Page 394
ਲਾਲ ਜਵੇਹਰ ਭਰੇ ਭੰਡਾਰ ॥
ਹੀਰਿਆਂ ਤੇ ਜਵਾਹਿਰਾਤਾਂ ਨਾਲ ਮੇਰੇ ਖ਼ਜ਼ਾਨੇ ਪਰੀਪੂਰਨ ਹਨ।

ਤੋਟਿ ਨ ਆਵੈ ਜਪਿ ਨਿਰੰਕਾਰ ॥
ਰੂਪ-ਰਹਿਤ ਵਾਹਿਗੁਰੂ ਨੂੰ ਚੇਤੇ ਕਰਨ ਦੁਆਰਾ ਉਹ ਮੁਕਦੇ ਨਹੀਂ।

ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥
ਕੋਈ ਵਿਰਲਾ ਪੁਰਸ਼ ਹੀ ਨਾਮ ਸੁਧਾਰਸ ਨੂੰ ਪਾਨ ਕਰਦਾ ਹੈ।

ਨਾਨਕ ਤਾ ਕੀ ਪਰਮ ਗਤਿ ਹੋਇ ॥੨॥੪੧॥੯੨॥
ਨਾਨਕ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।

ਆਸਾ ਘਰੁ ੭ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥
ਰੱਬ ਦੇ ਨਾਮ ਨੂੰ ਮੈਂ ਸਦਾ ਹੀ ਆਪਣੇ ਚਿੱਤ ਵਿੱਚ ਸਿਮਰਦਾ ਹਾਂ।

ਸੰਗੀ ਸਾਥੀ ਸਗਲ ਤਰਾਂਈ ॥੧॥
ਐਕੁਰ ਮੈਂ ਆਪਣੇ ਸਾਰੇ ਮੇਲੀਆਂ ਅਤੇ ਹਮਜੋਲੀਆਂ ਨੂੰ ਬਚਾ (ਤਾਰ) ਲੈਂਦਾ ਹਾਂ।

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥
ਗੁਰੂ ਹਮੇਸ਼ਾਂ ਹੀ ਮੇਰੇ ਸਾਥ ਅਤੇ ਨੇੜੇ ਹੈ।

ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾਲੇ ॥੧॥ ਰਹਾਉ ॥
ਮੈਂ ਉਸ ਨੂੰ ਲਗਾਤਾਰ ਯਾਦ ਕਰਦਾ ਅਤੇ ਨਿਤ ਸਿਮਰਦਾ ਹਾਂ। ਠਹਿਰਾਉ।

ਤੇਰਾ ਕੀਆ ਮੀਠਾ ਲਾਗੈ ॥
ਤੇਰੇ ਕਰਤਬ ਮੈਨੂੰ ਮਿੱਠੜੇ ਲੱਗਦੇ ਹਨ।

ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥
ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਯਾਚਨਾ ਕਰਦਾ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਸਾਧੂ ਸੰਗਤਿ ਤਰਿਆ ਸੰਸਾਰੁ ॥
ਸਤਿ ਸੰਗਤ ਦੁਆਰਾ ਜਹਾਨ ਪਾਰ ਉਤਰ ਜਾਂਦਾ ਹੈ।

ਹਰਿ ਕਾ ਨਾਮੁ ਮਨਹਿ ਆਧਾਰੁ ॥੧॥
ਵਾਹਿਗੁਰੂ ਦਾ ਨਾਮ ਮਨ ਦਾ ਆਸਰਾ ਹੈ।

ਚਰਨ ਕਮਲ ਗੁਰਦੇਵ ਪਿਆਰੇ ॥
ਸਾਧੂ ਜਿਨ੍ਹਾਂ ਦੀ ਵਾਹਿਗੁਰੂ ਨਾਲ ਉਲਫਤ ਅਤੇ ਮੁਹੱਬਤ ਹੈ,

ਪੂਜਹਿ ਸੰਤ ਹਰਿ ਪ੍ਰੀਤਿ ਪਿਆਰੇ ॥੧॥ ਰਹਾਉ ॥
ਪ੍ਰੀਤਮ ਅਤੇ ਉਜਲੇ ਗੁਰਾਂ ਦੇ ਕੰਵਲ ਪੈਰਾਂ ਦੀ ਉਪਾਸ਼ਨਾ ਕਰਦੇ ਹਨ। ਠਹਿਰਾਉ।

