ਨਾ ਓਹੁ ਮਰਤਾ ਨਾ ਹਮ ਡਰਿਆ ॥
ਉਹ ਮਰਦਾ ਨਹੀਂ, ਨਾਂ ਹੀ ਮੈਂ ਮੌਤ ਤੋਂ ਭੈ ਖਾਂਦਾ ਹਾਂ। ਨਾ ਓਹੁ ਬਿਨਸੈ ਨਾ ਹਮ ਕੜਿਆ ॥ ਉਹ ਨਾਸ ਨਹੀਂ ਹੁੰਦਾ, ਨਾਂ ਹੀ ਮੈਂ ਔਖਾ ਭਾਰਾ ਹੁੰਦਾ ਹਾਂ। ਨਾ ਓਹੁ ਨਿਰਧਨੁ ਨਾ ਹਮ ਭੂਖੇ ॥ ਉਹ ਗਰੀਬ ਨਹੀਂ, ਨਾਂ ਹੀ ਮੈਂ ਭੁੱਖਾ ਹਾਂ। ਨਾ ਓਸੁ ਦੂਖੁ ਨ ਹਮ ਕਉ ਦੂਖੇ ॥੧॥ ਨਾਂ ਉਸ ਨੂੰ ਤਕਲੀਫ ਹੈ ਅਤੇ ਨਾਂ ਹੀ ਮੈਂ ਕਸ਼ਟ ਉਠਾਉਂਦਾ ਹਾਂ। ਅਵਰੁ ਨ ਕੋਊ ਮਾਰਨਵਾਰਾ ॥ ਵਾਹਿਗੁਰੂ ਦੇ ਬਾਝੋਂ ਹੋਰ ਕੋਈ ਮਾਰਨ ਵਾਲਾ ਨਹੀਂ। ਜੀਅਉ ਹਮਾਰਾ ਜੀਉ ਦੇਨਹਾਰਾ ॥੧॥ ਰਹਾਉ ॥ ਮੈਨੂੰ ਜਿੰਦ ਜਾਨ ਬਖਸ਼ਣਹਾਰ ਵਾਹਿਗੁਰੂ ਹੈ, ਮੈਨੂੰ ਜੀਵਨ ਬਖਸ਼ਦਾ ਹੈ। ਠਹਿਰਾਉ। ਨਾ ਉਸੁ ਬੰਧਨ ਨਾ ਹਮ ਬਾਧੇ ॥ ਉਸ ਨੂੰ ਕੋਈ ਜੰਜਾਲ ਨਹੀਂ, ਤੇ ਨਾਂ ਹੀ ਮੈਂ ਫਾਥਾ ਹੋਇਆ ਹਾਂ। ਨਾ ਉਸੁ ਧੰਧਾ ਨਾ ਹਮ ਧਾਧੇ ॥ ਨਾਂ ਹੀ ਉਸ ਨੂੰ ਕੋਈ ਦੁਨੀਆਵੀ ਰੁਝੇਵੇ ਹਨ, ਨਾਂ ਹੀ ਮੈਨੂੰ ਕੋਈ ਕਜੀਏ। ਨਾ ਉਸੁ ਮੈਲੁ ਨ ਹਮ ਕਉ ਮੈਲਾ ॥ ਨਾਂ ਉਸ ਵਿੱਚ ਅਪਵਿੱਤ੍ਰਤਾ ਹੈ, ਨਾਂ ਹੀ ਮੇਰੇ ਵਿੱਚ ਕੋਈ ਗੰਦਗੀ। ਓਸੁ ਅਨੰਦੁ ਤ ਹਮ ਸਦ ਕੇਲਾ ॥੨॥ ਉਹ ਪਰਮ ਪਰਸੰਨਤਾ ਵਿੱਚ ਹੈ, ਤਦ ਮੈਂ ਸਦੀਵ ਹੀ ਖੁਸ਼ ਹਾਂ। ਨਾ ਉਸੁ ਸੋਚੁ ਨ ਹਮ ਕਉ ਸੋਚਾ ॥ ਉਸ ਨੂੰ ਕੋਈ ਚਿੰਤਾ ਨਹੀਂ, ਨਾਂ ਹੀ ਮੈਨੂੰ ਕੋਈ ਫਿਕਰ ਹੈ। ਨਾ ਉਸੁ ਲੇਪੁ ਨ ਹਮ ਕਉ ਪੋਚਾ ॥ ਉਸ ਅੰਦਰ ਕੋਈ ਨਾਪਾਕੀ ਨਹੀਂ, ਨਾਂ ਹੀ ਮੇਰੇ ਵਿੱਚ ਪਲੀਤੀ ਹੈ। ਨਾ ਉਸੁ ਭੂਖ ਨ ਹਮ ਕਉ ਤ੍ਰਿਸਨਾ ॥ ਉਸ ਨੂੰ ਕੋਈ ਭੁੱਖ ਨਹੀਂ, ਨਾਂ ਹੀ ਮੈਨੂੰ ਕੋਈ ਤ੍ਰੇਹ ਹੈ। ਜਾ ਉਹੁ ਨਿਰਮਲੁ ਤਾਂ ਹਮ ਜਚਨਾ ॥੩॥ ਜਦ ਉਹ ਪਵਿੱਤ੍ਰ ਹੈ, ਤਦ ਮੈਂ ਉਸ ਨੂੰ ਫ਼ਬਦਾ ਹਾਂ। ਹਮ ਕਿਛੁ ਨਾਹੀ ਏਕੈ ਓਹੀ ॥ ਮੈਂ ਕੁਝ ਭੀ ਨਹੀਂ, ਕੇਵਲ ਓਹੀ ਸਾਰਾ ਕੁਛ ਹੈ। ਆਗੈ ਪਾਛੈ ਏਕੋ ਸੋਈ ॥ ਉਹ ਇਕੱਲਾ ਹੀ ਅਰੰਭ ਤੇ ਅਖੀਰ ਹੈ। ਨਾਨਕ ਗੁਰਿ ਖੋਏ ਭ੍ਰਮ ਭੰਗਾ ॥ ਨਾਨਕ ਗੁਰਾਂ ਨੇ ਮੇਰੇ ਸੰਦੇਹ ਅਤੇ ਅਉਗੁਣ ਦੂਰ ਕਰ ਦਿੱਤੇ ਹਨ। ਹਮ ਓਇ ਮਿਲਿ ਹੋਏ ਇਕ ਰੰਗਾ ॥੪॥੩੨॥੮੩॥ ਉਹ ਤੇ ਮੈਂ ਇਕੱਠੇ ਹੋ, ਇਕੋ ਹੀ ਰੰਗਤ ਦੇ ਹੋ ਗਏ ਹਾਂ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਅਨਿਕ ਭਾਂਤਿ ਕਰਿ ਸੇਵਾ ਕਰੀਐ ॥ ਅਨੇਕਾਂ ਤਰੀਕਿਆਂ ਨਾਲ ਤੂੰ ਸਾਹਿਬ ਦੀ ਘਾਲ ਕਮਾ। ਜੀਉ ਪ੍ਰਾਨ ਧਨੁ ਆਗੈ ਧਰੀਐ ॥ ਆਪਣੀ ਜਿੰਦ ਜਾਨ, ਆਤਮਾਂ ਅਤੇ ਦੌਲਤ ਤੂੰ ਉਸ ਦੇ ਮੂਹਰੇ ਰੱਖ ਦੇ। ਪਾਨੀ ਪਖਾ ਕਰਉ ਤਜਿ ਅਭਿਮਾਨੁ ॥ ਆਪਣੀ ਹੰਗਤਾ ਨੂੰ ਛੱਡ ਕੇ, ਤੂੰ ਜਲ ਢੋ, ਅਤੇ ਪੱਖੀ ਝੱਲ। ਅਨਿਕ ਬਾਰ ਜਾਈਐ ਕੁਰਬਾਨੁ ॥੧॥ ਬਹੁਤ ਦਫਾ ਤੂੰ ਉਸ ਉਤੋਂ ਬਲਿਹਾਰ ਹੋ। ਸਾਈ ਸੁਹਾਗਣਿ ਜੋ ਪ੍ਰਭ ਭਾਈ ॥ ਕੇਵਲ ਓਹੀ ਸਿਰ-ਸਾਈਂ ਪਤਨੀ ਹੈ, ਜਿਹੜੀ ਆਪਣੇ ਸੁਆਮੀ ਨੂੰ ਚੰਗੀ ਲੱਗਦੀ ਹੈ। ਤਿਸ ਕੈ ਸੰਗਿ ਮਿਲਉ ਮੇਰੀ ਮਾਈ ॥੧॥ ਰਹਾਉ ॥ ਉਸ ਦੀ ਸੰਗਤ ਵਿੱਚ ਮੈਂ ਉਠਦੀ ਬੈਠਦੀ ਹਾਂ, ਹੇ ਮੇਰੀ ਮਾਤਾ! ਠਹਿਰਾਉ। ਦਾਸਨਿ ਦਾਸੀ ਕੀ ਪਨਿਹਾਰਿ ॥ ਮੈਂ ਉਸ ਦੀਆਂ ਟਹਿਲਣਾਂ ਦੀਆਂ ਟਹਿਲਣਾਂ ਦੀ ਪਾਣੀ ਭਰਨ ਵਾਲੀ ਹਾਂ। ਉਨ੍ਹ੍ਹ ਕੀ ਰੇਣੁ ਬਸੈ ਜੀਅ ਨਾਲਿ ॥ ਉਨ੍ਹਾਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਮਨ ਵਿੱਚ ਪਿਆਰ ਨਾਲ ਰੱਖਦੀ ਹਾਂ। ਮਾਥੈ ਭਾਗੁ ਤ ਪਾਵਉ ਸੰਗੁ ॥ ਜੇਕਰ ਚੰਗੀ ਕਿਸਮਤ ਮੇਰੇ ਮੱਥੇ ਤੇ ਲਿਖੀ ਹੋਈ ਹੋਵੇ, ਤਦ ਹੀ ਮੈਂ ਉਨ੍ਹਾਂ ਦੀ ਸੰਗਤ ਨੂੰ ਪਰਾਪਤ ਹੁੰਦਾ ਹਾਂ। ਮਿਲੈ ਸੁਆਮੀ ਅਪੁਨੈ ਰੰਗਿ ॥੨॥ ਆਪਣੀ ਖੁਸ਼ੀ ਰਾਹੀਂ ਪਤੀ ਮੈਨੂੰ ਮਿਲ ਪਿਆ ਹੈ। ਜਾਪ ਤਾਪ ਦੇਵਉ ਸਭ ਨੇਮਾ ॥ ਮੈਂ ਸਮੂਹ ਸਿਮਰਨ ਮੁਸ਼ੱਕਤ ਤੇ ਧਾਰਮਕ ਸੰਸਕਾਰ ਉਸ ਨੂੰ ਸਮਰਪਨ ਕਰਦੀ ਹਾਂ। ਕਰਮ ਧਰਮ ਅਰਪਉ ਸਭ ਹੋਮਾ ॥ ਸਮੂਹ ਧਾਰਮਕ ਫਰਜ ਅਤੇ ਅਗਨੀ-ਹਵਨ ਮੈਂ ਉਨ੍ਹਾਂ ਨੂੰ ਭੇਟਾ ਕਰਦੀ ਹਾਂ। ਗਰਬੁ ਮੋਹੁ ਤਜਿ ਹੋਵਉ ਰੇਨ ॥ ਹੰਕਾਰ ਅਤੇ ਸੰਸਾਰੀ ਮਮਤਾ ਨੂੰ ਛੱਡ ਕੇ ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਹੁੰਦੀ ਹਾਂ। ਉਨ੍ਹ੍ਹ ਕੈ ਸੰਗਿ ਦੇਖਉ ਪ੍ਰਭੁ ਨੈਨ ॥੩॥ ਉਨ੍ਹਾਂ ਦੀ ਸੰਗਤ ਅੰਦਰ, ਮੈਂ ਆਪਣੇ ਸੁਆਮੀ ਨੂੰ ਆਪਣੀਆਂ ਅੱਖਾਂ ਨਾਲ ਵੇਖਦਾ ਹਾਂ। ਨਿਮਖ ਨਿਮਖ ਏਹੀ ਆਰਾਧਉ ॥ ਹਰ ਮੁਹਤ ਮੈਂ ਇਸ ਤਰ੍ਹਾਂ ਸਾਹਿਬ ਦਾ ਸਿਮਰਨ ਕਰਦਾ ਹਾਂ। ਦਿਨਸੁ ਰੈਣਿ ਏਹ ਸੇਵਾ ਸਾਧਉ ॥ ਦਿਹੁੰ ਰਾਤ, ਮੈਂ ਐਕੁਰ ਵਾਹਿਗੁਰੂ ਦੀ ਘਾਲ ਕਮਾਉਂਦਾ ਹਾਂ। ਭਏ ਕ੍ਰਿਪਾਲ ਗੁਪਾਲ ਗੋਬਿੰਦ ॥ ਸ੍ਰਿਸ਼ਟੀ ਦਾ ਪਾਲਣ ਪੋਸਣਹਾਰ ਅਤੇ ਆਲਮ ਦਾ ਮਾਲਕ ਮਿਹਰਵਾਨ ਹੋ ਜਾਂਦਾ ਹੈ, ਸਾਧਸੰਗਿ ਨਾਨਕ ਬਖਸਿੰਦ ॥੪॥੩੩॥੮੪॥ ਅਤੇ ਸਤਿ ਸੰਗਤ ਅੰਦਰ, ਹੇ ਨਾਨਕ! ਪ੍ਰਾਣੀ ਨੂੰ ਮਾਫ ਕਰ ਦਿੰਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਪ੍ਰਭ ਕੀ ਪ੍ਰੀਤਿ ਸਦਾ ਸੁਖੁ ਹੋਇ ॥ ਸੁਅਮੀ ਦੇ ਪ੍ਰੇਮ ਦੁਆਰਾ ਸਦੀਵੀ ਆਰਾਮ ਮਿਲ ਜਾਂਦਾ ਹੈ। ਪ੍ਰਭ ਕੀ ਪ੍ਰੀਤਿ ਦੁਖੁ ਲਗੈ ਨ ਕੋਇ ॥ ਸੁਆਮੀ ਦੇ ਪ੍ਰੇਮ ਦੁਆਰਾ, ਆਦਮੀ ਨੂੰ ਕਸ਼ਟ ਨਹੀਂ ਵਾਪਰਦਾ। ਪ੍ਰਭ ਕੀ ਪ੍ਰੀਤਿ ਹਉਮੈ ਮਲੁ ਖੋਇ ॥ ਸੁਆਮੀ ਦੇ ਪ੍ਰੇਮ ਦੁਆਰਾ ਹੰਕਾਰ ਦੀ ਗਿਲਾਜ਼ਤ ਧੋਤੀ ਜਾਂਦੀ ਹੈ। ਪ੍ਰਭ ਕੀ ਪ੍ਰੀਤਿ ਸਦ ਨਿਰਮਲ ਹੋਇ ॥੧॥ ਸੁਆਮੀ ਦੇ ਪ੍ਰੇਮ ਦੁਆਰਾ, ਬੰਦਾ ਹਮੇਸ਼ਾਂ ਲਈ ਪਵਿੱਤਰ ਹੋ ਜਾਂਦਾ ਹੈ। ਸੁਨਹੁ ਮੀਤ ਐਸਾ ਪ੍ਰੇਮ ਪਿਆਰੁ ॥ ਸ੍ਰਵਣ ਕਰ ਹੇ ਮਿਤ੍ਰ! ਤੂੰ ਐਹੋ ਜੇਹਾ ਪਿਆਰ ਤੇ ਪਿਰਹੜੀ ਪਾ, ਜੀਅ ਪ੍ਰਾਨ ਘਟ ਘਟ ਆਧਾਰੁ ॥੧॥ ਰਹਾਉ ॥ ਵਾਹਿਗੁਰੂ ਨਾਲ, ਜੋ ਆਤਮਾ ਜਿੰਦ-ਜਾਨ ਅਤੇ ਹਰ ਦਿਲ ਦਾ ਆਸਰਾ ਹੈ। ਠਹਿਰਾਉ। ਪ੍ਰਭ ਕੀ ਪ੍ਰੀਤਿ ਭਏ ਸਗਲ ਨਿਧਾਨ ॥ ਸੁਆਮੀ ਦੇ ਪਿਆਰ ਦੁਆਰਾ ਸਾਰੇ ਖਜਾਨੇ ਪਰਾਪਤ ਹੋ ਜਾਂਦੇ ਹਨ। ਪ੍ਰਭ ਕੀ ਪ੍ਰੀਤਿ ਰਿਦੈ ਨਿਰਮਲ ਨਾਮ ॥ ਸਾਈਂ ਦੇ ਪ੍ਰੇਮ ਦੁਆਰਾ ਪਵਿੱਤ੍ਰ ਨਾਮ ਮਨ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਪ੍ਰਭ ਕੀ ਪ੍ਰੀਤਿ ਸਦ ਸੋਭਾਵੰਤ ॥ ਸਦੀਵੀ ਸੁਭਾਇਮਾਨ ਹੈ, ਸਾਹਿਬ ਦੀ ਮੁਹੱਬਤ। ਪ੍ਰਭ ਕੀ ਪ੍ਰੀਤਿ ਸਭ ਮਿਟੀ ਹੈ ਚਿੰਤ ॥