ਸੀਤਲੁ ਹਰਿ ਹਰਿ ਨਾਮੁ ਸਿਮਰਤ ਤਪਤਿ ਜਾਇ ॥੩॥
ਠੰਢਾ ਹੈ ਵਾਹਿਗੁਰੂ ਸੁਆਮੀ ਦਾ ਨਾਮ, ਇਸ ਦਾ ਜਾਪ ਕਰਨ ਦੁਆਰਾ ਸੜਾਂਦ ਬੁੱਝ ਜਾਂਦੀ ਹੈ। ਸੂਖ ਸਹਜ ਆਨੰਦ ਘਣਾ ਨਾਨਕ ਜਨ ਧੂਰਾ ॥ ਜੇ ਰੱਬ ਦੇ ਗੋਲੇ ਦੇ ਪੈਰਾਂ ਦੀ ਧੂੜ ਹੋ ਜਾਂਦਾ ਹੈ, ਹੇ ਨਾਨਕ! ਉਹ ਅਨੰਤ ਆਰਾਮ, ਅਡੋਲਤਾ ਅਤੇ ਪਰਸੰਨਤਾ ਪਰਾਪਤ ਕਰ ਲੈਦਾ ਹੈ। ਕਾਰਜ ਸਗਲੇ ਸਿਧਿ ਭਏ ਭੇਟਿਆ ਗੁਰੁ ਪੂਰਾ ॥੪॥੧੦॥੧੧੨॥ ਪੂਰਨ ਗੁਰਾਂ ਨੂੰ ਮਿਲਣ ਦੁਆਰਾ ਸਾਰੇ ਕੰਮ ਰਾਸ ਹੋ ਗਏ ਹਨ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਗੋਬਿੰਦੁ ਗੁਣੀ ਨਿਧਾਨੁ ਗੁਰਮੁਖਿ ਜਾਣੀਐ ॥ ਸ੍ਰਿਸ਼ਟੀ ਦਾ ਮਾਲਕ ਨੇਕੀਆਂ ਦਾ ਖਜਾਨਾ ਹੈ ਅਤੇ ਉਹ ਗੁਰਾਂ ਦੇ ਰਾਹੀਂ ਜਾਣਿਆ ਜਾਂਦਾ ਹੈ। ਹੋਇ ਕ੍ਰਿਪਾਲੁ ਦਇਆਲੁ ਹਰਿ ਰੰਗੁ ਮਾਣੀਐ ॥੧॥ ਜਦ ਗੁਰੂ ਜੀ ਦਇਆਵਾਨ ਤੇ ਮਿਹਰਵਾਨ ਹੋ ਜਾਂਦੇ ਹਨ, ਤਦ ਬੰਦਾ ਵਾਹਿਗੁਰੂ ਦੀ ਪ੍ਰੀਤ ਦਾ ਅਨੰਦ ਲੈਦਾ ਹੈ। ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ ॥ ਤੁਸੀਂ ਆਓ ਸਾਧੂਓ, ਆਪਾ ਮਿਲ ਕੇ ਵਾਹਿਗੁਰੂ ਦੀਆਂ ਗੋਸ਼ਟਾਂ ਅਤੇ ਸਾਖੀਆਂ ਦੀ ਵਿਚਾਰ ਕਰੀਏ। ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ ॥੧॥ ਰਹਾਉ ॥ ਲੋਕਾਂ ਦੀ ਨੁਕਤਾਚੀਨੀ ਨੂੰ ਛੱਡ ਕੇ, ਆਓ ਆਪਾ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰੀਏ। ਠਹਿਰਾਉ। ਜਪਿ ਜਪਿ ਜੀਵਾ ਨਾਮੁ ਹੋਵੈ ਅਨਦੁ ਘਣਾ ॥ ਮੈਂ ਨਾਮ ਨੂੰ ਉਚਾਰਨ ਅਤੇ ਆਖ ਕੇ ਜੀਉਂਦਾ ਹਾਂ, ਅਤੇ ਐਸ ਤਰ੍ਹਾਂ ਬਹੁਤ ਖੁਸ਼ੀ ਨੂੰ ਪ੍ਰਾਪਤ ਹੁੰਦਾ ਹਾਂ। ਮਿਥਿਆ ਮੋਹੁ ਸੰਸਾਰੁ ਝੂਠਾ ਵਿਣਸਣਾ ॥੨॥ ਨਾਸਵੰਤ ਹੈ ਜਗਤ ਦੀ ਮਮਤਾ, ਕੂੜੀ ਹੋਣ ਕਾਰਨ ਇਹ ਛੇਤੀ ਹੀ ਨਾਸ ਹੋ ਜਾਂਦੀ ਹੈ। ਚਰਣ ਕਮਲ ਸੰਗਿ ਨੇਹੁ ਕਿਨੈ ਵਿਰਲੈ ਲਾਇਆ ॥ ਬਹੁਤ ਹੀ ਥੋੜੇ ਪ੍ਰਭੂ ਦੇ ਕੰਵਲ ਪੈਰਾਂ ਨਾਲ ਪ੍ਰੀਤ ਪਾਉਂਦੇ ਹਨ। ਧੰਨੁ ਸੁਹਾਵਾ ਮੁਖੁ ਜਿਨਿ ਹਰਿ ਧਿਆਇਆ ॥੩॥ ਮੁਬਾਰਕ ਅਤੇ ਸੁੰਦਰ ਹੈ ਉਹ ਮੂੰਹ, ਜਿਹੜਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ। ਜਨਮ ਮਰਣ ਦੁਖ ਕਾਲ ਸਿਮਰਤ ਮਿਟਿ ਜਾਵਈ ॥ ਸੁਆਮੀ ਦੇ ਸਿਮਰਨ ਦੁਆਰਾ ਆਵਾਗਉਣ ਅਤੇ ਮੌਤ ਦਾ ਦਰਦ ਮੁੱਕ ਜਾਂਦਾ ਹੈ। ਨਾਨਕ ਕੈ ਸੁਖੁ ਸੋਇ ਜੋ ਪ੍ਰਭ ਭਾਵਈ ॥੪॥੧੧॥੧੧੩॥ ਨਾਨਕ ਲਈ ਕੇਵਲ ਓਹੀ ਆਰਾਮ ਚੈਨ ਹੈ, ਜਿਹੜਾ ਸੁਆਮੀ ਨੂੰ ਚੰਗਾ ਲਗਦਾ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ ॥ ਆਓ ਮਿੱਤਰੋਂ! ਆਪਾਂ ਇਕੱਠੇ ਹੋ ਕੇ ਸਾਰੇ ਮਿੱਠੇ ਅਤੇ ਸਲੂਣੇ ਸੁਆਦ ਮਾਣੀਏ। ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ ॥੧॥ ਆਓ ਆਪਾਂ ਮਿਲ ਕੇ ਵਾਹਿਗੁਰੂ ਸੁਆਮੀ ਦੇ ਅੰਮ੍ਰਿਤਮਈ ਨਾਮ ਦਾ ਉਚਾਰਨ ਕਰੀਏ ਅਤੇ ਆਪਣੇ ਗੁਨਾਹਾਂ ਨੂੰ ਮੇਸੀਏ। ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ ॥ ਅਸਲੀਅਤ ਦਾ ਆਰਾਧਨ ਕਰੋ, ਹੇ ਪਵਿੱਤ੍ਰ ਪੁਰਸ਼ੋ, ਤਾਂ ਜੋ ਤੁਹਾਨੂੰ ਕੋਈ ਤਕਲੀਫ ਨਾਂ ਵਾਪਰੇ। ਖੀਨ ਭਏ ਸਭਿ ਤਸਕਰਾ ਗੁਰਮੁਖਿ ਜਨੁ ਜਾਗੈ ॥੧॥ ਰਹਾਉ ॥ ਨੇਕ ਬੰਦੇ ਜਾਗਦੇ ਰਹਿੰਦੇ ਹਨ ਅਤੇ ਸਾਰੇ ਚੌਰਾਂ (ਪੰਜਾਂ ਵਿਕਾਰਾਂ) ਨੂੰ ਮਾਰ ਸੁੱਟਦੇ ਹਨ। ਠਹਿਰਾਉ। ਬੁਧਿ ਗਰੀਬੀ ਖਰਚੁ ਲੈਹੁ ਹਉਮੈ ਬਿਖੁ ਜਾਰਹੁ ॥ ਸਿਆਣਪ ਅਤੇ ਨਿਮ੍ਰਤਾ ਨੂੰ ਆਪਣੇ ਸਫਰ-ਖਰਚ ਵਜੋਂ ਪਰਾਪਤ ਕਰਕੇ ਹੰਕਾਰ ਦੇ ਪਾਪ ਨੂੰ ਸਾੜ ਸੁੱਟੋ। ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ ॥੨॥ ਸੱਚੀ ਹੈ ਦੁਕਾਨ ਅਤੇ ਪੁਰਨ ਹੈ ਸੁਦਾਗਰੀ। ਨਾਮ ਦੇ ਸੌਦੇ ਸੂਤ ਦਾ ਵਣਜ ਕਰੋ। ਜੀਉ ਪਿੰਡੁ ਧਨੁ ਅਰਪਿਆ ਸੇਈ ਪਤਿਵੰਤੇ ॥ ਜੋ ਆਪਣੀਆਂ ਜਿੰਦੜੀਆਂ, ਦੇਹਾਂ ਅਤੇ ਦੌਲਤ ਸਮਰਪਣ ਕਰਦੇ ਹਨ, ਓਹੀ ਕੀਰਤੀਮਾਨ ਹਨ। ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥੩॥ ਜੋ ਆਪਣੇ ਸਾਹਿਬ ਨੂੰ ਚੰਗੇ ਲਗਦੇ ਹਨ, ਉਹ ਸਦਾ ਮੌਜਾ ਮਾਣਦੇ ਹਨ। ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥ ਖੋਟੀ ਬੁੱਧੀ ਵਾਲੇ ਮੂਰਖ ਜੋ ਸ਼ਰਾਬ ਪੀਦੇ ਹਨ, ਕੰਜਰੀ ਦੇ ਯਾਰ ਹੁੰਦੇ ਹਨ। ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ ॥੪॥੧੨॥੧੧੪॥ ਜੋ ਸੁਆਮੀ ਦੇ ਅੰਮ੍ਰਿਤ ਨਾਲ ਰੰਗੀਜੇ ਹਨ, ਉਹ ਸੱਚੇ ਸ਼ਰਾਬੀ ਹਨ, ਹੇ ਨਾਨਕ! ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਉਦਮੁ ਕੀਆ ਕਰਾਇਆ ਆਰੰਭੁ ਰਚਾਇਆ ॥ ਗੁਰਾਂ ਦੇ ਕਰਾਇਆ ਹੋਇਆ, ਮੈਂ ਉਪਰਾਲਾ ਕੀਤਾ ਅਤੇ ਮੁਢ ਬੱਧਾ। ਨਾਮੁ ਜਪੇ ਜਪਿ ਜੀਵਣਾ ਗੁਰਿ ਮੰਤ੍ਰੁ ਦ੍ਰਿੜਾਇਆ ॥੧॥ ਮੈਂ ਨਾਮ ਨੂੰ ਆਖ ਅਤੇ ਉਚਾਰ ਕੇ ਜੀਉਂਦਾ ਹਾਂ। ਮੇਰੇ ਅੰਦਰ ਗੁਰਾਂ ਨੇ ਨਾਮ ਦਾ ਜਾਦੂ ਪੱਕਾ ਕੀਤਾ ਹੈ। ਪਾਇ ਪਰਹ ਸਤਿਗੁਰੂ ਕੈ ਜਿਨਿ ਭਰਮੁ ਬਿਦਾਰਿਆ ॥ ਮੈਂ ਆਪਣੇ ਸੱਚੇ ਗੁਰਾਂ ਦੇ ਪੈਰੀ ਪੈਦਾ ਹਾਂ, ਜਿਨ੍ਹਾਂ ਨੇ ਮੇਰਾ ਸੰਦੇਹ ਦੂਰ ਕਰ ਦਿਤਾ ਹੈ। ਕਰਿ ਕਿਰਪਾ ਪ੍ਰਭਿ ਆਪਣੀ ਸਚੁ ਸਾਜਿ ਸਵਾਰਿਆ ॥੧॥ ਰਹਾਉ ॥ ਆਪਣੀ ਰਹਿਮਤ ਧਾਰ ਕੇ ਸੁਆਮੀ ਨੇ ਮੈਨੂੰ ਸੱਚ ਨਾਲ ਸਸ਼ੋਭਤ ਤੇ ਸੁਭਾਇਮਾਨ ਕੀਤਾ ਹੈ। ਠਹਿਰਾਉ। ਕਰੁ ਗਹਿ ਲੀਨੇ ਆਪਣੇ ਸਚੁ ਹੁਕਮਿ ਰਜਾਈ ॥ ਮੈਨੂੰ ਹੱਥੋਂ ਪਕੜ ਕੇ ਆਪਣੇ ਫੁਰਮਾਨ ਅਤੇ ਭਾਣੇ ਦੇ ਰਾਹੀਂ, ਉਸ ਨੇ ਮੈਨੂੰ ਆਪਣਾ ਨਿੱਜ ਦਾ ਬਣਾ ਲਿਆ ਹੈ। ਜੋ ਪ੍ਰਭਿ ਦਿਤੀ ਦਾਤਿ ਸਾ ਪੂਰਨ ਵਡਿਆਈ ॥੨॥ ਜਿਹੜੀ ਬਖਸ਼ਸ਼ ਸਾਹਿਬ ਨੇ ਮੈਨੂੰ ਦਿੱਤੀ ਹੈ, ਉਹ ਮੇਰੇ ਲਈ ਮੁਕੰਮਲ ਇੱਜ਼ਤ ਹੈ। ਸਦਾ ਸਦਾ ਗੁਣ ਗਾਈਅਹਿ ਜਪਿ ਨਾਮੁ ਮੁਰਾਰੀ ॥ ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ ਅਤੇ ਹਮੇਸ਼ਾ, ਹਮੇਸ਼ਾਂ ਉਸ ਦਾ ਜੱਸ ਗਾਇਨ ਕਰ। ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ ॥੩॥ ਸੁਆਮੀ ਨੇ ਮਿਹਰ ਕੀਤੀ ਹੈ ਅਤੇ ਸੱਚੇ ਗੁਰਾਂ ਦੀ ਦਇਆ ਦੁਆਰਾ ਮੇਰੀ ਪਰਤੱਗਿਆ ਸੰਪੂਰਨ ਹੋ ਗਈ ਹੈ। ਨਾਮੁ ਧਨੁ ਗੁਣ ਗਾਉ ਲਾਭੁ ਪੂਰੈ ਗੁਰਿ ਦਿਤਾ ॥ ਪੂਰਨ ਗੁਰਾਂ ਨੇ ਮੈਨੂੰ ਨਾਮ ਦੀ ਦੌਲਤ ਅਤੇ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦਾ ਮੁਨਾਫਾ ਦਿਤਾ ਹੈ। ਵਣਜਾਰੇ ਸੰਤ ਨਾਨਕਾ ਪ੍ਰਭੁ ਸਾਹੁ ਅਮਿਤਾ ॥੪॥੧੩॥੧੧੫॥ ਹੇ ਨਾਨਕ! ਸਾਧੂ ਛੋਟੇ ਵਾਪਾਰੀ ਹਨ ਅਤੇ ਅਨੰਤ ਸੁਆਮੀ ਉਨ੍ਹਾਂ ਦਾ ਸ਼ਾਹੂਕਾਰ ਹੈ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥ ਜਿਸ ਦਾ ਤੂੰ ਮਾਲਕ ਹੈ, ਹੇ ਸੁਆਮੀ ਉਸ ਦੀ ਪਰਮ ਚੰਗੀ ਕਿਸਮਤ ਹੈ। ਓਹੁ ਸੁਹੇਲਾ ਸਦ ਸੁਖੀ ਸਭੁ ਭ੍ਰਮੁ ਭਉ ਭਾਗਾ ॥੧॥ ਉਹ ਸੁਖੀ ਹੈ ਅਤੇ ਹਮੇਸ਼ਾਂ ਹੀ ਪ੍ਰਸੰਨ ਹੈ। ਉਸਦਾ ਸੰਦੇਹ ਤੇ ਡਰ ਸਭ ਦੂਰ ਹੋ ਗਏ ਹਨ। ਹਮ ਚਾਕਰ ਗੋਬਿੰਦ ਕੇ ਠਾਕੁਰੁ ਮੇਰਾ ਭਾਰਾ ॥ ਸ੍ਰਿਸ਼ਟੀ ਦੇ ਥੰਮਣਹਾਰ ਵਾਹਿਗੁਰੂ ਦਾ ਮੈਂ ਨੌਕਰ ਹਾਂ। ਵੱਡਾ ਹੈ ਮੈਡਾ ਮਾਲਕ। ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥੧॥ ਰਹਾਉ ॥ ਜੋ ਹਰ ਤਰ੍ਹਾਂ ਨਾਲ ਢੋ-ਮੇਲ ਮੇਲਣਹਾਰ ਹੈ, ਉਹ ਮੇਰਾ ਸੱਚਾ ਗੁਰੂ ਹੈ। ਠਹਿਰਾਉ। ਦੂਜਾ ਨਾਹੀ ਅਉਰੁ ਕੋ ਤਾ ਕਾ ਭਉ ਕਰੀਐ ॥ ਕੋਈ ਹੋਰ ਹੈ ਹੀ ਨਹੀਂ, ਜਿਸ ਦਾ ਡਰ ਮੈਂ ਧਾਰਨ ਕਰਾਂ। copyright GurbaniShare.com all right reserved. Email |