ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥
ਜੇਹੋ ਜੇਹੀ ਸੇਵਾ ਵਾਹਿਗੁਰੂ ਬੰਦੇ ਪਾਸੋਂ ਕਰਵਾਉਂਦਾ ਹੈ, ਐਨ ਉਹੋ ਜੇਹੀ ਹੀ ਉਹ ਕਰਦਾ ਹੈ। ਆਪਿ ਕਰੇ ਕਿਸੁ ਆਖੀਐ ਵੇਖੈ ਵਡਿਆਈ ॥੭॥ ਸੁਆਮੀ ਖੁਦ ਹੀ ਕਰਦਾ ਹੈ। ਮੈਂ ਹੋਰ ਕੀਹਦਾ ਜ਼ਿਕਰ ਕਰਾਂ? ਉਹ ਆਪਣੀ ਵਿਸ਼ਾਲਤਾ ਨੂੰ ਦੇਖਦਾ ਹੈ। ਗੁਰ ਕੀ ਸੇਵਾ ਸੋ ਕਰੇ ਜਿਸੁ ਆਪਿ ਕਰਾਏ ॥ ਕੇਵਲ ਓਹੀ ਗੁਰਾਂ ਦੀ ਚਾਕਰੀ ਕਰਦਾ ਹੈ, ਜਿਸ ਪਾਸੋਂ ਸੁਆਮੀ ਖੁਦ ਕਰਵਾਉਂਦਾ ਹੈ। ਨਾਨਕ ਸਿਰੁ ਦੇ ਛੂਟੀਐ ਦਰਗਹ ਪਤਿ ਪਾਏ ॥੮॥੧੮॥ ਨਾਨਕ, ਸੀਸ ਅਰਪਨ ਕਰਨ ਦੁਆਰਾ ਬੰਦਾ ਖਲਾਸੀ ਪਾ ਜਾਂਦਾ ਹੈ ਅਤੇ ਰੱਬ ਦੇ ਦਰਬਾਰ ਅੰਦਰ ਇਜ਼ਤ ਪਾਉਂਦਾ ਹੈ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਿਸ਼ਾਹੀ। ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ॥ ਸੁੰਦਰ ਹੈ ਸ਼੍ਰੋਮਣੀ ਸੁਆਮੀ, ਅਤੇ ਸੁੰਦਰ ਹੈ ਉਸ ਦੀ ਗੁਰਬਾਣੀ। ਵਡੈ ਭਾਗਿ ਸਤਿਗੁਰੁ ਮਿਲੈ ਪਾਈਐ ਪਦੁ ਨਿਰਬਾਣੀ ॥੧॥ ਭਾਰੇ ਚੰਗੇ ਕਰਮਾਂ ਦੁਆਰਾ ਸੱਚੇ ਗੁਰੂ ਮਿਲਦੇ ਹਨ, ਜਿਨ੍ਹਾਂ ਦੇ ਰਾਹੀਂ ਅਮਰ ਪਦਵੀ ਪ੍ਰਾਪਤ ਹੁੰਦੀ ਹੈ। ਮੈ ਓਲ੍ਹ੍ਹਗੀਆ ਓਲ੍ਹ੍ਹਗੀ ਹਮ ਛੋਰੂ ਥਾਰੇ ॥ ਮੈਂ ਤੇਰੇ ਕੰਮੀਆਂ ਦਾ ਕੰਮੀ ਹਾਂ। ਮੈਂ ਤੈਡਾਂ ਨੀਚ ਨੌਕਰ ਹਾਂ, ਹੇ ਮੈਡੇ ਮਾਲਕ! ਜਿਉ ਤੂੰ ਰਾਖਹਿ ਤਿਉ ਰਹਾ ਮੁਖਿ ਨਾਮੁ ਹਮਾਰੇ ॥੧॥ ਰਹਾਉ ॥ ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈਂ, ਉਸ ਤਰ੍ਹਾਂ ਹੀ ਮੈਂ ਰਹਿੰਦਾ ਹਾਂ ਤੇਰਾ ਨਾਮ ਮੇਰੇ ਮੂੰਹ ਵਿੱਚ ਹੈ। ਠਹਿਰਾਉ। ਦਰਸਨ ਕੀ ਪਿਆਸਾ ਘਣੀ ਭਾਣੈ ਮਨਿ ਭਾਈਐ ॥ ਤੇਰੇ ਦੀਦਾਰ ਦੀ ਮੈਨੂੰ ਬੜੀ ਤਰੇਹ ਹੈ। ਤੇਰੀ ਰਜ਼ਾ ਨੂੰ ਕਬੂਲ ਕਰਨ ਦੁਆਰਾ ਪ੍ਰਾਣੀ ਤੇਰੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ। ਮੇਰੇ ਠਾਕੁਰ ਹਾਥਿ ਵਡਿਆਈਆ ਭਾਣੈ ਪਤਿ ਪਾਈਐ ॥੨॥ ਵਿਸ਼ਾਲਤਾ ਮੈਡੇ ਪ੍ਰਭੂ ਦੇ ਹਸਤ ਕਮਲ ਵਿੱਚ ਹੈ। ਉਸ ਦੇ ਫੁਰਮਾਨ ਰਾਹੀਂ ਇਜ਼ਤ ਪ੍ਰਾਪਤ ਹੁੰਦੀ ਹੈ। ਸਾਚਉ ਦੂਰਿ ਨ ਜਾਣੀਐ ਅੰਤਰਿ ਹੈ ਸੋਈ ॥ ਸੱਚੇ ਸੁਆਮੀ ਨੂੰ ਦੁਰੇਡੇ ਨਾਂ ਸਮਝ। ਉਹ ਆਪਣੇ ਅੰਦਰ ਹੀ ਹੈ। ਜਹ ਦੇਖਾ ਤਹ ਰਵਿ ਰਹੇ ਕਿਨਿ ਕੀਮਤਿ ਹੋਈ ॥੩॥ ਜਿਥੇ ਕਿਤੇ ਮੈਂ ਵੇਖਦਾ ਹਾਂ, ਓਥੇ ਮੈਂ ਆਪਣੇ ਪ੍ਰਭੂ ਨੂੰ ਵਿਆਪਕ ਪਾਉਂਦਾ ਹਾਂ। ਤੇਰਾ ਮੁੱਲ ਮੈਂ ਕਿਸ ਤਰ੍ਹਾਂ ਪਾ ਸਕਦਾ ਹਾਂ? ਆਪਿ ਕਰੇ ਆਪੇ ਹਰੇ ਵੇਖੈ ਵਡਿਆਈ ॥ ਉਹ ਖੁਦ ਹੀ ਰਚਦਾ ਹੈ ਅਤੇ ਖੁਦ ਹੀ ਨਾਸ ਕਰਦਾ ਹੈ। ਉਹ ਆਪ ਹੀ ਆਪਣੀ ਪ੍ਰਭਤਾ ਨੂੰ ਤੱਕਦਾ ਹੈ। ਗੁਰਮੁਖਿ ਹੋਇ ਨਿਹਾਲੀਐ ਇਉ ਕੀਮਤਿ ਪਾਈ ॥੪॥ ਪਵਿੱਤਰ ਹੋ ਵੰਞਣ ਦੁਆਰਾ ਸੁਆਮੀ ਵੇਖਿਆ ਜਾਂਦਾ ਹੈ। ਇਸ ਤਰ੍ਹਾਂ ਉਸ ਦਾ ਮੁੱਲ ਪਾਇਆ ਜਾਂਦਾ ਹੈ। ਜੀਵਦਿਆ ਲਾਹਾ ਮਿਲੈ ਗੁਰ ਕਾਰ ਕਮਾਵੈ ॥ ਗੁਰਾਂ ਦੀ ਸੇਵਾ ਕਮਾਉਣ ਦੁਆਰਾ ਆਦਮੀ ਜਿਉਂਦੇ ਜੀ ਨਫਾ ਉਠਾ ਲੈਂਦਾ ਹੈ। ਪੂਰਬਿ ਹੋਵੈ ਲਿਖਿਆ ਤਾ ਸਤਿਗੁਰੁ ਪਾਵੈ ॥੫॥ ਜੇਕਰ ਧੁਰ ਦੀ ਐਸੀ ਲਿਖਤਾਕਾਰ ਹੋਵੇ, ਕੇਵਲ ਤਦ ਹੀ ਇਨਯਾਨ ਸੱਚੇ ਗੁਰਾਂ ਨੂੰ ਪ੍ਰਾਪਤ ਹੁੰਦਾ ਹੈ। ਮਨਮੁਖ ਤੋਟਾ ਨਿਤ ਹੈ ਭਰਮਹਿ ਭਰਮਾਏ ॥ ਪ੍ਰਤੀਕੂਲ ਸਦਾ ਨੁਕਸਾਨ ਉਠਾਉਂਦੇ ਹਨ ਅਤੇ ਵਹਿਮ ਅੰਦਰ ਭਟਕਦੇ ਹਨ। ਮਨਮੁਖੁ ਅੰਧੁ ਨ ਚੇਤਈ ਕਿਉ ਦਰਸਨੁ ਪਾਏ ॥