ਜਾ ਕੈ ਮਸਤਕਿ ਲਿਖਿਆ ਭਾਗੁ ॥
ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ,

ਕਹੁ ਨਾਨਕ ਤਾ ਕਾ ਥਿਰੁ ਸੋਹਾਗੁ ॥੨॥੪੩॥੯੪॥
ਗੁਰੂ ਜੀ ਆਖਦੇ ਹਨ, ਉਸ ਦਾ ਵਿਆਹੁਤਾ ਜੀਵਨ ਅਟੱਲ ਹੋ ਜਾਂਦਾ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਮੀਠੀ ਆਗਿਆ ਪਿਰ ਕੀ ਲਾਗੀ ॥
ਪ੍ਰੀਤਮ ਦਾ ਹੁਕਮ ਮੈਨੂੰ ਮਿੱਠਾ ਲੱਗਦਾ ਹੈ।

ਸਉਕਨਿ ਘਰ ਕੀ ਕੰਤਿ ਤਿਆਗੀ ॥
ਮੇਰੇ ਪਤੀ ਨੇ ਮੇਰੀ ਸੌਂਕਣ ਨੂੰ ਘਰੋਂ ਕੱਢ ਦਿੱਤਾ ਹੈ।

ਪ੍ਰਿਅ ਸੋਹਾਗਨਿ ਸੀਗਾਰਿ ਕਰੀ ॥
ਮੇਰੇ ਕੰਤ ਨੇ, ਮੈਂ, ਆਪਣੀ ਸੁਖੀ ਪਤਨੀ ਨੂੰ ਸਸ਼ੋਭਤ ਕਰ ਦਿੱਤਾ ਹੈ।

ਮਨ ਮੇਰੇ ਕੀ ਤਪਤਿ ਹਰੀ ॥੧॥
ਉਸ ਨੇ ਮੇਰੇ ਚਿੱਤ ਦੀ ਜਲਨ ਨੂੰ ਸ਼ਾਂਤ ਕਰ ਦਿੱਤਾ ਹੈ।

ਭਲੋ ਭਇਓ ਪ੍ਰਿਅ ਕਹਿਆ ਮਾਨਿਆ ॥
ਚੰਗਾ ਹੋਇਆ ਕਿ ਮੈਂ ਆਪਣੇ ਪਤੀ ਦਾ ਆਖਿਆ ਮੰਨ ਲਿਆ।

ਸੂਖੁ ਸਹਜੁ ਇਸੁ ਘਰ ਕਾ ਜਾਨਿਆ ॥ ਰਹਾਉ ॥
ਮੈਂ ਇਸ ਆਪਣੇ ਗ੍ਰਹਿ ਦੇ ਆਰਾਮ ਅਤੇ ਸ਼ਾਂਤੀ ਨੂੰ ਅਨੁਭਵ ਕਰ ਲਿਆ ਹੈ। ਠਹਿਰਾਉ।

ਹਉ ਬੰਦੀ ਪ੍ਰਿਅ ਖਿਜਮਤਦਾਰ ॥
ਮੈਂ ਆਪਣੇ ਪ੍ਰੀਤਮ ਦੀ ਬਾਂਦੀ ਅਤੇ ਟਹਿਲਣ ਹਾਂ।

ਓਹੁ ਅਬਿਨਾਸੀ ਅਗਮ ਅਪਾਰ ॥
ਉਹ ਨਾਸ਼-ਰਹਿਤ ਪਹੁੰਚ ਤੋਂ ਪਰ੍ਹੇ ਅਤੇ ਬਿਅੰਤ ਹੈ।

ਲੇ ਪਖਾ ਪ੍ਰਿਅ ਝਲਉ ਪਾਏ ॥
ਪੱਖੀ ਲੈ ਕੇ ਅਤੇ ਉਸ ਦੇ ਪੈਰਾਂ ਵਿੱਚ ਬੈਠ ਕੇ ਮੈਂ ਇਸ ਨੂੰ ਆਪਣੇ ਪਿਆਰੇ ਪਤੀ ਨੂੰ ਝੱਲਦੀ ਹਾਂ।

