ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥੧॥
ਜਿਸ ਦੇ ਮਿਲਣ ਦੁਆਰਾ ਸੁਆਮੀ ਨਾਲ ਪ੍ਰੇਮ ਪੈ ਜਾਂਦਾ ਹੈ। ਗੁਰ ਪ੍ਰਸਾਦਿ ਓਇ ਆਨੰਦ ਪਾਵੈ ॥ ਗੁਰਾਂ ਦੀ ਰਹਿਮਤ ਸਦਕਾ ਉਹ ਰੱਬੀ ਖੁਸ਼ੀ ਪਾ ਲੈਂਦਾ ਹੈ। ਜਿਸੁ ਸਿਮਰਤ ਮਨਿ ਹੋਇ ਪ੍ਰਗਾਸਾ ਤਾ ਕੀ ਗਤਿ ਮਿਤਿ ਕਹਨੁ ਨ ਜਾਵੈ ॥੧॥ ਰਹਾਉ ॥ ਜਿਸ ਦਾ ਆਰਾਧਨ ਕਰਨ ਦੁਆਰਾ ਚਿੱਤ ਰੌਸ਼ਨ ਹੋ ਜਾਂਦਾ ਹੈ, ਉਸ ਦੀ ਦਸ਼ਾ ਅਤੇ ਅੰਦਾਜਾ ਬਿਆਨ ਨਹੀਂ ਕੀਤੇ ਜਾ ਸਕਦੇ। ਠਹਿਰਾਉ। ਵਰਤ ਨੇਮ ਮਜਨ ਤਿਸੁ ਪੂਜਾ ॥ ਉਪਹਾਸ, ਧਾਰਮਕ ਪ੍ਰਤੱਗਿਆ, ਇਸ਼ਨਾਨ ਤੇ ਉਪਾਸ਼ਨਾ ਦਾ ਕਰਨਾ, ਬੇਦ ਪੁਰਾਨ ਤਿਨਿ ਸਿੰਮ੍ਰਿਤਿ ਸੁਨੀਜਾ ॥ ਅਤੇ ਵੇਦਾਂ, ਪੁਰਾਣਾ ਤੇ ਸਿਮਰਤੀਆਂ ਦਾ ਸੁਣਨਾ; ਇਹ ਸਭ ਕੁਝ ਵਾਹਿਗੁਰੂ ਦੇ ਯਾਦ ਕਰਨ ਵਿੱਚ ਹੀ ਸਾਮਲ ਹੈ। ਮਹਾ ਪੁਨੀਤ ਜਾ ਕਾ ਨਿਰਮਲ ਥਾਨੁ ॥ ਬਹੁਤ ਪਵਿੱਤਰ ਹੈ ਉਸ ਦਾ ਨਿਵਾਸ ਅਸਥਾਨ, ਸਾਧਸੰਗਤਿ ਜਾ ਕੈ ਹਰਿ ਹਰਿ ਨਾਮੁ ॥੨॥ ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ। ਪ੍ਰਗਟਿਓ ਸੋ ਜਨੁ ਸਗਲੇ ਭਵਨ ॥ ਉਹ ਆਦਮੀ ਸਾਰੇ ਜਹਾਨ ਵਿੱਚ ਉੱਘਾ ਹੋ ਜਾਂਦਾ ਹੈ। ਪਤਿਤ ਪੁਨੀਤ ਤਾ ਕੀ ਪਗ ਰੇਨ ॥ ਉਸ ਦੇ ਪੈਰਾਂ ਦੀ ਧੂੜ ਨਾਲ ਪਾਪੀ ਪਵਿਤਰ ਹੋ ਜਾਂਦੇ ਹਨ। ਜਾ ਕਉ ਭੇਟਿਓ ਹਰਿ ਹਰਿ ਰਾਇ ॥ ਜਿਸ ਨੂੰ ਪਾਤਸ਼ਾਹ ਪ੍ਰਭੂ ਪਰਮੇਸ਼ਰ ਮਿਲ ਪਿਆ ਹੈ, ਤਾ ਕੀ ਗਤਿ ਮਿਤਿ ਕਥਨੁ ਨ ਜਾਇ ॥੩॥ ਉਸ ਦੀ ਅਵਸਥਾ ਅਤੇ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ। ਆਠ ਪਹਰ ਕਰ ਜੋੜਿ ਧਿਆਵਉ ॥ ਦਿਹੁੰ ਰੈਣ ਹੱਥ ਬੰਨ੍ਹ ਕੇ ਮੈਂ ਸੁਆਮੀ ਦਾ ਸਿਮਰਨ ਕਰਦਾ ਹਾਂ, ਉਨ ਸਾਧਾ ਕਾ ਦਰਸਨੁ ਪਾਵਉ ॥ ਅਤੇ ਉਨ੍ਹਾਂ ਸਾਧੂਆ ਦਾ ਦੀਦਾਰ ਦੇਖਦਾ ਹਾਂ। ਮੋਹਿ ਗਰੀਬ ਕਉ ਲੇਹੁ ਰਲਾਇ ॥ ਮੈਂ ਗਰੀਬੜੇ ਨੂੰ ਆਪਣੇ ਨਾਲ ਮਿਲਾ ਲੈ, ਹੇ ਸੁਆਮੀ! ਨਾਨਕ ਆਇ ਪਏ ਸਰਣਾਇ ॥੪॥੩੮॥੮੯॥ ਨਾਨਕ ਨੇ ਆ ਕੇ ਤੇਰੀ ਪਨਾਹ ਲੈ ਲਈ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਆਠ ਪਹਰ ਉਦਕ ਇਸਨਾਨੀ ॥ ਦਿਨ ਦੇ ਅੱਠੇ ਪਹਿਰ ਹੀ ਪਾਣੀ ਵਿੱਚ ਮਜਨ ਕਰਦਾ ਹੈ, ਸਦ ਹੀ ਭੋਗੁ ਲਗਾਇ ਸੁਗਿਆਨੀ ॥ ਅਤੇ ਹਮੇਸ਼ਾਂ ਭੋਜਨ ਪਾਉਂਦਾ ਰਹਿੰਦਾ ਹੈ, ਬਿਰਥਾ ਕਾਹੂ ਛੋਡੈ ਨਾਹੀ ॥ ਉਹ ਆਹਾਰ ਦੇ ਬਗੈਰ ਕਿਸੇ ਨੂੰ ਨਹੀਂ ਛਡਦਾ। ਬਹੁਰਿ ਬਹੁਰਿ ਤਿਸੁ ਲਾਗਹ ਪਾਈ ॥੧॥ ਮੁੜ ਮੁੜ ਕੇ ਮੈਂ ਉਸ ਦੇ ਪੈਰਾਂ ਉਤੇ ਪੈਂਦਾ ਹਾਂ। ਸਾਲਗਿਰਾਮੁ ਹਮਾਰੈ ਸੇਵਾ ॥ ਐਹੋ ਜੇਹੇ ਸਾਲਗਰਾਮ ਦੀ ਮੈਂ ਚਾਕਰੀ ਕਰਦਾ ਹਾਂ। ਪੂਜਾ ਅਰਚਾ ਬੰਦਨ ਦੇਵਾ ॥੧॥ ਰਹਾਉ ॥ ਵਾਹਿਗੁਰੂ ਪ੍ਰਤੀ ਹੀ ਮੇਰੀ ਉਪਾਸਨਾ, ਫੁੱਲ-ਭੇਟ ਅਤੇ ਨਮਸਕਾਰ ਹੈ। ਠਹਿਰਾਉ। ਘੰਟਾ ਜਾ ਕਾ ਸੁਨੀਐ ਚਹੁ ਕੁੰਟ ॥ ਮੇਰਾ ਸਾਲਗਰਾਮ ਵਾਹਿਗੁਰੂ ਹੈ, ਜਿਸ ਦਾ ਟੱਲ ਦੁਨੀਆਂ ਦੇ ਚਾਰੇ ਨੁਕਰਾਂ ਵਿੱਚ ਸੁਣਾਈ ਦਿੰਦਾ ਹੈ। ਆਸਨੁ ਜਾ ਕਾ ਸਦਾ ਬੈਕੁੰਠ ॥ ਜਿਸ ਦਾ ਟਿਕਾਣਾ ਹਮੇਸ਼ਾਂ ਹੀ ਸੱਚ ਖੰਡ ਵਿੱਚ ਹੈ, ਜਾ ਕਾ ਚਵਰੁ ਸਭ ਊਪਰਿ ਝੂਲੈ ॥ ਜਿਸ ਦਾ ਚਉਰ ਸਾਰਿਆਂ ਦੇ ਉਤੇ ਝੂਲਦਾ ਹੈ ਤਾ ਕਾ ਧੂਪੁ ਸਦਾ ਪਰਫੁਲੈ ॥੨॥ ਅਤੇ ਜਿਸ ਦੀ ਹੇਮ-ਸਮਗਰੀ, ਹਮੇਸ਼ਾਂ ਮਹਿਕਦੀ ਰਹਿੰਦੀ ਹੈ। ਘਟਿ ਘਟਿ ਸੰਪਟੁ ਹੈ ਰੇ ਜਾ ਕਾ ॥ ਹਰ ਦਿਲ ਉਸ ਦਾ ਡੱਬਾ ਹੈ। ਅਭਗ ਸਭਾ ਸੰਗਿ ਹੈ ਸਾਧਾ ॥ ਸਤਿ ਸੰਗਤ ਉਸ ਦੀ ਅਬਿਨਾਸ਼ੀ ਕਚਹਿਰੀ ਹੈ। ਆਰਤੀ ਕੀਰਤਨੁ ਸਦਾ ਅਨੰਦ ॥ ਸਦੀਵੀ ਪ੍ਰਸੰਨਤਾ ਬਖਸ਼ਣ ਵਾਲਾ ਉਸ ਦਾ ਜੱਸ ਗਾਇਨ ਕਰਨਾ ਹੀ, ਉਸ ਦੀ ਸਨਮੁਖ ਉਪਾਸ਼ਨਾ ਹੈ। ਮਹਿਮਾ ਸੁੰਦਰ ਸਦਾ ਬੇਅੰਤ ॥੩॥ ਉਸ ਦੀ ਵਿਸ਼ਾਲਤਾ ਸੋਹਣੀ ਅਤੇ ਹਮੇਸ਼ਾਂ ਹੀ ਬੇਓੜਕ ਹੈ। ਜਿਸਹਿ ਪਰਾਪਤਿ ਤਿਸ ਹੀ ਲਹਨਾ ॥ ਜਿਸ ਲਈ ਇਸ ਦੀ ਪਰਾਪਤੀ ਲਿਖੀ ਹੋਈ ਹੈ, ਕੇਵਲ ਓਹੀ ਐਸੇ ਪੱਥਰ ਦੇ ਦੇਵਤੇ ਨੂੰ ਪਾਉਂਦਾ ਹੈ, ਸੰਤ ਚਰਨ ਓਹੁ ਆਇਓ ਸਰਨਾ ॥ ਅਤੇ ਸਾਧੂਆਂ ਦੇ ਪੈਰਾਂ ਦੀ ਪਨਾਹ ਹੇਠ ਆਉਂਦਾ ਹੈ। ਹਾਥਿ ਚੜਿਓ ਹਰਿ ਸਾਲਗਿਰਾਮੁ ॥ ਮੈਂ ਵਾਹਿਗੁਰੂ ਨੂੰ ਪੱਥਰ ਦੇ ਦੇਵਤੇ ਵਜੋਂ ਪਰਾਪਤ ਕੀਤਾ ਹੈ। ਕਹੁ ਨਾਨਕ ਗੁਰਿ ਕੀਨੋ ਦਾਨੁ ॥੪॥੩੯॥੯੦॥ ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੈਨੂੰ ਇਹ ਦਾਤ ਬਖਸ਼ੀ ਹੈ। ਆਸਾ ਮਹਲਾ ੫ ਪੰਚਪਦਾ ॥ ਆਸਾ ਪੰਜਵੀਂ ਪਾਤਸ਼ਾਹੀ। ਪੰਚਪਦਾ। ਜਿਹ ਪੈਡੈ ਲੂਟੀ ਪਨਿਹਾਰੀ ॥ ਜਿਸ ਸੜਕ ਤੇ ਵਿਸ਼ਿਆਂ ਵਿਕਾਰਾਂ ਦਾ ਪਾਣੀ ਭਰਨ ਵਾਲੀ ਲੁੱਟੀ ਗਈ ਹੈ, ਸੋ ਮਾਰਗੁ ਸੰਤਨ ਦੂਰਾਰੀ ॥੧॥ ਉਹ ਰਸਤਾ ਸਾਧੂਆਂ ਕੋਲੋਂ ਦੂਰ ਹੈ। ਸਤਿਗੁਰ ਪੂਰੈ ਸਾਚੁ ਕਹਿਆ ॥ ਸੱਚੇ ਗੁਰਾਂ ਨੇ ਸੱਚ ਆਖਿਆ ਹੈ। ਨਾਮ ਤੇਰੇ ਕੀ ਮੁਕਤੇ ਬੀਥੀ ਜਮ ਕਾ ਮਾਰਗੁ ਦੂਰਿ ਰਹਿਆ ॥੧॥ ਰਹਾਉ ॥ ਤੇਰਾ ਨਾਮ ਹੇ ਪ੍ਰਭੂ! ਮੋਖਸ਼ ਦਾ ਰਸਤਾ ਹੈ ਅਤੇ ਮੌਤ ਦੇ ਦੂਤ ਦਾ ਰਾਹ ਇਸ ਤੋਂ ਬਹੁਤ ਦੁਰੇਡੇ ਰਹਿ ਜਾਂਦਾ ਹੈ। ਠਹਿਰਾਉ। ਜਹ ਲਾਲਚ ਜਾਗਾਤੀ ਘਾਟ ॥ ਪੱਤਣ, ਜਿਥੇ ਲਾਲਚੀ ਮਸੂਲੀਆਂ, ਪ੍ਰਾਣੀਆਂ ਪਾਸੋਂ ਚੁੰਗੀ ਵਸੂਲ ਕਰਦਾ ਹੈ, ਦੂਰਿ ਰਹੀ ਉਹ ਜਨ ਤੇ ਬਾਟ ॥੨॥ ਉਹ ਰਾਹ ਸੁਆਮੀ ਦੇ ਗੋਲੇ ਪਾਸੋਂ ਦੁਰੇਡੇ ਰਹਿ ਜਾਂਦਾ ਹੈ। ਜਹ ਆਵਟੇ ਬਹੁਤ ਘਨ ਸਾਥ ॥ ਜਿਥੇ ਬੰਦਿਆਂ ਦੇ ਖਰੇ ਹੀ ਜ਼ਿਆਦਾ ਕਾਫਲਿਆਂ ਨੂੰ ਤਸੀਹੇ ਦਿਤੇ ਜਾਂਦੇ ਹਨ, ਪਾਰਬ੍ਰਹਮ ਕੇ ਸੰਗੀ ਸਾਧ ॥੩॥ ਉਥੇ ਸੰਤ ਪਰਮ ਪ੍ਰਭੂ ਦੀ ਸੰਗਤ ਅੰਦਰ ਵਿਚਰਦੇ ਹਨ। ਚਿਤ੍ਰ ਗੁਪਤੁ ਸਭ ਲਿਖਤੇ ਲੇਖਾ ॥ ਲਿਖਣ ਵਾਲੇ ਫ਼ਰਿਸ਼ਤੇ ਸਾਰਿਆਂ ਜੀਵਾਂ ਦੇ ਹਿਸਾਬ ਕਿਤਾਬ ਲਿਖਦੇ ਹਨ, ਭਗਤ ਜਨਾ ਕਉ ਦ੍ਰਿਸਟਿ ਨ ਪੇਖਾ ॥੪॥ ਪਰ ਨੇਕ ਪੁਰਸ਼ ਨੂੰ ਅੱਖ ਨਾਲ ਨਹੀਂ ਵੇਖਦੇ। ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥ ਗੁਰੂ ਜੀ ਆਖਦੇ ਹਨ, ਜਿਸ ਦਾ ਸਤਿਗੁਰੂ ਪੁਰਨ ਹੈ, ਵਾਜੇ ਤਾ ਕੈ ਅਨਹਦ ਤੂਰਾ ॥੫॥੪੦॥੯੧॥ ਉਸ ਲਈ ਖੁਸ਼ੀ ਦੇ ਬਿਗਲ ਬਿਨਾ ਵਜਾਏ ਵੱਜਦੇ ਹਨ। ਆਸਾ ਮਹਲਾ ੫ ਦੁਪਦਾ ੧ ॥ ਆਸਾ ਪੰਜਵੀਂ ਪਾਤਸ਼ਾਹੀ। ਦੁਪਦਾ। ਸਾਧੂ ਸੰਗਿ ਸਿਖਾਇਓ ਨਾਮੁ ॥ ਸਤਿ ਸੰਗਤ ਨਾਮ ਦਾ ਸਿਮਰਨ ਦਰਸਾਉਂਦੀ ਹੈ, ਸਰਬ ਮਨੋਰਥ ਪੂਰਨ ਕਾਮ ॥ ਜਿਸ ਦੁਆਰਾ ਸਾਰੀਆਂ ਖਾਹਿਸ਼ਾਂ ਅਤੇ ਕਾਰਜ ਸੰਪੂਰਣ ਹੋ ਜਾਂਦੇ ਹਨ। ਬੁਝਿ ਗਈ ਤ੍ਰਿਸਨਾ ਹਰਿ ਜਸਹਿ ਅਘਾਨੇ ॥ ਰੱਬ ਦੀ ਕੀਰਤੀ ਨਾਲ ਰੱਜ ਜਾਣ ਦੁਆਰਾ ਮੇਰੀ ਤ੍ਰੇਹ ਬੁਝ ਗਈ ਹੈ। ਜਪਿ ਜਪਿ ਜੀਵਾ ਸਾਰਿਗਪਾਨੇ ॥੧॥ ਧਰਤੀ ਨੂੰ ਹੱਥ ਵਿੱਚ ਧਾਰਨ ਵਾਲੇ ਹਰੀ ਨੂੰ ਮੈਂ ਲਗਾਤਾਰ ਆਰਾਧ ਕੇ ਜੀਉਂਦਾ ਹਾਂ। ਕਰਨ ਕਰਾਵਨ ਸਰਨਿ ਪਰਿਆ ॥ ਖੁਦ ਕਰਨ ਅਤੇ ਹੋਰਨਾਂ ਤੋਂ ਕਰਾਉਣ ਵਾਲੇ ਦੀ ਮੈਂ ਸ਼ਰਣਾਗਤ ਸੰਭਾਲੀ ਹੈ। ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥੧॥ ਰਹਾਉ ॥ ਗੁਰਾਂ ਦੀ ਮਿਹਰ ਦੁਆਰਾ ਮੈਨੂੰ ਪਰਸੰਨਤਾ ਦਾ ਗ੍ਰਹਿ ਪਰਾਪਤ ਹੋ ਗਿਆ ਹੈ। ਅੰਨ੍ਹੇਰਾ ਦੂਰ ਹੋ ਗਿਆ ਹੈ ਅਤੇ ਦਾਨਾਈ ਦਾ ਚੰਨ ਚੜ੍ਹ ਪਿਆ ਹੈ। ਠਹਿਰਾਉ। copyright GurbaniShare.com all right reserved. Email |