Page 423
ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥
ਉਸਦੇ ਸਰੂਪ ਜਾਣੇ ਨਹੀਂ ਜਾ ਸਕਦੇ। ਵਰਨਣ ਕਰਨ ਤੇ ਸੋਚਣ ਦੁਆਰਾ ਬੰਦੇ ਕੀ ਕਰ ਸਕਦੇ ਹਨ?

ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥
ਹਰ ਯੁੱਗ ਅੰਦਰ ਤਿੰਨੇ ਲੱਛਣ ਤੈਡੇ ਹਨ, ਅਤੇ ਚਾਰੇ ਉਤਪਤੀ ਦੇ ਸੋਮੇ ਭੀ ਤੇਰੇ।

ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥
ਜੇਕਰ ਤੂੰ ਮਿਹਹਰਬਾਨ ਹੋਵੇ ਤਾਂ ਹੀ ਇਨਸਾਨ ਮਹਾਨ ਮਰਤਬੇ ਨੂੰ ਪਾਉਂਦਾ ਹੈ ਅਤੇ ਅਕਹਿ ਸਾਖੀ ਨੂੰ ਉਚਾਰਨ ਕਰਦਾ ਹੈ। ਹੇ ਸੁਆਮੀ!

ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ ॥
ਤੂੰ ਸਿਰਜਣਹਾਰ ਹੈਂ, ਸਾਰੇ ਤੇਰੇ ਸਾਜੇ ਹੋਏ ਹਨ, ਕੋਈ ਜੀਵ ਕੀ ਕਰ ਸਕਦਾ ਹੈ?

ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ ॥੪॥
ਕੇਵਲ ਉਹੀ, ਜਿਸ ਊਤੇ ਤੂੰ ਆਪਣੀ ਰਹਿਮਤ ਧਾਰਦਾ ਹੈਂ ਸੱਚ ਅੰਦਰ ਲੀਨ ਹੁੰਦਾ ਹੈ।

ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥
ਹਰ ਜਣਾ, ਜੋ ਆਉਂਦਾ ਅਤੇ ਜਾਂਦਾ ਹੈ ਤੇਰੇ ਨਾਮ ਨੂੰ ਉਚਾਰਦਾ ਹੈ।

ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥
ਜੇਕਰ ਤੈਨੂੰ ਚੰਗਾ ਲੱਗੇ ਤਦ ਹੀ ਜੀਵਾਂ, ਗੁਰਾਂ ਦੁਆਰੇ, ਤੈਨੂੰ ਅਨੁਭਵ ਕਰਦਾ ਹੈ। ਹੋਰਸ ਆਪ ਹੁਦਰੇ ਇਞਾਣਪੁਣੇ ਅੰਦਰ ਭਟਕਦੇ ਹਨ।

ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥
ਚਾਰੇ ਹੀ ਵੇਦ ਤੂੰ ਬ੍ਰਹਮੇ ਨੂੰ ਦਿੱਤੇ, ਤਾਂ ਜੋ ਉਹ ਲਗਾਤਾਰ ਵਾਚ ਕੇ ਉਨ੍ਹਾਂ ਨੂੰ ਸੋਚੇ ਸਮਝੇ।

ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥
ਉਸ ਦੇ ਫੁਰਮਾਨ ਨੂੰ ਵਿਚਾਰਾ ਸਮਝਦਾ ਨਹੀਂ ਅਤੇ ਦੋਜ਼ਕ ਤੇ ਬਹਿਸ਼ਤ ਅੰਦਰ ਪ੍ਰਵੇਸ਼ ਕਰਦਾ ਹੈ।

ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥
ਹਰ ਯੁੱਗ ਅੰਦਰ ਸਾਈਂ ਪਾਤਸ਼ਾਹ ਪੈਦਾ ਕਰਦਾ ਹੈ, ਜੋ ਉਸ ਦੇ ਅਉਤਾਰ ਕਰ ਕੇ ਗਾਇਨ ਕੀਤੇ ਜਾਂਦੇ ਹਨ।

ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥
ਉਹ ਭੀ ਉਸ ਦਾ ਓੜਕ ਨਹੀਂ ਪਾ ਸਕਦੇ ਮੈਂ ਤਦੋਂ ਕੀ ਕਹਾਂ ਅਤੇ ਸੋਚ ਵੀਚਾਰ ਕਰਾਂ?

ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥
ਤੂੰ ਸੱਚਾ ਹੈਂ ਅਤੇ ਸਾਰਾ ਕੁਛ ਜੋ ਤੂੰ ਕਰਦਾ ਹੈ ਉਹ ਭੀ ਸੱਚਾ ਹੈ। ਜੇਕਰ ਤੂੰ ਮੈਨੂੰ ਸੱਚ ਪ੍ਰਦਾਨ ਕਰੇਂ, ਤਦ ਮੈਂ ਇਸ ਨੂੰ ਵਰਨਣ ਕਰਾਂਗਾ।

ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥
ਜਿਸ ਨੂੰ ਤੂੰ ਆਪਣੀ ਸਚਾਈ ਦਰਸਾਉਂਦਾ ਹੈ, ਉਹ ਸੁਖੈਨ ਹੀ ਤੇਰੇ ਨਾਮ ਵਿੱਚ ਲੀਨ ਹੋ ਜਾਂਦਾ ਹੈ।

ਆਸਾ ਮਹਲਾ ੩ ॥
ਆਸਾ ਤੀਜੀ ਪਾਤਸ਼ਾਹੀ।

ਸਤਿਗੁਰ ਹਮਰਾ ਭਰਮੁ ਗਵਾਇਆ ॥
ਸੱਚੇ ਗੁਰਾਂ ਨੇ ਮੇਰਾ ਸੰਦੇਹ ਨਵਿਰਤ ਕਰ ਦਿੱਤਾ ਹੈ।

ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ ॥
ਉਨ੍ਹਾਂ ਨੇ ਪਵਿੱਤਰ ਵਾਹਿਗੁਰੂ ਦੇ ਨਾਮ ਨੂੰ ਮੇਰੇ ਅੰਤਰ ਆਤਮੇ ਟਿਕਾ ਦਿੱਤਾ ਹੈ।

ਸਬਦੁ ਚੀਨਿ ਸਦਾ ਸੁਖੁ ਪਾਇਆ ॥੧॥
ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੈਂ ਸਦੀਵੀ ਪ੍ਰਸੰਨਤਾ ਨੂੰ ਪ੍ਰਾਪਤ ਹੋ ਗਿਆ ਹਾਂ।

ਸੁਣਿ ਮਨ ਮੇਰੇ ਤਤੁ ਗਿਆਨੁ ॥
ਹੇ ਮੇਰੀ ਜਿੰਦੇ! ਤੂੰ ਅਸਲੀ ਬ੍ਰਹਿਮ ਬੀਚਾਰ ਨੂੰ ਸ੍ਰਵਣ ਕਰ।

ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥
ਦੇਣਹਾਰ ਤੇਰੀ ਸਾਰੀ ਅਵਸਥਾ ਨੂੰ ਜਾਣਦਾ ਹੈ। ਗੁਰਾਂ ਦੇ ਰਾਹੀਂ ਹੀ ਨਾਮ ਦਾ ਖ਼ਜ਼ਾਨਾ ਪ੍ਰਾਪਤ ਹੁੰਦਾ ਹੈ। ਠਹਿਰਾਉ।

ਸਤਿਗੁਰ ਭੇਟੇ ਕੀ ਵਡਿਆਈ ॥
ਸੱਚੇ ਗੁਰਾਂ ਨੂੰ ਮਿਲਣ ਦੀ ਇਹ ਵਿਸ਼ਾਲਤਾ ਹੈ,

ਜਿਨਿ ਮਮਤਾ ਅਗਨਿ ਤ੍ਰਿਸਨਾ ਬੁਝਾਈ ॥
ਕਿ ਇਸ ਨੇ ਸੰਸਾਰੀ ਮੋਹ ਅਤੇ ਖ਼ਾਹਿਸ਼ ਦੀ ਅੱਗ ਬੁਝਾ ਦਿੱਤੀ ਹੈ,

ਸਹਜੇ ਮਾਤਾ ਹਰਿ ਗੁਣ ਗਾਈ ॥੨॥
ਅਤੇ ਹੁਣ ਅਡੋਲਤਾ ਵਿੱਚ ਰੰਗਿਆ ਹੋਇਆ ਮੈਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹਾਂ।

