Page 400
ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥੨॥
ਗੁਰਾਂ ਦੀ ਟਹਿਲ ਦੁਆਰਾ ਸੁਆਮੀ ਦੀ ਹਜ਼ੂਰੀ ਪਾਈਦੀ ਹੈ ਅਤੇ ਪਾਰ ਨਾਂ ਕੀਤੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।

ਦ੍ਰਿਸਟਿ ਤੇਰੀ ਸੁਖੁ ਪਾਈਐ ਮਨ ਮਾਹਿ ਨਿਧਾਨਾ ॥
ਤੇਰੀ ਮਿਹਰ ਦੀ ਨਿਗ੍ਹਾ ਦੁਆਰਾ ਠੰਢ-ਚੈਨ ਪਰਾਪਤ ਹੁੰਦੀ ਹੈ ਅਤੇ ਨਾਮ ਦਾ ਖਜਾਨਾ ਚਿੱਤ ਅੰਦਰ ਟਿਕ ਜਾਂਦਾ ਹੈ।

ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ॥੩॥
ਜਿਸ ਉਤੇ ਤੂੰ ਮਿਹਰਵਾਨ ਹੋ ਜਾਂਦਾ ਹੈ, ਉਹ ਗੋਲਾ ਕਬੂਲ ਪੈ ਜਾਂਦਾ ਹੈ।

ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ ॥
ਕੋਈ ਟਾਵਾ ਟੋਲ ਪੁਰਸ਼ ਹੀ ਵਾਹਿਗੁਰੂ ਦੀ ਕੀਰਤੀ ਦੇ ਅਮਰ ਕਰ ਦੇਣ ਵਾਲੇ ਆਬਿ-ਹਿਯਾਤ ਨੂੰ ਪਾਨ ਕਰਦਾ ਹੈ।

ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥੪॥੧੪॥੧੧੬॥
ਨਾਨਕ ਨੂੰ ਇਕ ਨਾਮ ਦੀ ਉਪਜੀਵਕਾ ਪਰਾਪਤ ਹੋਈ ਹੈ। ਆਪਣੇ ਚਿੱਤ ਅੰਦਰ ਉਹ ਇਸ ਦਾ ਚਿੰਤਨ ਤੇ ਆਰਾਧਨ ਕਰਨ ਦੁਆਰਾ ਜੀਉਂਦਾ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਜਾ ਪ੍ਰਭ ਕੀ ਹਉ ਚੇਰੁਲੀ ਸੋ ਸਭ ਤੇ ਊਚਾ ॥
ਸੁਆਮੀ, ਜਿਸ ਦੀ ਮੈਂ ਚੇਰੀ ਹਾਂ, ਸਾਰਿਆਂ ਨਾਲੋ ਉੱਚਾ ਹੈ।

ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥੧॥
ਸਾਰੀਆਂ ਛੋਟੀਆਂ ਅਤੇ ਵੱਡੀਆਂ ਵਸਤੂਆਂ ਉਸੇ ਦੀਆਂ ਆਖੀਆਂ ਜਾਂਦੀਆਂ ਹਨ।

ਜੀਅ ਪ੍ਰਾਨ ਮੇਰਾ ਧਨੋ ਸਾਹਿਬ ਕੀ ਮਨੀਆ ॥
ਮੇਰੀ ਆਤਮਾ, ਜਿੰਦ-ਜਾਨ ਅਤੇ ਦੌਲਤ ਸੁਆਮੀ ਦੀਆਂ ਮੰਨੀਆਂ ਜਾਣੀਆਂ ਹਨ।

ਨਾਮਿ ਜਿਸੈ ਕੈ ਊਜਲੀ ਤਿਸੁ ਦਾਸੀ ਗਨੀਆ ॥੧॥ ਰਹਾਉ ॥
ਮੈਂ ਉਸ ਦੀ ਟਹਿਲਣ ਗਿਣੀ ਜਾਂਦੀ ਹਾਂ, ਜਿਸਦੇ ਨਾਮ ਦੇ ਰਾਹੀਂ ਮੈਂ ਨਿਰਮਲ ਹੋਈ ਹਾਂ। ਠਹਿਰਾਉ।

