ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ ॥੨॥
ਕੇਵਲ ਉਹੀ ਵੱਡੀ ਫ਼ਾਹੀ ਤੋਂ ਖ਼ਲਾਸੀ ਪਾਊਦਾ ਹੈ, ਜਿਸ ਦੇ ਰਿਦੇ ਅੰਦਰ ਗੁਰਾਂ ਦੀ ਕਲਾਮ ਹੈ। ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ॥ ਗੁਰਾਂ ਦੀ ਉਪਮਾ ਮੈਂ ਕੀ ਬਿਆਨ ਕਰਾਂ? ਗੁਰੂ ਜੀ ਬ੍ਰਹਮ-ਗਿਆਤ ਅਤੇ ਸਚਾਈ ਦੇ ਸਮੁੰਦਰ ਹਨ। ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ ॥੩॥ ਪਰਾਰੰਭ ਤੋਂ ਯੁਗਾਂ ਦੇ ਸ਼ੁਰੂ ਵਿੱਚ ਅਤੇ ਸਾਰਿਆਂ ਯੁਗਾਂ ਅੰਦਰ ਉਹ ਪੁਰਨ ਪ੍ਰਭੂ ਹਨ। ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ ॥ ਵਾਹਿਗੁਰੂ ਸੁਆਮੀ ਦੀ ਪ੍ਰੀਤ ਆਪਣੇ ਚਿੱਤ ਅੰਦਰ ਰਖ, ਹਮੇਸ਼ਾ, ਹਮੇਸ਼ਾਂ ਹੀ ਮੈਂ ਨਾਮ ਦਾ ਆਰਾਧਨ ਕਰਦਾ ਹਾਂ। ਜੀਉ ਪ੍ਰਾਣ ਧਨੁ ਗੁਰੂ ਹੈ ਨਾਨਕ ਕੈ ਸੰਗੇ ॥੪॥੨॥੧੦੪॥ ਨਾਨਕ ਦੀ ਆਤਮਾ, ਜਿੰਦ-ਜਾਨ ਅਤੇ ਦੌਲਤ ਗੁਰੂ ਹੈ, ਅਤੇ ਉਹ ਸਦਾ ਉਸ ਦੇ ਅੰਗ ਸੰਗ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ ॥ ਜੇਕਰ ਅਦ੍ਰਿਸ਼ਟ ਅਤੇ ਬੇਅੰਤ, ਸੁਆਮੀ ਵਿੱਚ ਬਿੰਦ ਭਰ ਲਈ ਭੀ ਮੇਰੇ ਚਿੱਤ ਅੰਦਰ ਟਿਕ ਜਾਵੇ, ਦੂਖੁ ਦਰਦੁ ਰੋਗੁ ਮਾਇ ਮੈਡਾ ਹਭੁ ਨਸੈ ॥੧॥ ਹੇ ਮੇਰੀ ਮਾਤਾ! ਮੇਰੀਆਂ ਤਕਲੀਫਾਂ, ਪੀੜਾਂ ਅਤੇ ਜ਼ਹਿਮਤਾ ਸਭ ਦੂਰ ਹੋ ਜਾਂਦੀਆਂ ਹਨ। ਹਉ ਵੰਞਾ ਕੁਰਬਾਣੁ ਸਾਈ ਆਪਣੇ ॥ ਮੈਂ ਆਪਣੇ ਮਾਲਕ ਉਤੋਂ ਬਲਿਹਾਰਨੇ ਜਾਂਦੀ ਹਾਂ। ਹੋਵੈ ਅਨਦੁ ਘਣਾ ਮਨਿ ਤਨਿ ਜਾਪਣੇ ॥੧॥ ਰਹਾਉ ॥ ਉਸ ਦਾ ਆਰਾਧਨ ਕਰਨ ਦੁਆਰਾ, ਮੇਰੀ ਆਤਮਾ ਅਤੇ ਦੇਹਿ ਅੰਦਰ ਬਹੁਤੀ ਖੁਸ਼ੀ ਉਤਪੰਨ ਹੋ ਜਾਂਦੀ ਹੈ। ਠਹਿਰਾਉ। ਬਿੰਦਕ ਗਾਲ੍ਹ੍ਹਿ ਸੁਣੀ ਸਚੇ ਤਿਸੁ ਧਣੀ ॥ ਉਸ ਸੱਚੇ ਮਾਲਕ ਮੁਤਅੱਲਕ ਭੋਰਾ ਕੁ ਭਰ ਕਨਸੋ ਮੇਰੇ ਕੰਨੀ ਪਈ ਹੈ। ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ ॥