Page 392
ਸੰਚਤ ਸੰਚਤ ਥੈਲੀ ਕੀਨ੍ਹ੍ਹੀ ॥
ਇਕੱਤਰ, ਇਕੱਤਰ ਕਰਕੇ ਉਹ ਉਸ ਨਾਲ ਬੋਰੇ ਭਰ ਲੈਂਦਾ ਹੈ।

ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਹ੍ਹੀ ॥੧॥
ਉਸ ਦੀ ਦੌਲਤ ਉਸ ਕੋਲੋਂ ਖੋਹ ਕੇ ਸੁਆਮੀ ਕਿਸੇ ਹੋਰਸ ਨੂੰ ਦੇ ਦਿੰਦਾ ਹੈ।

ਕਾਚ ਗਗਰੀਆ ਅੰਭ ਮਝਰੀਆ ॥
ਦੇਹਿ ਇਕ ਕੱਚਾ ਭਾਂਡਾ ਪਾਣੀ ਵਿੱਚ ਹੈ।

ਗਰਬਿ ਗਰਬਿ ਉਆਹੂ ਮਹਿ ਪਰੀਆ ॥੧॥ ਰਹਾਉ ॥
ਹੰਕਾਰ ਤੇ ਗ਼ਰੂਰ ਕਰ ਕੇ, ਇਹ ਉਸ ਪਾਣੀ ਵਿੱਚ ਹੀ ਡਿੱਗ ਪੈਂਦੀ ਹੈ। ਠਹਿਰਾਉ।

ਨਿਰਭਉ ਹੋਇਓ ਭਇਆ ਨਿਹੰਗਾ ॥
ਨਿਡਰ ਹੋ, ਉਹ ਨਿਧੜਕ ਬਣ ਜਾਂਦਾ ਹੈ।

ਚੀਤਿ ਨ ਆਇਓ ਕਰਤਾ ਸੰਗਾ ॥
ਉਹ ਸਿਰਜਣਹਾਰ ਨੂੰ ਯਾਦ ਨਹੀਂ ਕਰਦਾ ਜੋ ਉਸ ਦੇ ਨਾਲ ਹੈ।

ਲਸਕਰ ਜੋੜੇ ਕੀਆ ਸੰਬਾਹਾ ॥
ਉਹ ਫੌਜਾਂ ਭਰਤੀ ਕਰਦਾ ਅਤੇ ਹਥਿਆਰ ਜਮ੍ਹਾ ਕਰਦਾ ਹੈ।

ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥੨॥
ਪਰ ਜਦੋਂ ਸੁਆਸ ਉਸ ਵਿਚੋਂ ਨਿਕਲ ਜਾਂਦਾ ਹੈ, ਤਦ ਉਹ ਰਾਖ ਬਣ ਜਾਂਦਾ ਹੈ।

ਊਚੇ ਮੰਦਰ ਮਹਲ ਅਰੁ ਰਾਨੀ ॥
ਉਸ ਕੋਲ ਉੱਚੇ ਰਾਜ-ਭਵਨ, ਮਹਿਲ ਮਾੜੀਆਂ, ਪਟਰਾਣੀਆਂ,

ਹਸਤਿ ਘੋੜੇ ਜੋੜੇ ਮਨਿ ਭਾਨੀ ॥
ਚਿੱਤ ਨੂੰ ਖੁਸ਼ ਕਰਨ ਲਈ ਹਾਥੀ, ਕੋਤਲਾਂ ਦੇ ਜੁੱਟ

ਵਡ ਪਰਵਾਰੁ ਪੂਤ ਅਰੁ ਧੀਆ ॥
ਅਤੇ ਮੁੰਡੇ ਤੇ ਕੁੜੀਆਂ ਦਾ ਭਾਰਾ ਟੱਬਰ ਕਬੀਲਾ ਹੈ।

ਮੋਹਿ ਪਚੇ ਪਚਿ ਅੰਧਾ ਮੂਆ ॥੩॥
ਪਰ ਉਨ੍ਹਾਂ ਦੀ ਮਮਤਾ ਅੰਦਰ ਖਚਤ ਹੋਇਆ ਹੋਇਆ ਮੁਨਾਖਾ ਮਨੁੱਖ ਗਲ ਸੜ ਕੇ ਮਰ ਜਾਂਦਾ ਹੈ।

