Page 388
ਦਿਨੁ ਰੈਣਿ ਤੇਰਾ ਨਾਮੁ ਵਖਾਨਾ ॥੧॥
ਦਿਹੁੰ ਰਾਤ ਮੈਂ ਤੇਰੇ ਨਾਮ ਦਾ ਉਚਾਰਨ ਕਰਦਾ ਹਾਂ, ਹੇ ਸੁਆਮੀ!

ਮੈ ਨਿਰਗੁਨ ਗੁਣੁ ਨਾਹੀ ਕੋਇ ॥
ਖੂਬੀ-ਵਿਹੁਣ ਹਾਂ, ਨੇਕੀ ਮੇਰੇ ਵਿੱਚ ਕੋਈ ਨਹੀਂ।

ਕਰਨ ਕਰਾਵਨਹਾਰ ਪ੍ਰਭ ਸੋਇ ॥੧॥ ਰਹਾਉ ॥
ਉਹ ਸਾਹਿਬ ਦੀ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ। ਠਹਿਰਾਉ।

ਮੂਰਖ ਮੁਗਧ ਅਗਿਆਨ ਅਵੀਚਾਰੀ ॥
ਮੈਂ ਹਾਂ ਬੇਵਕੂਫ, ਬੁੱਧੂ, ਬੇਸਮਝ ਅਤੇ ਵਿਚਾਰ-ਹੀਣ।

ਨਾਮ ਤੇਰੇ ਕੀ ਆਸ ਮਨਿ ਧਾਰੀ ॥੨॥
ਮੇਰੇ ਨਾਮ ਦੀ ਹੀ ਮੇਰੇ ਚਿੱਤ ਅੰਦਰ ਊਮੈਦ ਹੈ।

ਜਪੁ ਤਪੁ ਸੰਜਮੁ ਕਰਮ ਨ ਸਾਧਾ ॥
ਮੈਂ ਧਾਰਮਕ ਪੁਸਤਕਾਂ ਦੇ ਪਾਠ, ਤਪੱਸਿਆ, ਸਵੈਰਿਆਜ਼ਤ ਅਤੇ ਕਰਮ ਕਾਂਡਾ ਦੀ ਕਮਾਈ ਨਹੀਂ ਕੀਤੀ,

ਨਾਮੁ ਪ੍ਰਭੂ ਕਾ ਮਨਹਿ ਅਰਾਧਾ ॥੩॥
ਪ੍ਰੰਤੂ ਆਪਣੇ ਚਿੱਤ ਅੰਦਰ ਕੇਵਲ ਸਾਈਂ ਦੇ ਨਾਮ ਦਾ ਸਿਮਰਨ ਕੀਤਾ ਹੈ।

ਕਿਛੂ ਨ ਜਾਨਾ ਮਤਿ ਮੇਰੀ ਥੋਰੀ ॥
ਮੈਂ ਕੁਝ ਨਹੀਂ ਜਾਣਦਾ। ਮੇਰੇ ਵਿੱਚ ਥੋੜੀ ਅਕਲ ਹੈ!

ਬਿਨਵਤਿ ਨਾਨਕ ਓਟ ਪ੍ਰਭ ਤੋਰੀ ॥੪॥੧੮॥੬੯॥
ਬੇਨਤੀ ਕਰਦਾ ਹੈ ਨਾਨਕ, ਤੂੰ ਹੇ ਸੁਆਮੀ! ਮੇਰੀ ਟੇਕ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਹਰਿ ਹਰਿ ਅਖਰ ਦੁਇ ਇਹ ਮਾਲਾ ॥
ਇਹ ਦੋ ਸ਼ਬਦ, ਹਰੀ ਹਰੀ ਮੇਰੀ ਜਪੁਨੀ ਹਨ।