ਭਾਗਿ ਗਏ ਪੰਚ ਦੂਤ ਲਾਵੇ ॥੨॥
ਮੈਨੂੰ ਵੱਢਣ ਵਾਲੇ ਪੰਜ ਭੂਤਨੇ ਭੱਜ ਗਏ ਹਨ।

ਨਾ ਮੈ ਕੁਲੁ ਨਾ ਸੋਭਾਵੰਤ ॥
ਨਾਂ ਮੈਂ ਉਚੇ ਘਰਾਣੇ ਦੀ ਹਾਂ, ਨਾਂ ਹੀ ਮੈਂ ਸੁੰਦਰ ਹਾਂ।

ਕਿਆ ਜਾਨਾ ਕਿਉ ਭਾਨੀ ਕੰਤ ॥
ਮੈਂ ਕੀ ਜਾਣਦੀ ਹਾਂ ਕਿ ਮੈਂ ਕਿਉਂ ਆਪਣੇ ਭਰਤੇ ਨੂੰ ਚੰਗੀ ਲੱਗਣ ਲੱਗ ਗਈ ਹਾਂ।

ਮੋਹਿ ਅਨਾਥ ਗਰੀਬ ਨਿਮਾਨੀ ॥
ਮੈਂ ਯਤੀਮ, ਕੰਗਾਲਣੀ ਅਤੇ ਬੇਪਤੀ ਹਾਂ।

ਕੰਤ ਪਕਰਿ ਹਮ ਕੀਨੀ ਰਾਨੀ ॥੩॥
ਮੈਨੂੰ ਪਕੜ ਕੇ ਮੇਰੇ ਖਸਮ ਨੇ ਮੈਨੂੰ ਆਪਣੀ ਮਹਾਰਾਣੀ ਬਣਾ ਲਿਆ।

ਜਬ ਮੁਖਿ ਪ੍ਰੀਤਮੁ ਸਾਜਨੁ ਲਾਗਾ ॥
ਜਦ ਮੈਂ ਆਪਣਾ ਪਿਆਰਾ ਮਿਤ੍ਰ ਆਪਣੇ ਮੂਹਰੇ ਤੱਕ ਲਿਆ,

ਸੂਖ ਸਹਜ ਮੇਰਾ ਧਨੁ ਸੋਹਾਗਾ ॥
ਮੈਨੂੰ ਖੁਸ਼ੀ ਅਤੇ ਸ਼ਾਂਤੀ ਪਰਾਪਤ ਹੋ ਗਈ ਅਤੇ ਸੁਭਾਗਾ ਹੋ ਗਿਆ ਮੇਰਾ ਵਿਆਹੁਤਾ ਜੀਵਨ।

ਕਹੁ ਨਾਨਕ ਮੋਰੀ ਪੂਰਨ ਆਸਾ ॥
ਗੁਰੂ ਜੀ ਆਖਦੇ ਹਨ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ।

ਸਤਿਗੁਰ ਮੇਲੀ ਪ੍ਰਭ ਗੁਣਤਾਸਾ ॥੪॥੧॥੯੫॥
ਸੱਚੇ ਗੁਰਾਂ ਨੇ ਮੈਨੂੰ ਖੂਬੀਆਂ ਦੇ ਖਜਾਨੇ ਸੁਆਮੀ ਨਾਲ ਮਿਲਾ ਦਿੱਤਾ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥
ਉਸ ਦੇ ਮੱਥੇ ਉਤੇ ਤਿਉੜੀ ਹੈ ਅਤੇ ਮੰਦੀ ਹੈ ਉਸ ਦੀ ਵੇਖਣੀ।

ਬੋਲੈ ਕਉੜਾ ਜਿਹਬਾ ਕੀ ਫੂੜਿ ॥
ਕੁਰੱਖਤ ਹੈ ਉਸ ਦੀ ਬੋਲਬਾਣੀ ਅਤੇ ਅੱਖੜ ਉਸ ਦੀ ਜੀਭ।

ਸਦਾ ਭੂਖੀ ਪਿਰੁ ਜਾਨੈ ਦੂਰਿ ॥੧॥
ਉਹ ਹਮੇਸ਼ਾਂ ਖੁਧਿਆਵੰਤ ਰਹਿੰਦੀ ਹੈ ਅਤੇ ਆਪਣੇ ਕੰਤ ਨੂੰ ਦੁਰੇਡੇ ਜਾਣਦੀ ਹੈ।

ਐਸੀ ਇਸਤ੍ਰੀ ਇਕ ਰਾਮਿ ਉਪਾਈ ॥
ਐਹੋ ਜੇਹੀ ਇਕ ਤ੍ਰੀਮਤ ਵਿਆਪਕ ਵਾਹਿਗੁਰੂ ਨੇ ਪੈਦਾ ਕੀਤੀ ਹੈ।

ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥ ਰਹਾਉ ॥
ਉਸ ਨੇ ਸਾਰਾ ਜਹਾਨ ਨਿਗਲ ਲਿਆ ਹੈ। ਗੁਰਾਂ ਨੇ ਮੈਨੂੰ ਬਚਾ ਲਿਆ ਹੈ, ਮੇਰੇ ਵੀਰ! ਠਹਿਰਾਉ।

