Page 396ਉਹ ਪੁਰਸ਼ ਜਿਸ ਉਤੇ ਗੁਰੂ ਮਿਹਰਬਾਨ ਹਨ, ਹੇ ਨਾਨਕ, ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥ ਹਮੇਸ਼ਾਂ ਲਈ ਪਰਸੰਨ ਹੋ ਜਾਂਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਸਤਿਗੁਰ ਸਾਚੈ ਦੀਆ ਭੇਜਿ ॥ ਸੱਚੇ ਸਤਿਗੁਰਾਂ ਨੇ ਬੱਚਾ ਭੇਜਿਆ ਹੈ। ਚਿਰੁ ਜੀਵਨੁ ਉਪਜਿਆ ਸੰਜੋਗਿ ॥ ਵੱਡੀ ਉਮਰ ਵਾਲਾ ਬੱਚਾ ਭਾਗਾਂ ਦੁਆਰਾ ਪੈਦਾ ਹੋਇਆ ਹੈ। ਉਦਰੈ ਮਾਹਿ ਆਇ ਕੀਆ ਨਿਵਾਸੁ ॥ ਜਦ ਉਸ ਨੇ ਆ ਕੇ ਬੱਚੇਦਾਨੀ ਵਿੱਚ ਵਸੇਬਾ ਕੀਤਾ, ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥ ਉਸ ਦੀ ਮਾਤਾ ਦਾ ਦਿਲ ਨਿਹਾਇਤ ਹੀ ਪ੍ਰਸੰਨ ਹੋ ਗਿਆ। ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ਸ੍ਰਿਸ਼ਟੀ ਦੇ ਸੁਆਮੀ ਦਾ ਸੰਤ ਪੁਤ੍ਰ ਪੈਦਾ ਹੋਇਆ ਹੈ। ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥ ਮੁੱਢਲੀ ਲਿਖਤ ਸਾਰਿਆਂ ਵਿੱਚ ਜਾਹਰ ਹੋ ਗਈ ਹੈ, ਠਹਿਰਾਉ। ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ ਦਸਵੇਂ ਮਹੀਨੇ ਵਿੱਚ ਸਾਹਿਬ ਦੇ ਫਰਮਾਨ ਦੁਆਰਾ ਬਾਲ ਪੈਦਾ ਹੋਇਆ ਹੈ। ਮਿਟਿਆ ਸੋਗੁ ਮਹਾ ਅਨੰਦੁ ਥੀਆ ॥ ਸੋਗ ਦੁਰ ਹੋ ਗਿਆ ਹੈ ਅਤੇ ਪਰਮ ਖੁਸ਼ੀ ਪਰਗਟ ਹੋ ਗਈ ਹੈ। ਗੁਰਬਾਣੀ ਸਖੀ ਅਨੰਦੁ ਗਾਵੈ ॥ ਖੁਸ਼ੀ ਵਿੱਚ ਸਈਆਂ ਗੁਰਾਂ ਦੀ ਬਾਣੀ ਗਾਇਨ ਕਰਦੀਆਂ ਹਨ। ਸਾਚੇ ਸਾਹਿਬ ਕੈ ਮਨਿ ਭਾਵੈ ॥੨॥ ਇਹ ਸੱਚੇ ਸੁਆਮੀ ਦੇ ਦਿਲ ਨੂੰ ਚੰਗੀ ਲਗਦੀ ਹੈ। ਵਧੀ ਵੇਲਿ ਬਹੁ ਪੀੜੀ ਚਾਲੀ ॥ ਬੇਲ ਫੈਲਰੀ ਹੈ ਅਤੇ ਬਹੁਤੀਆਂ ਪੁਸ਼ਤਾ ਤੌੜੀ ਚਲਦੀ ਰਹੇਗੀ। ਧਰਮ ਕਲਾ ਹਰਿ ਬੰਧਿ ਬਹਾਲੀ ॥ ਸੁਆਮੀ ਨੇ ਸ਼ਰਧਾ ਪ੍ਰੇਮ ਦੀ ਮਸ਼ੀਨ ਪੱਕੇ ਪੈਰਾ ਤੇ ਅਸਥਾਪਨ ਕਰ ਦਿੱਤੀ ਹੈ। ਮਨ ਚਿੰਦਿਆ ਸਤਿਗੁਰੂ ਦਿਵਾਇਆ ॥ ਸਤਿਗੁਰਾਂ ਨੇ ਮੈਨੂੰ ਉਹ ਕੁਛ ਬਖਸ਼ ਦਿੱਤਾ ਹੈ ਜਿਸ ਨੂੰ ਮੇਰਾ ਚਿੱਤ ਚਾਹੁੰਦਾ ਸੀ। ਭਏ ਅਚਿੰਤ ਏਕ ਲਿਵ ਲਾਇਆ ॥੩॥ ਮੈਂ ਬੇਫਿਕਰ ਹੋ ਗਿਆ ਹਾਂ, ਅਤੇ ਮੈਂ ਆਪਣੀ ਬਿਰਤੀ ਇਕ ਵਾਹਿਗੁਰੂ ਵਿੱਚ ਜੋੜ ਲਈ ਹੈ। ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥ ਜਿਸ ਤਰ੍ਹਾਂ ਬੱਚਾ ਆਪਣੇ ਬਾਪ ਤੇ ਘਣੇਰਾ ਫਖਰ ਕਰਦਾ ਹੈ, ਬੁਲਾਇਆ ਬੋਲੈ ਗੁਰ ਕੈ ਭਾਣਿ ॥ ਏਸੇ ਤਰ੍ਹਾਂ ਮੈਂ ਉਹ ਕੁਛ ਆਖਦਾ ਹਾਂ, ਜੋ ਗੁਰਾਂ ਨੂੰ ਮੇਰੇ ਪਾਸੋ ਅਖਵਾਉਣਾ ਚੰਗਾ ਲਗਦਾ ਹੈ। ਗੁਝੀ ਛੰਨੀ ਨਾਹੀ ਬਾਤ ॥ ਇਹ ਕੋਈ ਲੁਕੀ ਛਿਪੀ ਹੋਈ ਗੱਲ ਨਹੀਂ। ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥ ਗੁਰੂ ਨਾਨਕ ਨੇ ਪਰਮ ਪਰਸੰਨ ਹੋ ਕੇ ਇਹ ਬਖਸ਼ੀਸ਼ ਮੈਨੂੰ ਬਖਸ਼ੀ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਗੁਰ ਪੂਰੇ ਰਾਖਿਆ ਦੇ ਹਾਥ ॥ ਆਪਣਾ ਹੱਥ ਦੇ ਕੇ ਪੂਰਨ ਗੁਰਾਂ ਨੇ ਬੱਚੇ ਨੂੰ ਬਚਾ ਲਿਆ ਹੈ। ਪ੍ਰਗਟੁ ਭਇਆ ਜਨ ਕਾ ਪਰਤਾਪੁ ॥੧॥ ਉਸ ਸੇਵਕ ਦੀ ਨਾਮਵਰੀ ਊਜਾਗਰ ਹੋ ਗਈ ਹੈ। ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥ ਉਤਕ੍ਰਿਸ਼ਟ ਗੁਰਾਂ ਦਾ ਮੈਂ ਆਰਾਧਨ ਕਰਦਾ ਹਾਂ, ਅਤੇ ਵਿਸ਼ਾਲ ਗੁਰਾਂ ਨੂੰ ਹੀ ਮੈਂ ਸਿਰਮਦਾ ਹਾਂ। ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ॥ ਰਹਾਉ ॥ ਜਿਸ ਕਾਸੇ ਲਈ ਮੈਂ ਆਪਣੇ ਦਿਲੋਂ ਪ੍ਰਾਰਥਨਾ ਕਰਦਾ ਹਾਂ, ਉਹ ਮੈਂ ਗੁਰਾ ਪਾਸੋਂ ਪਾ ਲੈਦਾ ਹਾਂ। ਠਹਿਰਾਉ। ਸਰਨਿ ਪਰੇ ਸਾਚੇ ਗੁਰਦੇਵ ॥ ਮੈਂ ਸੱਚੇ ਰੱਬ ਰੂਪ ਗੁਰਾਂ ਦੀ ਓਟ ਲਈ ਹੈ। ਪੂਰਨ ਹੋਈ ਸੇਵਕ ਸੇਵ ॥੨॥ ਉਸ ਦੇ ਟਹਿਲੂਏ ਦੀ ਟਹਿਲ ਸੰਪੂਰਨ ਹੋ ਗਈ ਹੈ। ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ ॥ ਉਸ ਨੇ ਮੇਰੀ ਆਤਮਾ, ਦੇਹਿ, ਜੁਆਨੀ ਅਤੇ ਜਿੰਦ ਜਾਨ ਦੀ ਰਖਿਆ ਕੀਤੀ ਹੈ। ਕਹੁ ਨਾਨਕ ਗੁਰ ਕਉ ਕੁਰਬਾਨ ॥੩॥੮॥੧੦੨॥ ਗੁਰੂ ਜੀ ਫੁਰਮਾਉਂਦੇ ਹਨ, ਮੈਂ ਆਪਣੇ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ। ਆਸਾ ਘਰੁ ੮ ਕਾਫੀ ਮਹਲਾ ੫ ਆਸਾ ਪੰਜਵੀਂ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪਰਾਪਤ ਹੁੰਦਾ ਹੈ। ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥ ਮੈਂ ਤੇਰਾ ਮੁਲ ਲਿਆ ਹੋਇਆ ਗੋਲਾ ਹਾਂ। ਤੂੰ ਮੇਰਾ ਸੱਚਾ ਸੁਆਮੀ ਹੈ। ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥ ਮੇਰੀ ਆਤਮਾ ਅਤੇ ਦੇਹਿ ਸਮੁਹ ਉਸੇ ਦੀਆਂ ਹਨ। ਮੇਰੀ ਹਰ ਵਸਤੂ ਤੇਰੀ ਹੈ, ਹੇ ਸੁਆਮੀ। ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥ ਤੂੰ ਬੇਇਜ਼ਤਿਆਂ ਦੀ ਇਜ਼ਤ ਹੈ, ਹੇ ਮਾਲਕ। ਤੇਰੇ ਵਿੱਚ ਹੀ ਮੇਰਾ ਭਰੋਸਾ ਹੈ। ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ ॥ ਜਿਸ ਨੂੰ ਸਤਿਪੁਰਖ ਦੇ ਬਗੈਰ ਹੋਰ ਕਿਸੇ ਦੀ ਓਟ ਹੈ ਉਸ ਨੂੰ ਨਾਂ-ਮੁਕੰਮਲ ਸਮਝ। ਠਹਿਰਾਉ। ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥ ਤੇਰੀ ਹਕੂਮਤ ਬੇਹੱਦ ਹੈ। ਕੋਈ ਭੀ ਇਸ ਦਾ ਓੜਕ ਨਹੀਂ ਜਾਣਦਾ। ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥੨॥ ਜਿਸ ਨੂੰ ਪੂਰਨ ਮਿਲ ਪੈਦੇ ਹਨ, ਊਹ ਤੇਰੇ ਭਾਣੇ ਅਨੁਸਾਰ ਟੁਰਦਾ ਹੈ। ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥ ਚਾਲਾਕੀ ਅਤੇ ਹੁਸ਼ਿਆਰੀ ਕਿਸੇ ਕੰਮ ਨਹੀਂ ਆਉਂਦੀਆਂ। ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥੩॥ ਜਿਹੜਾ ਕੁਛ ਆਪਣੀ ਪਰਸੰਨਤਾ ਰਾਹੀਂ ਸੁਆਮੀ ਦਿੰਦਾ ਹੈ, ਓਹੀ ਮੇਰਾ ਆਰਾਮ ਹੈ। ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥ ਭਾਵੇਂ ਆਦਮੀ ਲੱਖਾਂ ਕਰਮ ਕਾਂਡ ਪਿਆ ਕਮਾਵੇ ਉਸਦੀ ਤ੍ਰਿਸ਼ਨਾ ਨੂੰ ਕੋਈ ਠੱਲ੍ਹ ਨਹੀਂ ਪੈਦੀ। ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥੪॥੧॥੧੦੩॥ ਨੌਕਰ ਨਾਨਕ ਨੇ ਰੱਬ ਦੇ ਨਾਮ ਨੂੰ ਆਪਣਾ ਆਸਰਾ ਬਣਾਇਆ ਹੈ ਅਤੇ ਬਾਕੀ ਕਾਰ ਵਿਹਾਰ ਤਿਆਗ ਦਿਤੇ ਹਨ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥ ਮੈਂ ਸਾਰੀਆਂ ਖੁਸ਼ੀਆਂ ਢੂੰਡੀਆਂ ਹਨ, ਪ੍ਰੰਤੂ ਵਾਹਿਗੁਰੂ ਦੀ ਖੁਸ਼ੀ ਜਿੱਡੀ ਵੱਡੀ ਕੋਈ ਨਹੀਂ। ਗੁਰ ਤੁਠੇ ਤੇ ਪਾਈਐ ਸਚੁ ਸਾਹਿਬੁ ਸੋਈ ॥੧॥ ਗੁਰਾ ਦੀ ਪਰਸੰਨਤਾ ਰਾਹੀਂ, ਊਹ ਸੱਚਾ ਸੁਆਮੀ ਪਾਇਆ ਜਾਂਦਾ ਹੈ। ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥ ਮੈਂ ਆਪਣੇ ਗੁਰਾਂ ਉਤੋਂ ਸਦਕੇ ਹਾਂ ਅਤੇ ਹਮੇਸ਼ਾਂ ਹਮੇਸ਼ਾਂ ਉਨ੍ਹਾਂ ਉਤੋਂ ਵਾਰਨੇ ਹਾਂ। ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥੧॥ ਰਹਾਉ ॥ ਮੇਰੇ ਮਾਲਕ, ਮੈਨੂੰ ਇਹ ਦਾਤ ਪਰਦਾਨ ਕਰ, ਕਿ ਮੈਂ ਤੇਰੇ ਨਾਮ ਨੂੰ ਇਹ ਮੁਹਤ ਤੇ ਛਿਨ ਭਰ ਲਈ ਭੀ ਨਾਂ ਭੁੱਲਾ। ਠਹਿਰਾਉਂ। ਭਾਗਠੁ ਸਚਾ ਸੋਇ ਹੈ ਜਿਸੁ ਹਰਿ ਧਨੁ ਅੰਤਰਿ ॥ ਸੱਚਾ ਧਨੀ ਕੇਵਲ ਉਹ ਹੀ ਹੈ, ਜਿਸ ਦੇ ਦਿਲ ਵਿੱਚ ਵਾਹਿਗੁਰੂ ਦੀ ਮਾਲ-ਦੌਲਤ ਹੈ। copyright GurbaniShare.com all right reserved. Email |