ਰਾਮ ਰਾਮਾ ਰਾਮਾ ਗੁਨ ਗਾਵਉ ॥
ਮੈਂ ਸਰਬ-ਵਿਆਪਕ ਹਰੀ ਦਾ ਜੱਸ ਗਾਇਨ ਕਰਦਾ ਹਾਂ। ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ ॥੧॥ ਰਹਾਉ ॥ ਸਾਧੂਆਂ ਦੀ ਬਰਕਤ ਅਤੇ ਸਤਿ ਸੰਗਤਿ ਅੰਦਰ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ। ਠਹਿਰਾਉ। ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ ॥ ਜਿਸ ਦੇ ਧਾਗੇ ਅੰਦਰ ਸਾਰੀਆਂ ਵਸਤੂਆਂ ਪਰੋਤੀਆਂ ਹੋਈਆਂ ਹਨ, ਘਟ ਘਟ ਅੰਤਰਿ ਰਵਿਆ ਸੋਈ ॥੨॥ ਉਹ ਸੁਆਮੀ ਸਾਰਿਆਂ ਦਿਲਾਂ ਵਿੱਚ ਰਮਿਆ ਹੋਇਆ ਹੈ। ਓਪਤਿ ਪਰਲਉ ਖਿਨ ਮਹਿ ਕਰਤਾ ॥ ਪੈਦਾਇਸ਼ ਅਤੇ ਤਬਾਹੀ ਉਹ ਸੁਆਮੀ ਇਕ ਛਿੰਨ ਵਿੱਚ ਕਰ ਦਿੰਦਾ ਹੈ। ਆਪਿ ਅਲੇਪਾ ਨਿਰਗੁਨੁ ਰਹਤਾ ॥੩॥ ਅਫੁਰ ਸੁਆਮੀ ਖੁਦ ਅਟੰਕ ਰਹਿੰਦਾ ਹੈ। ਕਰਨ ਕਰਾਵਨ ਅੰਤਰਜਾਮੀ ॥ ਦਿਲਾਂ ਦੀਆਂ ਜਾਨਣਹਾਰ ਢੌ-ਮੇਲ ਮੇਲਣਹਾਰ ਹੈ। ਅਨੰਦ ਕਰੈ ਨਾਨਕ ਕਾ ਸੁਆਮੀ ॥੪॥੧੩॥੬੪॥ ਨਾਨਕ ਦਾ ਸਾਹਿਬ ਹਮੇਸ਼ਾਂ ਮੌਜਾਂ ਮਾਣਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਕੋਟਿ ਜਨਮ ਕੇ ਰਹੇ ਭਵਾਰੇ ॥ ਕ੍ਰੋੜਾਂ ਜਨਮਾਂ ਵਿੱਚ ਦੇ ਮੇਰੇ ਚੱਕਰ ਮਿਟ ਗਏ ਹਨ। ਦੁਲਭ ਦੇਹ ਜੀਤੀ ਨਹੀ ਹਾਰੇ ॥੧॥ ਮੈਂ ਮੁਸ਼ਕਲ ਨਾਲ ਹੱਥ ਲੱਗਣ ਵਾਲਾ ਇਹ ਮਨੁੱਖੀ ਸਰੀਰ ਜਿੱਤ ਲਿਆ ਹੈ, ਹਾਰਿਆ ਨਹੀਂ। ਕਿਲਬਿਖ ਬਿਨਾਸੇ ਦੁਖ ਦਰਦ ਦੂਰਿ ॥ ਮੇਰੇ ਪਾਪ ਕੱਟੇ ਗਏ ਹਨ ਅਤੇ ਰਫਾ ਹੋ ਗਈਆਂ ਹਨ ਮੇਰੀਆਂ ਤਕਲੀਫਾਂ ਅਤੇ ਪੀੜਾਂ। ਭਏ ਪੁਨੀਤ ਸੰਤਨ ਕੀ ਧੂਰਿ ॥੧॥ ਰਹਾਉ ॥ ਸਾਧੂਆਂ ਦੇ ਪੈਰਾਂ ਦੀ ਧੂੜ ਨਾਲ ਮੈਂ ਪਵਿੱਤਰ ਹੋ ਗਿਆ ਹਾਂ। ਠਹਿਰਾਉ। ਪ੍ਰਭ ਕੇ ਸੰਤ ਉਧਾਰਨ ਜੋਗ ॥ ਸੁਆਮੀ ਦੇ ਸਾਧੂ ਬਚਾਉਣ ਨੂੰ ਸਮਰਥ ਹਨ। ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥੨॥ ਉਹ ਉਸ ਨੂੰ ਮਿਲਦੇ ਹਨ, ਜਿਸ ਦੇ ਲਈ ਉਨ੍ਹਾਂ ਦਾ ਮਿਲਾਪ ਮੁੱਢ ਤੋਂ ਲਿਖਿਆ ਹੋਇਆ ਹੁੰਦਾ ਹੈ। ਮਨਿ ਆਨੰਦੁ ਮੰਤ੍ਰੁ ਗੁਰਿ ਦੀਆ ॥ ਮੇਰਾ ਚਿੱਤ ਪ੍ਰਸੰਨ ਹੈ, ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦਾ ਜਾਦੂ ਦਿੱਤਾ ਹੈ। ਤ੍ਰਿਸਨ ਬੁਝੀ ਮਨੁ ਨਿਹਚਲੁ ਥੀਆ ॥੩॥ ਮੇਰੀ ਖਾਹਿਸ਼ ਬੁਝ ਗਈ ਹੈ ਅਤੇ ਮੇਰੀ ਆਤਮਾ ਸਥਿਰ ਹੋ ਗਈ ਹੈ। ਨਾਮੁ ਪਦਾਰਥੁ ਨਉ ਨਿਧਿ ਸਿਧਿ ॥ ਨਾਮ ਦੀ ਦੌਲਤ ਹੀ ਮੇਰੇ ਨੌਂ ਖਜਾਨੇ ਅਤੇ ਕਰਾਮਾਤਾਂ ਹਨ। ਨਾਨਕ ਗੁਰ ਤੇ ਪਾਈ ਬੁਧਿ ॥੪॥੧੪॥੬੫॥ ਗੁਰਾਂ ਦੇ ਪਾਸੋਂ ਨਾਨਕ ਨੂੰ ਸਮਝ ਪਰਾਪਤ ਹੋਈ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਮਿਟੀ ਤਿਆਸ ਅਗਿਆਨ ਅੰਧੇਰੇ ॥ ਮੇਰੀ ਤੇਹ ਅਤੇ ਬੇਸਮਝੀ ਦਾ ਅੰਨ੍ਹੇਰਾ ਦੂਰ ਹੋ ਗਏ ਹਨ। ਸਾਧ ਸੇਵਾ ਅਘ ਕਟੇ ਘਨੇਰੇ ॥੧॥ ਸੰਤਾਂ ਦੀ ਘਾਲ ਕਮਾਉਣ ਦੁਆਰਾ ਬਹੁਤੇ ਪਾਪ ਮਿਟ ਜਾਂਦੇ ਹਨ। ਸੂਖ ਸਹਜ ਆਨੰਦੁ ਘਨਾ ॥ ਮੈਨੂੰ ਬੇਕੁੰਠੀ ਆਰਾਮ ਅਤੇ ਅਤਿਅੰਤ ਖੁਸ਼ੀ ਪ੍ਰਾਪਤ ਹੋ ਗਈ ਹੈ। ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥੧॥ ਰਹਾਉ ॥ ਗੁਰਾਂ ਦੀ ਚਾਕਰੀ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਮੈਂ ਪ੍ਰਭੂ, ਪ੍ਰਭੂ, ਪ੍ਰਭੂ, ਪ੍ਰਭੂ ਦਾ ਨਾਮ ਸ੍ਰਵਣ ਕੀਤਾ ਹੈ। ਠਹਿਰਾਉ। ਬਿਨਸਿਓ ਮਨ ਕਾ ਮੂਰਖੁ ਢੀਠਾ ॥ ਮੇਰੀ ਆਤਮਾ ਦਾ ਮੂੜ੍ਹ ਬੇਸ਼ਰਮਪੁਣਾ ਮਿੱਟ ਗਿਆ ਹੈ। ਪ੍ਰਭ ਕਾ ਭਾਣਾ ਲਾਗਾ ਮੀਠਾ ॥੨॥ ਸੁਆਮੀ ਦੀ ਰਜ਼ਾ ਮੈਨੂੰ ਮਿੱਠੀ ਲੱਗਦੀ ਹੈ। ਗੁਰ ਪੂਰੇ ਕੇ ਚਰਣ ਗਹੇ ॥ ਮੈਂ ਪੂਰਨ ਗੁਰਾਂ ਦੇ ਪੈਰ ਪਕੜ ਲਏ ਹਨ, ਕੋਟਿ ਜਨਮ ਕੇ ਪਾਪ ਲਹੇ ॥੩॥ ਅਤੇ ਮੇਰੇ ਕਰੋੜਾਂ ਜਨਮਾਂ ਦੇ ਗੁਨਾਹ ਧੋਤੇ ਗਏ ਹਨ। ਰਤਨ ਜਨਮੁ ਇਹੁ ਸਫਲ ਭਇਆ ॥ ਮੇਰਾ ਇਹ ਹੀਰੇ ਵਰਗਾ ਜੀਵਨ ਲਾਭਦਾਇਕ ਹੋ ਗਿਆ ਹੈ। ਕਹੁ ਨਾਨਕ ਪ੍ਰਭ ਕਰੀ ਮਇਆ ॥੪॥੧੫॥੬੬॥ ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਰਹਿਮਤ ਧਾਰੀ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਸਤਿਗੁਰੁ ਅਪਨਾ ਸਦ ਸਦਾ ਸਮ੍ਹ੍ਹਾਰੇ ॥ ਹਮੇਸ਼ਾਂ, ਹਮੇਸ਼ਾਂ ਮੈਂ ਸੱਚੇ ਗੁਰਾਂ ਨੂੰ ਯਾਦ ਕਰਦਾ ਹਾਂ, ਗੁਰ ਕੇ ਚਰਨ ਕੇਸ ਸੰਗਿ ਝਾਰੇ ॥੧॥ ਅਤੇ ਗੁਰਾਂ ਦੇ ਪੈਰ ਮੈਂ ਆਪਣੇ ਸਿਰ ਦੇ ਵਾਲਾਂ ਨਾਲ ਝਾੜਦਾ ਹਾਂ। ਜਾਗੁ ਰੇ ਮਨ ਜਾਗਨਹਾਰੇ ॥ ਖਬਰਦਾਰ ਹੋ, ਹੇ ਮੇਰੀਏ ਸਾਵਧਾਨ ਹੋਈਏ ਆਤਮਾਂ! ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥੧॥ ਰਹਾਉ ॥ ਵਾਹਿਗੁਰੂ ਦੇ ਬਾਝੋਂ ਤੇਰੇ ਕੁਛ ਭੀ ਕੰਮ ਨਹੀਂ ਆਉਣਾ। ਕੂੜੀ ਹੈ ਸੰਸਾਰੀ ਮਮਤਾ ਅਤੇ ਨਾਸਵੰਤ ਹੈ ਸੰਸਾਰ ਦਾ ਖਿਲਾਰਾ। ਠਹਿਰਾਉ। ਗੁਰ ਕੀ ਬਾਣੀ ਸਿਉ ਰੰਗੁ ਲਾਇ ॥ ਤੂੰ ਗੁਰਾਂ ਦੀ ਬਾਣੀ ਨਾਲ ਪਿਆਰ ਪਾ। ਗੁਰੁ ਕਿਰਪਾਲੁ ਹੋਇ ਦੁਖੁ ਜਾਇ ॥੨॥ ਜੇਕਰ ਗੁਰੂ ਜੀ ਮਿਹਰਬਾਨ ਹੋ ਵੰਞਣ, ਤੱਦ ਤਕਲੀਫ ਰਫਾ ਹੋ ਜਾਂਦੀ ਹੈ। ਗੁਰ ਬਿਨੁ ਦੂਜਾ ਨਾਹੀ ਥਾਉ ॥ ਗੁਰਾਂ ਦੇ ਬਗੈਰ, ਹੋਰ ਕੋਈ ਥਾਂ ਆਰਾਮ ਵਾਲੀ ਨਹੀਂ। ਗੁਰੁ ਦਾਤਾ ਗੁਰੁ ਦੇਵੈ ਨਾਉ ॥੩॥ ਗੁਰੂ ਜੀ ਦਾਤਾਰ ਹਨ ਅਤੇ ਗੁਰੂ ਜੀ ਹੀ ਨਾਮ ਬਖਸ਼ਦੇ ਹਨ। ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥ ਗੁਰੂ ਜੀ ਖੁਦ ਪਰਮ ਪ੍ਰਭੂ ਅਤੇ ਸ਼੍ਰੋਮਣੀ ਮਾਲਕ ਹਨ। ਆਠ ਪਹਰ ਨਾਨਕ ਗੁਰ ਜਾਪਿ ॥੪॥੧੬॥੬੭॥ ਦਿਨ ਦੇ ਅੱਠੇ ਪਹਿਰ ਹੀ, ਹੇ ਨਾਨਕ! ਤੂੰ ਗੁਰਾਂ ਦਾ ਸਿਮਰਨ ਕਰ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਆਪੇ ਪੇਡੁ ਬਿਸਥਾਰੀ ਸਾਖ ॥ ਸੁਆਮੀ ਆਪ ਹੀ ਬਿਰਛ ਅਤੇ ਇਸ ਦੀਆਂ ਫੈਲਰੀਆਂ ਹੋਈਆਂ ਟਹਿਣੀਆਂ ਹੈ। ਅਪਨੀ ਖੇਤੀ ਆਪੇ ਰਾਖ ॥੧॥ ਆਪਣੀ ਫਸਲ ਦੀ ਉਹ ਆਪ ਹੀ ਰੱਖਿਆ ਕਰਦਾ ਹੈ। ਜਤ ਕਤ ਪੇਖਉ ਏਕੈ ਓਹੀ ॥ ਜਿਥੇ ਕਿਤੇ ਭੀ ਮੈਂ ਦੇਖਦਾ ਹਾਂ, ਮੈਂ ਕੇਵਲ ਉਸ ਸੁਆਮੀ ਨੂੰ ਹੀ ਪਾਉਂਦਾ ਹਾਂ। ਘਟ ਘਟ ਅੰਤਰਿ ਆਪੇ ਸੋਈ ॥੧॥ ਰਹਾਉ ॥ ਸਾਰਿਆਂ ਦਿਲਾਂ ਅੰਦਰ ਉਹ ਖੁਦ ਹੀ ਰਮਿਆ ਹੋਇਆ ਹੈ। ਠਹਿਰਾਉ। ਆਪੇ ਸੂਰੁ ਕਿਰਣਿ ਬਿਸਥਾਰੁ ॥ ਉਹ ਆਪ ਹੀ ਸੂਰਜ ਅਤੇ ਇਸ ਦੀਆਂ ਸ਼ੁਆਵਾਂ ਦਾ ਖਿਲਾਰਾ ਹੈ। ਸੋਈ ਗੁਪਤੁ ਸੋਈ ਆਕਾਰੁ ॥੨॥ ਉਹ ਲੁਕਿਆ ਹੋਇਆ ਹੈ ਅਤੇ ਓਹੀ ਸਾਖਿਆਤ। ਸਰਗੁਣ ਨਿਰਗੁਣ ਥਾਪੈ ਨਾਉ ॥ ਲੱਛਣਾਂ-ਸਹਿਤ ਅਤੇ ਲਛਣਾਂ-ਰਹਿਤ, ਉਸ ਦੇ ਨਾਮ ਵਰਨਣ ਕੀਤੇ ਜਾਂਦੇ ਹਨ। ਦੁਹ ਮਿਲਿ ਏਕੈ ਕੀਨੋ ਠਾਉ ॥੩॥ ਉਸ ਅਦੁੱਤੀ ਸਾਹਿਬ ਵਿੱਚ, ਦੋਨੋਂ (ਨਿਰਗੁਣ ਤੇ ਸਰਗੁਣ) ਇਕ ਜਗ੍ਹਾਂ ਇਕੱਠੇ ਹੋ ਜਾਂਦੇ ਹਨ। ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥ ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਅਤੇ ਡਰ ਦੂਰ ਕਰ ਦਿੱਤਾ ਹੈ। ਅਨਦ ਰੂਪੁ ਸਭੁ ਨੈਨ ਅਲੋਇਆ ॥੪॥੧੭॥੬੮॥ ਪਰਸੰਨਤਾ ਸਰੂਪ ਵਾਹਿਗੁਰੂ ਨੂੰ ਮੈਂ ਹੁਣ ਆਪਣੀਆਂ ਅੱਖਾਂ ਨਾਲ ਹਰ ਥਾਂ ਵੇਖਦਾ ਹਾਂ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਉਕਤਿ ਸਿਆਨਪ ਕਿਛੂ ਨ ਜਾਨਾ ॥ ਮੈਂ ਕੋਈ ਦਲੀਲ-ਬਾਜੀ ਅਤੇ ਚਤੁਰਾਈ ਨਹੀਂ ਜਾਣਦਾ। copyright GurbaniShare.com all right reserved. Email |