ਜਿਨਹਿ ਉਪਾਹਾ ਤਿਨਹਿ ਬਿਨਾਹਾ ॥
ਜਿਸ ਨੇ ਉਸ ਨੂੰ ਪੈਦਾ ਕੀਤਾ ਸੀ, ਉਸ ਨੇ ਹੀ ਉਸ ਨੂੰ ਮਾਰ ਛੱਡਿਆ ਹੈ।

ਰੰਗ ਰਸਾ ਜੈਸੇ ਸੁਪਨਾਹਾ ॥
ਰੰਗ ਰਲੀਆਂ ਤੇ ਸੁਆਦ ਸੁਪਨੇ ਦੀ ਮਾਨਿੰਦ ਹਨ।

ਸੋਈ ਮੁਕਤਾ ਤਿਸੁ ਰਾਜੁ ਮਾਲੁ ॥
ਓਹੋ ਮੋਖਸ਼ ਹੈ ਅਤੇ ਉਸ ਕੋਲ ਹੀ ਪਾਤਸ਼ਾਹੀ ਤੇ ਧਨ-ਦੌਲਤ ਹੈ,

ਨਾਨਕ ਦਾਸ ਜਿਸੁ ਖਸਮੁ ਦਇਆਲੁ ॥੪॥੩੫॥੮੬॥
ਹੇ ਨੌਕਰ ਨਾਨਕ! ਜਿਸ ਉਤੇ ਸਾਹਿਬ ਮਿਹਰਬਾਨ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਇਨ੍ਹ੍ਹ ਸਿਉ ਪ੍ਰੀਤਿ ਕਰੀ ਘਨੇਰੀ ॥
ਆਦਮੀ ਇਸ ਦੌਲਤ ਨੂੰ ਬਹੁਤ ਪਿਆਰ ਕਰਦਾ ਹੈ।

ਜਉ ਮਿਲੀਐ ਤਉ ਵਧੈ ਵਧੇਰੀ ॥
ਜਿੰਨੀ ਜਿਆਦਾ ਉਹ ਇਸ ਨੂੰ ਹਾਸਲ ਕਰਦਾ ਹੈ, ਓਨਾ ਜਿਆਦਾ ਤੇ ਬਹੁਤ ਏਹ ਹੋ ਜਾਂਦਾ ਹੈ।

ਗਲਿ ਚਮੜੀ ਜਉ ਛੋਡੈ ਨਾਹੀ ॥
ਗਰਦਨ ਨੂੰ ਚਿਮੜੀ ਹੋਈ ਇਹ ਕਿਸੇ ਤਰ੍ਹਾਂ ਆਦਮੀ ਨੂੰ ਛੱਡਦੀ ਨਹੀਂ।

ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥
ਸੱਚੇ ਗੁਰਾਂ ਦੇ ਪੈਰਾਂ ਨਾਲ ਜੁੜ ਕੇ ਤੂੰ ਖਲਾਸੀ ਪਾ ਜਾਵੇਗਾਂ।

ਜਗ ਮੋਹਨੀ ਹਮ ਤਿਆਗਿ ਗਵਾਈ ॥
ਦੁਨੀਆਂ ਨੂੰ ਫਰੇਫਤਾ ਕਰਨ ਵਾਲੀ ਮਾਇਆ ਮੈਂ ਛੱਡ ਕੇ ਦੂਰ ਕਰ ਦਿੱਤੀ ਹੈ,

ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ ॥
ਮੈਂ ਅਲੋਪ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਮੈਨੂੰ ਮੁਬਾਰਕਾਂ ਮਿਲ ਰਹੀਆਂ ਹਨ। ਠਹਿਰਾਉ।

ਐਸੀ ਸੁੰਦਰਿ ਮਨ ਕਉ ਮੋਹੈ ॥
ਇਹ ਐਹੋ ਜੇਹੀ ਸੁਨੱਖੀ ਹੈ ਕਿ ਇਹ ਮਨ ਨੂੰ ਲੱਟੂ ਕਰ ਲੈਂਦੀ ਹੈ।

ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ ॥
ਇਹ ਇਨਸਾਨ ਤੇ ਰਸਤੇ ਪੱਤਣ ਉੱਤੇ, ਅਤੇ ਘਰ, ਜੰਗਲ, ਬੀਆਬਾਨ ਵਿੱਚ ਅਸਰ ਕਰਦੀ ਹੈ।

ਮਨਿ ਤਨਿ ਲਾਗੈ ਹੋਇ ਕੈ ਮੀਠੀ ॥
ਚਿੱਤ ਅਤੇ ਦੇਹਿ ਨੂੰ ਇਹ ਮਿੱਠੀ ਲੱਗਦੀ ਹੈ।

ਗੁਰ ਪ੍ਰਸਾਦਿ ਮੈ ਖੋਟੀ ਡੀਠੀ ॥੨॥
ਗੁਰਾਂ ਦੀ ਦਇਆ ਦੁਆਰਾ ਮੈਂ ਇਸ ਪੱਤੇਬਾਜ ਨੂੰ ਵੇਖ ਲਿਆ ਹੈ।

ਅਗਰਕ ਉਸ ਕੇ ਵਡੇ ਠਗਾਊ ॥
ਉਸ ਦੇ ਮਸਾਹਿਬ ਭਾਰੇ ਠੱਗ ਹਨ।

ਛੋਡਹਿ ਨਾਹੀ ਬਾਪ ਨ ਮਾਊ ॥
ਉਹ ਆਪਣੇ ਬਾਬਲ ਤੇ ਅੰਮੜੀ ਨੂੰ ਭੀ ਨਹੀਂ ਛੱਡਦੇ।

ਮੇਲੀ ਅਪਨੇ ਉਨਿ ਲੇ ਬਾਂਧੇ ॥
ਆਪਣੇ ਮਿਲਣ ਵਾਲਿਆਂ ਨੂੰ ਉਨ੍ਹਾਂ ਨੇ ਜਕੜ ਲਿਆ ਹੈ।

ਗੁਰ ਕਿਰਪਾ ਤੇ ਮੈ ਸਗਲੇ ਸਾਧੇ ॥੩॥
ਗੁਰਾਂ ਦੀ ਰਹਿਮਤ ਸਦਕਾ, ਮੈਂ ਉਨ੍ਹਾਂ ਸਾਰਿਆਂ ਨੂੰ ਨਿੱਸਲ ਕਰ ਲਿਆ ਹੈ।

ਅਬ ਮੋਰੈ ਮਨਿ ਭਇਆ ਅਨੰਦ ॥
ਹੁਣ ਮੇਰੇ ਚਿੱਤ ਅੰਦਰ ਖੁਸ਼ੀ ਹੈ।

ਭਉ ਚੂਕਾ ਟੂਟੇ ਸਭਿ ਫੰਦ ॥
ਮੇਰਾ ਡਰ ਮਿਟ ਗਿਆ ਹੈ ਅਤੇ ਮੇਰੀਆਂ ਸਾਰੀਆਂ ਫਾਹੀਆਂ ਕੱਟੀਆਂ ਗਈਆਂ ਹਨ।

