ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥
ਜੇਕਰ ਹਾਕਮ ਨੂੰ ਚੰਗਾ ਲੱਗੇ, ਇਨਸਾਨ ਇਜ਼ਤ ਦੀ ਪੁਸ਼ਾਕ ਪਾ ਕੇ ਉਸ ਦੇ ਦਰਬਾਰ ਨੂੰ ਜਾਂਦਾ ਹੈ। ਹੁਕਮੇ ਹੀ ਸਿਰਿ ਮਾਰ ਬੰਦਿ ਰਬਾਣੀਐ ॥੫॥ ਉਸ ਦੀ ਆਗਿਆ ਦੁਆਰਾ, ਰੱਬ ਦੇ ਦਾਸ, ਪ੍ਰਾਣੀ ਦੇ ਮੂੰਡ ਉਤੇ ਸੱਟ ਮਾਰਦੇ ਹਨ। ਲਾਹਾ ਸਚੁ ਨਿਆਉ ਮਨਿ ਵਸਾਈਐ ॥ ਸੱਚੇ ਅਤੇ ਇਨਸਾਫ ਨੂੰ ਆਪਣੇ ਅੰਦਰ ਟਿਕਾਉਣ ਦੁਆਰਾ ਇਨਸਾਨ ਨਫਾ ਉਠਾਉਂਦਾ ਹੈ। ਲਿਖਿਆ ਪਲੈ ਪਾਇ ਗਰਬੁ ਵਞਾਈਐ ॥੬॥ ਜੋ ਕੁਛ ਉਸ ਦੇ ਭਾਗਾਂ ਵਿੱਚ ਲਿਖਿਆ ਹੋਇਆ ਹੈ, ਤਦ ਆਦਮੀ ਉਸ ਨੂੰ ਪਾ ਲੈਂਦਾ ਹੈ ਅਤੇ ਆਪਣੀ ਹਊਮੈ ਨੂੰ ਛੱਡ ਦਿੰਦਾ ਹੈ। ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ ॥ ਕਾਫਰ ਕੁੱਟੇ ਫਾਟੇ ਜਾਂਦੇ ਹਨ ਅਤੇ ਬਖੇੜਿਆਂ ਅੰਦਰ ਤਬਾਹ ਹੋ ਜਾਂਦੇ ਹਨ। ਠਗਿ ਮੁਠੀ ਕੂੜਿਆਰ ਬੰਨ੍ਹ੍ਹਿ ਚਲਾਈਐ ॥੭॥ ਛਲੀਆਂ ਨੂੰ ਝੂਠ ਨੇ ਲੁੱਟ ਪਿਆ ਹੈ। ਉਹ ਨਰੜ ਕੇ ਅੱਗੇ ਧੱਕੇ ਜਾਂਦੇ ਹਨ। ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ ॥ ਸੁਆਮੀ ਨੂੰ ਆਪਣੇ ਹਿਰਦੇ ਅੰਦਰ ਟਿਕਾ, ਤਦ ਤੈਨੂੰ ਪਸਚਾਤਾਪ ਕਰਨਾ ਨਹੀਂ ਪਵੇਗਾ। ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ ॥੮॥ ਜੇਕਰ ਬੰਦਾ ਗੁਰਾਂ ਦੇ ਉਪਦੇਸ਼ ਤੇ ਅਮਲ ਕਰੇ, ਪ੍ਰਭੂ ਉਸ ਦੇ ਗੁਨਾਹ ਮਾਫ ਕਰ ਦਿੰਦਾ ਹੈ। ਨਾਨਕੁ ਮੰਗੈ ਸਚੁ ਗੁਰਮੁਖਿ ਘਾਲੀਐ ॥ ਨਾਨਕ ਸੱਚੇ ਨਾਮ ਦੀ ਯਾਚਨਾ ਕਰਦਾ ਹੈ ਜੋ ਗੁਰਾਂ ਦੇ ਰਾਹੀਂ, ਪ੍ਰਾਪਤ ਹੁੰਦਾ ਹੈ। ਮੈ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਲੀਐ ॥