੬॥ ਅੰਨ੍ਹਾਂ ਕਾਫਰ ਸੁਆਮੀ ਦਾ ਸਿਮਰਨ ਨਹੀਂ ਕਰਦਾ ਉਹ ਕਿਸ ਤਰ੍ਹਾਂ ਉਸ ਦਾ ਦੀਦਾਰ ਪਾ ਸਕਦਾ ਹੈ? ਤਾ ਜਗਿ ਆਇਆ ਜਾਣੀਐ ਸਾਚੈ ਲਿਵ ਲਾਏ ॥ ਕੇਵਲ ਤਦ ਹੀ ਬੰਦੇ ਦਾ ਇਯ ਜਹਾਨ ਵਿੱਚ ਜਨਮ ਫਲਦਾਇਕ ਜਣਿਆਂ ਜਾਂਣਾ ਹੈ, ਜੇਕਰ ਉਹ ਸੱਚੇ ਸਾਈਂ ਨਾਲ ਨੇਹ ਲਾਵੇ। ਗੁਰ ਭੇਟੇ ਪਾਰਸੁ ਭਏ ਜੋਤੀ ਜੋਤਿ ਮਿਲਾਏ ॥੭॥ ਗੁਰਾਂ ਨੂੰ ਮਿਲ ਕੇ ਪ੍ਰਾਣੀ ਅਮੋਲਕ ਵਸਤੂ ਬਣ ਜਾਂਦਾ ਹੈ ਅਤੇ ਉਸ ਦਾ ਪ੍ਰਕਾਸ਼ ਪ੍ਰਭੂ ਦੇ ਪ੍ਰਕਾਸ਼ ਵਿੱਚ ਮਿਲ ਜਾਂਦਾ ਹੈ। ਅਹਿਨਿਸਿ ਰਹੈ ਨਿਰਾਲਮੋ ਕਾਰ ਧੁਰ ਕੀ ਕਰਣੀ ॥ ਦਿਹੁੰ ਅਤੇ ਰੈਣ ਉਹ ਅਟੰਕ ਵਿਚਰਦਾ ਹੈ ਅਤੇ ਆਦਿ ਪੁਰਖ ਦੀ ਟਹਿਲ ਕਮਾਉਂਦਾ ਹੈ। ਨਾਨਕ ਨਾਮਿ ਸੰਤੋਖੀਆ ਰਾਤੇ ਹਰਿ ਚਰਣੀ ॥੮॥੧੯॥ ਨਾਨਕ, ਜੋ ਵਾਹਿਗੁਰੂ ਦੇ ਪੈਰਾਂ ਨਾਲ ਰੰਗੀਜੇ ਹਨ, ਉਹ ਉਸ ਦੇ ਨਾਮ ਨਾਲ ਰੱਜੇ ਰਹਿੰਦੇ ਹਨ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਿਸ਼ਾਹੀ। ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ ॥ ਜਿੰਨਾ ਭੀ ਜੀ ਚਾਹੇ, ਮੈਂ ਸੁਆਮੀ ਨੂੰ ਬਿਆਨ ਕਰਾਂ। ਮੈਂ ਉਸ ਦਾ ਓੜਕ ਨਹੀਂ ਜਾਣ ਸਕਦਾ। ਮੈ ਨਿਧਰਿਆ ਧਰ ਏਕ ਤੂੰ ਮੈ ਤਾਣੁ ਸਤਾਣਾ ॥੧॥ ਕੇਵਲ ਤੂੰ ਹੀ ਨਿਆਸਰਿਆਂ ਦਾ ਆਸਰਾ ਹੈਂ। ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥ ਨਾਨਕ ਦੀ ਪ੍ਰਾਰਥਨਾਂ ਹੈ ਕਿ ਉਹ ਸੱਚੇ ਨਾਮ ਨਾਲ ਸਸ਼ੋਭਤ ਹੋ ਜਾਵੇ। ਆਪੁ ਗਇਆ ਸੋਝੀ ਪਈ ਗੁਰ ਸਬਦੀ ਮੇਲਾ ॥੧॥ ਰਹਾਉ ॥ ਜਦ ਸਵੈ-ਹੰਗਤਾ ਨਾਸ ਹੋ ਜਾਂਦੀ ਹੈ, ਅਤੇ ਸਮਝ ਪ੍ਰਾਪਤ ਹੋ ਜਾਂਦੀ ਹੈ ਤਦ ਗੁਰਾਂ ਦੇ ਉਪਦੇਸ਼ ਰਾਹੀਂ ਬੰਦਾ ਹਰੀ ਨੂੰ ਮਿਲ ਪੈਂਦਾ ਹੈ। ਠਹਿਰਾਓ। ਹਉਮੈ ਗਰਬੁ ਗਵਾਈਐ ਪਾਈਐ ਵੀਚਾਰੁ ॥ ਹੰਕਾਰ ਤੇ ਘੁਮੰਡ ਨੂੰ ਛੱਡ ਕੇ ਇਨਸਾਨ ਬਿਬੇਕ ਹਾਸਲ ਕਰ ਲੈਂਦਾ ਹੈ। ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥੨॥ ਜਦ ਪ੍ਰਾਣੀ ਪ੍ਰਭੂ ਨਾਲ ਰੀਝ ਜਾਂਦਾ ਹੈ, ਉਹ ਉਸ ਨੂੰ ਸਤਿਨਾਮ ਦਾ ਭੋਜਨ ਬਖਸ਼ ਦਿੰਦਾ ਹੈ। ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥ ਦਿਹੁੰ ਰੈਣ ਤੂੰ ਨਾਮ ਨਾਲ ਰੱਜਿਆ ਰਹੁ, ਉਹ ਹੀ ਸੱਚੀ ਘਾਲ ਹੈ। ਤਾ ਕਉ ਬਿਘਨੁ ਨ ਲਾਗਈ ਚਾਲੈ ਹੁਕਮਿ ਰਜਾਈ ॥੩॥ ਉਸ ਨੂੰ ਕੋਈ ਮੁਸੀਬਤ ਨਹੀਂ ਵਿਆਪਦੀ ਜੋ ਰਜਾ ਤੇ ਮਾਲਕ ਦੇ ਭਾਣੇ ਅਨੁਸਾਰ ਟੁਰਦਾ ਹੈ। ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥ ਜੋ ਸੁਆਮੀ ਦੇ ਫੁਰਮਾਨ ਨੂੰ ਸਵੀਕਾਰ ਕਰਦਾ ਹੈ, ਉਹ ਉਸ ਦੇ ਕੋਸ਼ ਅੰਦਰ ਪਾਇਆ ਜਾਂਦਾ ਹੈ। ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ॥੪॥ ਜਾਲ੍ਹੀਆਂ ਨੂੰ ਕੋਈ ਥਾਂ ਨਹੀਂ ਲੱਭਦੀ। ਉਹਨਾਂ ਦਾ ਗੰਦਿਆਂ ਨਾਲ ਮੇਲ ਜੋਲ ਹੈ। ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ ॥ ਹਮੇਸ਼ਾਂ ਤੇ ਹਮੇਸ਼ਾਂ ਹੀ ਅਸਲੀ ਸਿੱਕੇ ਸੰਭਾਲੇ ਜਾਂਦੇ ਹਨ। ਉਨ੍ਹਾਂ ਨਾਲ ਸੱਚਾ ਮਾਲ ਖ੍ਰੀਦਿਆ ਜਾਂਦਾ ਹੈ। ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ ॥੫॥ ਸੁਆਮੀ ਦੇ ਖਜਾਨੇ ਵਿੱਚ ਝੂਠੇ ਸਿੱਕੇ ਦਿਸਦੇ ਹੀ ਨਹੀਂ। ਉਹ ਫੜ ਕੇ ਮੁੜ ਅੱਗ ਵਿੰਚ ਪਾਏ ਜਾਂਦੇ ਹਨ। ਜਿਨੀ ਆਤਮੁ ਚੀਨਿਆ ਪਰਮਾਤਮੁ ਸੋਈ ॥ ਜੋ ਆਪਣੀ ਆਤਮਾਂ ਨੂੰ ਸਮਝਦੇ ਹਨ, ਉਹ ਖੁਦ ਪ੍ਰੀਤਮ (ਪਰਮ ਆਤਮਾਂ) ਹਨ। ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥੬॥ ਕੇਵਲ ਸੁਆਮੀ ਹੀ ਆਬਿ-ਹਿਯਾਤ ਦਾ ਰੁੱਖ ਹੈ ਜਿਸ ਨੂੰ ਸੁਧਾ ਸਰੂਪ ਮੇਵਾ ਲੱਗਦਾ ਹੈ। ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ ॥ ਜੋ ਅੰਮ੍ਰਿਤ ਮਈ ਮੇਵੇ ਨੂੰ ਚੱਖਦੇ ਹਨ, ਉਹ ਸੱਚ ਨਾਲ ਰੱਜੇ ਰਹਿੰਦੇ ਹਨ। ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥੭॥ ਜਿਨ੍ਹਾਂ ਦੀ ਜਿਹਭਾ ਰੱਬੀ ਰਸ ਨੂੰ ਮਾਣਦੀ ਹੈ, ਉਹਨਾਂ ਨੂੰ ਕੋਈ ਸੰਦੇਹ ਤੇ ਵਿਛੋੜਾ ਨਹੀਂ ਵਾਪਰਦਾ। ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ ॥ ਪ੍ਰਭੂ ਦੇ ਫੁਰਮਾਨ ਦੁਆਰਾ ਤੇ ਪੂਰਬਲੇ ਕਰਰੁਾਂ ਰਾਹੀਂ ਤੂੰ ਜਹਾਨ ਵਿੱਚ ਆਇਆ ਹੈਂ। ਹਮੇਸ਼ਾਂ ਉਸ ਦੀ ਰਜਾ ਵਿੱਚ ਟੁਰ। ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ ॥੮॥੨੦॥ ਨੇਕੀ-ਵਿਹੂਣ ਨਾਨਕ, ਨੂੰ, ਹੇ ਸੁਆਮੀ! ਆਪਣੇ ਸੱਚੇ ਨਾਮ ਦੀ ਖੂਬੀ ਅਤੇ ਬਜੁਰਗੀ ਪਰਦਾਨ ਕਰ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਸ਼ਾਹੀ। ਮਨੁ ਰਾਤਉ ਹਰਿ ਨਾਇ ਸਚੁ ਵਖਾਣਿਆ ॥ ਜਿਸ ਦਾ ਹਿਰਦਾ ਵਾਹਿਗੁਰੂ ਦੇ ਨਾਮ ਨਾਲ ਰੰਗਿਆ ਹੋਇਆ ਹੈ, ਉਹ ਸੱਚ ਬੋਲਦਾ ਹੈ। ਲੋਕਾ ਦਾ ਕਿਆ ਜਾਇ ਜਾ ਤੁਧੁ ਭਾਣਿਆ ॥੧॥ ਲੋਗਾਂ ਦਾ ਕੀ ਵਿਗੜਦਾ ਹੈ, ਜੇਕਰ ਮੈਂ ਤੈਨੂੰ ਚੰਗਾ ਲਗਣ ਲੱਗ ਜਾਵਾਂ! ਹੇ ਸਾਂਈ? copyright GurbaniShare.com all right reserved. Email |