ਵੇਪਰਵਾਹੁ ਅਨੰਦ ਮੈ ਨਾਉ ਮਾਣਕ ਹੀਰਾ ॥
ਤੂੰ ਬੇ-ਮੁਹਤਾਜ ਅਤੇ ਪਰਸੰਨਤਾ ਸਰੂਪ ਹੈ। ਤੇਰਾ ਨਾਮ ਜਵੇਹਰ ਤੇ ਰਤਨ ਹੈ।

ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ ॥੨॥
ਰੱਜੀ-ਪੱਜੀ ਅਤੇ ਸਦੀਵੀ ਪ੍ਰਸੰਨ ਹੈ ਉਹ, ਜਿਸ ਦਾ ਤੂੰ ਮਾਲਕ ਹੈ।

ਸਖੀ ਸਹੇਰੀ ਸੰਗ ਕੀ ਸੁਮਤਿ ਦ੍ਰਿੜਾਵਉ ॥
ਤੁਸੀਂ, ਮੇਰੇ ਮਿਲਾਪ ਵਾਲੀਓ ਸਜਣੀਓ ਅਤੇ ਸਹੇਲੀਓ! ਮੇਰੇ ਅੰਦਰ ਸ਼੍ਰੇਸ਼ਟ ਸਮਝ ਨੂੰ ਪੱਕਾ ਕਰੋ।

ਸੇਵਹੁ ਸਾਧੂ ਭਾਉ ਕਰਿ ਤਉ ਨਿਧਿ ਹਰਿ ਪਾਵਉ ॥੩॥
ਮੈਂ ਪਿਆਰ ਨਾਲ ਸੰਤਾਂ ਦੀ ਟਹਿਲ ਕਾਮਉਂਦਾ ਹਾਂ ਇਸ ਲਈ ਵਾਹਿਗੁਰੂ ਦੇ ਖਜਾਨੇ! ਪਾਉਂਦਾ ਹਾਂ।

ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ॥
ਸਾਰੀਆਂ ਸਾਹਿਬ ਦੀਆਂ ਗੋਲੀਆਂ ਹਨ ਅਤੇ ਸਾਰੀਆਂ ਉਸ ਨੂੰ ਆਪਣਾ ਨਿੱਜ ਦਾ ਆਖਦੀਆਂ ਹਨ।

ਜਿਸਹਿ ਸੀਗਾਰੇ ਨਾਨਕਾ ਤਿਸੁ ਸੁਖਹਿ ਬਸੇਰਾ ॥੪॥੧੫॥੧੧੭॥
ਕੇਵਲ ਓਹੀ, ਜਿਸ ਨੂੰ ਸੁਆਮੀ ਸਜਾਉਂਦਾ ਸੰਵਾਰਦਾ ਹੈ, ਹੇ ਨਾਨਕ! ਆਰਾਮ ਅੰਦਰ ਵਸਦੀ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥
ਸਾਧੂਆਂ ਦੀ ਨੌਕਰਾਣੀ ਹੋ ਵੰਞ। ਤੂੰ ਇਹ ਰਹਿਣੀ ਬਹਿਣੀ ਸਿਖ ਲੈ।

ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥੧॥
ਸਮੁਹ ਨੇਕੀਆਂ ਵਿਚੋਂ ਸਭ ਤੋਂ ਸ਼੍ਰੇਸ਼ਟ ਨੇਕੀ ਇਹ ਹੈ ਕਿ ਤੂੰ ਆਪਣੇ ਕੰਤ ਨੂੰ ਦੁਰੇਡੇ ਨਾਂ ਦੇਖ।

ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥
ਏਸ ਆਪਣੀ ਸੋਹਣੀ ਆਤਮਾ ਨੂੰ ਵਾਹਿਗੁਰੂ ਦੇ ਨਾਮ ਦੀ ਮਜੀਠ ਨਾਲ ਰੰਗ ਲੈ, ਨੀ ਪਤਨੀਏ!