ਜਪਤ ਜਪਤ ਭਏ ਦੀਨ ਦਇਆਲਾ ॥੧॥
ਇਹ ਮਾਲਾ ਇਕਰਸ ਫੇਰਨ ਦੁਆਰਾ, ਮਾਲਕ, ਮੈਂ ਗਰੀਬ ਉਤੇ ਮਿਹਰਬਾਨ ਹੋ ਜਾਂਦਾ ਹੈ।

ਕਰਉ ਬੇਨਤੀ ਸਤਿਗੁਰ ਅਪੁਨੀ ॥
ਆਪਣੀ ਅਰਜ਼, ਮੈਂ ਸੱਚੇ ਗੁਰਾਂ ਦੇ ਮੂਹਰੇ ਕਰਦਾ ਹਾਂ।

ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥੧॥ ਰਹਾਉ ॥
ਮਿਹਰ ਧਾਰ ਕੇ ਮੈਨੂੰ ਆਪਣੀ ਪਨਾਹ ਹੇਠ ਰੱਖ ਅਤੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਤਸਬੀ ਪਰਦਾਨ ਕਰ। ਠਹਿਰਾਉ।

ਹਰਿ ਮਾਲਾ ਉਰ ਅੰਤਰਿ ਧਾਰੈ ॥
ਜੋ ਹਰੀ ਦੇ ਨਾਮ ਦੀ ਮਾਲਾ ਆਪਣੇ ਦਿਲ ਵਿੱਚ ਪਾਉਂਦਾ ਹੈ,

ਜਨਮ ਮਰਣ ਕਾ ਦੂਖੁ ਨਿਵਾਰੈ ॥੨॥
ਉਹ ਜੰਮਣ ਤੇ ਮਰਨ ਦੇ ਕਸ਼ਟ ਤੋਂ ਖਲਾਸੀ ਪਾ ਜਾਂਦਾ ਹੈ।

ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ ॥
ਜੋ ਆਪਣੇ ਮਨ ਵਿੱਚ ਵਾਹਿਗੁਰੂ ਸੁਆਮੀ ਨੂੰ ਯਾਦ ਕਰਦਾ ਹੈ,

ਸੋ ਜਨੁ ਇਤ ਉਤ ਕਤਹਿ ਨ ਡੋਲੈ ॥੩॥
ਅਤੇ ਆਪਣੇ ਮੂੰਹ ਨਾਲ ਉਸ ਨੂੰ ਜਪਦਾ ਹੈ, ਉਹ ਪੁਰਸ਼ ਏਥੇ ਅਤੇ ਓਥੇ ਕਦਾਚਿਤ ਡਿਕਡੋਲੇ ਨਹੀਂ ਖਾਂਦਾ।

ਕਹੁ ਨਾਨਕ ਜੋ ਰਾਚੈ ਨਾਇ ॥
ਗੁਰੂ ਜੀ ਆਖਦੇ ਹਨ, ਜੋ ਨਾਮ ਅੰਦਰ ਲੀਨ ਹੋਇਆ ਹੋਇਆ ਹੈ,

ਹਰਿ ਮਾਲਾ ਤਾ ਕੈ ਸੰਗਿ ਜਾਇ ॥੪॥੧੯॥੭੦॥
ਪ੍ਰਭੂ ਦੀ ਜਪਨੀ, ਪ੍ਰਲੋਕ ਵਿੱਚ ਉਸ ਦੇ ਨਾਲ ਜਾਂਦੀ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਜਿਸ ਕਾ ਸਭੁ ਕਿਛੁ ਤਿਸ ਕਾ ਹੋਇ ॥
ਹਰ ਸ਼ੈ ਜਿਸ ਦੀ ਮਲਕੀਅਤ ਹੈ, ਉਸ ਦੀ ਮਲਕੀਅਤ ਹੀ ਤੂੰ ਬਣ ਜਾ, ਹੇ ਬੰਦੇ!

