Page 422
22 ਜਉ ਲਗੁ ਜੀਉ ਪਰਾਣ ਸਚੁ ਧਿਆਈਐ ॥
ਜਦ ਤਾਈ ਜਿੰਦਗੀ ਅਤੇ ਸੁਆਸ ਹਨ, ਤੂੰ ਸੱਚੇ ਸੁਆਮੀ ਦਾ ਸਿਮਰਨ ਕਰ।

ਲਾਹਾ ਹਰਿ ਗੁਣ ਗਾਇ ਮਿਲੈ ਸੁਖੁ ਪਾਈਐ ॥੧॥ ਰਹਾਉ ॥
ਵਾਹਿਗੁਰੂ ਦੇ ਜੱਸ ਗਾਇਨ ਕਰਨ ਦਾ ਨਫਾ ਮਿਲ ਜਾਂਦਾ ਹੈ, ਅਤੇ ਆਦਮੀ ਪਰਸੰਨਤਾ ਪਰਾਪਤ ਕਰ ਲੈਦਾ ਹੈ। ਠਹਿਰਾਉ।

ਸਚੀ ਤੇਰੀ ਕਾਰ ਦੇਹਿ ਦਇਆਲ ਤੂੰ ॥
ਸੱਚੀ ਹੈ ਤੇਰੀ ਸੇਵਾ, ਇਹ ਮੈਨੂੰ ਪ੍ਰਦਾਨ ਕਰ, ਤੂੰ ਹੇ ਮਿਹਰਬਾਨ ਮਾਲਕ!

ਹਉ ਜੀਵਾ ਤੁਧੁ ਸਾਲਾਹਿ ਮੈ ਟੇਕ ਅਧਾਰੁ ਤੂੰ ॥੨॥
ਮੈਂ ਤੇਰੀ ਕੀਰਤੀ ਕਰ ਕੇ ਜੀਉਂਦਾ ਹਾਂ, ਤੂੰ ਮੇਰਾ ਆਸਰਾ ਤੇ ਓਟ ਹੈ!

ਦਰਿ ਸੇਵਕੁ ਦਰਵਾਨੁ ਦਰਦੁ ਤੂੰ ਜਾਣਹੀ ॥
ਮੈਂ ਤੇਰਾ ਗੋਲਾ, ਅਤੇ ਤੇਰੇ ਬੂਹੇ ਤੇ ਦੁਆਰਪਾਲ ਹਾਂ। ਤੂੰ ਮੇਰੀ ਪੀੜ ਨੂੰ ਜਾਣਦਾ ਹੈ।

ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ ॥੩॥
ਅਸਚਰਜ ਹੈ ਤੇਰੀ ਪ੍ਰੇਮ ਮਈ ਸੇਵਾ ਇਹ ਸਮੂਹ ਪੀੜ ਨੂੰ ਦੂਰ ਕਰ ਦਿੰਦੀ ਹੈ।

ਦਰਗਹ ਨਾਮੁ ਹਦੂਰਿ ਗੁਰਮੁਖਿ ਜਾਣਸੀ ॥
ਗੁਰੂ ਸਮਰਪਨ ਜਾਣਦੇ ਹਨ ਕਿ ਹਰੀ ਦੇ ਨਾਮ ਦਾ ਜਾਪ ਕਰਨ ਦੁਆਰਾ ਉਹ ਉਸ ਦੇ ਦਰਬਾਰ ਤੇ ਹਜੂਰ ਵਿੱਚ ਵਸਣਗੇ।

ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ ॥੪॥
ਸੱਚਾ ਤੇ ਪ੍ਰਮਾਣਿਕ ਹੈ ਉਹ ਸਮਾਂ, ਜਦ ਇਨਸਾਨ ਸੁਆਮੀ ਦੇ ਨਾਮ ਦੀ ਸਿਆਣ ਕਰਦਾ ਹੈ।

ਸਤੁ ਸੰਤੋਖੁ ਕਰਿ ਭਾਉ ਤੋਸਾ ਹਰਿ ਨਾਮੁ ਸੇਇ ॥
ਜੋ ਸੱਚ ਸੰਤੁਸ਼ਟਤਾ ਅਤੇ ਪ੍ਰੀਤ ਦੀ ਕਮਾਈ ਕਰਦੇ ਹਨ, ਉਹ ਹਰੀ ਦੇ ਨਾਮ ਦਾ ਸਫਰ ਖਰਚ ਹਾਸਲ ਕਰ ਲੈਂਦੇ ਹਨ।

