ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥
ਜਿਸ ਨੂੰ ਤੂੰ ਕਬੂਲ ਕਰਦਾ ਹੈ, ਹੇ ਸਾਈਂ! ਕੇਵਲ ਓਸੇ ਦੀ ਹੀ ਇਜ਼ਤ ਹੁੰਦੀ ਹੈ। ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ ॥੩॥ ਐਹੋ ਜੇਹਾ ਕਬੂਲ ਹੋਇਆ ਅਤੇ ਨਾਮਵਰ ਪੁਰਸ਼ ਹਰ ਥਾਂ ਜਾਣਿਆ ਜਾਂਦਾ ਹੈ। ਦਿਨਸੁ ਰੈਣਿ ਆਰਾਧਿ ਸਮ੍ਹ੍ਹਾਲੇ ਸਾਹ ਸਾਹ ॥ ਕਿ ਮੈਂ ਦਿਨ ਤੇ ਰਾਤ ਅਤੇ ਹਰ ਸੁਆਸ ਨਾਲ ਤੈਡਾ ਸਿਮਰਨ ਅਤੇ ਚਿੰਤਨ ਕਰਾਂ, ਨਾਨਕ ਕੀ ਲੋਚਾ ਪੂਰਿ ਸਚੇ ਪਾਤਿਸਾਹ ॥੪॥੬॥੧੦੮॥ ਨਾਨਕ ਦੀ ਇਹ ਖਾਹਿਸ਼ ਪੂਰੀ ਕਰ, ਹੇ ਸੱਚੇ ਸ਼ਹਿਨਸ਼ਾਹ! ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ ॥ ਉਹ ਮੇਰਾ ਕੰਤ ਸਾਰੀਆਂ ਥਾਵਾਂ ਵਿੱਚ ਪਰੀਪੂਰਨ ਹੋ ਰਿਹਾ ਹੈ। ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ ॥੧॥ ਅਦੁੱਤੀ ਹੈ ਮੇਰਾ ਸੁਆਮੀ ਜਿਸ ਦੇ ਸੀਸ ਉਤੇ ਪਾਤਸ਼ਾਹੀ ਛਤ੍ਰ ਹੈ। ਹੋਰ ਕੋਈ ਹੈ ਹੀ ਨਹੀਂ। ਜਿਉ ਭਾਵੈ ਤਿਉ ਰਾਖੁ ਰਾਖਣਹਾਰਿਆ ॥ ਹੇ ਬਚਾਉਣਹਾਰ! ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ, ਮੈਨੂੰ ਬਚਾ ਲੈ! ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਰਿਆ ॥੧॥ ਰਹਾਉ ॥ ਤੇਰੇ ਬਗੈਰ, ਆਪਣੀਆਂ ਅੱਖਾਂ ਨਾਲ ਮੈਂ ਹੋਰ ਕਿਸੇ ਨੂੰ ਨਹੀਂ ਵੇਖਿਆ। ਠਹਿਰਾਉ। ਪ੍ਰਤਿਪਾਲੇ ਪ੍ਰਭੁ ਆਪਿ ਘਟਿ ਘਟਿ ਸਾਰੀਐ ॥ ਸੁਆਮੀ ਖੁਦ ਪਾਲਣਾ-ਪੋਸ਼ਣਾ ਕਰਦਾ ਹੈ ਅਤੇ ਸਾਰਿਆਂ ਦਿਲਾਂ ਦੀ ਸੰਭਾਲ ਕਰਦਾ ਹੈ। ਜਿਸੁ ਮਨਿ ਵੁਠਾ ਆਪਿ ਤਿਸੁ ਨ ਵਿਸਾਰੀਐ ॥੨॥ ਜਿਸ ਦੇ ਦਿਲ ਅੰਦਰ ਤੂੰ ਖੁਦ ਵੱਸਦਾ ਹੈ, ਉਹ ਤੈਨੂੰ ਨਹੀਂ ਉਲਾਉਂਦਾ। ਜੋ ਕਿਛੁ ਕਰੇ ਸੁ ਆਪਿ ਆਪਣ ਭਾਣਿਆ ॥ ਜਿਹੜਾ ਕੁਝ ਉਸ ਨੂੰ ਭਾਉਂਦਾ ਹੈ, ਉਸ ਨੂੰ ਉਹ ਖੁਦ ਹੀ ਕਰਦਾ ਹੈ। ਭਗਤਾ ਕਾ ਸਹਾਈ ਜੁਗਿ ਜੁਗਿ ਜਾਣਿਆ ॥੩॥ ਸਾਰਿਆਂ ਯੁਗਾਂ ਅੰਦਰ ਉਹ ਆਪਣੇ ਅਨੁਰਾਗੀਆਂ ਦਾ ਮਦਦਗਾਰ ਜਾਣਿਆ ਜਾਂਦਾ ਹੈ। ਜਪਿ ਜਪਿ ਹਰਿ ਕਾ ਨਾਮੁ ਕਦੇ ਨ ਝੂਰੀਐ ॥ ਰੱਬ ਦੇ ਨਾਮ ਦਾ ਆਰਾਧਨ ਤੇ ਸਿਮਰਨ ਕਰਨ ਦੁਆਰਾ ਪ੍ਰਾਣੀ ਕਦਾਚਿਤ ਪਸਚਾਤਾਪ ਨਹੀਂ ਕਰਦਾ। ਨਾਨਕ ਦਰਸ ਪਿਆਸ ਲੋਚਾ ਪੂਰੀਐ ॥੪॥੭॥੧੦੯॥ ਹੇ ਨਾਨਕ, ਮੈਨੂੰ ਤੇਰੇ ਦਰਸ਼ਨ ਦੀ ਤ੍ਰੇਹ ਹੈ। ਮੇਰੀ ਖ਼ਾਹਿਸ਼ ਪੁਰੀ ਕਰ, ਹੇ ਪ੍ਰਭੂ! ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ ॥ ਹੇ ਬੇਪਰਵਾਹ ਅਤੇ ਬੇਖਬਰ ਬੰਦੇ! ਤੂੰ ਨਾਮ ਨੂੰ ਭੁਲਾ ਕੇ ਕਿਉਂ ਸੁੱਤਾ ਪਿਆ ਹੈ। ਕਿਤੀ ਇਤੁ ਦਰੀਆਇ ਵੰਞਨ੍ਹ੍ਹਿ ਵਹਦਿਆ ॥੧॥ ਇਸ ਜੀਵਨ ਦੀ ਨਦੀ ਅੰਦਰ ਅਨੇਕਾਂ ਹੀ ਰੁੜ੍ਹੇ ਵਹਿੰਦੇ ਜਾ ਰਹੇ ਹਨ। ਬੋਹਿਥੜਾ ਹਰਿ ਚਰਣ ਮਨ ਚੜਿ ਲੰਘੀਐ ॥ ਹੇ ਬੰਦੇ! ਵਾਹਿਗੁਰੂ ਦੇ ਪੈਰਾ ਦੇ ਜਹਾਜ਼ ਤੇ ਸਵਾਰ ਹੋ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾ। ਆਠ ਪਹਰ ਗੁਣ ਗਾਇ ਸਾਧੂ ਸੰਗੀਐ ॥੧॥ ਰਹਾਉ ॥ ਅੱਠੇ ਪਹਿਰ ਦੀ ਤੂੰ ਸਤਿ ਸੰਗਤ ਅੰਦਰ ਵਾਹਿਗੁਰੂ ਦੀਆਂੇ ਸ਼੍ਰੇਸ਼ਟਤਾਈਆਂ ਗਾਇਨ ਕਰ। ਠਹਿਰਾਉ। ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ ॥ ਤੂੰ ਅਨੇਕਾਂ ਰੰਗ ਰਲੀਆਂ ਮਾਣਦਾ ਹੈ, ਪਰ ਨਾਮ ਦੇ ਬਾਝੋਂ ਉਹਾ ਸੱਖਣੀਆਂ ਹਨ। ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ ॥੨॥ ਹਰੀ ਦੀ ਪ੍ਰੇਮ ਮਈ ਸੇਵਾ ਦੇ ਬਗੈਰ ਤੂੰ ਰੌ ਰੋ ਕੇ ਮਰ ਖੱਪ ਜਾਵੇਗਾ। ਕਪੜ ਭੋਗ ਸੁਗੰਧ ਤਨਿ ਮਰਦਨ ਮਾਲਣਾ ॥ ਤੂੰ ਬਸਤ੍ਰ ਪਹਿਣਦਾ, ਖਾਦਾ ਪੀਦਾ, ਆਪਣੀ ਦੇਹਿ ਨੂੰ ਮਹਿਕਾਉਂਦਾ ਅਤੇ ਅਤਰ ਮਲਦਾ ਹੈ। ਬਿਨੁ ਸਿਮਰਨ ਤਨੁ ਛਾਰੁ ਸਰਪਰ ਚਾਲਣਾ ॥੩॥ ਪਰ ਸਾਈਂ ਦੀ ਬੰਦਗੀ ਦੇ ਬਾਝੋਂ ਤੇਰੀ ਦੇਹਿ ਸੁਆਹ ਹੋ ਜਾਵੇਗੀ ਅਤੇ ਤੂੰ ਨਿਸਚਿਤ ਹੀ ਟੁਰ ਵੰਞੇਗਾ। ਮਹਾ ਬਿਖਮੁ ਸੰਸਾਰੁ ਵਿਰਲੈ ਪੇਖਿਆ ॥ ਪਾਰ ਹੋਣ ਲਈ ਜਗਤ ਸਮੁੰਦਰ ਪਰਮ ਔਖਾ ਹੈ ਬਹੁਤ ਹੀ ਥੋੜੇ ਇਸ ਨੂੰ ਅਨੁਭਵ ਕਰਦੇ ਹਨ। ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ॥੪॥੮॥੧੧੦॥ ਬੰਦ-ਖਲਾਸ ਵਾਹਿਗੁਰੂ ਦੀ ਸ਼ਰਣਾਗਤ ਅੰਦਰ ਹੈ, ਹੇ ਨਾਨਕ! ਇਹ ਸੁਆਮੀ ਦੀ ਲਿਖੀ ਹੋਈ ਲਿਖਤਾਕਾਰ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥ ਕੋਈ ਜਣਾ ਕਿਸੇ ਦਾ ਸਾਥੀ ਨਹੀਂ, ਇਸ ਲਈ ਆਪਣੇ ਸਨਬੰਧੀਆਂ ਦਾ ਕੋਈ ਕਿਉਂ ਹੰਕਾਰ ਕਰੇ? ਏਕੁ ਨਾਮੁ ਆਧਾਰੁ ਭਉਜਲੁ ਤਰਬੀਐ ॥੧॥ ਇਕ ਨਾਮ ਦੇ ਆਸਰੇ ਨਾਲ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥ ਮੈਡੇ ਪੁਰਨ ਸਤਿਗੁਰੂ ਮੈਂ ਗਰੀਬੜੇ ਦਾ ਤੂੰ ਸੱਚਾ ਆਸਰਾ ਹੈ। ਦੇਖਿ ਤੁਮ੍ਹ੍ਹਾਰਾ ਦਰਸਨੋ ਮੇਰਾ ਮਨੁ ਧੀਰੇ ॥੧॥ ਰਹਾਉ ॥ ਤੇਰਾ ਦੀਦਾਰ ਤੱਕ ਕੇ, ਮੈਰੇ ਚਿੱਤ ਦਾ ਹੌਸਲਾ ਬੱਝ ਜਾਂਦਾ ਹੈ। ਠਹਿਰਾਉ। ਰਾਜੁ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੋੁ ॥ ਪਾਤਸ਼ਾਹੀ, ਪਦਾਰਥ ਅਤੇ ਰੁਝੇਵੇ ਕਿਸੇ ਕੰਮ ਦੇ ਨਹੀਂ ਗਿਣੇ ਜਾਂਦੇ। ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੋੁ ॥੨॥ ਵਾਹਿਗੁਰੂ ਦਾ ਜੱਸ ਮੇਰਾ ਆਸਰਾ ਹੈ ਅਤੇ ਸਦੀਵੀ ਸਥਿਰ ਹੈ ਇਹ ਦੌਲਤ। ਜੇਤੇ ਮਾਇਆ ਰੰਗ ਤੇਤ ਪਛਾਵਿਆ ॥ ਜਿੰਨੀਆਂ ਭੀ ਧਨ-ਧੌਲਤ ਦੀਆਂ ਰੰਗ-ਰਲੀਆਂ ਹਨ ਉਹ ਸਭ ਕੇਵਲ ਛਾਂ ਮਾਤ੍ਰ ਹਨ। ਸੁਖ ਕਾ ਨਾਮੁ ਨਿਧਾਨੁ ਗੁਰਮੁਖਿ ਗਾਵਿਆ ॥