ਕਹੁ ਨਾਨਕ ਜਾ ਸਤਿਗੁਰੁ ਪਾਇਆ ॥
ਗੁਰੂ ਜੀ ਫੁਰਮਾਉਂਦੇ ਹਨ ਜਦ ਮੈਂ ਆਪਣੇ ਸੱਚੇ ਗੁਰਾਂ ਨੂੰ ਮਿਲ ਪਿਆ,

ਘਰੁ ਸਗਲਾ ਮੈ ਸੁਖੀ ਬਸਾਇਆ ॥੪॥੩੬॥੮੭॥
ਮੈਂ ਆਪਣੇ ਝੁੱਗੇ ਵਿੱਚ ਮੁਕੰਮਲ ਆਰਾਮ ਨਾਲ ਵੱਸਣ ਲਗ ਪਿਆ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਆਠ ਪਹਰ ਨਿਕਟਿ ਕਰਿ ਜਾਨੈ ॥
ਅੱਠੇ ਪਹਿਰ ਸਾਧੂ ਸਾਹਿਬ ਦੀ ਹਜੂਰੀ ਅਨੁਭਵ ਕਰਦਾ ਹੈ,

ਪ੍ਰਭ ਕਾ ਕੀਆ ਮੀਠਾ ਮਾਨੈ ॥
ਅਤੇ ਆਪਣੇ ਆਪ ਨੂੰ ਉਸ ਦੀ ਮਿੱਠੀ ਰਜ਼ਾ ਦੇ ਅਰਪਨ ਕਰਦਾ ਹੈ।

ਏਕੁ ਨਾਮੁ ਸੰਤਨ ਆਧਾਰੁ ॥
ਇਕ ਨਾਮ ਹੀ ਸਾਧੂਆਂ ਦਾ ਆਸਰਾ ਹੈ,

ਹੋਇ ਰਹੇ ਸਭ ਕੀ ਪਗ ਛਾਰੁ ॥੧॥
ਅਤੇ ਉਹ ਆਪਣੇ ਆਪ ਨੂੰ ਸਾਰੇ ਪ੍ਰਾਣੀਆਂ ਦੇ ਪੈਰਾਂ ਦੀ ਧੂੜ ਖਿਆਲ ਕਰਦੇ ਹਨ।

ਸੰਤ ਰਹਤ ਸੁਨਹੁ ਮੇਰੇ ਭਾਈ ॥
ਮੈਡੇ ਵੀਰ! ਤੂੰ ਸਾਧੂਆਂ ਦੀ ਜੀਵਨ ਰਹੁ ਰੀਤੀ ਸ੍ਰਵਨ ਕਰ।

ਉਆ ਕੀ ਮਹਿਮਾ ਕਥਨੁ ਨ ਜਾਈ ॥੧॥ ਰਹਾਉ ॥
ਉਨ੍ਹਾਂ ਦੀ ਉਪਮਾ ਆਦਮੀ ਬਿਆਨ ਨਹੀਂ ਕਰ ਸਕਦਾ। ਠਹਿਰਾਉ।

ਵਰਤਣਿ ਜਾ ਕੈ ਕੇਵਲ ਨਾਮ ॥
ਉਨ੍ਹਾਂ ਦਾ ਕਾਰ ਵਿਹਾਰ ਸਿਰਫ ਨਾਮ ਹੈ।

ਅਨਦ ਰੂਪ ਕੀਰਤਨੁ ਬਿਸ੍ਰਾਮ ॥
ਪਰਸੰਨਤਾ ਦੇ ਸਰੂਪ ਵਾਹਿਗੁਰੂ ਦਾ ਜੱਸ ਉਨ੍ਹਾਂ ਦਾ ਆਰਾਮ ਹੈ।

ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥
ਦੋਸਤ ਅਤੇ ਦੁਸ਼ਮਣ ਉਨ੍ਹਾਂ ਲਈ ਇਕ ਬਰਾਬਰ ਹਨ।

ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥੨॥
ਆਪਣੇ ਸਾਹਿਬ ਦੇ ਬਗੈਰ ਉਹ ਹੋਰ ਕਿਸੇ ਨੂੰ ਨਹੀਂ ਜਾਣਦੇ।

ਕੋਟਿ ਕੋਟਿ ਅਘ ਕਾਟਨਹਾਰਾ ॥
ਉਹ ਕ੍ਰੋੜਾਂ ਉਤੇ ਕ੍ਰੋੜਾਂ ਪਾਪਾਂ ਨੂੰ ਮੇਟਣ ਵਾਲੇ ਹਨ।

ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥
ਉਹ ਗ਼ਮ ਨੂੰ ਨਵਿਰਤ ਕਰ ਦਿੰਦੇ ਹਨ ਅਤੇ ਆਦਮੀ ਨੂੰ ਰੱਬੀ ਜੀਵਨ ਦੇਣ ਵਾਲੇ ਹਨ।

ਸੂਰਬੀਰ ਬਚਨ ਕੇ ਬਲੀ ॥
ਉਹ ਬਹਾਦਰ ਅਤੇ ਜਬਾਨ ਦੇ ਪੱਕੇ ਹਨ।

ਕਉਲਾ ਬਪੁਰੀ ਸੰਤੀ ਛਲੀ ॥੩॥
ਗਰੀਬ ਮਾਇਆ ਨੂੰ ਸਾਧੂਆਂ ਨੇ ਠੱਗ ਲਿਆ ਹੈ।

ਤਾ ਕਾ ਸੰਗੁ ਬਾਛਹਿ ਸੁਰਦੇਵ ॥
ਉਨ੍ਹਾਂ ਦੀ ਸੰਗਤ ਨੂੰ ਦੇਵਤਿਆਂ ਦੇ ਦੇਵਤੇ ਭੀ ਲੋੜਦੇ ਹਨ।

ਅਮੋਘ ਦਰਸੁ ਸਫਲ ਜਾ ਕੀ ਸੇਵ ॥
ਲਾਭਦਾਇਕ ਹੈ ਉਨ੍ਹਾਂ ਦਾ ਦਰਸ਼ਨ ਅਤੇ ਫਲਦਾਇਕ ਹੈ ਉਨ੍ਹਾਂ ਦੀ ਟਹਿਲ।

ਕਰ ਜੋੜਿ ਨਾਨਕੁ ਕਰੇ ਅਰਦਾਸਿ ॥
ਹੱਥ ਬੰਨ੍ਹ ਕੇ ਨਾਨਕ ਇਕ ਪ੍ਰਾਰਥਨਾ ਕਰਦਾ ਹੈ,

ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥੪॥੩੭॥੮੮॥
ਹੈ ਉਤਕ੍ਰਿਸ਼ਟਤਾਈਆਂ ਦੇ ਖਜਾਨੇ ਸੁਆਮੀ! ਮੈਨੂੰ ਸਾਧੂਆਂ ਦੀ ਸੇਵਾ ਦੀ ਦਾਤ ਬਖਸ਼।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਸਗਲ ਸੂਖ ਜਪਿ ਏਕੈ ਨਾਮ ॥
ਸਾਰੇ ਆਰਾਮ ਇਕ ਨਾਮ ਦੇ ਸਿਮਰਨ ਵਿੱਚ ਹਨ।

ਸਗਲ ਧਰਮ ਹਰਿ ਕੇ ਗੁਣ ਗਾਮ ॥
ਸਾਰੇ ਮਜ਼ਹਬ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਵਿੱਚ ਆ ਜਾਂਦੇ ਹਨ।

ਮਹਾ ਪਵਿਤ੍ਰ ਸਾਧ ਕਾ ਸੰਗੁ ॥
ਪਰਮ ਪੁਨੀਤ ਹੈ ਸੰਤਾਂ ਦੀ ਸੰਗਤ,

copyright GurbaniShare.com all right reserved. Email