ਤਿਸੁ ਜਨ ਲੇਪੁ ਨ ਬਿਆਪੈ ਕੋਇ ॥੧॥
ਐਸੇ ਪੁਰਸ਼ ਨੂੰ ਕਦਾਚਿਤ ਕੋਈ ਮੈਲ ਨਹੀਂ ਚਿਮੜਦੀ।

ਹਰਿ ਕਾ ਸੇਵਕੁ ਸਦ ਹੀ ਮੁਕਤਾ ॥
ਰੱਬ ਦਾ ਗੋਲਾ ਹਮੇਸ਼ਾਂ ਹੀ ਬੰਦ-ਖਲਾਸ ਹੁੰਦਾ ਹੈ।

ਜੋ ਕਿਛੁ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ ॥੧॥ ਰਹਾਉ ॥
ਜੋ ਕੁਝ ਸੁਆਮੀ ਕਰਦਾ ਹੈ, ਉਹ ਉਸ ਦੇ ਗੋਲੇ ਨੂੰ ਚੰਗਾ ਲੱਗਦਾ ਹੈ, ਪਰਮ ਪਵਿੱਤਰ ਹੈ ਸਾਹਿਬ ਦੇ ਨਫਰ ਦੀ ਜੀਵਨ ਰਹੁ- ਰੀਤੀ। ਠਹਿਰਾਉ।

ਸਗਲ ਤਿਆਗਿ ਹਰਿ ਸਰਣੀ ਆਇਆ ॥
ਜਿਸ ਨੇ ਸਾਰਾ ਕੁਛ ਛੱਡ ਕੇ ਵਾਹਿਗੁਰੂ ਦੀ ਸ਼ਰਣਾਗਤ ਸੰਭਾਲੀ ਹੈ,

ਤਿਸੁ ਜਨ ਕਹਾ ਬਿਆਪੈ ਮਾਇਆ ॥੨॥
ਉਸ ਇਨਸਾਨ ਨੂੰ ਮੋਹਨੀ ਕਿਸ ਤਰ੍ਹਾਂ ਚਿਮੜ ਸਕਦੀ ਹੈ?

ਨਾਮੁ ਨਿਧਾਨੁ ਜਾ ਕੇ ਮਨ ਮਾਹਿ ॥
ਜਿਸ ਦੇ ਚਿੱਤ ਵਿੱਚ ਨਾਮ ਦਾ ਖਜਾਨਾ ਹੈ,

ਤਿਸ ਕਉ ਚਿੰਤਾ ਸੁਪਨੈ ਨਾਹਿ ॥੩॥
ਉਸ ਨੂੰ ਸੁਫ਼ਨੇ ਵਿੱਚ ਭੀ ਫਿਕਰ ਨਹੀਂ ਹੁੰਦਾ।

ਕਹੁ ਨਾਨਕ ਗੁਰੁ ਪੂਰਾ ਪਾਇਆ ॥
ਨਾਨਕ ਜੀ ਫੁਰਮਾਉਂਦੇ ਹਨ, ਮੈਂ ਪੂਰਨ ਗੁਰਦੇਵ ਜੀ ਨੂੰ ਪਰਾਪਤ ਕਰ ਲਿਆ ਹੈ।

ਭਰਮੁ ਮੋਹੁ ਸਗਲ ਬਿਨਸਾਇਆ ॥੪॥੨੦॥੭੧॥
ਮੇਰਾ ਸੰਦੇਹ ਅਤੇ ਸੰਸਾਰੀ ਮਮਤਾ ਸਭ ਨਾਸ ਹੋ ਗਏ ਹਨ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਜਉ ਸੁਪ੍ਰਸੰਨ ਹੋਇਓ ਪ੍ਰਭੁ ਮੇਰਾ ॥
ਜਦ ਮੇਰਾ ਮਾਲਕ ਮੇਰੇ ਉਤੇ ਪਰਮ ਖੁਸ਼ ਹੋ ਗਿਆ ਹੈ,

ਤਾਂ ਦੂਖੁ ਭਰਮੁ ਕਹੁ ਕੈਸੇ ਨੇਰਾ ॥੧॥
ਤਦ ਦਸੋ, ਵਹਿਮ ਅਤੇ ਗਮ ਮੇਰੇ ਨੇੜੇ ਕਿਸ ਤਰ੍ਹਾਂ ਲੱਗ ਸਕਦੇ ਹਨ?

