ਨਾਨਕ ਪਾਇਆ ਨਾਮ ਖਜਾਨਾ ॥੪॥੨੭॥੭੮॥
ਨਾਨਕ ਨੂੰ ਵਾਹਿਗੁਰੂ ਦੇ ਨਾਮ ਦਾ ਭੰਡਾਰਾ ਪਰਾਪਤ ਹੋ ਗਿਆ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਠਾਕੁਰ ਸਿਉ ਜਾ ਕੀ ਬਨਿ ਆਈ ॥ ਜਿਨ੍ਹਾਂ ਦੇ ਸੁਆਮੀ ਨਾਲ ਦੋਸਤਾਨਾ ਸਬੰਧ ਹਨ, ਭੋਜਨ ਪੂਰਨ ਰਹੇ ਅਘਾਈ ॥੧॥ ਉਹ ਨਾਮ ਦੇ ਮੁਕੰਮਲ ਖਾਣੇ ਨਾਲ ਰੱਜੇ ਰਹਿੰਦੇ ਹਨ। ਕਛੂ ਨ ਥੋਰਾ ਹਰਿ ਭਗਤਨ ਕਉ ॥ ਵਾਹਿਗੁਰੂ ਦੇ ਸਾਧੂਆਂ ਨੂੰ ਕਿਸੇ ਵਸਤੂ ਦੀ ਕਮੀ ਨਹੀਂ ਵਾਪਰਦੀ। ਖਾਤ ਖਰਚਤ ਬਿਲਛਤ ਦੇਵਨ ਕਉ ॥੧॥ ਰਹਾਉ ॥ ਉਨ੍ਹਾਂ ਕੋਲ ਖਾਣ, ਖਰਚਣ, ਆਨੰਦ ਮਾਣਨ ਅਤੇ ਦੇਣ ਲਈ ਬਹੁਤ ਕੁਛ ਹੈ। ਠਹਿਰਾਉ। ਜਾ ਕਾ ਧਨੀ ਅਗਮ ਗੁਸਾਈ ॥ ਜਿਸ ਦਾ ਮਾਲਕ, ਸ੍ਰਿਸ਼ਟੀ ਦਾ ਅਥਾਹ ਸੁਆਮੀ ਹੈ, ਮਾਨੁਖ ਕੀ ਕਹੁ ਕੇਤ ਚਲਾਈ ॥੨॥ ਕੋਈ ਇਨਸਾਨ ਕਿੰਨਾ ਚਿਰ ਉਸ ਦਾ ਮੁਕਾਬਲਾ ਕਰ ਸਕਦਾ ਹੈ। ਜਾ ਕੀ ਸੇਵਾ ਦਸ ਅਸਟ ਸਿਧਾਈ ॥ ਅਠਾਰਾਂ ਕਰਾਮਾਤੀ ਸ਼ਕਤੀਆਂ ਜਿਸ ਦੀ ਟਹਿਲ ਕਮਾਉਂਦੀਆਂ ਹਨ, ਪਲਕ ਦਿਸਟਿ ਤਾ ਕੀ ਲਾਗਹੁ ਪਾਈ ॥੩॥ ਇਕ ਮੁਹਤ ਭਰ ਦੀ ਨਿਗ੍ਹਾ ਲਈ ਤੂੰ ਉਸ ਦੇ ਪੈਰਾਂ ਨਾਲ ਚਿੰਮੜ ਜਾ। ਜਾ ਕਉ ਦਇਆ ਕਰਹੁ ਮੇਰੇ ਸੁਆਮੀ ॥ ਜਿਸ ਉਤੇ ਤੂੰ ਆਪਣੀ ਰਹਿਮਤ ਧਾਰਦਾ ਹੈ, ਹੇ ਮੇਰੇ ਸਾਹਿਬ! ਕਹੁ ਨਾਨਕ ਨਾਹੀ ਤਿਨ ਕਾਮੀ ॥੪॥੨੮॥੭੯॥ ਉਸ ਨੂੰ ਕਿਸੇ ਸ਼ੈ ਦਾ ਘਾਟਾ ਨਹੀਂ ਰਹਿੰਦਾ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਜਉ ਮੈ ਅਪੁਨਾ ਸਤਿਗੁਰੁ ਧਿਆਇਆ ॥ ਜਦ ਮੈਂ ਆਪਣੇ ਸੱਚੇ ਗੁਰਾਂ ਦਾ ਸਿਮਰਨ ਕੀਤਾ, ਤਬ ਮੇਰੈ ਮਨਿ ਮਹਾ ਸੁਖੁ ਪਾਇਆ ॥੧॥ ਤਦ ਮੇਰੇ ਚਿੱਤ ਨੂੰ ਪਰਮ ਆਰਾਮ ਪਰਾਪਤ ਹੋ ਗਿਆ। ਮਿਟਿ ਗਈ ਗਣਤ ਬਿਨਾਸਿਉ ਸੰਸਾ ॥ ਮੇਰਾ ਲੇਖਾ-ਪੱਤਾ ਬਿਨਸ ਗਿਆ ਹੈ ਅਤੇ ਦੂਰ ਹੋ ਗਿਆ ਹੈ ਮੇਰਾ ਵਹਿਮ। ਨਾਮਿ ਰਤੇ ਜਨ ਭਏ ਭਗਵੰਤਾ ॥੧॥ ਰਹਾਉ ॥ ਨਾਮ ਨਾਲ ਰੰਗੀਜਣ ਦੁਆਰਾ ਉਸ ਦਾ ਗੋਲਾ ਕਰਮਾਂ ਵਾਲਾ ਬੰਦਾ ਥੀ ਗਿਆ ਹੈ। ਠਹਿਰਾਉ। ਜਉ ਮੈ ਅਪੁਨਾ ਸਾਹਿਬੁ ਚੀਤਿ ॥ ਜਦ ਮੈਂ ਆਪਣੇ ਸੁਆਮੀ ਦਾ ਸਿਮਰਨ ਕੀਤਾ, ਤਉ ਭਉ ਮਿਟਿਓ ਮੇਰੇ ਮੀਤ ॥੨॥ ਤਦ ਮੇਰਾ ਡਰ ਦੂਰ ਹੋ ਗਿਆ, ਹੇ ਮੇਰੇ ਮਿੱਤ੍ਰ! ਜਉ ਮੈ ਓਟ ਗਹੀ ਪ੍ਰਭ ਤੇਰੀ ॥ ਜਦ ਮੈਂ ਤੇਰੀ ਪਨਾਹ ਪਕੜੀ, ਹੇ ਸੁਆਮੀ! ਤਾਂ ਪੂਰਨ ਹੋਈ ਮਨਸਾ ਮੇਰੀ ॥੩॥ ਤਦ ਮੇਰੀ ਖਾਹਿਸ਼ ਪੂਰੀ ਹੋ ਗਈ। ਦੇਖਿ ਚਲਿਤ ਮਨਿ ਭਏ ਦਿਲਾਸਾ ॥ ਤੇਰੀਆਂ ਅਸਚਰਜ ਖੇਡਾਂ ਵੇਖ ਕੇ ਮੇਰੀ ਜਿੰਦੜੀ ਨੂੰ ਧੀਰਜ ਆ ਜਾਂਦਾ ਹੈ। ਨਾਨਕ ਦਾਸ ਤੇਰਾ ਭਰਵਾਸਾ ॥੪॥੨੯॥੮੦॥ ਨਫਰ ਨਾਨਕ ਨੂੰ ਤੇਰਾ ਹੀ ਆਸਰਾ ਹੈ, ਹੇ ਮੇਰੇ ਸੁਆਮੀ! ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਅਨਦਿਨੁ ਮੂਸਾ ਲਾਜੁ ਟੁਕਾਈ ॥ ਰੈਣ ਦਿਹੁੰ ਚੂਹਾ (ਜਿੰਦਗੀ ਰੂਪੀ) ਰੱਸੇ ਨੂੰ ਕੁਤਰੀ ਜਾਂਦਾ ਹੈ। ਗਿਰਤ ਕੂਪ ਮਹਿ ਖਾਹਿ ਮਿਠਾਈ ॥੧॥ ਖੂਹ ਵਿੱਚ ਡਿੱਗਦਾ ਹੋਇਆ ਪ੍ਰਾਣੀ (ਵਿਕਾਰਾਂ ਦੀ) ਮਿਠਿਆਈ ਖਾ ਰਿਹਾ ਹੈ। ਸੋਚਤ ਸਾਚਤ ਰੈਨਿ ਬਿਹਾਨੀ ॥ ਸੋਚਦਿਆਂ ਤੇ ਵਿਚਾਰਦਿਆਂ (ਜੀਵਨ ਰੂਪੀ) ਰਾਤ੍ਰੀ ਗੁਜਰ ਜਾਂਦੀ ਹੈ। ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗਪਾਨੀ ॥੧॥ ਰਹਾਉ ॥ ਸੰਸਾਰ ਦੀਆਂ ਅਨੇਕਾਂ ਮੌਜ ਬਹਾਰਾਂ ਦਾ ਖਿਆਲ ਕਰਦਾ ਹੋਇਆ, ਆਦਮੀ ਕਦਾਚਿਤ ਧਰਤੀ ਨੂੰ ਥੰਮ੍ਹਣਹਾਰ ਸੁਆਮੀ ਦਾ ਆਰਾਧਨ ਨਹੀਂ ਕਰਦਾ। ਠਹਿਰਾਉ। ਦ੍ਰੁਮ ਕੀ ਛਾਇਆ ਨਿਹਚਲ ਗ੍ਰਿਹੁ ਬਾਂਧਿਆ ॥ ਬਿਰਛ ਦੀ ਛਾਂ ਨੂੰ ਅਹਿੱਲ ਖਿਆਲ ਕਰਕੇ ਇਨਸਾਨ ਆਪਣਾ ਘਰ ਇਸ ਦੇ ਹੇਠਾਂ ਬਣਾਉਂਦਾ ਹੈ। ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ ॥੨॥ ਮੌਤ ਦੀ ਫਾਹੀ ਉਸ ਦੀ ਗਰਦਨ ਦੁਆਲੇ ਹੈ ਅਤੇ ਮਾਇਆ ਨੇ ਆਪਣਾ ਤੀਰ ਉਸ ਦੇ ਸਿੰਨਿ੍ਹਆ ਹੋਇਆ ਹੈ। ਬਾਲੂ ਕਨਾਰਾ ਤਰੰਗ ਮੁਖਿ ਆਇਆ ॥ ਰੇਤੇ ਦਾ ਕੰਢਾ ਲਹਿਰਾਂ ਦੇ ਮੂੰਹ ਵਿੱਚ ਆ ਗਿਆ ਹੈ। ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ ॥੩॥ ਉਸ ਥਾਂ ਨੂੰ ਮੂਰਖ ਮੁਸਤਕਿਲ ਕਰਕੇ ਜਾਣਦਾ ਹੈ। ਸਾਧਸੰਗਿ ਜਪਿਓ ਹਰਿ ਰਾਇ ॥ ਸਤਿ ਸੰਗਤ ਅੰਦਰ ਮੈਂ ਪਾਤਸ਼ਾਹ ਪਰਮੇਸ਼ਰ ਦਾ ਸਿਮਰਨ ਕੀਤਾ ਹੈ। ਨਾਨਕ ਜੀਵੈ ਹਰਿ ਗੁਣ ਗਾਇ ॥੪॥੩੦॥੮੧॥ ਨਾਨਕ, ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਨ ਦੁਆਰਾ ਜੀਉਂਦਾ ਹੈ। ਆਸਾ ਮਹਲਾ ੫ ਦੁਤੁਕੇ ੯ ॥ ਆਸਾ ਪੰਜਵੀਂ ਪਾਤਸ਼ਾਹੀ ਦੁਤਕੇ। ਉਨ ਕੈ ਸੰਗਿ ਤੂ ਕਰਤੀ ਕੇਲ ॥ ਹੈ ਦੇਹਿ, ਉਸ ਆਤਮਾ ਦੇ ਨਾਲ ਤੂੰ ਖੇਡਾਂ ਖੇਡਦੀ ਹੈਂ। ਉਨ ਕੈ ਸੰਗਿ ਹਮ ਤੁਮ ਸੰਗਿ ਮੇਲ ॥ ਉਸ ਦੇ ਸਾਥ ਅੰਦਰ ਤੇਰਾ ਹਰ ਇਕਸ ਨਾਲ ਮੇਲ ਮਿਲਾਪ ਹੈ। ਉਨ੍ਹ੍ਹ ਕੈ ਸੰਗਿ ਤੁਮ ਸਭੁ ਕੋਊ ਲੋਰੈ ॥ ਉਸ ਦੀ ਸੰਗਤ ਅੰਦਰ ਹਰ ਕੋਈ ਤੈਨੂੰ ਚਾਹੁੰਦਾ ਹੈ। ਓਸੁ ਬਿਨਾ ਕੋਊ ਮੁਖੁ ਨਹੀ ਜੋਰੈ ॥੧॥ ਉਸ ਦੇ ਬਗੈਰ ਕੋਈ ਭੀ ਤੈਨੂੰ ਵੇਖਣਾ ਨਹੀਂ ਲੋੜਦਾ। ਤੇ ਬੈਰਾਗੀ ਕਹਾ ਸਮਾਏ ॥ ਉਹ ਨਿਰਲੇਪ ਆਤਮਾਂ, ਹੁਣ ਕਿਥੇ ਲੀਨ ਹੋ ਗਈ ਹੈ? ਤਿਸੁ ਬਿਨੁ ਤੁਹੀ ਦੁਹੇਰੀ ਰੀ ॥੧॥ ਰਹਾਉ ॥ ਉਸ ਦੇ ਬਾਝੋਂ ਤੂੰ ਬੁਰੀ ਹਾਲਤ ਵਿੱਚ ਹੈਂ, ਹੇ ਦੇਹਿ! ਠਹਿਰਾਉ। ਉਨ੍ਹ੍ਹ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ ॥ ਉਸ ਦੇ ਨਾਲ ਤੂੰ ਘਰ ਵਿੱਚ ਪਟਰਾਣੀ ਸੈਂ। ਉਨ੍ਹ੍ਹ ਕੈ ਸੰਗਿ ਤੂ ਹੋਈ ਹੈ ਜਾਹਰਿ ॥ ਉਸ ਨਾਲ ਤੂੰ ਨਾਮਵਰ ਹੋਈ ਸੈਂ। ਉਨ੍ਹ੍ਹ ਕੈ ਸੰਗਿ ਤੂ ਰਖੀ ਪਪੋਲਿ ॥ ਉਸ ਦੇ ਨਾਲ ਤੂੰ ਪਲੋਸ ਕੇ ਰੱਖੀ ਜਾਂਦੀ ਸੈਂ। ਓਸੁ ਬਿਨਾ ਤੂੰ ਛੁਟਕੀ ਰੋਲਿ ॥੨॥ ਉਸ ਦੇ ਬਗੈਰ ਤੂੰ ਘੱਟੇ ਵਿੱਚ ਰੁਲਣ ਲਈ ਛੱਡ ਦਿਤੀ ਗਈ ਹੈਂ। ਉਨ੍ਹ੍ਹ ਕੈ ਸੰਗਿ ਤੇਰਾ ਮਾਨੁ ਮਹਤੁ ॥ ਉਸ ਦੇ ਨਾਲ ਤੇਰੀ ਇੱਜ਼ਤ ਆਬਰੂ ਹੈ। ਉਨ੍ਹ੍ਹ ਕੈ ਸੰਗਿ ਤੁਮ ਸਾਕੁ ਜਗਤੁ ॥ ਉਸ ਦੇ ਨਾਲ ਤੇਰਾ ਜਹਾਨ ਨਾਲ ਨਾਤਾ-ਰਿਸ਼ਤਾ ਹੈ। ਉਨ੍ਹ੍ਹ ਕੈ ਸੰਗਿ ਤੇਰੀ ਸਭ ਬਿਧਿ ਥਾਟੀ ॥ ਉਸ ਦੀ ਸੰਗਤ ਵਿੱਚ ਤੈਨੂੰ ਸਾਰਿਆਂ ਤਰੀਕਿਆਂ ਨਾਲ ਸ਼ਿੰਗਾਰਿਆ ਜਾਂਦਾ ਸੀ। ਓਸੁ ਬਿਨਾ ਤੂੰ ਹੋਈ ਹੈ ਮਾਟੀ ॥੩॥ ਉਸ ਦੇ ਬਾਝੋਂ ਤੂੰ ਮਿੱਟੀ ਹੋ ਗਈ ਹੈਂ। ਓਹੁ ਬੈਰਾਗੀ ਮਰੈ ਨ ਜਾਇ ॥ ਉਹ ਨਿਰਲੇਪ ਆਤਮਾਂ ਨਾਂ ਮਰਦੀ ਹੈ, ਅਤੇ ਨਾਂ ਹੀ ਜੰਮਦੀ ਹੈ। ਹੁਕਮੇ ਬਾਧਾ ਕਾਰ ਕਮਾਇ ॥ ਸੁਆਮੀ ਦੇ ਫੁਰਮਾਨ ਦੀ ਬੰਨ੍ਹੀ ਹੋਈ ਇਹ ਕੰਮ ਕਰਦੀ ਹੈ। ਜੋੜਿ ਵਿਛੋੜੇ ਨਾਨਕ ਥਾਪਿ ॥ ਹੇ ਨਾਨਕ! ਸਰੀਰ ਨੂੰ ਰਚ ਕੇ, ਸੁਆਮੀ ਆਤਮਾਂ ਨੂੰ ਇਸ ਲਈ ਜੋੜਦਾ ਅਤੇ ਇਸ ਨਾਲੋਂ ਵੱਖਰਾ ਕਰ ਦਿੰਦਾ ਹੈ। ਅਪਨੀ ਕੁਦਰਤਿ ਜਾਣੈ ਆਪਿ ॥੪॥੩੧॥੮੨॥ ਆਪਣੀ ਅਪਾਰ ਸ਼ਕਤੀ ਨੂੰ ਸੁਆਮੀ ਆਪੇ ਹੀ ਜਾਣਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। copyright GurbaniShare.com all right reserved. Email |