Page 395ਤੂੰ ਹੇ ਸੁਆਮੀ! ਮਿਹਰ ਧਾਰ ਕੇ ਆਪਣੇ ਨਾਮ ਨਾਲ ਜੋੜਦਾ ਹੈ। ਸਾਰੇ ਆਰਾਮ ਤੇਰੇ ਹੁਕਮ ਦੀ ਤਾਬੇਦਾਰੀ ਵਿੱਚ ਹਨ। ਠਹਿਰਾਉ। ਸੰਗਿ ਹੋਵਤ ਕਉ ਜਾਨਤ ਦੂਰਿ ॥ ਜੋ ਪੁਰਸ਼ ਸਦੀਵੀ-ਹਾਜ਼ਰ ਨਾਜ਼ਰ ਵਾਹਿਗੁਰੂ ਨੂੰ ਦੁਰੇਡੇ ਖਿਆਲ ਕਰਦਾ ਹੈ, ਸੋ ਜਨੁ ਮਰਤਾ ਨਿਤ ਨਿਤ ਝੂਰਿ ॥੨॥ ਉਹ ਹਮੇਸ਼ਾਂ ਹੀ ਪਸਚਾਤਾਪ ਕਰਦਾ ਹੋਇਆ ਮਰ ਜਾਂਦਾ ਹੈ। ਜਿਨਿ ਸਭੁ ਕਿਛੁ ਦੀਆ ਤਿਸੁ ਚਿਤਵਤ ਨਾਹਿ ॥ ਜਿਸ ਨੇ ਉਸ ਨੂੰ ਸਾਰਾ ਕੁਝ ਦਿੱਤਾ ਹੈ ਉਸ ਨੂੰ ਬੰਦਾ ਚੇਤੇ ਨਹੀਂ ਕਰਦਾ। ਮਹਾ ਬਿਖਿਆ ਮਹਿ ਦਿਨੁ ਰੈਨਿ ਜਾਹਿ ॥੩॥ ਖਰੇ ਹੀ ਪ੍ਰਾਣਨਾਸ਼ਕ ਪਾਪਾਂ ਵਿੱਚ ਖਚਤ ਹੋਇਆ ਹੋਇਆ ਉਸ ਦੇ ਦਿਹੁੰ ਤੇ ਰੈਣ ਬਰਬਾਦ ਹੋ ਜਾਂਦੇ ਹਨ। ਕਹੁ ਨਾਨਕ ਪ੍ਰਭੁ ਸਿਮਰਹੁ ਏਕ ॥ ਗੁਰੂ ਜੀ ਆਖਦੇ ਹਨ, ਤੂੰ ਇਕ ਸੁਆਮੀ ਦਾ ਆਰਾਧਨ ਕਰ। ਗਤਿ ਪਾਈਐ ਗੁਰ ਪੂਰੇ ਟੇਕ ॥੪॥੩॥੯੭॥ ਪੂਰਨ ਗੁਰਾਂ ਦੀ ਪਨਾਹ ਲੈਣ ਦੁਆਰਾ, ਮੁਕਤੀ ਪਰਾਪਤ ਹੋ ਜਾਂਦੀ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਨਾਮੁ ਜਪਤ ਮਨੁ ਤਨੁ ਸਭੁ ਹਰਿਆ ॥ ਰੱਬ ਦੇ ਨਾਮ ਦਾ ਸਿਮਰਨ ਕਰਨ ਨਾਲ ਆਦਮੀ ਦੀ ਆਤਮਾਂ ਅਤੇ ਦੇਹਿ ਸਮੂਹ ਹਰੇ ਭਰੇ ਥੀਂ ਜਾਂਵਦੇ ਹਨ। ਕਲਮਲ ਦੋਖ ਸਗਲ ਪਰਹਰਿਆ ॥੧॥ ਉਸ ਦੇ ਸਾਰੇ ਪਾਪ ਅਤੇ ਅਉਗਣ ਧੋਤੇ ਜਾਂਦੇ ਹਨ। ਸੋਈ ਦਿਵਸੁ ਭਲਾ ਮੇਰੇ ਭਾਈ ॥ ਮੁਬਾਰਕ ਹੈ ਉਹ ਦਿਹਾੜਾ, ਮੇਰੇ ਵੀਰ, ਹਰਿ ਗੁਨ ਗਾਇ ਪਰਮ ਗਤਿ ਪਾਈ ॥ ਰਹਾਉ ॥ ਜਦ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮਹਾਨ ਮਰਤਬਾ ਪਾਇਆ ਜਾਂਦਾ ਹੈ। ਠਹਿਰਾਉ। ਸਾਧ ਜਨਾ ਕੇ ਪੂਜੇ ਪੈਰ ॥ ਪਵਿੱਤਰ ਪੁਰਸ਼ਾਂ ਦੇ ਪੈਰ ਪੂਜਣ ਦੁਆਰਾ, ਮਿਟੇ ਉਪਦ੍ਰਹ ਮਨ ਤੇ ਬੈਰ ॥੨॥ ਮਨੁੱਖ ਦੇ ਮਨੂਏ ਤੋਂ ਬਖੇੜਾ ਤੇ ਦੁਸ਼ਮਣੀ ਮਿੱਟ ਜਾਂਦੇ ਹਨ। ਗੁਰ ਪੂਰੇ ਮਿਲਿ ਝਗਰੁ ਚੁਕਾਇਆ ॥ ਪੂਰਨ ਗੁਰਾਂ ਨੂੰ ਮਿਲਣ ਦੁਆਰਾ ਝਗੜਾ ਮਿਟ ਜਾਂਦਾ ਹੈ, ਪੰਚ ਦੂਤ ਸਭਿ ਵਸਗਤਿ ਆਇਆ ॥੩॥ ਅਤੇ ਸਮੂਹ ਪੰਜੇ ਭੂਤਨੇ ਕਾਬੂ ਆ ਜਾਂਦੇ ਹਨ। ਜਿਸੁ ਮਨਿ ਵਸਿਆ ਹਰਿ ਕਾ ਨਾਮੁ ॥ ਨਾਨਕ ਉਸ ਉਤੋਂ ਬਲਿਹਾਰਨੇ ਜਾਂਦਾ ਹੈ, ਨਾਨਕ ਤਿਸੁ ਊਪਰਿ ਕੁਰਬਾਨ ॥੪॥੪॥੯੮॥ ਜਿਸ ਦੇ ਚਿੱਤ ਅੰਦਰ ਵਾਹਿਗੁਰੂ ਦਾ ਨਾਮ ਵੱਸਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਗਾਵਿ ਲੇਹਿ ਤੂ ਗਾਵਨਹਾਰੇ ॥ ਹੇ ਗਵੱਈਏ! ਤੂੰ ਵਾਹਿਗੁਰੂ ਦਾ ਜੱਸ ਗਾਇਨ ਕਰ, ਜੀਅ ਪਿੰਡ ਕੇ ਪ੍ਰਾਨ ਅਧਾਰੇ ॥ ਜੋ ਆਤਮਾ, ਦੇਹਿ ਅਤੇ ਜਿੰਦ-ਜਾਨ ਦਾ ਆਸਰਾ ਹੈ। ਜਾ ਕੀ ਸੇਵਾ ਸਰਬ ਸੁਖ ਪਾਵਹਿ ॥ ਉਸ ਦੀ ਟਹਿਲ ਕਮਾ, ਜਿਸ ਦੀ ਟਹਿਲ ਅੰਦਰ ਤੂੰ ਸਾਰੇ ਆਰਾਮ ਪਰਾਪਤ ਕਰ ਲਵੇਗਾਂ। ਅਵਰ ਕਾਹੂ ਪਹਿ ਬਹੁੜਿ ਨ ਜਾਵਹਿ ॥੧॥ ਤਦ ਤੂੰ ਮੁੜ ਕੇ ਕਿਸੇ ਹੋਰ ਕੋਲ ਨਹੀਂ ਜਾਵੇਗਾਂ। ਸਦਾ ਅਨੰਦ ਅਨੰਦੀ ਸਾਹਿਬੁ ਗੁਨ ਨਿਧਾਨ ਨਿਤ ਨਿਤ ਜਾਪੀਐ ॥ ਮੇਰਾ ਖੁਸ਼ ਬਾਸ਼ ਮਾਲਕ, ਹਮੇਸ਼ਾਂ ਪ੍ਰਸੰਨ ਰਹਿੰਦਾ ਹੈ। ਸਦਾ ਸਦਾ ਤੂੰ ਸ਼੍ਰੇਸ਼ਟਤਾਈਆਂ ਦੇ ਖਜਾਨੇ ਸਾਹਿਬ ਦਾ ਸਿਮਰਨ ਕਰ। ਬਲਿਹਾਰੀ ਤਿਸੁ ਸੰਤ ਪਿਆਰੇ ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥ ਰਹਾਉ ॥ ਮੈਂ ਉਸ ਲਾਡਲੇ ਸਾਧੂ ਉਤੋਂ ਸਦਕੇ ਜਾਂਦਾ ਹਾਂ, ਜਿਸ ਦੀ ਦਇਆ ਦੁਆਰਾ ਸੁਆਮੀ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ। ਠਹਿਰਾਉ। ਜਾ ਕਾ ਦਾਨੁ ਨਿਖੂਟੈ ਨਾਹੀ ॥ ਜਿਸ ਦੀਆਂ ਬਖਸ਼ੀਸ਼ਾਂ ਮੁਕਦੀਆਂ ਨਹੀਂ। ਭਲੀ ਭਾਤਿ ਸਭ ਸਹਜਿ ਸਮਾਹੀ ॥ ਸ਼੍ਰੇਸ਼ਟ ਜੀਵਨ ਰਹੁ-ਰੀਤੀ ਧਾਰਨ ਕਰਨ ਦੁਆਰਾ ਸਾਰੇ ਉਸ ਸੁਆਮੀ ਅੰਦਰ ਲੀਨ ਹੋ ਸਕਦੇ ਹਨ। ਜਾ ਕੀ ਬਖਸ ਨ ਮੇਟੈ ਕੋਈ ॥ ਜਿਸ ਦੀਆਂ ਦਾਤਾਂ ਨੂੰ ਕੋਈ ਮੇਟ ਨਹੀਂ ਸਕਦਾ। ਮਨਿ ਵਾਸਾਈਐ ਸਾਚਾ ਸੋਈ ॥੨॥ ਉਹ ਸੱਚੇ ਸੁਆਮੀ ਨੂੰ ਤੂੰ ਆਪਣੇ ਚਿੱਤ ਵਿੱਚ ਟਿਕਾ। ਸਗਲ ਸਮਗ੍ਰੀ ਗ੍ਰਿਹ ਜਾ ਕੈ ਪੂਰਨ ॥ ਜਿਸ ਦੇ ਘਰ ਵਿੱਚ ਸਾਰੀਆਂ ਵਸਤੂਆਂ ਪਰੀਪੂਰਨ ਹਨ, ਪ੍ਰਭ ਕੇ ਸੇਵਕ ਦੂਖ ਨ ਝੂਰਨ ॥ ਉਹ ਸਾਹਿਬ ਦੇ ਗੋਲੇ ਕਦਾਚਿਤ ਤਕਲੀਫ ਅੰਦਰ ਪਛਤਾਵਾ ਨਹੀਂ ਕਰਦੇ। ਓਟਿ ਗਹੀ ਨਿਰਭਉ ਪਦੁ ਪਾਈਐ ॥ ਉਸ ਦੀ ਪਨਾਹ ਪਕੜਨ ਦੁਆਰਾ ਡਰ-ਰਹਿਤ ਮਰਤਬਾ ਪਾ ਲਈਦਾ ਹੈ। ਸਾਸਿ ਸਾਸਿ ਸੋ ਗੁਨ ਨਿਧਿ ਗਾਈਐ ॥੩॥ ਹਰ ਸੁਆਸ ਨਾਲ ਤੂੰ ਹੇ ਬੰਦੇ! ਉਸ ਖੂਬੀਆਂ ਦੇ ਖ਼ਜ਼ਾਨੇ ਸੁਆਮੀ ਦੀ ਕੀਰਤੀ ਗਾਇਨ ਕਰ। ਦੂਰਿ ਨ ਹੋਈ ਕਤਹੂ ਜਾਈਐ ॥ ਉਹ ਪ੍ਰਾਣੀ ਕੋਲੋਂ ਦੁਰੇਡੇ ਨਹੀਂ ਅਤੇ ਕਿਧਰੇ ਜਾਂਦਾ ਨਹੀਂ। ਨਦਰਿ ਕਰੇ ਤਾ ਹਰਿ ਹਰਿ ਪਾਈਐ ॥ ਜੇਕਰ ਉਹ ਮਿਹਰ ਧਾਰੇ, ਕੇਵਲ ਤਦ ਹੀ ਸੁਆਮੀ ਦਾ ਨਾਮ ਪਰਾਪਤ ਹੁੰਦਾ ਹੈ। ਅਰਦਾਸਿ ਕਰੀ ਪੂਰੇ ਗੁਰ ਪਾਸਿ ॥ ਮੈਂ ਪੁਰਨ ਗੁਰਾਂ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਦਾ ਹਾਂ। ਨਾਨਕੁ ਮੰਗੈ ਹਰਿ ਧਨੁ ਰਾਸਿ ॥੪॥੫॥੯੯॥ ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਪੂੰਜੀ ਦੀ ਯਾਂਚਨਾ ਕਰਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਪ੍ਰਥਮੇ ਮਿਟਿਆ ਤਨ ਕਾ ਦੂਖ ॥ ਪਹਿਲਾਂ ਦੇਹਿ ਦੀ ਪੀੜ ਨਾਸ ਹੋ ਗਈ ਹੈ, ਮਨ ਸਗਲ ਕਉ ਹੋਆ ਸੂਖੁ ॥ ਅਤੇ ਮਗਰੋਂ ਚਿੱਤ ਨੂੰ ਸਮੂਹ ਆਰਾਮ ਪਰਾਪਤ ਹੋ ਗਿਆ ਹੈ। ਕਰਿ ਕਿਰਪਾ ਗੁਰ ਦੀਨੋ ਨਾਉ ॥ ਮਿਹਰਬਾਨੀ ਕਰਕੇ ਗੁਰਾਂ ਨੇ ਮੈਨੂੰ ਹਰੀ ਦਾ ਨਾਮ ਦਿੱਤਾ ਹੈ। ਬਲਿ ਬਲਿ ਤਿਸੁ ਸਤਿਗੁਰ ਕਉ ਜਾਉ ॥੧॥ ਕੁਰਬਾਨ, ਕੁਰਬਾਨ ਹਾਂ, ਮੈਂ ਉਸ ਸੱਚੇ ਗੁਰੂ ਉਤੋਂ। ਗੁਰੁ ਪੂਰਾ ਪਾਇਓ ਮੇਰੇ ਭਾਈ ॥ ਪੂਰਨ ਗੁਰਾਂ ਨੂੰ ਪਰਾਪਤ ਕਰ ਲਿਆ ਹੈ, ਹੇ ਮੈਡੇ ਵੀਰ! ਰੋਗ ਸੋਗ ਸਭ ਦੂਖ ਬਿਨਾਸੇ ਸਤਿਗੁਰ ਕੀ ਸਰਣਾਈ ॥ ਰਹਾਉ ॥ ਸੱਚੇ ਗੁਰਾਂ ਦੀ ਪਨਾਹ ਲੈਣ ਦੁਆਰਾ, ਮੇਰੀਆਂ ਸਾਰੀਆਂ ਬੀਮਾਰੀਆਂ ਗਮ ਅਤੇ ਤਕਲੀਫਾਂ ਨਾਸ ਹੋ ਗਈਆਂ ਹਨ। ਠਹਿਰਾਉ। ਗੁਰ ਕੇ ਚਰਨ ਹਿਰਦੈ ਵਸਾਏ ॥ ਗੁਰਾਂ ਦੇ ਪੈਰ ਮੈਂ ਆਪਣੇ ਚਿੱਤ ਅੰਦਰ ਟਿਕਾਏ ਹਨ, ਮਨ ਚਿੰਤਤ ਸਗਲੇ ਫਲ ਪਾਏ ॥ ਅਤੇ ਮੈਂ ਆਪਣੇ ਦਿਲ ਲੁੜੀਦੇ (ਚਿੱਤ ਚਾਹੁੰਦੇ) ਮੇਵੇ ਪਾ ਲਏ ਹਨ। ਅਗਨਿ ਬੁਝੀ ਸਭ ਹੋਈ ਸਾਂਤਿ ॥ ਮੇਰੀ ਅੱਗ ਬੁਝ ਗਈ ਹੈ ਅਤੇ ਮੈਂ ਸਮੂਹ ਠੰਢ ਚੈਨ ਵਿੱਚ ਹਾਂ। ਕਰਿ ਕਿਰਪਾ ਗੁਰਿ ਕੀਨੀ ਦਾਤਿ ॥੨॥ ਆਪਣੀ ਮਿਹਰ ਧਾਰ ਕੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦੀ ਬਖਸ਼ੀਸ਼ ਦਿੱਤੀ ਹੈ। ਨਿਥਾਵੇ ਕਉ ਗੁਰਿ ਦੀਨੋ ਥਾਨੁ ॥ ਆਸਰਾ ਵਿਹੂਣ ਨੂੰ ਗੁਰੂ ਨੇ ਆਸਰਾ ਦਿੱਤਾ ਹੈ। ਨਿਮਾਨੇ ਕਉ ਗੁਰਿ ਕੀਨੋ ਮਾਨੁ ॥ ਬੇਇਜ਼ਤੇ ਨੂੰ ਗੁਰਾਂ ਨੇ ਇੱਜ਼ਤ ਬਖਸ਼ੀ ਹੈ। ਬੰਧਨ ਕਾਟਿ ਸੇਵਕ ਕਰਿ ਰਾਖੇ ॥ ਬੇੜੀਆਂ ਵੱਢ ਕੇ, ਗੁਰਾਂ ਨੇ ਮੇਰੀ ਆਪਣੇ ਗੋਲੇ ਦੀ ਤਰ੍ਹਾਂ ਰੱਖਿਆ ਕੀਤੀ ਹੈ। ਅੰਮ੍ਰਿਤ ਬਾਨੀ ਰਸਨਾ ਚਾਖੇ ॥੩॥ ਸੁਧਾ ਸਰੂਪ ਗੁਰਬਾਣੀ, ਹੁਣ ਮੈਂ ਆਪਣੀ ਜੀਭ ਨਾਲ ਚੱਖਦਾ ਹਾਂ। ਵਡੈ ਭਾਗਿ ਪੂਜ ਗੁਰ ਚਰਨਾ ॥ ਭਾਰੇ ਚੰਗੇ ਨਸੀਬਾਂ ਰਾਹੀਂ ਮੈਂ ਗੁਰਾਂ ਦੇ ਪੈਰਾਂ ਦੀ ਉਪਾਸ਼ਨਾ ਕੀਤੀ ਹੈ। ਸਗਲ ਤਿਆਗਿ ਪਾਈ ਪ੍ਰਭ ਸਰਨਾ ॥ ਸਭ ਨੂੰ ਛੱਡ ਕੇ ਮੈਂ ਸੁਆਮੀ ਦੀ ਪਨਾਹ ਪਰਾਪਤ ਕੀਤੀ ਹੈ। copyright GurbaniShare.com all right reserved. Email |