ਸੁਨਿ ਸੁਨਿ ਜੀਵਾ ਸੋਇ ਤੁਮ੍ਹ੍ਹਾਰੀ ॥
ਤੇਰੀ ਸੋਭਾ ਲਗਾਤਾਰ ਸਰਵਣ ਕਰਨ ਦੁਆਰਾ ਮੈਂ ਜੀਊਦਾਂ ਹਾਂ।

ਮੋਹਿ ਨਿਰਗੁਨ ਕਉ ਲੇਹੁ ਉਧਾਰੀ ॥੧॥ ਰਹਾਉ ॥
ਹੇ ਪ੍ਰਭੂ! ਤੂੰ ਮੈਂ ਨੇਕੀ-ਵਿਹੁਣ ਦਾ ਪਾਰ ਉਤਾਰਾ ਕਰ ਦੇ। ਠਹਿਰਾਉ।

ਮਿਟਿ ਗਇਆ ਦੂਖੁ ਬਿਸਾਰੀ ਚਿੰਤਾ ॥
ਸੱਚੇ ਗੁਰਾਂ ਦੇ ਦਿਤੇ ਹੋਏ ਨਾਮ ਦਾ ਉਚਾਰਨ ਕਰਨ ਦੁਆਰਾ ਮੈਨੂੰ ਸਿਲਾ ਮਿਲ ਗਿਆ ਹੈ।

ਫਲੁ ਪਾਇਆ ਜਪਿ ਸਤਿਗੁਰ ਮੰਤਾ ॥੨॥
ਮੇਰੀ ਤਕਲੀਫ ਰਫਾ ਹੋ ਗਈ ਹੈ ਅਤੇ ਫਿਕਰ ਨੂੰ ਮੈਂ ਭੁਲਾ ਦਿੱਤਾ ਹੈ।

ਸੋਈ ਸਤਿ ਸਤਿ ਹੈ ਸੋਇ ॥
ਉਹ ਸੱਚਾ ਹੈ ਅਤੇ ਸੱਚੀ ਹੈ ਉਸ ਦੀ ਸੋਭਾ।

ਸਿਮਰਿ ਸਿਮਰਿ ਰਖੁ ਕੰਠਿ ਪਰੋਇ ॥੩॥
ਤੂੰ ਉਸ ਦਾ ਚਿੰਤਨ ਤੇ ਆਰਾਧਨ ਕਰ ਅਤੇ ਉਸ ਨੂੰ ਆਪਣੇ ਦਿਲ ਅੰਦਰ ਪਰੋਈ ਰੱਖ।

ਕਹੁ ਨਾਨਕ ਕਉਨ ਉਹ ਕਰਮਾ ॥
ਗੁਰੂ ਜੀ ਆਖਦੇ ਹਨ, ਉਸ ਕਿਹੜਾ ਕੰਮ ਕਰਨ ਵਾਲਾ ਰਹਿ ਗਿਆ ਹੈ,

ਜਾ ਕੈ ਮਨਿ ਵਸਿਆ ਹਰਿ ਨਾਮਾ ॥੪॥੨੧॥੭੨॥
ਜਿਸ ਦੇ ਚਿੱਤ ਵਿੱਚ ਸਾਈਂ ਦਾ ਨਾਮ ਵੱਸਦਾ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਕਾਮਿ ਕ੍ਰੋਧਿ ਅਹੰਕਾਰਿ ਵਿਗੂਤੇ ॥
ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਨੇ ਜੀਵ ਬਰਬਾਦ ਕਰ ਛੱਡੇ ਹਨ।