ਵਿਣੁ ਗੁਰ ਪੂਰੇ ਕੋਇ ਨ ਜਾਣੀ ॥
ਪੂਰਨ ਗੁਰਾਂ ਦੇ ਬਾਝੋਂ ਪ੍ਰਭੂ ਨੂੰ ਕੋਈ ਨਹੀਂ ਜਾਣਦਾ।

ਮਾਇਆ ਮੋਹਿ ਦੂਜੈ ਲੋਭਾਣੀ ॥
ਹੋਰ ਦੌਲਤ ਅਤੇ ਸੰਸਾਰੀ ਮਮਤਾ ਅੰਦਰ ਖੱਚਤ ਹਨ।

ਗੁਰਮੁਖਿ ਨਾਮੁ ਮਿਲੈ ਹਰਿ ਬਾਣੀ ॥੩॥
ਗੁਰਾਂ ਦੇ ਰਾਹੀਂ ਪ੍ਰਾਣੀ ਵਾਹਿਗੁਰੂ ਦੇ ਨਾਮ ਅਤੇ ਈਸ਼ਵਰੀ ਗੁਰਬਾਣੀ ਨੂੰ ਪਾ ਲੈਦਾ ਹੈ।

ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥
ਗੁਰਾਂ ਦੀ ਚਾਕਰੀ ਸਾਰੀਆਂ ਤਪੱਸਿਆਂ ਦੀ ਸ਼੍ਰੋਮਣੀ ਤਪੱਸਿਆ ਅਤੇ ਨਿਚੋੜ ਹੈ।

ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰੁ ॥
ਪੂਜਯ ਪ੍ਰਭੂ ਤਦ ਇਨਸਾਨ ਦੇ ਚਿੱਤ ਅੰਦਰ ਟਿਕ ਜਾਂਦਾ ਹੈ, ਉਸ ਦੇ ਸਾਰੇ ਦੁੱਖੜੇ ਦੂਰ ਹੋ ਜਾਂਦੇ ਹਨ,

ਦਰਿ ਸਾਚੈ ਦੀਸੈ ਸਚਿਆਰੁ ॥੪॥
ਅਤੇ ਉਹ ਸੱਚੇ ਦਰਬਾਰ ਅੰਦਰ ਸੱਚਾ ਦਿਸਦਾ ਹੈ।

ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ ॥
ਗੁਰਾਂ ਦੀ ਘਾਲ ਕਮਾਉਣ ਦੁਆਰਾ ਆਦਮੀ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੋ ਜਾਂਦੀ ਹੈ,

ਆਪੁ ਪਛਾਣਿ ਹਰਿ ਪਾਵੈ ਸੋਇ ॥
ਅਤੇ ਆਪਣੇ ਆਪ ਨੂੰ ਸਿਆਣ ਕੇ ਉਹ ਉਸ ਵਾਹਿਗੁਰੂ ਨੂੰ ਪਾ ਲੈਦਾ ਹੈ।

ਸਾਚੀ ਬਾਣੀ ਮਹਲੁ ਪਰਾਪਤਿ ਹੋਇ ॥੫॥
ਸੱਚੀ ਗੁਰਬਾਦੀ ਦੇ ਜ਼ਰੀਏ, ਜੀਵ ਮਾਲਕ ਦੇ ਮੰਦਰ ਨੂੰ ਪਾ ਲੈਦਾ ਹੈ।

ਗੁਰ ਸੇਵਾ ਤੇ ਸਭ ਕੁਲ ਉਧਾਰੇ ॥
ਗੁਰਾਂ ਦੀ ਟਹਿਲ ਦੁਆਰਾ ਬੰਦਾ ਆਪਣੀਆਂ ਸਾਰੀਆਂ ਪੀੜ੍ਹੀਆਂ ਨੂੰ ਬਚਾ ਲੈਦਾ ਹੈ,

ਨਿਰਮਲ ਨਾਮੁ ਰਖੈ ਉਰਿ ਧਾਰੇ ॥
ਅਤੇ ਪਵਿੱਤਰ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਈ ਰਖਦਾ ਹੈ।

ਸਾਚੀ ਸੋਭਾ ਸਾਚਿ ਦੁਆਰੇ ॥੬॥
ਸੱਚੇ ਦਰਬਾਰ ਅੰਦਰ ਉਹ ਸੱਚੀ ਪ੍ਰਭਤਾ ਨਾਲ ਸਸ਼ੋਭਤ ਹੁੰਦਾ ਹੈ।

ਸੇ ਵਡਭਾਗੀ ਜਿ ਗੁਰਿ ਸੇਵਾ ਲਾਏ ॥
ਪਰਮ ਉਤੱਮ ਨਸੀਬਾਂ ਵਾਲੇ ਹਨ ਉਹ, ਜਿਨ੍ਹਾਂ ਨੂੰ ਗੁਰੂ ਜੀ ਆਪਣੀ ਚਾਕਰੀ ਵਿੱਚ ਲਾਉਂਦੇ ਹਨ।