ਤਿਆਗਿ ਸਿਆਣਪ ਚਾਤੁਰੀ ਤੂੰ ਜਾਣੁ ਗੁਪਾਲਹਿ ਸੰਗਿ ਰੀ ॥੧॥ ਰਹਾਉ ॥
ਚਤੁਰਾਈ ਅਤੇ ਚਤਰਵਿਧੀ ਨੂੰ ਛੱਡ ਦੇ ਅਤੇ ਸ੍ਰਿਸ਼ਟੀ ਦੇ ਪਾਲਣਹਾਰ ਨੂੰ ਤੂੰ ਆਪਣੇ ਅੰਗ ਸੰਗ ਸਮਝ। ਠਹਿਰਾਉ।

ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥
ਜਿਹੜਾ ਕੁਛ ਕੰਤ ਆਖਦਾ ਹੈ, ਤੂੰ ਓਸ ਨੂੰ ਮੰਨ ਇਸ ਨੂੰ ਆਪਣਾ ਹਾਰ ਸਿੰਗਾਰ ਬਣਾ।

ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ ॥੨॥
ਹੋਰਸ ਦੇ ਪਿਆਰ ਨੂੰ ਭੁਲ ਜਾ। ਤੂੰ ਇਸ ਪਾਨ ਨੂੰ ਚੱਬ, ਹੇ ਵਹੁਟੀਏ!

ਗੁਰ ਕਾ ਸਬਦੁ ਕਰਿ ਦੀਪਕੋ ਇਹ ਸਤ ਕੀ ਸੇਜ ਬਿਛਾਇ ਰੀ ॥
ਇਸ ਗੁਰਬਾਣੀ ਨੂੰ ਤੂੰ ਆਪਣਾ ਦੀਵਾ ਬਣਾ ਅਤੇ ਪਾਕ ਦਾਮਨੀ ਦਾ ਪਲੰਘ ਵਿਛਾ।

ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥੩॥
ਸਾਰਾ ਦਿਹਾੜਾ ਹੀ ਹੱਥ ਬੰਨ੍ਹ ਕੇ ਖੜੀ ਰਹਿ, ਤਦ ਤੈਨੂੰ ਪਾਤਸ਼ਾਹ ਪਰਮੇਸ਼ਰ ਮਿਲੇਗਾ, ਹੇ ਪਤਨੀਏ!

ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥
ਕੇਵਲ ਓਸ ਪਾਰ ਹੀ ਅਕਲ ਅਤੇ ਸਾਰੇ ਹਾਰ-ਸ਼ਿੰਗਾਰ ਹਨ ਤੇ ਉਹ ਹੀ ਲਾਸਾਨੀ ਸੁੰਦਰਤਾ ਵਾਲੀ ਹੈ।

ਸਾਈ ਸੋੁਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥੪॥੧੬॥੧੧੮॥
ਕੇਵਲ ਉਹ ਹੀ ਸੱਚੀ ਪਤਨੀ ਹੈ, ਹੇ ਨਾਨਕ! ਜਿਹੜੀ ਸਿਰਜਣਹਾਰ ਨੂੰ ਚੰਗੀ ਲਗਦੀ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ॥
ਜਦ ਤਾਂਈ ਚਿੱਤ ਅੰਦਰ ਸੰਦੇਹ ਹਨ, ਉਦੋਂ ਤਾਂਈ ਆਦਮੀ ਡਿਗਦਾ ਅਤੇ ਡਿੱਕ-ਡੋਲੇ ਖਾਂਦਾ ਹੈ।

ਭ੍ਰਮ ਕਾਟੇ ਗੁਰਿ ਆਪਣੈ ਪਾਏ ਬਿਸਰਾਮਾ ॥੧॥
ਜਦ ਮੇਰੇ ਗੁਰੂ ਨੇ ਮੇਰੇ ਵਹਿਮ ਦੂਰ ਕਰ ਦਿਤੇ ਤਦ ਮੈਨੂੰ ਆਰਾਮ ਪਰਾਪਤ ਹੋ ਗਿਆ।

ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ ॥
ਉਹ ਝਗੜਾਲੂ ਵੈਰੀ, ਉਹ ਗੁਰਾਂ ਦੇ ਰਾਹੀਂ ਮੇਰੇ ਮਗਰੋਂ ਲਹਿ ਗਏ ਹਨ।