ਹਰਿ ਸਿਮਰਨੁ ਕਰਿ ਹਰਿ ਜਨ ਛੂਟੇ ॥੧॥
ਵਾਹਿਗੁਰੂ ਦੀ ਬੰਦਗੀ ਦੁਆਰਾ ਵਾਹਿਗੁਰੂ ਦੇ ਗੋਲੇ ਬੰਦ-ਖਲਾਸ ਹੋ ਜਾਂਦੇ ਹਨ।

ਸੋਇ ਰਹੇ ਮਾਇਆ ਮਦ ਮਾਤੇ ॥
ਦੁਨੀਆਂਦਾਰੀ ਦੀ ਸ਼ਰਾਬ ਨਾਲ ਗੁੱਟ ਹੋਏ ਹੋਏ ਪ੍ਰਾਣੀ ਸੁੱਤੇ ਪਏ ਹਨ।

ਜਾਗਤ ਭਗਤ ਸਿਮਰਤ ਹਰਿ ਰਾਤੇ ॥੧॥ ਰਹਾਉ ॥
ਵਾਹਿਗੁਰੂ ਦੀ ਬੰਦਗੀ ਨਾਲ ਰੰਗੇ ਹੋਏ ਸਾਧੂ ਜਾਗਦੇ ਰਹਿੰਦੇ ਹਨ। ਠਹਿਰਾਉ।

ਮੋਹ ਭਰਮਿ ਬਹੁ ਜੋਨਿ ਭਵਾਇਆ ॥
ਸੰਸਾਰੀ ਲਗਨ ਅਤੇ ਸੰਦੇਹ ਆਦਮੀ ਨੂੰ ਘਣੇਰੀਆਂ ਜੂਨੀਆਂ ਅੰਦਰ ਭਟਕਾਉਂਦੇ ਹਨ।

ਅਸਥਿਰੁ ਭਗਤ ਹਰਿ ਚਰਣ ਧਿਆਇਆ ॥੨॥
ਅਹਿੱਲ ਹਨ ਪ੍ਰਭੂ ਦੇ ਅਨੁਰਾਗੀ, ਜੋ ਉਸ ਦੇ ਪੈਰਾਂ ਦਾ ਆਰਾਧਨ ਕਰਦੇ ਹਨ।

ਬੰਧਨ ਅੰਧ ਕੂਪ ਗ੍ਰਿਹ ਮੇਰਾ ॥
ਜੋ ਆਪਣੇ ਘਰ ਨਾਲ ਜੁੜਿਆ ਹੋਇਆ ਹੈ, ਉਹ ਅੰਨ੍ਹੇ ਖੂਹ ਵਿੱਚ ਬੰਦ ਹੋਇਆ ਹੋਇਆ ਹੈ।

ਮੁਕਤੇ ਸੰਤ ਬੁਝਹਿ ਹਰਿ ਨੇਰਾ ॥੩॥
ਮੁਕਤ ਹਨ ਉਹ ਸਾਧੂ, ਜੋ ਵਾਹਿਗੁਰੂ ਨੂੰ ਨੇੜ੍ਹੇ ਜਾਣਦੇ ਹਨ।

ਕਹੁ ਨਾਨਕ ਜੋ ਪ੍ਰਭ ਸਰਣਾਈ ॥
ਗੁਰੂ ਜੀ ਆਖਦੇ ਹਨ ਜਿਹੜਾ ਸੁਆਮੀ ਦੀ ਛਤਰ-ਛਾਇਆ ਹੇਠ ਹੈ,

ਈਹਾ ਸੁਖੁ ਆਗੈ ਗਤਿ ਪਾਈ ॥੪॥੨੨॥੭੩॥
ਉਹ ਏਥੇ ਆਰਾਮ ਅਤੇ ਅੱਗੇ ਮੁਕਤੀ ਪਾਊਦਾਂ ਹੈ।

copyright GurbaniShare.com all right reserved. Email