੯॥੧੬॥ ਤੇਰੇ ਬਗੈਰ ਮੇਰਾ ਹੋਰ ਕੋਈ ਨਹੀਂ ਤੂੰ ਮੈਨੂੰ ਆਪਣੀ ਰਹਿਮਤ ਰਾਹੀਂ ਵੇਖ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਿਸ਼ਾਹੀ। ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ ॥ ਮੈਂ ਜੰਗਲ ਬਲੇ ਵਿੱਚ ਲੱਭਣ ਲਈਂ ਕਿਉਂ ਜਾਵਾਂ, ਜਦ ਕਿ ਮੇਰਾ ਆਪਣਾ ਝੁੱਗਾ ਹੀ ਇੱਕ ਹਰੀ ਭਰੀ ਰੱਖ ਹੈ? ਸਚਿ ਟਿਕੈ ਘਰਿ ਆਇ ਸਬਦਿ ਉਤਾਵਲਾ ॥੧॥ ਸੱਚਾ ਨਾਮ ਕਾਹਲੀ ਨਾਲ ਮੇਰੇ ਦਿਲ ਵਿੱਚ ਆ ਗਿਆ ਹੈ ਅਤੇ ਉਥੇ ਸਥਿਰ ਹੋ ਗਿਆ ਹੈ। ਜਹ ਦੇਖਾ ਤਹ ਸੋਇ ਅਵਰੁ ਨ ਜਾਣੀਐ ॥ ਜਿਥੇ ਕਿਤੇ ਮੈਂ ਵੇਖਦਾ ਹਾਂ, ਉਥੇ ਉਹ ਸੁਆਮੀ ਹੈ। ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ। ਗੁਰ ਕੀ ਕਾਰ ਕਮਾਇ ਮਹਲੁ ਪਛਾਣੀਐ ॥੧॥ ਰਹਾਉ ॥ ਗੁਰਾਂ ਦੀ ਘਾਲ ਕਮਾਉਣ ਦੁਆਰਾ ਪ੍ਰਭੂ ਦੀ ਹਜੂਰੀ ਅਨੁਭਵ ਕੀਤੀ ਜਾਂਦੀ ਹੈ। ਠਹਿਰਾਉ। ਆਪਿ ਮਿਲਾਵੈ ਸਚੁ ਤਾ ਮਨਿ ਭਾਵਈ ॥ ਜਦ ਆਦਮੀ ਉਸ ਦੇ ਚਿੱਤ ਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਕੇਵਲ ਤਦ ਹੀ ਸੱਚਾ ਸਾਈਂ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ। ਚਲੈ ਸਦਾ ਰਜਾਇ ਅੰਕਿ ਸਮਾਵਈ ॥੨॥ ਜੋ ਸਦੀਵ ਹੀ ਸੁਆਮੀ ਦੇ ਭਾਣੇ ਅਨੁਸਾਰ ਟੁਰਦਾ ਹੈ, ਉਹ ਉਸ ਦੀ ਗੋਦੀ ਅੰਦਰ ਲੀਨ ਹੋ ਜਾਂਦਾ ਹੈ। ਸਚਾ ਸਾਹਿਬੁ ਮਨਿ ਵਸੈ ਵਸਿਆ ਮਨਿ ਸੋਈ ॥ ਹਿਰਦਾ ਜਿਸ ਵਿੱਚ ਸੁਆਮੀਵੱਸਦਾ ਹੈ, ਕੇਵਲ ਉਹ ਹਿਰਦਾ ਹੀ ਅਬਾਦ ਹੁੰਦਾ ਹੈ। ਆਪੇ ਦੇ ਵਡਿਆਈਆ ਦੇ ਤੋਟਿ ਨ ਹੋਈ ॥੩॥ ਪ੍ਰਭੂ ਆਪ ਦੀ ਬਜੁਰਗੀ ਪ੍ਰਦਾਨ ਕਰਦਾ ਹੈ। ਉਸ ਦੀਆਂ ਦਾਤਾਂ ਵਿੱਚ ਕਿਸੇ ਚੀਜ ਦੀ ਕਮੀ ਨਹੀਂ। ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ ॥ ਜਣੇ ਖਣੇ ਦੀ ਸੇਵਾ ਕਰਕੇ, ਬੰਦਾ ਸੁਆਮੀ ਦੇ ਦਰਬਾਰ ਨੂੰ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਹੈ? ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥ ਜੇਕਰ ਆਦਮੀ ਪਾਹਨ ਦੀ ਕਿਸ਼ਤੀ ਵਿੱਚ ਸਵਾਰ ਹੋ ਜਾਵੇ, ਉਹ ਇਸ ਦੇ ਬੋਝ ਨਾਲ ਡੁੱਬ ਜਾਵੇਗਾ। ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥ ਆਪਣੀ ਆਤਮਾਂ ਗੁਰਾਂ ਦੇ ਕੋਲ ਫਰੇਖਤ ਕਰ ਦੇ ਅਤੇ ਆਪਣਾ ਸੀਸ ਭੀ ਸਾਥ ਹੀ ਭੇਟਾ ਧਰ ਦੇ। ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ ॥੫॥ ਗੁਰਾਂ ਦੁਆਰਾ ਹੀ, ਅਸਲੀ ਸ਼ੈ ਸਿੰਆਣੀ ਜਾਂਦੀ ਹੈ, ਅਤੇ ਬੰਦੇ ਨੂੰ ਆਪਣਾ ਝੁੱਗਾ ਲੱਭ ਪੈਂਦਾ ਹੈ। ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ ॥ ਲੋਕ ਪੈਦਾਇਸ਼ ਅਤੇ ਮੌਤ ਬਾਰੇ ਗੱਲਾਂ ਕਰਦੇ ਹਨ। ਇਹ ਸਾਰਾ ਕੁਝ ਉਸ ਸਿਰਜਣਹਾਰ ਨੇ ਕੀਤਾ ਹੈ। ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ ॥੬॥ ਜੋ ਆਪਣੀ ਹੰਗਤਾ ਨੂੰ ਵੰਝਾ ਕੇ, ਮਰੇ ਰਹਿੰਦੇ ਹਨ, ਉਹ ਮੁੜ ਕੇ ਨਹੀਂ ਮਰਦੇ। ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ॥ ਇਨਸਾਨ ਨੂੰ ਉਹ ਕੰਮ ਕਰਨਾ ਉਚਿੱਤ ਹੈ, ਜਿਸ ਬਾਰੇ ਆਦਿ ਪ੍ਰਭੂ ਨੇ ਉਸ ਨੂੰ ਹੁਕਮ ਕੀਤਾ ਹੈ। ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥੭॥ ਜੇਕਰ ਆਦਮੀ ਸੱਚੇ ਗੁਰਾਂ ਨੂੰ ਮਿਲ ਕੇ ਆਪਣੀ ਆਤਮਾ ਉਨ੍ਹਾਂ ਦੀ ਭੇਟਾ ਕਰ ਦੇਵੇ, ਤਾਂ ਉਸ ਦਾ ਮੁੱਲ ਕੌਣ ਪਾ ਸਕਦਾ ਹੈ? ਰਤਨਾ ਪਾਰਖੁ ਸੋ ਧਣੀ ਤਿਨਿ ਕੀਮਤਿ ਪਾਈ ॥ ਉਹ ਮਾਲਕ ਮਨ ਮਾਣਕਾਂ ਨੂੰ ਪਰਖਣਹਾਰ ਹੈ ਅਤੇ ਉਹਨਾਂ ਦਾ ਮੁੱਲ ਪਾਉਂਦਾ ਹੈ। ਨਾਨਕ ਸਾਹਿਬੁ ਮਨਿ ਵਸੈ ਸਚੀ ਵਡਿਆਈ ॥੮॥੧੭॥ ਨਾਨਕ ਸੱਚੀ ਹੈ ਕੀਰਤੀ ਉਸ ਦੀ, ਜਿਸ ਦੇ ਦਿਲ ਅੰਦਰ ਪ੍ਰਭੂ ਨਿਵਾਸ ਰੱਖਦਾ ਹੈ। ਆਸਾ ਮਹਲਾ ੧ ॥ ਆਸਾ ਪਹਿਲੀ ਪਾਤਿਸ਼ਾਹੀ। ਜਿਨ੍ਹ੍ਹੀ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ ॥ ਜਿਨ੍ਹਾਂ ਨੇ ਨਾਮ ਨੂੰ ਭੁਲਾਇਆ ਹੈ, ਉਹ ਹੋਰਸ ਦੇ ਪਿਆਰ ਅਤੇ ਸੰਦੇਹ ਅੰਦਰ ਕੁਰਾਹੇ ਪੈ ਜਾਂਦੇ ਹਨ। ਮੂਲੁ ਛੋਡਿ ਡਾਲੀ ਲਗੇ ਕਿਆ ਪਾਵਹਿ ਛਾਈ ॥੧॥ ਜੋ ਮੁੱਢ ਨੂੰ ਤਿਆਗ ਕੇ ਟਣਿੀਆਂ ਨੂੰ ਚਿੰਮੜਦੇ ਹਨ, ਉਹ ਕੀ ਹਾਸਲ ਕਰਦੇ ਹਨ? ਸੁਆਹ। ਬਿਨੁ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ ॥ ਨਾਮ ਦੇ ਬਗੈਰ, ਬੰਦਾ ਕਿਸ ਤਰ੍ਹਾਂ ਬੰਦਖਲਾਸ ਹੋ ਸਕਦਾ ਹੈ? ਜੇਕਰ ਕੋਈ ਜਣਾ ਇਸ ਨੂੰ ਸਮਝ ਲਵੇ। ਗੁਰਮੁਖਿ ਹੋਇ ਤ ਛੂਟੀਐ ਮਨਮੁਖਿ ਪਤਿ ਖੋਈ ॥੧॥ ਰਹਾਉ ॥ ਜੇਕਰ ਬੰਦਾ ਨਿਰਾ ਅਪਰਾਧ ਹੋ ਜਾਵੇ ਤਾਂ ਉਹ ਤਰ ਜਾਂਦਾ ਹੈ। ਪ੍ਰਭੂ-ਪ੍ਰਤੀਕੂਲ ਆਪਣੀ ਇਜਤ ਗੁਆ ਲੈਂਦਾ ਹੈ। ਠਹਿਰਾਉ। ਜਿਨ੍ਹ੍ਹੀ ਏਕੋ ਸੇਵਿਆ ਪੂਰੀ ਮਤਿ ਭਾਈ ॥ ਪੂਰਨ ਹੈ ਅਕਲ ਉਨ੍ਹਾਂ ਦੀ ਜੋ ਇਕ ਸੁਆਮੀ ਦੀ ਘਾਲ ਕਮਾਉਂਦੇ ਹਨ, ਹੇ ਵੀਰ! ਆਦਿ ਜੁਗਾਦਿ ਨਿਰੰਜਨਾ ਜਨ ਹਰਿ ਸਰਣਾਈ ॥੨॥ ਰੱਬ ਦਾ ਗੋਲਾ ਉਸ ਦੀ ਪਨਾਹ ਲੈਂਦਾ ਹੈ, ਜੋ ਐਨ ਆਰੰਭ ਅਤੇ ਪ੍ਰਿਥਮ ਯੁੱਗ ਵਿੱਚ ਸੀ ਅਤੇ ਜੋ ਪਵਿੱਤਰ ਪੁਰਖ ਹੈ। ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥ ਮੇਰਾ ਮਾਲਕ ਕੇਵਲ ਇੱਕ ਹੈ, ਹੋਰ ਕੋਈ ਨਹੀਂ, ਹੇ ਭਰਾ! ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ ॥੩॥ ਸੱਚੇ ਸਾਹਿਬ ਦੀ ਦਇਆ ਦੁਆਰਾ, ਬੈਕੁੰਠੀ ਅਨੰਦ ਪ੍ਰਾਪਤ ਹੁੰਦਾ ਹੈ। ਗੁਰ ਬਿਨੁ ਕਿਨੈ ਨ ਪਾਇਓ ਕੇਤੀ ਕਹੈ ਕਹਾਏ ॥ ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਵਾਹਿਗੁਰੂ ਪ੍ਰਾਪਤ ਨਹੀਂ ਹੋਇਆ, ਭਾਵੇਂ ਅਨੇਕਾਂ ਇਸ ਤਰ੍ਹਾਂ ਆਖਣ ਤੇ ਦੱਸਣ। ਆਪਿ ਦਿਖਾਵੈ ਵਾਟੜੀਂ ਸਚੀ ਭਗਤਿ ਦ੍ਰਿੜਾਏ ॥੪॥ ਸੁਆਮੀ ਖੁਦ ਰਸਤਾ ਵਿਖਾਲਦਾ ਹੈ ਅਤੇ ਸੱਚੀ ਅਨੁਰਾਗੀ ਸੇਵਾ ਨੂੰ ਮਨੁੱਖ ਦੇ ਮਨ ਵਿੱਚ ਪੱਕੀ ਕਰਦਾ ਹੈ। ਮਨਮੁਖੁ ਜੇ ਸਮਝਾਈਐ ਭੀ ਉਝੜਿ ਜਾਏ ॥ ਜੇਕਰ ਅਧਰਮੀ ਨੂੰ ਸਿੱਖਮਤ ਦਿੱਤੀ ਜਾਵੇ, ਤਾਂ ਭੀ ਉਹ ਬੀਆਬਾਨ ਨੂੰ ਜਾਂਦਾ ਹੈ। ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ ॥੫॥ ਵਾਹਿਗੁਰੂ ਦੇ ਨਾਮ ਦੇ ਬਾਝੋਂ ਉਸ ਦੀ ਖਲਾਸੀ ਨਹੀਂ ਹੋਣੀ। ਮਰਨ ਮਗਰੋਂ ਉਹ ਦੋਜ਼ਕ ਵਿੱਚ ਗ਼ਰਕ ਹੋ ਜਾਵੇਗਾ। ਜਨਮਿ ਮਰੈ ਭਰਮਾਈਐ ਹਰਿ ਨਾਮੁ ਨ ਲੇਵੈ ॥ ਜੋ ਵਾਹਿਗੁਰੂ ਦੇ ਨਾਮ ਦਾ ਜਾਪ ਨਹੀਂ ਕਰਦਾ, ਉਹ ਜੰਮਣ ਅਤੇ ਮਰਨ ਅੰਦਰ ਭਟਕਦਾ ਹੈ। ਤਾ ਕੀ ਕੀਮਤਿ ਨਾ ਪਵੈ ਬਿਨੁ ਗੁਰ ਕੀ ਸੇਵੈ ॥੬॥ ਗੁਰਾਂ ਦੀ ਚਾਕਰੀ ਕਮਾਏ ਬਾਝੋਂ ਉਸ ਦਾ ਮੁੱਲ ਜਾਣਿਆਂ ਨਹੀਂ ਸਕਦਾ। copyright GurbaniShare.com all right reserved. Email |