ਪਾਇ ਠਗਉਲੀ ਸਭੁ ਜਗੁ ਜੋਹਿਆ ॥
ਜ਼ਹਿਰੀਲੀ ਦੁਆ ਦੇ ਕੇ ਉਸ ਨੇ ਸਾਰੇ ਸੰਸਾਰ ਨੂੰ ਕਾਬੂ ਕਰ ਲਿਆ ਹੈ।

ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥
ਉਸ ਨੇ ਉਤਪਤੀ ਦੇ ਦੇਵ, ਪਾਲਣਵਾਲੇ ਦੇਵ ਅਤੇ ਮਾਰਨਹਾਰ ਦੇਵ ਨੂੰ ਫਰੇਫਤਾ ਕਰ ਲਿਆ ਹੈ।

ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥
ਜੋ ਗੁਰਾਂ ਦੇ ਰਾਹੀਂ ਨਾਮ ਨਾਲ ਜੁੜੇ ਹਨ, ਉਹ ਸੁੰਦਰ ਦਿੱਸਦੇ ਹਨ।

ਵਰਤ ਨੇਮ ਕਰਿ ਥਾਕੇ ਪੁਨਹਚਰਨਾ ॥
ਇਨਸਾਨ ਉਪਹਾਸ, ਪ੍ਰਤੱਗਿਆ ਅਤੇ ਪ੍ਰਾਸਚਿਤ ਕਰਮ ਨਿਭਾਉਂਦੇ ਹਾਰ ਹੁਟ ਗਏ ਹਨ।

ਤਟ ਤੀਰਥ ਭਵੇ ਸਭ ਧਰਨਾ ॥
ਉਹ ਸਾਰੇ ਸੰਸਾਰ ਦੀਆਂ ਪਵਿੱਤਰ ਨਦੀਆਂ ਦੇ ਕਿਨਾਰਿਆ ਤੇ ਭਉਂਦੇ ਫਿਰਦੇ ਹਨ।

ਸੇ ਉਬਰੇ ਜਿ ਸਤਿਗੁਰ ਕੀ ਸਰਨਾ ॥੩॥
ਕੇਵਲ ਓਹੀ ਪਾਰ ਉਤਰਦੇ ਹਨ, ਜੋ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲਦੇ ਹਨ।

ਮਾਇਆ ਮੋਹਿ ਸਭੋ ਜਗੁ ਬਾਧਾ ॥
ਧਨ-ਪਦਾਰਥ ਦੀ ਮਮਤਾ ਦੇ ਜਰੀਏ ਸਾਰਾ ਜਹਾਨ ਜਕੜਿਆ ਹੋਇਆ ਹੈ।

ਹਉਮੈ ਪਚੈ ਮਨਮੁਖ ਮੂਰਾਖਾ ॥
ਆਪ-ਹੁਦਰੇ ਬੇਵਕੂਫ ਹੰਕਾਰ ਅੰਦਰ ਗਰਕ ਹੋ ਜਾਂਦੇ ਹਨ।

ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥੪॥੨॥੯੬॥
ਭੁਜਾ ਤੋਂ ਪਕੜ ਕੇ ਗੁਰੂ ਨਾਨਕ ਜੀ ਨੇ ਮੈਨੂੰ ਬਚਾ ਲਿਆ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਸਰਬ ਦੂਖ ਜਬ ਬਿਸਰਹਿ ਸੁਆਮੀ ॥
ਜਦ ਆਦਮੀ ਪ੍ਰਭੂ ਨੂੰ ਭੁੱਲ ਜਾਂਦਾ ਹੈ, ਸਮੂਹ ਤਕਲੀਫ ਹੀ ਹੈ।

ਈਹਾ ਊਹਾ ਕਾਮਿ ਨ ਪ੍ਰਾਨੀ ॥੧॥
ਏਥੇ ਅਤੇ ਓਥੇ ਐਸਾ ਜੀਵ ਕਿਸੇ ਕੰਮ ਦਾ ਨਹੀਂ।

ਸੰਤ ਤ੍ਰਿਪਤਾਸੇ ਹਰਿ ਹਰਿ ਧ੍ਯ੍ਯਾਇ ॥
ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸਾਧੂ ਸੰਤੁਸ਼ਟ ਹੋ ਗਏ ਹਨ।

copyright GurbaniShare.com all right reserved. Email