੨॥ ਠੰਢ ਚੈਨ ਉਤੇ ਠੰਢ ਚੈਨ ਮੈਨੂੰ ਪਰਾਪਤ ਹੋ ਗਈ ਹੈ ਹੇ ਮੇਰੀ ਮਾਤਾ! ਮੈਂ ਇਸ ਦਾ ਮੁੱਲ ਨਹੀਂ ਗਿਣ ਸਕਦੀ। ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ ॥ ਉਹ ਸੁਆਮੀ ਮੇਰੀਆਂ ਅੱਖਾਂ ਨੂੰ ਚੰਗਾ ਲਗਦਾ ਹੈ। ਉਸ ਨੂੰ ਵੇਖ ਕੇ ਮੈਂ ਮੋਹਿਤ ਹੋ ਗਈ ਹਾਂ। ਮੈ ਨਿਰਗੁਣਿ ਮੇਰੀ ਮਾਇ ਆਪਿ ਲੜਿ ਲਾਇ ਲਈ ॥੩॥ ਮੈਂ ਨੇਕੀ-ਵਿਹੁਣ ਹਾਂ, ਮੇਰੀ ਅੰਮੜੀਏ! ਉਸ ਨੇ ਆਪੇ ਹੀ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ। ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥ ਵਾਹਿਗੁਰੂ ਵੇਦਾਂ, ਕਤੇਬਾਂ (ਮੁਸਲਮਾਨਾਂ ਈਸਾਈਆਂ ਤੇ ਯਹੂਦੀਆਂ ਦੀਆਂ ਚਾਰੇ ਪੁਸਤਕ) ਤੋਂ ਪਰੇਡੇ ਹੈ (ਭਾਵ ਇਹਨਾਂ ਮਜਬੀ ਪੁਸਤਕਾਂ ਵਿੱਚ ਹੀ ਬੰਦ ਨਹੀਂ)। ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥੪॥੩॥੧੦੫॥ ਨਾਨਕ ਦਾ ਬਾਦਸ਼ਾਹ ਹਰ ਥਾਂ ਪਰਗਟ ਦਿਸਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਲਾਖ ਭਗਤ ਆਰਾਧਹਿ ਜਪਤੇ ਪੀਉ ਪੀਉ ॥ ਲੱਖਾਂ ਹੀ ਅਨੁਰਾਗੀ ਤੈਨੂੰ ਪ੍ਰੀਤਮ, ਪ੍ਰੀਤਮ ਆਖ ਕੇ ਧਿਆਉਂਦੇ ਹਨ। ਕਵਨ ਜੁਗਤਿ ਮੇਲਾਵਉ ਨਿਰਗੁਣ ਬਿਖਈ ਜੀਉ ॥੧॥ ਕਿਸ ਤਰੀਕੇ ਨਾਲ ਤੂੰ ਮੇਰੀ ਗੁਣ-ਵਿਹੁਣ ਅਤੇ ਵਿਕਾਰੀ ਆਤਮਾ ਨੂੰ ਆਪਣੇ ਨਾਲ ਮਿਲਾਵੇਗਾ? ਤੇਰੀ ਟੇਕ ਗੋਵਿੰਦ ਗੁਪਾਲ ਦਇਆਲ ਪ੍ਰਭ ॥ ਹੇ ਧਰਤੀ ਦੇ ਥੰਮ੍ਹਣਹਾਰ ਤੇ ਸੰਸਾਰ ਦੇ ਪਾਲਣ ਵਾਲੇ ਮਿਹਰਵਾਨ ਮਾਲਕ ਤੂੰ ਹੀ ਮੇਰਾ ਆਸਰਾ ਹੈ। ਤੂੰ ਸਭਨਾ ਕੇ ਨਾਥ ਤੇਰੀ ਸ੍ਰਿਸਟਿ ਸਭ ॥੧॥ ਰਹਾਉ ॥ ਤੂੰ ਸਰਿਆਂ ਦਾ ਮਾਲਕ ਹੈ, ਸਮੂਹ ਰਚਨਾ ਤੈਡੀ ਹੀ ਹੈ। ਠਹਿਰਾਉ। ਸਦਾ ਸਹਾਈ ਸੰਤ ਪੇਖਹਿ ਸਦਾ ਹਜੂਰਿ ॥ ਤੂੰ ਸਦੀਵ ਹੀ ਸਾਧੂਆਂ ਦਾ ਸਹਾਇਕ ਹੈ, ਜੋ ਤੈਨੂੰ ਹਮੇਸ਼ਾਂ ਅੰਗ ਸੰਗ ਦੇਖਦੇ ਹਨ। ਨਾਮ ਬਿਹੂਨੜਿਆ ਸੇ ਮਰਨ੍ਹ੍ਹਿ ਵਿਸੂਰਿ ਵਿਸੂਰਿ ॥