ਮਨਹੁ ਛੋਡਿ ਵਿਕਾਰ ਸਚਾ ਸਚੁ ਦੇਇ ॥੫॥
ਆਪਣੇ ਹਿਰਦੇ ਤੋਂ ਤੂੰ ਪਾਪ ਨੂੰ ਦੂਰ ਕਰ ਦੇ, ਅਤੇ ਸਤਿਪੁਰਖ ਤੈਨੂੰ ਸੱਚ ਪਰਵਾਨ ਕਰੇਗਾ।

ਸਚੇ ਸਚਾ ਨੇਹੁ ਸਚੈ ਲਾਇਆ ॥
ਸੱਚੇ ਸੁਆਮੀ, ਸਚਿਆਰ ਨੂੰ ਆਪਣਾ ਸੱਚਾ ਪ੍ਰੇਮ ਲਾ ਦਿੰਦਾ ਹੈ।

ਆਪੇ ਕਰੇ ਨਿਆਉ ਜੋ ਤਿਸੁ ਭਾਇਆ ॥੬॥
ਸੁਆਮੀ ਆਪ ਹੀ ਇਨਸਾਫ ਕਰਦਾ ਹੈ, ਜਿਹੜਾ ਉਸ ਨੂੰ ਚੰਗਾ ਲਗਦਾ ਹੈ।

ਸਚੇ ਸਚੀ ਦਾਤਿ ਦੇਹਿ ਦਇਆਲੁ ਹੈ ॥
ਸੱਚੀ ਸੁੱਚੀ ਹੈ ਬਖਸ਼ੀਸ਼, ਜੋ ਸੱਚਾ ਅਤੇ ਮਿਹਰਬਾਨ ਮਾਲਕ ਬਖਸ਼ਦਾ ਹੈ।

ਤਿਸੁ ਸੇਵੀ ਦਿਨੁ ਰਾਤਿ ਨਾਮੁ ਅਮੋਲੁ ਹੈ ॥੭॥
ਦਿਹੁੰ ਰੈਣ ਮੈਂ ਉਸ ਦੀ ਸੇਵਾ ਕਰਦਾ ਹਾਂ, ਅਮੋਲਕ ਹੈ ਜਿਸ ਦਾ ਨਾਮ।

ਤੂੰ ਉਤਮੁ ਹਉ ਨੀਚੁ ਸੇਵਕੁ ਕਾਂਢੀਆ ॥
ਤੂੰ ਸ਼੍ਰੇਸ਼ਟ ਹੈ ਅਤੇ ਮੈਂ ਅਧਮ ਹਾਂ, ਪਰ ਮੈਂ ਤੇਰਾ ਨਫਰ ਆਖਿਆ ਜਾਂਦਾ ਹਾਂ।

ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਆ ॥੮॥੨੧॥
ਆਪਣੀ ਮਿਹਰ ਦੀ ਨਜ਼ਰ ਮੈਂ ਨਾਨਕ ਉਤੇ, ਧਾਰ ਤਾਂ ਜੋ, ਮੈਂ ਜੋ ਤੇਰੇ ਨਾਲੋਂ ਵਿਛੁੜਿਆ ਹੋਇਆ ਹਾਂ, ਤੇਨੂੰ ਮਿਲ ਪਵਾ, ਹੇ ਸੱਚੇ ਸਾਹਿਬ।

ਆਸਾ ਮਹਲਾ ੧ ॥
ਆਸਾ ਪਹਿਲੀ ਪਾਤਸ਼ਾਹੀ।

ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥
ਇਨਸਾਨ ਦਾ ਆਵਾਗਉਣ ਕਿਸ ਤਰ੍ਹਾ ਮੁਕ ਸਕਦਾ ਹੈ ਅਤੇ ਕਿਸ ਤਰ੍ਹਾਂ ਉਹ ਪ੍ਰਭੂ ਨੂੰ ਮਿਲ ਸਕਦਾ ਹੈ?

ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ ॥੧॥
ਘਣੇਰੀ ਹੈ ਪੀੜ ਜੰਮਣ ਅਤੇ ਮਰਨ ਦੀ ਸੰਦੇਹ ਅਤੇ ਦਵੈਤ-ਭਾਵ ਸਦਾ ਪ੍ਰਾਣੀ ਨੂੰ ਦੁੱਖੀ ਕਰਦੇ ਹਨ।

ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ ॥
ਨਾਮ ਦੇ ਬਾਜੋ ਜੀਉਣ ਦਾ ਕੀ ਲਾਭ ਹੈ, ਫਿੱਟੇ ਮੂੰਹ ਅਤੇ ਲਾਣਤ ਹੈ ਉਸ ਦੀ ਦਿਮਾਗੀ ਸਿਆਣਪ ਉਤੇ।

ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ ॥੧॥ ਰਹਾਉ ॥
ਜੋ ਸੰਤ ਸਰੂਪ ਸੱਚੇ ਗੁਰਾਂ ਦੀ ਘਾਲ ਨਹੀਂ ਕਮਾਉਂਦਾ, ਉਸ ਨੂੰ ਵਾਹਿਗੁਰੂ ਦੀ ਬੰਦਗੀ ਚੰਗੀ ਨਹੀਂ ਲਗਦੀ। ਠਹਿਰਾਉ।

ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ ॥
ਕੇਵਲ ਤਦ ਹੀ ਆਉਣਾ ਤੇ ਜਾਣਾ ਮਿਟਦਾ ਹੈ, ਜੇਕਰ ਜੀਵ ਪੂਰਨ ਗੁਰਾਂ ਨੂੰ ਮਿਲ ਪਵੇ।

ਰਾਮ ਨਾਮੁ ਧਨੁ ਰਾਸਿ ਦੇਇ ਬਿਨਸੈ ਭ੍ਰਮੁ ਕੂਰਾ ॥੨॥
ਉਹ ਸਾਈਂ ਦੇ ਨਾਮ ਦੀ ਦੌਲਤ ਦੀ ਪੂੰਜੀ ਦਿੰਦੇ ਹਨ, ਜਿਸ ਦੇ ਨਾਲ ਕੂੜਾ ਸੰਦੇਹ ਨਾਸ ਹੋ ਜਾਂਦਾ ਹੈ।

ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ ॥
ਸ਼ਾਬਾਸ਼! ਸ਼ਾਬਾਸ਼ ਹੈ, ਉਸ ਇਨਸਾਨ ਨੂੰ ਜੋ ਪਵਿੱਤ੍ਰ ਪੁਰਸ਼ਾਂ ਦੀ ਸੰਗਤ ਵਿੱਚ ਰਹਿੰਦਾ ਹੈ ਅਤੇ ਸਾਈਂ ਦੀ ਕੀਰਤੀ ਗਾਉਂਦਾ ਹੈ।

ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ ॥੩॥
ਅੰਤ-ਰਹਿਤ ਪ੍ਰਿਥਮ ਪ੍ਰਭੂ ਵਾਹਿਗੁਰੂ, ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ।

ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ ॥
ਇਹ ਜਗਤ ਖੇਡ ਬਹੁਰੂਪੀਏ ਦੇ ਸੁਆਂਗ ਦੀ ਮਾਨਿੰਦ ਸਾਜੀ ਹੋਈ ਹੈ।

ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ ॥੪॥
ਇਕ ਮੁਹਤ ਅਤੇ ਚਸੇ ਲਈ ਆਦਮੀ ਇਹ ਤਮਾਸ਼ਾ ਵੇਖਦਾ ਹੈ। ਇਸ ਦੇ ਨਾਸ ਹੁੰਦਿਆਂ ਕੋਈ ਵਕਤ ਨਹੀਂ ਲੱਗਦਾ।

ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ ॥
ਕੂੜ ਅਤੇ ਹੰਕਾਰ ਦੀਆਂ ਨਰਦਾਂ ਨਾਲ, ਪ੍ਰਾਣੀ ਸਵੈ-ਹੰਗਤਾ ਦੇ ਪਾਸੇ ਦੀ ਖੇਡ ਖੇਡਦੇ ਹਨ।

ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ॥੫॥
ਸਾਰਾ ਜਹਾਨ ਹਾਰ ਜਾਂਦਾ ਹੈ, ਅਤੇ ਜਿਤਦਾ ਹੈ ਉਹ, ਜੋ ਗੁਰਾਂ ਦੀ ਬਾਣੀ ਦਾ ਧਿਆਨ ਧਾਰਦਾ ਹੈ।

ਜਿਉ ਅੰਧੁਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ ॥
ਜਿਸ ਤਰ੍ਹਾਂ ਅੰਨ੍ਹੇ ਦੇ ਹੱਥ ਵਿੱਚ ਸੋਟੀ ਹੈ, ਏਸੇ ਤਰ੍ਹਾਂ ਹੀ ਮੇਰੇ ਲਈ ਵਾਹਿਗੁਰੂ ਦਾ ਨਾਮ ਹੈ।

ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥੬॥
ਰੈਣ ਦਿਹੁੰ ਅਤੇ ਸਵੇਰ ਵਾਹਿਗੁਰੂ ਸੁਆਮੀ ਦਾ ਨਾਮ ਮੇਰਾ ਆਸਰਾ ਹੈ।

ਜਿਉ ਤੂੰ ਰਾਖਹਿ ਤਿਉ ਰਹਾ ਹਰਿ ਨਾਮ ਅਧਾਰਾ ॥
ਜਿਸ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਤੇਰਾ ਨਾਮ ਮੇਰੀ ਓਟ ਹੈ।

ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ ॥੭॥
ਨਾਮ ਨੂੰ ਜੋ ਅਖੀਰ ਨੂੰ ਸਹਾਇਤਾ ਕਰਨ ਵਾਲਾ ਅਤੇ ਮੋਖ਼ਸ਼ ਦਾ ਦਰਵਾਜ਼ਾ ਹੈ ਤੇਰੇ ਗੋਲੇ ਨੇ ਪ੍ਰਾਪਤ ਕਰ ਲਿਆ ਹੈ।

ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ ॥
ਹੰਕਾਰ ਦੇ ਵੈਰੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਜੰਮਣ ਤੇ ਮਰਨ ਦਾ ਕਸ਼ਟ ਦੂਰ ਹੋ ਜਾਂਦਾ ਹੈ।

ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ ॥੮॥੨੨॥
ਨਾਨਕ, ਪੂਰਣ ਗੁਰੂ ਜੀ ਉਸ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦੇ ਹਨ, ਜੋ ਰੱਬ ਦੇ ਨਾਮ ਨੂੰ ਨਹੀਂ ਭੁਲਾਉਂਦਾ।

ਆਸਾ ਮਹਲਾ ੩ ਅਸਟਪਦੀਆ ਘਰੁ ੨
ਆਸਾ ਤੀਜੀ ਪਾਤਸ਼ਾਹੀ। ਅਸ਼ਟਪਦੀਆਂ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਸਾਸਤੁ ਬੇਦੁ ਸਿੰਮ੍ਰਿਤਿ ਸਰੁ ਤੇਰਾ ਸੁਰਸਰੀ ਚਰਣ ਸਮਾਣੀ ॥
ਛੇ ਸ਼ਾਸਤਰ, ਚਾਰ ਵੇਦ ਅਤੇ ਸਤਾਈ ਸਿਮਰਤੀਆਂ ਤੇਰੇ ਨਾਮ ਦੇ ਸਮੁੰਦਰ ਅੰਦਰ ਰਮੀਆਂ ਹੋਈਆਂ ਹਨ ਅਤੇ ਗੰਗਾ ਤੇਰੇ ਪੈਰਾਂ ਵਿੱਚ ਲੀਨ ਹੋਈ ਹੈ, ਹੇ ਸੁਆਮੀ!

ਸਾਖਾ ਤੀਨਿ ਮੂਲੁ ਮਤਿ ਰਾਵੈ ਤੂੰ ਤਾਂ ਸਰਬ ਵਿਡਾਣੀ ॥੧॥
ਮਨੁੱਖ ਅਕਲ ਤਿੰਨਾਂ ਗੁਣਾਂ ਜਾਂ ਟਹਿਣੀਆਂ ਵਾਲੇ ਸੰਸਾਰ ਨੂੰ ਸਮਝ ਸਕਦੀ ਹੈ, ਪਰ ਤੂੰ ਤਾਂ, ਹੇ ਆਦੀ ਸਾਹਿਬ ਬਿਲਕੁਲ ਹੀ ਅਦੁਭੁਤ ਹੈ।

ਤਾ ਕੇ ਚਰਣ ਜਪੈ ਜਨੁ ਨਾਨਕੁ ਬੋਲੇ ਅੰਮ੍ਰਿਤ ਬਾਣੀ ॥੧॥ ਰਹਾਉ ॥
ਨਫ਼ਰ ਨਾਨਕ, ਉਸ ਦੇ ਪੈਰਾਂ ਦਾ ਆਰਾਧਨ ਕਰਦਾ ਅਤੇ ਸੁਧਾ ਸਰੂਪ ਗੁਰਬਾਣੀ ਨੂੰ ਉਚਾਰਦਾ ਹੈ। ਠਹਿਰਾਉ।

ਤੇਤੀਸ ਕਰੋੜੀ ਦਾਸ ਤੁਮ੍ਹ੍ਹਾਰੇ ਰਿਧਿ ਸਿਧਿ ਪ੍ਰਾਣ ਅਧਾਰੀ ॥
ਤੇਤੀ ਕਰੋੜ ਦੇਵਤੇ ਤੇਰੇ ਨੌਕਰ ਹਨ, ਤੂੰ ਦੋਲਤ ਅਤੇ ਗੈਬੀ ਤਾਕਤਾਂ ਬਖ਼ਸ਼ਦਾ ਹੈਂ। ਤੂੰ ਹੀ ਜੀਵਨ ਦਾ ਆਸਰਾ ਹੈਂ।

copyright GurbaniShare.com all right reserved. Email