕ੍ਰਿਪਾ ਤੇ ਤ੍ਰਿਪਤਿ ਅਘਾਈ ॥੧॥ ਰਹਾਉ ॥ ਤੇਰੀ ਦਇਆ ਦੁਆਰਾ, ਮੈਂ ਰੱਜਿਆ, ਪੁੱਜਿਆਂ ਰਹਿੰਦਾ ਹਾਂ। ਠਹਿਰਾਉ। ਤੁਮਰਾ ਦੀਆ ਪੈਨ੍ਹ੍ਹਉ ਖਾਈ ॥ ਜੋ ਕੁਛ ਤੂੰ ਮੈਨੂੰ ਦਿੰਦਾ ਹੈ ਓਹੀ ਮੈਂ ਪਹਿਨਦਾ ਅਤੇ ਖਾਂਦਾ ਹਾਂ। ਤਉ ਪ੍ਰਸਾਦਿ ਪ੍ਰਭ ਸੁਖੀ ਵਲਾਈ ॥੨॥ ਤੇਰੀ ਮਿਹਰ ਸਦਕਾ ਮੈਂ ਆਪਣੀ ਉਮਰ ਸੁਖ ਆਰਾਮ ਨਾਲ ਗੁਜਾਰਦਾ ਹਾਂ। ਮਨ ਤਨ ਅੰਤਰਿ ਤੁਝੈ ਧਿਆਈ ॥ ਆਪਣੇ ਚਿੱਤ ਅਤੇ ਸਰੀਰ ਅੰਦਰ ਮੈਂ ਤੈਨੂੰ ਯਾਦ ਕਰਦਾ ਹਾਂ। ਤੁਮ੍ਹ੍ਹਰੈ ਲਵੈ ਨ ਕੋਊ ਲਾਈ ॥੩॥ ਮੈਂ ਤੇਰੇ ਬਰਾਬਰ ਕਿਸੇ ਨੂੰ ਨਹੀਂ ਜਾਣਦਾ। ਕਹੁ ਨਾਨਕ ਨਿਤ ਇਵੈ ਧਿਆਈ ॥ ਗੁਰੂ ਜੀ ਆਖਦੇ ਹਨ, ਮੈਂ ਹਮੇਸ਼ਾਂ ਹੀ ਇਸ ਤਰ੍ਹਾਂ ਤੇਰੇ ਸਿਮਰਨ ਕਰਦਾ ਹਾਂ। ਗਤਿ ਹੋਵੈ ਸੰਤਹ ਲਗਿ ਪਾਈ ॥੪॥੯॥੬੦॥ ਸਾਧੂਆਂ ਦੇ ਪੈਰਾਂ ਨਾਲ ਚਿਮੜਨ ਦੁਆਰਾ ਪ੍ਰਾਣੀ ਬੰਦ ਖਲਾਸ ਹੋ ਜਾਂਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਊਠਤ ਬੈਠਤ ਸੋਵਤ ਧਿਆਈਐ ॥ ਖਲੋਦਿਆਂ, ਬਹਿੰਦਿਆਂ, ਜਾਂ ਸੌਦਿਆਂ ਤੂੰ ਸੁਆਮੀ ਦਾ ਸਿਮਰਨ ਕਰ। ਮਾਰਗਿ ਚਲਤ ਹਰੇ ਹਰਿ ਗਾਈਐ ॥੧॥ ਰਸਤੇ ਚਲਦਿਆਂ ਹੋਇਆ ਤੂੰ ਪ੍ਰਭੂ ਪਰਮੇਸ਼ਰ ਦਾ ਜੱਸ ਗਾਇਨ ਕਰ। ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥ ਆਪਣਿਆਂ ਕੰਨਾਂ ਨਾਲ, ਅੰਮ੍ਰਿਤਮਈ ਈਸ਼ਵਰੀ ਵਾਰਤਾ ਸੁਣ। ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥੧॥ ਰਹਾਉ ॥ ਜਿਸ ਨੂੰ ਸੁਣਨ ਦੁਆਰਾ ਤੇਰਾ ਦਿਲ ਪ੍ਰਸੰਨ ਹੋਵੇਗਾ ਅਤੇ ਸਾਰੀਆਂ ਤਕਲੀਫਾਂ ਅਤੇ ਬੀਮਾਰੀਆਂ ਤੇਰੇ ਚਿੱਤ ਤੋਂ ਦੂਰ ਹੋ ਜਾਣਗੀਆਂ। ਠਹਿਰਾਉ। ਕਾਰਜਿ ਕਾਮਿ ਬਾਟ ਘਾਟ ਜਪੀਜੈ ॥ ਕੰਮ ਕਾਜ ਅੰਦਰ ਰੁਝਿਆ, ਰਸਤੇ ਅਤੇ ਪੱਤਣ ਉਤੇ ਤੂੰ ਸੁਆਮੀ ਦਾ ਸਿਮਰਨ ਕਰ। ਗੁਰ ਪ੍ਰਸਾਦਿ ਹਰਿ ਅੰਮ੍ਰਿਤੁ ਪੀਜੈ ॥੨॥ ਗੁਰਾਂ ਦੀ ਦਇਆ ਦੁਆਰਾ ਤੂੰ ਰੱਬ ਦਾ ਸੁਧਾਰਸ ਪਾਨ ਕਰ। ਦਿਨਸੁ ਰੈਨਿ ਹਰਿ ਕੀਰਤਨੁ ਗਾਈਐ ॥ ਜਿਹੜਾ ਆਦਮੀ ਦਿਹੁੰ ਰਾਤ ਹਰੀ ਦਾ ਜੱਸ ਗਾਇਨ ਕਰਦਾ ਹੈ, ਸੋ ਜਨੁ ਜਮ ਕੀ ਵਾਟ ਨ ਪਾਈਐ ॥੩॥ ਉਹ ਮੌਤ ਦੇ ਦੂਤ ਦੇ ਰਾਹ ਨਹੀਂ ਪੈਂਦਾ। ਆਠ ਪਹਰ ਜਿਸੁ ਵਿਸਰਹਿ ਨਾਹੀ ॥ ਜੋ ਅੱਠੇ ਪਹਿਰ ਵਾਹਿਗੁਰੂ ਨੂੰ ਨਹੀਂ ਭੁਲਾਉਂਦਾ, ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥੪॥੧੦॥੬੧॥ ਉਸ ਦੇ ਪੈਰਾਂ ਤੇ ਡਿੱਗ ਪੈਣ ਦੁਆਰਾ ਹੇ ਨਾਨਕ! ਮੁਕਤੀ ਪਰਾਪਤ ਹੋ ਜਾਂਦੀ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਜਾ ਕੈ ਸਿਮਰਨਿ ਸੂਖ ਨਿਵਾਸੁ ॥ ਜਿਸ ਦੀ ਬੰਦਗੀ ਕਰਨ ਦੁਆਰਾ ਬੰਦਾ ਆਰਾਮ ਅੰਦਰ ਵੱਸਦਾ ਹੈ, ਭਈ ਕਲਿਆਣ ਦੁਖ ਹੋਵਤ ਨਾਸੁ ॥੧॥ ਮੋਖਸ਼ ਪਾ ਲੈਂਦਾ ਹੈ ਅਤੇ ਉਸ ਦੀ ਪੀੜ ਮਿਟ ਜਾਂਦੀ ਹੈ। ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ ॥ ਸਾਈਂ ਦਾ ਜੱਸ ਗਾਇਨ ਕਰ ਅਤੇ ਮੌਜਾਂ ਮਾਣ। ਸਤਿਗੁਰੁ ਅਪਨਾ ਸਦ ਸਦਾ ਮਨਾਵਹੁ ॥੧॥ ਰਹਾਉ ॥ ਹਮੇਸ਼ਾਂ ਹਮੇਸ਼ਾਂ ਤੂੰ ਆਪਣੇ ਸੱਚੇ ਗੁਰਾਂ ਨੂੰ ਪਰਸੰਨ ਕਰ। ਠਹਿਰਾਉ। ਸਤਿਗੁਰ ਕਾ ਸਚੁ ਸਬਦੁ ਕਮਾਵਹੁ ॥ ਸੱਚੇ ਗੁਰਾਂ ਦੀ ਸੱਚੀ ਗੁਰਬਾਣੀ ਉਤੇ ਤੂੰ ਅਮਲ ਕਰ। ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ ॥੨॥ ਆਪਣੇ ਧਾਮ ਵਿੱਚ ਬੈਠ ਅਤੇ ਆਪਣੇ ਸਦੀਵੀ ਸਥਿਰ ਸੁਆਮੀ ਨੂੰ ਪਰਾਪਤ ਹੋ। ਪਰ ਕਾ ਬੁਰਾ ਨ ਰਾਖਹੁ ਚੀਤ ॥ ਆਪਣੇ ਚਿੱਤ ਅੰਦਰ ਹੋਰਨਾਂ ਦਾ ਮੰਦਾ ਨਾਂ ਚਿਤਵ, ਤੁਮ ਕਉ ਦੁਖੁ ਨਹੀ ਭਾਈ ਮੀਤ ॥੩॥ ਤਦ ਹੇ ਵੀਰ ਤੇ ਮਿੱਤਰ! ਤੈਨੂੰ ਕੋਈ ਤਕਲੀਫ ਨਹੀਂ ਵਾਪਰੇਗੀ। ਹਰਿ ਹਰਿ ਤੰਤੁ ਮੰਤੁ ਗੁਰਿ ਦੀਨ੍ਹ੍ਹਾ ॥ ਵਾਹਿਗੁਰੂ ਦੇ ਨਾਮ ਦਾ ਜਾਦੂ ਟੂਣਾ ਗੁਰਾਂ ਨੇ ਮੈਨੂੰ ਦਿੱਤਾ ਹੈ। ਇਹੁ ਸੁਖੁ ਨਾਨਕ ਅਨਦਿਨੁ ਚੀਨ੍ਹ੍ਹਾ ॥੪॥੧੧॥੬੨॥ ਰੇਣ ਦਿਹੁੰ ਨਾਨਕ ਕੇਵਲ ਏਸੇ ਖੁਸ਼ੀ ਨੂੰ ਹੀ ਜਾਣਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਜਿਸੁ ਨੀਚ ਕਉ ਕੋਈ ਨ ਜਾਨੈ ॥ ਜਿਸ ਨੀਵੇਂ ਪੁਰਸ਼ ਨੂੰ ਕੋਈ ਨਹੀਂ ਜਾਣਦਾ, ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥ ਨਾਮ ਦਾ ਅਰਾਧਨ ਕਰਨ ਦੁਆਰਾ, ਉਸ ਦੀ ਚਾਰੀ ਪਾਸੀਂ ਇੱਜ਼ਤ ਹੁੰਦੀ ਹੈ। ਦਰਸਨੁ ਮਾਗਉ ਦੇਹਿ ਪਿਆਰੇ ॥ ਮੈਂ ਤੇਰੇ ਦੀਦਾਰ ਦੀ ਯਾਚਨਾ ਕਰਦਾ ਹਾਂ, ਮੈਨੂੰ ਇਹ ਪਰਦਾਨ ਕਰ, ਮੇਰੇ ਪ੍ਰੀਤਮ! ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥੧॥ ਰਹਾਉ ॥ ਕੌਣ ਕੌਣ ਤੇਰੀ ਘਾਲ ਕਮਾਉਣ ਦੁਆਰਾ ਪਾਰ ਨਹੀਂ ਉਤਰੇ? ਠਹਿਰਾਉ। ਜਾ ਕੈ ਨਿਕਟਿ ਨ ਆਵੈ ਕੋਈ ॥ ਜਿਸ ਦੇ ਲਾਗੇ ਭੀ ਕੋਈ ਨਹੀਂ ਲੱਗਦਾ, ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥ ਸਾਰਾ ਜਹਾਨ ਉਸ (ਟੈਸੇ ਸੇਵਕ) ਦੇ ਪੈਰਾਂ ਦੀ ਮੈਲ ਧੋਦਾਂ ਹੈ। ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥ ਜਿਹੜਾ ਜੀਵ ਕਿਸੇ ਦੇ ਭੀ ਕੰਮ ਨਹੀਂ ਆਉਂਦਾ, ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥ ਜੇਕਰ ਸਾਧੂ ਉਸ ਉਤੇ ਮਿਹਰ ਧਾਰੇ, ਤਦ ਸਾਰੇ ਜਣੇ ਉਸ ਦੇ ਨਾਮ ਨੂੰ ਯਾਦ ਕਰਦੇ ਹਨ। ਸਾਧਸੰਗਿ ਮਨ ਸੋਵਤ ਜਾਗੇ ॥ ਸਤਿ ਸੰਗਤਿ ਅੰਦਰ ਸੁੱਤੀ ਹੋਈ ਆਤਮਾ ਜਾਗ ਉਠਦੀ ਹੈ। ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥ ਤਦ, ਹੇ ਨਾਨਕ! ਮਾਲਕ ਮਿੱਠੜਾ ਲੱਗਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਏਕੋ ਏਕੀ ਨੈਨ ਨਿਹਾਰਉ ॥ ਆਪਣੀਆਂ ਅੱਖਾਂ ਨਾਲ ਮੈਂ ਕੇਵਲ ਇੱਕ ਪ੍ਰਭੂ ਨੂੰ ਵੇਖਦਾ ਹਾਂ। ਸਦਾ ਸਦਾ ਹਰਿ ਨਾਮੁ ਸਮ੍ਹ੍ਹਾਰਉ ॥੧॥ ਹਮੇਸ਼ਾਂ ਹਮੇਸ਼ਾਂ ਹੀ ਮੈਂ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦਾ ਹਾਂ। copyright GurbaniShare.com all right reserved. Email |