ਹਮ ਛੂਟੇ ਅਬ ਉਨ੍ਹ੍ਹਾ ਤੇ ਓਇ ਹਮ ਤੇ ਛੂਟੇ ॥੧॥ ਰਹਾਉ ॥
ਮੈਂ ਹੁਣ ਉਨ੍ਹਾਂ ਕੋਲੋਂ ਖਲਾਸੀ ਪਾ ਗਿਆ ਹਾਂ ਅਤੇ ਉਹ ਮੇਰੇ ਪਾਸੋਂ ਖਹਿੜਾ ਛੁਡਾ ਗਏ ਹਨ। ਠਹਿਰਾਉ।

ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ ॥
ਜਦ ਇਨਸਾਨ ਮੈਡਾ ਤੇ ਤੈਡਾ ਜਾਣਦਾ ਹੈ, ਤਦ ਤੋਂ ਹੀ ਉਹ ਕੈਦ ਵਿੱਚ ਬੱਝ ਜਾਂਦਾ ਹੈ।

ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ ॥੨॥
ਤਦ ਗੁਰਾਂ ਨੇ ਮੇਰਾ ਆਤਮਕ ਅਨ੍ਹੇਰਾ ਦੂਰ ਕਰ ਦਿਤਾ ਹੈ, ਤਦ ਮੇਰੇ ਫਾਹੀ ਕੱਟੀ ਗਈ।

ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ ॥
ਜਦ ਤੋਡੀ ਆਦਮੀ ਰਬ ਦੀ ਰਜ਼ਾ ਨੂੰ ਨਹੀਂ ਸਮਝਦਾ ਤਦ ਤੋੜੀ ਉਹ ਦੁਖੀ ਰਹਿੰਦਾ ਹੈ।

ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ॥੩॥
ਗੁਰਾਂ ਨੂੰ ਭੇਟ ਕੇ ਜਦ ਉਹ ਸਾਈਂ ਦੀ ਰਜ਼ਾ ਨੂੰ ਸਿੰਆਣ ਲੈਦਾ ਹੈ, ਓਦੋਂ ਤੋਂ ਉਹ ਅਨੰਦ ਹੋ ਜਾਂਦਾ ਹੈ।

ਨਾ ਕੋ ਦੁਸਮਨੁ ਦੋਖੀਆ ਨਾਹੀ ਕੋ ਮੰਦਾ ॥
ਮੇਰਾ ਕੋਈ ਵੈਰੀ ਜਾਂ ਬੁਰਾ-ਚਾਹੁਣ ਵਾਲਾ ਨਹੀਂ, ਨਾਂ ਹੀ ਕੋਈ ਇਨਸਾਨ ਬਦ ਹੈ।

ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ॥੪॥੧੭॥੧੧੯॥
ਟਹਿਲੂਆਂ ਜੋ ਗੁਰਾਂ ਦੀ ਟਹਿਲ ਕਮਾਉਂਦਾ ਹੈ, ਹੇ ਨਾਨਕ! ਉਹ ਸੁਆਮੀ ਦਾ ਗੋਲਾ ਹੈ।

ਆਸਾ ਮਹਲਾ ੫ ॥
ਆਸਾ ਪੰਜਵੀਂ ਪਾਤਸ਼ਾਹੀ।

ਸੂਖ ਸਹਜ ਆਨਦੁ ਘਣਾ ਹਰਿ ਕੀਰਤਨੁ ਗਾਉ ॥
ਵਾਹਿਗੁਰੂ ਦੀ ਕੀਰਤੀ ਗਾਇਨ ਕਰ ਅਤੇ ਤੈਨੂੰ ਆਰਾਮ, ਅਡੋਲਤਾ ਤੇ ਬਹੁਤੀ ਖੁਸ਼ੀ ਪਰਾਪਤ ਹੋਵੇਗੀ।

ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥੧॥
ਆਪਣਾ ਨਾਮ ਬਖਸ਼ ਕੇ, ਸੱਚਾ ਗੁਰੂ ਮੰਦੇ ਅਸਰਾਂ ਨੂੰ ਦੂਰ ਕਰ ਦਿੰਦਾ ਹੈ।

ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ ॥
ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਅਤੇ ਹਮੇਸ਼ਾਂ ਉਸ ਤੋਂ ਕੁਰਬਾਨ ਹਾਂ।

copyright GurbaniShare.com all right reserved. Email