ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥
ਮੈਂ ਆਪਣੇ ਗੁਰਾਂ ਉਤੋਂ ਸਮਰਪਣ ਹੁੰਦਾ ਹਾਂ ਜਿਨ੍ਹਾਂ ਨੂੰ ਮਿਲ ਕੇ ਮੇਰਾ ਅਸਲੀ ਪ੍ਰਯੋਜਨ ਮੈਨੂੰ ਪਰਾਪਤ ਹੋਇਆ ਹੈ। ਠਹਿਰਾਉ। ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ ਚੰਗੇ ਸ਼ਗੁਨ ਤੇ ਮੰਦੇ ਸ਼ਗੁਨ ਉਸ ਨੂੰ ਵਾਪਰਦੇ ਹਨ, ਜਿਸ ਨੂੰ ਸੁਆਮੀ ਚੇਤੇ ਨਹੀਂ ਆਉਂਦ। ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥੨॥ ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲਗਦਾ, ਜਿਹੜਾ ਵਾਹਿਗੁਰੂ ਸੁਆਮੀ ਨੂੰ ਚੰਗਾ ਲਗਦਾ ਹੈ। ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥ ਜਿੰਨੀਆਂ ਭੀ ਖੈਰਾਤ ਸਖਾਵਤਾ, ਪਾਠ ਅਤੇ ਕਠਨ-ਘਾਲ ਹਨ, ਸਾਰਿਆਂ ਦੇ ਉੱਤੇ ਹੈ ਰੱਬ ਦਾ ਨਾਮ। ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ ॥੩॥ ਜਿਹੜੀ ਕੋਈ ਆਪਣੀ ਜੀਭ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ, ਉਸ ਦੇ ਕੰਮ ਰੱਬ ਵੱਲੋਂ ਰਾਸ ਹੋ ਜਾਂਦੇ ਹਨ। ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ ॥ ਉਸ ਦਾ ਡਰ ਨਾਸ ਹੋ ਗਿਆ ਹੈ, ਉਸ ਦਾ ਸੰਦੇਹ ਅਤੇ ਸੰਸਾਰੀ ਮਮਤਾ ਦੌੜ ਗਏ ਹਨ ਅਤੇ ਰੱਬ ਦੇ ਬਿਨਾ ਉਹ ਕਿਸੇ ਦੂਸਰੇ ਨੂੰ ਨਹੀਂ ਵੇਖਦਾ। ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ ॥੪॥੧੮॥੧੨੦॥ ਨਾਨਕ ਜੇਕਰ ਪਰਮ ਪ੍ਰਭੂ ਰੱਖਿਆ ਕਰੇ, ਤਦ ਬੰਦੇ ਨੂੰ ਕੋਈ ਤਕਲੀਫ ਨਹੀਂ ਵਾਪਰਦੀ। ਆਸਾ ਘਰੁ ੯ ਮਹਲਾ ੫ ਆਸਾ ਪੰਜਵੀਂ ਪਾਤਸ਼ਾਹੀ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ। ਚਿਤਵਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ ॥ ਆਪਣੇ ਮਨ ਵਿੱਚ ਮੈਂ ਸਾਹਿਬ ਦਾ ਸਿਮਰਨ ਕਰਦਾ ਹਾਂ ਅਤੇ ਸਾਰਾ ਆਰਾਮ ਪਾਉਂਦਾ ਹਾਂ। ਮੈਂ ਨਹੀਂ ਜਾਣਦਾ ਕਿ ਅੱਗੇ ਮੈਂ ਉਸ ਨੂੰ ਚੰਗਾ ਲੱਗਾਗਾ ਕਿ ਨਹੀਂ। ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ ॥੧॥ ਕੇਵਲ ਇਕੋ ਹੀ ਦਾਤਾ ਹੈ ਹੋਰ ਸਾਰੇ ਮੰਗਤੇ ਹਨ। ਹੋਰ ਕਿਸ ਦੇ ਕੋਲ ਮੈਂ ਮੰਗਣ ਜਾਵਾ? ਹਉ ਮਾਗਉ ਆਨ ਲਜਾਵਉ ॥ ਹੋਰਨਾ ਪਾਸੋਂ ਮੰਗਦਿਆਂ ਮੈਨੂੰ ਸ਼ਰਮ ਆਉਂਦੀ ਹੈ। ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥੧॥ ਰਹਾਉ ॥ ਇੱਕੋ ਸਾਹਿਬ ਹੀ ਸਾਰਿਆਂ ਦਾ ਪਾਤਸ਼ਾਹ ਹੈ। ਹੋਰ ਕਿਸ ਨੂੰ ਮੈਂ ਉਸ ਦੇ ਬਰਾਬਰ ਖਿਆਲ ਕਰਾਂ? ਠਹਿਰਾਉ। ਊਠਉ ਬੈਸਉ ਰਹਿ ਭਿ ਨ ਸਾਕਉ ਦਰਸਨੁ ਖੋਜਿ ਖੋਜਾਵਉ ॥ ਖਲੋਦਿਆਂ ਅਤੇ ਬਹਿੰਗਦਿਆਂ ਮੈਂ ਉਸ ਦੇ ਬਗੈਰ ਰਹਿ ਨਹੀਂ ਸਕਦਾ। ਉਸ ਦੇ ਦੀਦਾਰ ਦੇ ਰਸਤੇ ਦੀ ਭਾਲ ਮੈਂ ਕਰਦਾ ਹਾਂ। ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ੍ਹ੍ਹ ਕਉ ਮਹਲੁ ਦੁਲਭਾਵਉ ॥੨॥ ਬ੍ਰਹਮਾਂ ਵਰਗੇ ਦੇਵਤੇ ਅਤੇ ਸਨਕ, ਸਲੱਦਨ, ਸਨਾਤਨ ਤੇ ਸਨਤ ਕੁਮਾਰ ਵਰਗੇ ਰਿਸ਼ੀ, ਉਨ੍ਹਾਂ ਲਈ ਸਾਹਿਬ ਦੀ ਹਜ਼ੂਰੀ ਦੀ ਪਰਾਪਤੀ ਦੁਰਲਭ ਹੈ। ਅਗਮ ਅਗਮ ਆਗਾਧਿ ਬੋਧ ਕੀਮਤਿ ਪਰੈ ਨ ਪਾਵਉ ॥ ਸਾਹਿਬ ਪਹੁੰਚ ਤੋਂ ਪਰੇ, ਬੇਅੰਤ ਅਤੇ ਅਥਾਹ ਸਿਆਣਪ ਵਾਲਾ ਹੈ। ਉਸ ਦੇ ਬੇਇਨਤਹਾ ਮੁੱਲ ਨੂੰ ਮੈਂ ਪਾ ਨਹੀਂ ਸਕਦਾ। ਤਾਕੀ ਸਰਣਿ ਸਤਿ ਪੁਰਖ ਕੀ ਸਤਿਗੁਰੁ ਪੁਰਖੁ ਧਿਆਵਉ ॥੩॥ ਉਸ ਦੀ, ਉਸ ਸੱਚੇ ਪੁਰਸ਼ ਦੀ ਪਨਾਹ ਮੈਂ ਲਈ ਹੈ ਅਤੇ ਮੈਂ ਸਮਰੱਥ ਸੱਚੇ ਗੁਰਾਂ ਨੂੰ ਯਾਦ ਕਰਦਾ ਹਾਂ। ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ ਕਾਟਿਓ ਬੰਧੁ ਗਰਾਵਉ ॥ ਸੁਆਮੀ ਮਾਲਕ ਮਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ। ਉਸ ਨੇ ਮੇਰੀ ਗਰਦਨ ਦੁਆਲੇ ਦੀ ਫਾਹੀ ਕੱਟ ਛੱਡੀ ਹੈ। ਕਹੁ ਨਾਨਕ ਜਉ ਸਾਧਸੰਗੁ ਪਾਇਓ ਤਉ ਫਿਰਿ ਜਨਮਿ ਨ ਆਵਉ ॥੪॥੧॥੧੨੧॥ ਗੁਰੂ ਜੀ ਆਖਦੇ ਹਨ, ਹੁਣ ਜਦ ਮੈਨੂੰ ਸਤਿਸੰਗਤ ਪਰਾਪਤ ਹੋ ਗਈ ਹੈ, ਤਦ ਮੈਂ ਮੁੜ ਕੇ ਜਨਮ ਨਹੀਂ ਧਾਰਾਂਗਾ। ਆਸਾ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥ ਘਰ ਅੰਦਰ ਮੈਂ ਹਰੀ ਦਾ ਜੱਸ ਗਾਉਂਦਾ ਹਾਂ, ਘਰੋਂ ਪਰੇਡੇ ਮੈਂ ਉਸ ਨੂੰ ਗਾਉਂਦਾ ਹਾਂ। ਜਾਗਦਿਆਂ ਅਤੇ ਸੁੱਤਿਆਂ ਭੀ ਮੈਂ ਹਰੀ ਦਾ ਜੱਸ ਗਾਇਨ ਕਰਦਾ ਹਾਂ। ਸੰਗਿ ਚਲਨ ਕਉ ਤੋਸਾ ਦੀਨ੍ਹ੍ਹਾ ਗੋਬਿੰਦ ਨਾਮ ਕੇ ਬਿਉਹਾਰੀ ॥੧॥ ਮੈਂ ਸੁਆਮੀ ਦੇ ਨਾਮ ਦਾ ਵਣਜਾਰਾ ਹਾਂ। ਨਾਲ ਲੈ ਚੱਲਣ ਲਈ, ਉਸ ਨੇ ਮੈਨੂੰ ਆਪਣੇ ਨਾਮ ਦਾ ਸਫਰ-ਖਰਚ ਦਿੱਤਾ ਹੈ। ਅਵਰ ਬਿਸਾਰੀ ਬਿਸਾਰੀ ॥ ਹੋਰ ਵਸਤੂਆਂ ਮੈਂ ਪੁਰੀ ਤਰ੍ਹਾਂ ਭੁਲਾ ਛੱਡੀਆਂ ਹਨ। ਨਾਮ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥੧॥ ਰਹਾਉ ॥ ਪੂਰਨ ਗੁਰਾਂ ਨੇ ਮੈਨੂੰ ਨਾਮ ਦੀ ਦਾਤ ਦਿੱਤੀ ਹੈ। ਮੇਰਾ ਆਸਰਾ ਕੇਵਲ ਇਹ ਹੀ ਹੈ। ਠਹਿਰਾਉ। ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਹ੍ਹਾਰੀ ॥ ਗਮੀ ਵਿੱਚ ਮੈਂ ਸੁਆਮੀ ਦੀਆਂ ਸ਼੍ਰੇਸ਼ਟਤਾਈਆਂ ਗਾਇਨ ਕਰਦਾ ਹਾਂ, ਖੁਸ਼ੀ ਵਿੱਚ ਭੀ ਮੈਂ ਉਨ੍ਹਾਂ ਨੂੰ ਅਲਾਪਦਾ ਹਾਂ ਅਤੇ ਆਪਣੇ ਰਸਤੇ ਉਤੇ ਸਫਰ ਵਿੱਚ ਮੈਂ ਉਨ੍ਹਾਂ ਨੂੰ ਚੇਤੇ ਕਰਦਾ ਹਾਂ। ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ ॥੨॥ ਗੁਰਾਂ ਨੇ ਨਾਮ ਨੂੰ ਮੇਰੇ ਚਿੱਤ ਅੰਦਰ ਪੱਕੀ ਤਰ੍ਹਾਂ ਅਸਥਾਪਨ ਕਰ ਦਿੱਤਾ ਹੈ। ਅਤੇ ਮੇਰੀ ਪਿਆਸ ਨਿਵਿਰਤ ਕਰ ਦਿੱਤੀ ਹੈ। ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ ॥ ਵਾਹਿਗੁਰੂ ਦੀਆਂ ਸਿਫਤਾ ਮੈਂ ਦਿਹੁੰ ਨੂੰ ਗਾਇਨ ਕਰਦਾ ਹਾਂ। ਉਨ੍ਹਾਂ ਨੂੰ ਮੈਂ ਰਾਤ੍ਰੀ ਨੂੰ ਗਾਇਨ ਕਰਦਾ ਹਾਂ ਅਤੇ ਆਪਣੀ ਜੀਭਾ ਨਾਲ ਮੈਂ ਉਨ੍ਹਾਂ ਨੂੰ ਹਰ ਸੁਆਸ ਨਾਲ ਭੀ ਯਾਦ ਕਰਦਾ ਹਾਂ। ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥੩॥ ਇਹ ਭਰੋਸਾ ਕਿ ਜੀਵਨ ਅਤੇ ਮੌਤ ਵਿੱਚ ਵਾਹਿਗੁਰੂ ਸਾਡੇ ਨਾਲ ਹੈ, ਸਤਿ ਸੰਗਤ ਅੰਦਰ ਬੱਝਦਾ ਹੈ। ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ ਪਾਵਉ ਸੰਤ ਰੇਨ ਉਰਿ ਧਾਰੀ ॥ ਹੇ ਸਾਈਂ! ਆਪਣੇ ਗੋਲੇ ਨਾਨਕ ਨੂੰ ਇਹ ਦਾਤ ਪਰਦਾਨ ਕਰ ਕਿ ਪਰਾਪਤ ਕਰਕੇ ਆਪਣੇ ਦਿਲ ਨਾਲ ਲਾਈ ਰੱਖੇ। ਸ੍ਰਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ ॥੪॥੨॥੧੨੨॥ ਆਪਣੇ ਕੰਨਾਂ ਨਾਲ ਸੁਆਮੀ ਦੀ ਕਥਾ ਵਾਰਤਾ ਸੁਣੇ ਆਪਣੀਆਂ ਅੱਖਾਂ ਨਾਲ ਉਸ ਦਾ ਦਰਸ਼ਨ ਵੇਖੇ ਅਤੇ ਆਪਣੇ ਮੱਥੇ ਉਤੇ ਗੁਰਾਂ ਦੇ ਪੈਰ ਟਿਕਾਵੇ। ੴ ਸਤਿਗੁਰ ਪ੍ਰਸਾਦਿ ॥ ਵਾਹਿਗੁਰੂ ਕੇਵਲ ਇੱਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ। ਆਸਾ ਘਰੁ ੧੦ ਮਹਲਾ ੫ ॥ ਆਸਾ ਪੰਜਵੀਂ ਪਾਤਸ਼ਾਹੀ। ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ ॥ ਦੇਹਿ ਜਿਸ ਨੂੰ ਤੂੰ ਮੁਸਤਕਿਲ ਕਰਕੇ ਮੰਨਦਾ ਹੈ, ਉਹ ਕੇਵਲ ਦੋ ਦਿਨਾਂ ਦੀ ਪਰੋਹਨੀ ਹੈ। copyright GurbaniShare.com all right reserved. Email |