੨॥ ਜੋ ਨਾਮ ਦੇ ਬਗੈਰ ਹਨ, ਉਹ ਅਫਸੋਸ ਅਤੇ ਪਛਤਾਵਾ ਕਰਦੇ ਮਰਦੇ ਹਨ। ਦਾਸ ਦਾਸਤਣ ਭਾਇ ਮਿਟਿਆ ਤਿਨਾ ਗਉਣੁ ॥ ਸੇਵਕ, ਜੋ ਪਿਆਰ ਨਾਲ ਸਾਹਿਬ ਦੀ ਸੇਵਾ ਕਮਾਊਦੇ ਹਨ, ਉਨ੍ਹਾਂ ਦਾ ਆਵਾਗਉਣ ਮੁੱਕ ਜਾਂਦਾ ਹੈ। ਵਿਸਰਿਆ ਜਿਨ੍ਹ੍ਹਾ ਨਾਮੁ ਤਿਨਾੜਾ ਹਾਲੁ ਕਉਣੁ ॥੩॥ ਉਨ੍ਹਾਂ ਦੀ ਕੀ ਹਾਲਤ ਹੋਉਗੀ, ਜੋ ਨਾਮ ਨੂੰ ਭੁਲਾਉਂਦੇ ਹਨ? ਜੈਸੇ ਪਸੁ ਹਰ੍ਹ੍ਹਿਆਉ ਤੈਸਾ ਸੰਸਾਰੁ ਸਭ ॥ ਜਿਸ ਤਰ੍ਹਾਂ ਦਾ ਹਰਿਆਲ ਡੰਗਰ ਹੈ, ਓਹੋ ਜੇਹਾ ਹੀ ਸਾਰਾ ਜਹਾਨ ਹੈ। ਨਾਨਕ ਬੰਧਨ ਕਾਟਿ ਮਿਲਾਵਹੁ ਆਪਿ ਪ੍ਰਭ ॥੪॥੪॥੧੦੬॥ ਨਾਨਕ ਦੀਆਂ ਬੇੜੀਆਂ ਵੱਢ ਕੇ, ਉਸ ਨੂੰ ਆਪਣੇ ਨਾਲ ਮਿਲਾ ਲੈ ਹੇ ਸੁਆਮੀ! ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ ॥ ਹੋਰ ਸਾਰੀਆਂ ਚੀਜਾਂ ਨੂੰ ਭੁਲਾ ਦੇ ਅਤੇ ਕੇਵਲ ਇਕ ਸੁਆਮੀ ਦਾ ਧਿਆਨ ਧਾਰ। ਝੂਠਾ ਲਾਹਿ ਗੁਮਾਨੁ ਮਨੁ ਤਨੁ ਅਰਪਿ ਧਰਿ ॥੧॥ ਆਪਣੇ ਕੂੜੇ ਹੰਕਾਰ ਨੂੰ ਤਿਆਗ ਦੇ ਅਤੇ ਆਪਣੀ ਆਤਮਾ ਤੇ ਦੇਹਿ ਉਸ ਦੇ ਸਮਰਪਣ ਕਰ ਦੇ। ਆਠ ਪਹਰ ਸਾਲਾਹਿ ਸਿਰਜਨਹਾਰ ਤੂੰ ॥ ਦਿਨ ਦੇ ਅੱਠੇ ਪਹਿਰ ਹੀ ਤੂੰ ਆਪਣੇ ਕਰਤਾਰ ਦੀ ਸਿਫ਼ਤ ਸਲਾਹ ਕਰ। ਜੀਵਾਂ ਤੇਰੀ ਦਾਤਿ ਕਿਰਪਾ ਕਰਹੁ ਮੂੰ ॥੧॥ ਰਹਾਉ ॥ ਮੈਂ ਤੇਰੀਆਂ ਬਖਸ਼ਸ਼ਾ ਦੁਆਰਾ ਜੀਉਂਦਾ ਹਾਂ, ਮੇਰੇ ਉਤੇ ਤਰਸ ਕਰ, ਹੇ ਮੇਰੇ ਮਾਲਕ! ਠਹਿਰਾਉ। ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥ ਓਹੀ ਕਾਰਜ ਕਰ, ਜਿਸ ਦੁਆਰਾ ਹੋਰ ਚਿਹਰਾ ਰੋਸ਼ਨ ਹੋਵੇ। ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥ ਹੇ ਵਾਹਿਗੁਰੂ! ਜਿਸ ਨੂੰ ਤੂੰ ਦਿੰਦਾ ਹੈ, ਕੇਵਲ ਓਹੀ ਸੱਚ ਨਾਲ ਜੁੜਦਾ ਹੈ। ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ ॥ ਉਸ ਧਾਮ ਨੂੰ ਬਣਾ ਤੇ ਸੁਆਰ ਜੋ ਕਦੇ ਡਿਗਦਾ ਢਹਿੰਦਾ ਨਹੀਂ, ਹੇ ਬੰਦੇ! ਹਿਕੋ ਚਿਤਿ ਵਸਾਇ ਕਦੇ ਨ ਜਾਇ ਮਰਿ ॥੩॥ ਇਕ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਟਿਕਾ ਜੋ ਕਦੇ ਮਰਦਾ ਨਹੀਂ। ਤਿਨ੍ਹ੍ਹਾ ਪਿਆਰਾ ਰਾਮੁ ਜੋ ਪ੍ਰਭ ਭਾਣਿਆ ॥ ਸੁਆਮੀ ਉਨ੍ਹਾਂ ਨੂੰ ਲਾਡਲਾ ਲਗਦਾ ਹੈ, ਜੋ ਸੁਆਮੀ ਨੂੰ ਚੰਗੇ ਲਗਦੇ ਹਨ। ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ ॥੪॥੫॥੧੦੭॥ ਗੁਰਾਂ ਦੀ ਦਇਆ ਦੁਆਰਾ ਨਾਨਕ ਨੇ, ਨਾਂ-ਬਿਆਨ ਹੋ ਸੱਕਣ ਵਾਲੇ ਪੁਰਖ ਨੂੰ ਬਿਆਨ ਕੀਤਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਜਿਨ੍ਹ੍ਹਾ ਨ ਵਿਸਰੈ ਨਾਮੁ ਸੇ ਕਿਨੇਹਿਆ ॥ ਉਹ ਕੇਹੋ ਜੇਹੇ ਹਨ, ਜੋ ਨਾਮ ਨੂੰ ਨਹੀਂ ਭੁਲਾਉਂਦੇ? ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥੧॥ ਉਹ ਮਾਲਕ ਦੀ ਮਾਨਿੰਦ ਹਨ, ਜਾਣ ਲੈ ਕਿ ਦੋਵਾਂ ਦੇ ਵਿਚਾਰਾਂ ਵਿੱਚ ਮੂਲੋ ਹੀ ਕੋਈ ਫਰਕ ਨਹੀਂ। ਮਨੁ ਤਨੁ ਹੋਇ ਨਿਹਾਲੁ ਤੁਮ੍ਹ੍ਹ ਸੰਗਿ ਭੇਟਿਆ ॥ ਤੇਰੇ ਨਾਲ ਮਿਲਣ ਦੁਆਰਾ, ਹੇ ਸੁਆਮੀ! ਆਤਮਾ ਤੇ ਦੇਹਿ ਪ੍ਰਸੰਨ ਹੋ ਜਾਂਦੇ ਹਨ। ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥੧॥ ਰਹਾਉ ॥ ਰੱਬ ਦੇ ਗੋਲੇ ਦੀ ਮਿਹਰ ਦੁਆਰਾ, ਠੰਢ-ਚੈਨ ਪਰਾਪਤ ਹੁੰਦੀ ਹੈ, ਅਤੇ ਸਾਰੀ ਪੀੜ ਦੂਰ ਥੀ ਵੰਞਦੀ ਹੈ। ਠਹਿਰਾਉ। ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ੍ਹ੍ਹ ਖੇ ॥ ਜਿੰਨੇ ਭੀ ਜਗਤ ਦੇ ਮਹਾਂਦੀਪ ਹਨ, ਉਨੇ ਹੀ ਤੈ ਤਾਰ ਦਿਤੇ ਹਨ ਹੈ ਸਾਹਿਬ! ਜਿਨ੍ਹ੍ਹ ਮਨਿ ਵੁਠਾ ਆਪਿ ਪੂਰੇ ਭਗਤ ਸੇ ॥੨॥ ਓਹੀ ਪੂਰਨ ਸਾਧੂ ਹਨ, ਜਿਨ੍ਹਾਂ ਦੇ ਚਿੱਤ ਅੰਦਰ ਤੂੰ ਖੁਦ ਨਿਵਾਸ ਰਖਦਾ ਹੈ, ਹੇ ਵਾਹਿਗੁਰੂ! copyright GurbaniShare.com all right reserved. Email |