੨॥ ਸਾਹਿਬ ਦੇ ਪ੍ਰੇਮ ਦੁਆਰਾ ਸਾਰਾ ਫਿਕਰ ਨਾਸ ਹੋ ਜਾਂਦਾ ਹੈ। ਪ੍ਰਭ ਕੀ ਪ੍ਰੀਤਿ ਇਹੁ ਭਵਜਲੁ ਤਰੈ ॥ ਸਾਈਂ ਦੇ ਸਨੇਹ ਦੁਆਰਾ ਬੰਦਾ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਪ੍ਰਭ ਕੀ ਪ੍ਰੀਤਿ ਜਮ ਤੇ ਨਹੀ ਡਰੈ ॥ ਸਾਈਂ ਦੇ ਸਨੇਹ ਦੁਆਰਾ ਇਨਸਾਨ ਮੌਤ ਤੋਂ ਨਹੀਂ ਡਰਦਾ। ਪ੍ਰਭ ਕੀ ਪ੍ਰੀਤਿ ਸਗਲ ਉਧਾਰੈ ॥ ਸੁਆਮੀ ਦੇ ਸਨੇਹ ਦੁਆਰਾ ਸਾਰਿਆ ਦਾ ਪਾਰ ਉਤਾਰਾ ਹੋ ਜਾਂਦਾ ਹੈ। ਪ੍ਰਭ ਕੀ ਪ੍ਰੀਤਿ ਚਲੈ ਸੰਗਾਰੈ ॥੩॥ ਠਾਕੁਰ ਦਾ ਨੇਹੁ ਪ੍ਰਾਣੀ ਦੇ ਨਾਲ ਜਾਂਦਾ ਹੈ। ਆਪਹੁ ਕੋਈ ਮਿਲੈ ਨ ਭੂਲੈ ॥ ਆਪਣੇ ਆਪ ਥੀਂ ਨਾਂ ਇਨਸਾਨ ਮਿਲਦਾ ਹੈ ਤੇ ਨਾਂ ਹੀ ਉਹ ਕੁਰਾਹੇ ਪੈਂਦਾ ਹੈ। ਜਿਸੁ ਕ੍ਰਿਪਾਲੁ ਤਿਸੁ ਸਾਧਸੰਗਿ ਘੂਲੈ ॥ ਜਿਸ ਉਤੇ ਮਾਲਕ ਮਿਹਰਬਾਨ ਹੈ, ਉਹ ਸਚਿਆਰਾਂ ਦੀ ਸੰਗਤ ਅੰਦਰ ਜੁੜਦਾ ਹੈ। ਕਹੁ ਨਾਨਕ ਤੇਰੈ ਕੁਰਬਾਣੁ ॥ ਗੁਰੂ ਜੀ ਆਖਦੇ ਹਨ, ਮੈਂ ਤੇਰੇ ਉਤੋਂ ਵਾਰਨੇ ਜਾਂਦਾ ਹਾਂ। ਸੰਤ ਓਟ ਪ੍ਰਭ ਤੇਰਾ ਤਾਣੁ ॥੪॥੩੪॥੮੫॥ ਤੂੰ ਸਾਧੂਆਂ ਦਾ ਆਸਰਾ ਅਤੇ ਸੱਤਿਆ ਹੈਂ, ਹੇ ਸੁਆਮੀ! ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਭੂਪਤਿ ਹੋਇ ਕੈ ਰਾਜੁ ਕਮਾਇਆ ॥ ਰਾਜਾ ਬਣ ਕੇ ਆਦਮੀ ਹਕੂਮਤ ਕਰਦਾ ਹੈ, ਕਰਿ ਕਰਿ ਅਨਰਥ ਵਿਹਾਝੀ ਮਾਇਆ ॥ ਅਤੇ ਜੁਲਮ ਕਮਾ ਕੇ ਧਨ-ਦੌਲਤ ਹਾਸਲ ਕਰਦਾ ਹੈ। copyright GurbaniShare.com all right reserved. Email |