ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ। ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ॥ ਤੂੰ ਮੈਡਾਂ ਪਾਣੀ ਹੈਂ ਅਤੇ ਮੈਂ ਤੇਰੀ ਮੱਛੀ। ਤੂ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥੧॥ ਤੂੰ ਮੇਰਾ ਸਾਹਿਬ ਹੈਂ ਅਤੇ ਮੈਂ ਤੇਰੇ ਬੂਹੇ ਦਾ ਮੰਗਤਾ। ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ॥ ਤੂੰ ਮੇਰਾ ਸਿਰਜਣਹਾਰ ਹੈ ਅਤੇ ਮੈਂ ਤੇਰਾ ਟਹਿਲੂਆ। ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥ ਮੈਂ ਤੇਰੀ ਪਨਾਹ ਪਕੜੀ ਹੈ, ਹੇ ਗੰਭੀਰ ਉਤ-ਕ੍ਰਿਸ਼ਟਤਾਈਆਂ (ਗੁਣਾ) ਦੇ ਮਾਲਕ! ਠਹਿਰਾਉ। ਤੂ ਮੇਰਾ ਜੀਵਨੁ ਤੂ ਆਧਾਰੁ ॥ ਤੂੰ ਮੇਰੀ ਜਿੰਦ-ਜਾਨ ਹੈਂ ਅਤੇ ਤੂੰ ਹੀ ਮੇਰਾ ਆਸਰਾ। ਤੁਝਹਿ ਪੇਖਿ ਬਿਗਸੈ ਕਉਲਾਰੁ ॥੨॥ ਤੈਨੂੰ ਵੇਖਣ ਨਾਲ ਮੇਰਾ ਦਿਲ ਕੰਵਲ ਖਿੜ ਜਾਂਦਾ ਹੈ। ਤੂ ਮੇਰੀ ਗਤਿ ਪਤਿ ਤੂ ਪਰਵਾਨੁ ॥ ਤੂੰ ਮੈਡੀਂ ਮੁਕਤੀ ਤੇ ਇੱਜ਼ਤ ਆਬਰੂ ਹੈਂ ਅਤੇ ਤੂੰ ਹੀ ਕਬੂਲ ਕਰਨਹਾਰ। ਤੂ ਸਮਰਥੁ ਮੈ ਤੇਰਾ ਤਾਣੁ ॥੩॥ ਤੂੰ ਸਰਬ-ਸ਼ਕਤੀਵਾਨ ਹੈ, ਤੂੰ ਹੀ ਮੇਰੀ ਸੱਤਿਆ ਹੈ। ਅਨਦਿਨੁ ਜਪਉ ਨਾਮ ਗੁਣਤਾਸਿ ॥ ਕਿ ਮੈਂ ਰੈਣ ਦਿਹੁੰ ਸ਼੍ਰੇਸ਼ਟਤਾਈਆਂ ਦੇ ਖਜਾਨੇ ਨਾਮ ਦਾ ਉਚਾਰ ਕਰਾਂ, ਨਾਨਕ ਕੀ ਪ੍ਰਭ ਪਹਿ ਅਰਦਾਸਿ ॥੪॥੨੩॥੭੪॥ ਨਾਨਕ ਇਸ ਦੀ ਸੁਆਮੀ ਮੂਹਰੇ ਪ੍ਰਾਰਥਨਾ ਕਰਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਰੋਵਨਹਾਰੈ ਝੂਠੁ ਕਮਾਨਾ ॥ ਰੋਣ ਵਾਲਾ ਕੂੜ ਦੀ ਕਮਾਈ ਕਰਦਾ ਹੈ। ਹਸਿ ਹਸਿ ਸੋਗੁ ਕਰਤ ਬੇਗਾਨਾ ॥੧॥ ਹੋਰਨਾਂ ਦਾ ਮਾਤਮ ਕਰਦਾ ਹੋਇਆ ਉਹ ਖੁਸ਼ੀ ਵਿੱਚ ਹੱਸਦਾ ਹੈ। ਕੋ ਮੂਆ ਕਾ ਕੈ ਘਰਿ ਗਾਵਨੁ ॥ ਕੋਈ ਜਣਾ ਮਰ ਗਿਆ ਹੈ ਅਤੇ ਕਿਸੇ ਦੇ ਗ੍ਰਹਿ ਵਿੱਚ ਗਾਉਣਾ ਵਜਾਉਣਾ ਹੋ ਰਿਹਾ ਹੈ। ਕੋ ਰੋਵੈ ਕੋ ਹਸਿ ਹਸਿ ਪਾਵਨੁ ॥੧॥ ਰਹਾਉ ॥ ਕੋਈ ਵਿਰਲਾਪ ਕਰਦਾ ਹੈ ਅਤੇ ਕੋਈ ਖਿੱੜ ਖਿੱੜ ਹੱਸਦਾ ਹੈ। ਠਹਿਰਾਉ। ਬਾਲ ਬਿਵਸਥਾ ਤੇ ਬਿਰਧਾਨਾ ॥ ਬਚਪਨ ਤੋਂ ਬੁਢਾਪੇ ਤਾਈਂ, ਪਹੁਚਿ ਨ ਮੂਕਾ ਫਿਰਿ ਪਛੁਤਾਨਾ ॥੨॥ ਪ੍ਰਾਣੀ ਆਪਣੇ ਨਿਸ਼ਾਨੇ ਨੂੰ ਨਹੀਂ ਅੱਪੜਦਾ ਅਤੇ ਅਖੀਰ ਨੂੰ ਪਸਚਾਤਾਪ ਕਰਦਾ ਹੈ। ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ॥ ਜਹਾਨ ਤਿੰਨਾਂ ਸੁਭਾਵਾਂ (ਰਜੋ, ਸਤੋ, ਤਮੋ) ਦੇ ਅਧੀਨ ਹੈ। ਨਰਕ ਸੁਰਗ ਫਿਰਿ ਫਿਰਿ ਅਉਤਾਰਾ ॥੩॥ ਇਸ ਲਈ ਜੀਵ, ਮੁੜ ਮੁੜ ਕੇ ਦੌਜਕ ਅਤੇ ਬਹਿਸ਼ਤ ਵਿੱਚ ਪ੍ਰਵੇਸ਼ ਕਰਦਾ ਹੈ। ਕਹੁ ਨਾਨਕ ਜੋ ਲਾਇਆ ਨਾਮ ॥ ਗੁਰੂ ਜੀ ਆਖਦੇ ਹਨ, ਜਿਸ ਨੂੰ ਸੁਆਮੀ ਨੇ ਆਪਣੇ ਨਾਮ ਨਾਲ ਜੋੜਿਆ ਹੈ, ਸਫਲ ਜਨਮੁ ਤਾ ਕਾ ਪਰਵਾਨ ॥੪॥੨੪॥੭੫॥ ਉਸ ਇਨਸਾਨ ਦਾ ਜੀਵਨ ਲਾਭਦਾਇਕ ਹੈ ਅਤੇ ਓਹੀ ਮਕਬੂਲ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥ ਪਤਨੀ ਸੁੱਤੀ ਪਈ ਹੈ, ਅਤੇ ਅਪਣੇ ਸੁਆਮੀ ਦੇ ਸੰਦੇਸੇ ਨੂੰ ਨਹੀਂ ਜਾਣਦੀ। ਭੋਰੁ ਭਇਆ ਬਹੁਰਿ ਪਛੁਤਾਨੀ ॥੧॥ ਜਦ ਦਿਨ ਚੜ੍ਹ ਆਉਂਦਾ ਹੈ, ਤਦ ਉਹ ਅਫਸੋਸ ਕਰਦੀ ਹੈ। ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥ ਆਪਣੇ ਪ੍ਰੀਤਮ ਦੇ ਪਿਆਰ ਦੁਆਰਾ, ਹੇ ਪਤਨੀਏ! ਤੂੰ ਆਪਣੇ ਦਿਲ ਅੰਦਰ ਸੁਖੈਨ ਹੀ ਖੁਸ਼ੀ ਪਾ ਲਵੇਗੀਂ। ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥੧॥ ਰਹਾਉ ॥ ਜਦ ਤੇਰੇ ਵਿੱਚ ਆਪਣੇ ਸੁਆਮੀ ਨੂੰ ਮਿਲਣ ਦੀ ਤਾਂਘ ਹੈ, ਤਦ ਤੂੰ ਢਿਲ ਕਿਉਂ ਕਰਦੀ ਹੈਂ? ਠਹਿਰਾਉ। ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ ॥ ਉਸ ਦੇ ਪਤੀ ਨੇ ਆ ਕੇ ਉਸ ਦੇ ਹੱਥ ਵਿੱਚ ਸੁਧਾ-ਰਸ ਪਾ ਦਿੱਤਾ ਹੈ। ਖਿਸਰਿ ਗਇਓ ਭੂਮ ਪਰਿ ਡਾਰਿਓ ॥੨॥ ਪਰ ਇਕ ਤਿਲ੍ਹਕ ਗਿਆ ਅਤੇ ਜੀਮਨ ਉਤੇ ਡਿੱਗ ਪਿਆ। ਸਾਦਿ ਮੋਹਿ ਲਾਦੀ ਅਹੰਕਾਰੇ ॥ ਉਹ ਵਿਸ਼ਈ ਸੁਆਦਾਂ, ਸੰਸਾਰੀ ਮਮਤਾ ਅਤੇ ਗਰੂਰ ਨਾਲ ਲੱਦੀ ਹੋਈ ਹੈ। ਦੋਸੁ ਨਾਹੀ ਪ੍ਰਭ ਕਰਣੈਹਾਰੇ ॥੩॥ ਇਸ ਲਈ ਸਿਰਜਣਹਾਰ ਸੁਆਮੀ ਦਾ ਕੋਈ ਕਸੂਰ ਨਹੀਂ। ਸਾਧਸੰਗਿ ਮਿਟੇ ਭਰਮ ਅੰਧਾਰੇ ॥ ਸਤਿ ਸੰਗਤ ਅੰਦਰ ਵਹਿਮ ਦਾ ਅੰਨ੍ਹੇਰਾ ਨਵਿਰਤ ਹੋ ਜਾਂਦਾ ਹੈ। ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥ ਨਾਨਕ, ਤਦ ਕਰਤਾਰ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਚਰਨ ਕਮਲ ਕੀ ਆਸ ਪਿਆਰੇ ॥ ਪ੍ਰੀਤਮ ਦੇ ਕੰਵਲ ਪੈਰਾਂ ਵਿੱਚ ਮੇਰੀ ਸੱਧਰ ਹੈ। ਜਮਕੰਕਰ ਨਸਿ ਗਏ ਵਿਚਾਰੇ ॥੧॥ ਮੌਤ ਦੇ ਗਰੀਬ ਦੂਤ ਮੇਰੇ ਪਾਸੋਂ ਭੱਜ ਗਏ ਹਨ। ਤੂ ਚਿਤਿ ਆਵਹਿ ਤੇਰੀ ਮਇਆ ॥ ਤੇਰੀ ਮਿਹਰ ਸਦਕਾ, ਹੇ ਸਾਹਿਬ! ਤੂੰ ਸਿਮਰਿਆ ਜਾਂਦਾ ਹੈ। ਸਿਮਰਤ ਨਾਮ ਸਗਲ ਰੋਗ ਖਇਆ ॥੧॥ ਰਹਾਉ ॥ ਸੁਆਮੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਬੀਮਾਰੀਆਂ ਨਸ਼ਟ ਹੋ ਜਾਂਦੀਆਂ ਹਨ। ਠਹਿਰਾਉ। ਅਨਿਕ ਦੂਖ ਦੇਵਹਿ ਅਵਰਾ ਕਉ ॥ ਮੌਤ ਦਾ ਫਰਿਸ਼ਤਾ ਹੋਰਨਾਂ ਨੂੰ ਘਣਾ ਕਸ਼ਟ ਦਿੰਦਾ ਹੈ, ਪਹੁਚਿ ਨ ਸਾਕਹਿ ਜਨ ਤੇਰੇ ਕਉ ॥੨॥ ਪਰ ਉਹ ਤੇਰੇ ਗੋਲੇ ਦੇ ਲਾਗੇ ਨਹੀਂ ਲੱਗ ਸਕਦਾ, ਹੇ ਪ੍ਰਭੂ! ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥ ਮੇਰੀ ਆਤਮਾ ਨੂੰ ਤੈਡੇ ਦੀਦਾਰ ਦੀ ਤੇਹ ਲੱਗੀ ਹੋਈ ਹੈ, ਸਹਜ ਅਨੰਦ ਬਸੈ ਬੈਰਾਗੀ ॥੩॥ ਇਸ ਲਈ ਤੇਰੀ ਪ੍ਰੀਤ ਅੰਦਰ ਭਿੱਜ ਉਹ ਅਡੋਲਤਾ ਤੇ ਖੁਸ਼ੀ ਵਿੱਚ ਵੱਸਦੀ ਹੈ। ਨਾਨਕ ਕੀ ਅਰਦਾਸਿ ਸੁਣੀਜੈ ॥ ਹੇ ਸਾਈਂ! ਤੂੰ ਨਾਨਕ ਦੀ ਪ੍ਰਾਰਥਨਾ ਸੁਣ। ਕੇਵਲ ਨਾਮੁ ਰਿਦੇ ਮਹਿ ਦੀਜੈ ॥੪॥੨੬॥੭੭॥ ਉਸ ਦੇ ਹਿਰਦੇ ਅੰਦਰ ਸਿਰਫ ਆਪਣਾ ਨਾਮ ਰਮਾ ਦੇ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਮਨੁ ਤ੍ਰਿਪਤਾਨੋ ਮਿਟੇ ਜੰਜਾਲ ॥ ਮੇਰੀ ਆਤਮਾ ਰੱਜ ਗਈ ਹੈ ਤੇ ਮੁਕ ਗਏ ਹਨ ਮੇਰੇ ਪੁਆੜੇ। ਪ੍ਰਭੁ ਅਪੁਨਾ ਹੋਇਆ ਕਿਰਪਾਲ ॥੧॥ ਮੇਰਾ ਸੁਆਮੀ ਮਿਹਰਬਾਨ ਹੋ ਗਿਆ ਹੈ। ਸੰਤ ਪ੍ਰਸਾਦਿ ਭਲੀ ਬਨੀ ॥ ਸਾਧੂਆਂ ਦੀ ਦਇਆ ਦੁਆਰਾ ਹਰ ਸ਼ੈ ਠੀਕ ਹੋ ਗਈ ਹੈ। ਜਾ ਕੈ ਗ੍ਰਿਹਿ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ ॥੧॥ ਰਹਾਉ ॥ ਮੈਂ ਉਸ ਨਿੱਡਰ ਮਾਲਕ ਨੂੰ ਮਿਲ ਪਿਆ ਹਾਂ, ਜਿਸ ਦਾ ਘਰ ਸਾਰੀਆਂ ਵਸਤੂਆਂ ਨਾਲ ਲਬਾਲਬ ਹੈ। ਠਹਿਰਾਉ। ਨਾਮੁ ਦ੍ਰਿੜਾਇਆ ਸਾਧ ਕ੍ਰਿਪਾਲ ॥ ਮਾਇਆਵਾਨ ਸੰਤ ਨੇ ਮੇਰੇ ਅੰਦਰ ਨਾਮ ਪੱਕਾ ਕੀਤਾ ਹੈ। ਮਿਟਿ ਗਈ ਭੂਖ ਮਹਾ ਬਿਕਰਾਲ ॥੨॥ ਮੇਰੀ ਮਹਾਂ ਭਿਆਨਕ ਖਾਹਿਸ਼ ਨਾਸ ਹੋ ਗਈ ਹੈ। ਠਾਕੁਰਿ ਅਪੁਨੈ ਕੀਨੀ ਦਾਤਿ ॥ ਮੇਰੇ ਮਾਲਕ ਨੇ ਮੈਨੂੰ ਇਕ ਬਖਸ਼ੀਸ਼ ਦਿੱਤੀ ਹੈ, ਜਲਨਿ ਬੁਝੀ ਮਨਿ ਹੋਈ ਸਾਂਤਿ ॥੩॥ ਜਿਸ ਦੇ ਨਾਲ ਅੱਗ ਬੁਝ ਗਈ ਹੈ ਅਤੇ ਮੇਰੇ ਚਿੱਤ ਨੂੰ ਠੰਢ ਪੈ ਗਈ ਹੈ। ਮਿਟਿ ਗਈ ਭਾਲ ਮਨੁ ਸਹਜਿ ਸਮਾਨਾ ॥ ਮੇਰੀ ਖੋਜ ਭਾਲ ਮੁੱਕ ਗਈ ਹੈ ਅਤੇ ਮੇਰੀ ਆਤਮਾ ਬੈਕੁੰਠੀ ਅਨੰਦ ਵਿੱਚ ਲੀਨ ਹੋ ਗਈ ਹੈ। copyright GurbaniShare.com all right reserved. Email |