ਅਨਦਿਨੁ ਭਗਤਿ ਸਚੁ ਨਾਮੁ ਦ੍ਰਿੜਾਏ ॥
ਰੈਣ ਦਿਹੁੰ ਉਹ ਸੁਆਮੀ ਦੇ ਸਿਮਰਨ ਅੰਦਰ ਲੀਨ ਰਹਿੰਦੇ ਹਨ ਅਤੇ ਸੱਚੇ ਨਾਮ ਨੂੰ ਘੁਟ ਕੇ ਫੜੀ ਰਖਦੇ ਹਨ।

ਨਾਮੇ ਉਧਰੇ ਕੁਲ ਸਬਾਏ ॥੭॥
ਨਾਮ ਦੇ ਰਾਹੀਂ ਸਮੂਹ ਵੰਸ਼ ਬੰਦ-ਖਲਾਸ ਹੋ ਜਾਂਦੇ ਹਨ।

ਨਾਨਕੁ ਸਾਚੁ ਕਹੈ ਵੀਚਾਰੁ ॥
ਨਾਨਕ ਸੱਚੇ ਖ਼ਿਆਲ ਦਾ ਉਚਾਰਨ ਕਰਦਾ ਹੈ।

ਹਰਿ ਕਾ ਨਾਮੁ ਰਖਹੁ ਉਰਿ ਧਾਰਿ ॥
ਰੱਬ ਦੇ ਨਾਮ ਨੂੰ ਤੂੰ ਹੇ ਬੰਦੇ! ਆਪਣੇ ਦਿਲ ਨਾਲ ਲਾਈ ਰੱਖ।

ਹਰਿ ਭਗਤੀ ਰਾਤੇ ਮੋਖ ਦੁਆਰੁ ॥੮॥੨॥੨੪॥
ਵਾਹਿਗੁਰੂ ਦੀ ਉਪਾਸ਼ਨਾ ਨਾਲ ਰੰਗੀਜਣ ਦੁਆਰਾ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੋ ਜਾਂਦਾ ਹੈ।

ਆਸਾ ਮਹਲਾ ੩ ॥
ਆਸਾ ਤੀਜੀ ਪਾਤਸ਼ਾਹੀ।

ਆਸਾ ਆਸ ਕਰੇ ਸਭੁ ਕੋਈ ॥
ਹਰ ਕੋਈ ਉਮੈਦ ਹੀ ਉਮੈਦ ਧਾਰ ਕੇ ਜੀਊਦਾ ਹੈ।

ਹੁਕਮੈ ਬੂਝੈ ਨਿਰਾਸਾ ਹੋਈ ॥
ਉਸ ਦੀ ਰਜ਼ਾ ਨੂੰ ਸਮਝ ਕੇ ਆਦਮੀ ਇੱਛਾ-ਰਹਿਤ ਹੋ ਜਾਂਦਾ ਹੈ।

ਆਸਾ ਵਿਚਿ ਸੁਤੇ ਕਈ ਲੋਈ ॥
ਬਹੁਤ ਸਾਰੇ ਲੋਕ ਉਮੈਦ ਅੰਦਰ ਸੁੱਤੇ ਹੋਏ ਹਨ।

ਸੋ ਜਾਗੈ ਜਾਗਾਵੈ ਸੋਈ ॥੧॥
ਕੇਵਲ ਉਹੀ ਜਾਗਦਾ ਹੈ, ਜਿਸ ਨੂੰ ਉਹ ਜਗਾਉਂਦਾ ਹੈ।

ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥
ਸੱਚੇ ਗੁਰਾਂ ਨੇ ਮੈਨੂੰ ਨਾਮ ਅਨੁਭਵ ਕਰਾਇਆ ਹੈ। ਨਾਮ ਦੇ ਬਾਝੋਂ ਖੁਧਿਆ ਦੂਰ ਨਹੀਂ ਹੁੰਦੀ।

copyright GurbaniShare.com all right reserved. Email