੩॥ ਨਾਮ ਅਮਨ ਚੈਨ ਦਾ ਖਜਾਨਾ ਹੈ, ਗੁਰੂ ਸਮਰਪਣ, ਉਸ ਦਾ ਜੱਸ ਗਾਇਨ ਕਰਦੇ ਹਨ। ਸਚਾ ਗੁਣੀ ਨਿਧਾਨੁ ਤੂੰ ਪ੍ਰਭ ਗਹਿਰ ਗੰਭੀਰੇ ॥ ਸੱਚਾ ਸੁਆਮੀ ਸ੍ਰੇਸ਼ਟਤਾਈਆਂ ਦਾ ਖ਼ਜ਼ਾਨਾ ਹੈ। ਤੂੰ ਹੇ ਮਾਲਕ! ਡੂੰਘਾ ਅਤੇ ਅਗਾਧ ਹੈ। ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ॥੪॥੯॥੧੧੧॥ ਮਾਲਕ ਦੀ ਉਮੈਦ ਅਤੇ ਆਸਰਾ ਨਾਨਕ ਜੋ ਮਨ ਵਿੱਚ ਹਨ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਜਿਸੁ ਸਿਮਰਤ ਦੁਖੁ ਜਾਇ ਸਹਜ ਸੁਖੁ ਪਾਈਐ ॥ ਉਸ ਪ੍ਰਭੂ ਦਾ ਆਰਾਧਨ ਕਰਨ ਵਾਲਾ ਤਕਲੀਫ ਦੂਰ ਹੋ ਜਾਂਦੀ ਹੈ ਅਤੇ ਪਰਮ ਅਨੰਦ ਪਰਾਪਤ ਹੋ ਜਾਂਦਾ ਹੈ। ਰੈਣਿ ਦਿਨਸੁ ਕਰ ਜੋੜਿ ਹਰਿ ਹਰਿ ਧਿਆਈਐ ॥੧॥ ਹੱਥ ਬੰਨ੍ਹ ਕੇ ਰਾਤ ਦਿਨ ਵਾਹਿਗੁਰੂ ਸੁਆਮੀ ਦਾ ਸਿਮਰਨ ਕਰ। ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭੁ ਕੋਇ ॥ ਕੇਵਲ ਓਹੀ ਨਾਨਕ ਦਾ ਸੁਆਮੀ ਹੈ ਜਿਸ ਦੀ ਸਾਰੇ ਹੀ ਮਲਕੀਅਤ ਹਨ। ਸਰਬ ਰਹਿਆ ਭਰਪੂਰਿ ਸਚਾ ਸਚੁ ਸੋਇ ॥੧॥ ਰਹਾਉ ॥ ਉਹ ਸਚਿਆਰਾ ਦਾ ਪਰਮ ਸਚਿਆਰਾ ਹਰ ਥਾਂ ਪਰੀ ਪੁਰਨ ਹੋ ਰਿਹਾ ਹੈ। ਠਹਿਰਾਉ। ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ ॥ ਅੰਦਰ ਤੇ ਬਾਹਰ ਉਹ ਮੇਰਾ ਸਾਥੀ ਤੇ ਸਹਾਇਕ ਹੈ। ਉਹ ਅਨੁਭਵ ਕੀਤੇ ਜਾਣ ਦੇ ਲਾਇਕ ਹੈ। ਤਿਸਹਿ ਅਰਾਧਿ ਮਨਾ ਬਿਨਾਸੈ ਸਗਲ ਰੋਗੁ ॥੨॥ ਉਸ ਦਾ ਚਿੰਤਨ ਕਰ, ਮੇਰੀ ਜਿੰਦੜੀਏ, ਅਤੇ ਤੇਰੀਆਂ ਸਾਰੀਆਂ ਬੀਮਾਰੀਆਂ ਮਿੱਟ ਜਾਣਗੀਆਂ। ਰਾਖਨਹਾਰੁ ਅਪਾਰੁ ਰਾਖੈ ਅਗਨਿ ਮਾਹਿ ॥ ਬੇਅੰਤ ਸੁਆਮੀ ਰੱਖਣ ਵਾਲਾ ਹੈ। ਉਹ ਆਦਮੀ ਨੂੰ ਅੱਗ ਵਿੱਚ ਭੀ ਰੱਖ ਲੈਦਾ ਹੈ। copyright GurbaniShare.com all right reserved. Email |