Page 487
ਤਾ ਮਹਿ ਮਗਨ ਹੋਤ ਨ ਤੇਰੋ ਜਨੁ ॥੨॥
ਇਨ੍ਹਾਂ ਅੰਦਰ ਤੇਰਾ ਸੇਵਕ, ਹੇ ਸਾਹਿਬ! ਲੀਨ ਨਹੀਂ ਹੁੰਦਾ।

ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ ॥
ਤੇਰਾ ਗੋਲਾ ਤੇਰੀ ਪ੍ਰੀਤ ਦੇ ਰੱਸੇ ਨਾਲ ਜਕੜਿਆ ਹੋਇਆ ਹੈ।

ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥੩॥੪॥
ਰਵਿਦਾਸ ਜੀ ਆਖਦੇ ਹਨ ਕਿ ਇਸ ਤੋਂ ਖਲਾਸੀ ਪਾਉਣ ਦਾ ਕੀ ਫਾਇਦਾ ਹੈ?

ਆਸਾ ॥
ਆਸਾ।

ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ ॥
ਰਾਮ, ਰਾਮ, ਰਾਮ, ਰਾਮ, ਰਾਮ, ਰਾਮ, ਰਾਮ।

ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥੧॥ ਰਹਾਉ ॥
ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਸਾਧੂ ਤੇ ਪਾਪੀ ਪਾਰ ਉਤਰ ਜਾਂਦੇ ਹਨ। ਠਹਿਰਾਉ।

ਹਰਿ ਕੇ ਨਾਮ ਕਬੀਰ ਉਜਾਗਰ ॥
ਰੱਬ ਦੇ ਨਾਮ ਦੁਆਰਾ ਕਬੀਰ ਨਾਮਵਰ ਹੋ ਗਿਆ।

ਜਨਮ ਜਨਮ ਕੇ ਕਾਟੇ ਕਾਗਰ ॥੧॥
ਉਸ ਦੇ ਪੂਰਬਲੇ ਜਨਮਾਂ ਦੇ ਲੇਖੇ ਪੱਤੇ ਦੇ ਕਾਗਜ਼ ਪਾੜ ਦਿਤੇ ਗਏ।

ਨਿਮਤ ਨਾਮਦੇਉ ਦੂਧੁ ਪੀਆਇਆ ॥
ਭਗਤੀ ਦੀ ਨਿਸ਼ਾਨੀ ਵਜੋਂ ਨਾਮ ਦੇਵ ਨੇ ਮਾਲਕ ਨੂੰ ਦੁਧ ਛਕਾਇਆ॥

ਤਉ ਜਗ ਜਨਮ ਸੰਕਟ ਨਹੀ ਆਇਆ ॥੨॥
ਇਸ ਲਈ, ਉਸ ਨੇ ਮੁੜ ਕੇ ਜਗਤ ਅੰਦਰ ਪੈਦਾ ਹੋਣ ਦਾ ਦੁਖ ਨਹੀਂ ਉਠਾਇਆ।

ਜਨ ਰਵਿਦਾਸ ਰਾਮ ਰੰਗਿ ਰਾਤਾ ॥
ਗੋਲਾ ਰਵਿਦਾਸ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਗਿਆ ਹੈ।

ਇਉ ਗੁਰ ਪਰਸਾਦਿ ਨਰਕ ਨਹੀ ਜਾਤਾ ॥੩॥੫॥
ਗੁਰਾਂ ਦੀ ਦਇਆ ਦੁਆਰਾ, ਉਹ ਇਸ ਤਰ੍ਹਾਂ ਦੋਜ਼ਕ ਨੂੰ ਨਹੀਂ ਜਾਵੇਗਾ।

ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥
ਮਿੱਟੀ ਦਾ ਪੁਤਲਾ, ਇਹ ਕਿਸ ਤਰ੍ਹਾਂ ਨਿਰਤਕਾਰੀ ਕਰਦਾ ਹੈ।

ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥੧॥ ਰਹਾਉ ॥
ਉਹ ਵੇਖਦਾ ਹੈ, ਵੇਖਦਾ ਹੈ ਸੁਣਦਾ ਹੈ ਬੋਲਦਾ ਹੈ ਅਤੇ ਭੱਜਿਆ ਫਿਰਦਾ ਹੈ। ਠਹਿਰਾਉ।

ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ ॥
ਜਦ ਉਹ ਕੁਝ ਪ੍ਰਾਪਤ ਕਰ ਲੈਂਦਾ ਹੈ, ਤਦ ਉਹ ਹੰਕਾਰ ਕਰਦਾ ਹੈ।

ਮਾਇਆ ਗਈ ਤਬ ਰੋਵਨੁ ਲਗਤੁ ਹੈ ॥੧॥
ਜਦ ਉਸ ਦਾ ਧਨ ਚਲਿਆ ਜਾਂਦਾ ਹੈ, ਤਾਂ ਉਹ ਰੌਣ ਲੱਗ ਜਾਂਦਾ ਹੈ।

ਮਨ ਬਚ ਕ੍ਰਮ ਰਸ ਕਸਹਿ ਲੁਭਾਨਾ ॥
ਖਿਆਲ, ਬਚਨ ਅਤੇ ਅਮਲ ਕਰ ਕੇ ਉਹੀ ਮਿੱਠੇ ਤੇ ਸਲੂਣੇ ਸੁਆਦਾਂ ਨਾਲ ਜੁੜਿਆ ਹੋਇਆ ਹੈ।

ਬਿਨਸਿ ਗਇਆ ਜਾਇ ਕਹੂੰ ਸਮਾਨਾ ॥੨॥
ਜਦ ਉਹ ਮਰ ਜਾਂਦਾ ਹੈ, ਉਹ ਜਾ ਕੇ ਕਿਸੇ ਥਾਂ ਲੀਨ ਹੋ ਜਾਂਦਾ ਹੈ।

ਕਹਿ ਰਵਿਦਾਸ ਬਾਜੀ ਜਗੁ ਭਾਈ ॥
ਰਵਿਦਾਸ ਜੀ ਆਖਦੇ ਹਨ, ਸੰਸਾਰ ਇਕ ਖੇਡ ਹੈ ਮੇਰੇ ਵੀਰਨੋ!

ਬਾਜੀਗਰ ਸਉ ਮੋੁਹਿ ਪ੍ਰੀਤਿ ਬਨਿ ਆਈ ॥੩॥੬॥
ਪ੍ਰਧਾਨ ਖਿਡਾਰੀ ਪ੍ਰਭੂ ਨਾਲ ਮੇਰਾ ਪਿਆਰ ਪੈ ਗਿਆ ਹੈ।

ਆਸਾ ਬਾਣੀ ਭਗਤ ਧੰਨੇ ਜੀ ਕੀ
ਆਸਾ ਸ਼ਬਦ ਪੂਜਯ ਭਗਤ ਧੰਨਾ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ ॥
ਭਟਕਣ ਅੰਦਰ ਘਣੇਰੇ ਜਨਮ ਬੀਤ ਗਏ ਹਨ। ਦੇਹ, ਆਤਮਾ ਅਤੇ ਦੌਲਤ ਸਥਿਰ ਨਹੀਂ ਰਹਿੰਦੀਆਂ।

ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥੧॥ ਰਹਾਉ ॥
ਲੋਭ ਅਤੇ ਵਿਸ਼ੇ ਭੋਗਾਂ ਦੀ ਜ਼ਹਿਰ ਨਾਲ ਜੁੜ ਅਤੇ ਰੰਗੀਜ ਕੇ ਪ੍ਰਾਣੀ ਨੇ ਸੁਆਮੀ, ਜਵੇਹਰ ਨੂੰ ਚਿੱਤੋ ਭੁਲਾ ਦਿੱਤਾ ਹੈ। ਠਹਿਰਾਉ।

ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥
ਪਗਲੀ ਆਤਮਾ ਨੂੰ ਪਾਪ ਦਾ ਮੇਵਾ ਮਿੱਠਾ ਲਗਦਾ ਹੈ ਅਤੇ ਇਹ ਸੁਆਮੀ ਦੇ ਸ਼੍ਰੇਸ਼ਟ ਸਿਮਰਨ ਨੂੰ ਅਨੁਭਵ ਨਹੀਂ ਕਰਦੀ।

ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥੧॥
ਨੇਕੀ ਤੋਂ ਪਰੇ ਹੋ, ਪਾਪ ਦੀਆਂ ਹੋਰ ਕਿਸਮਾਂ ਲਈ ਉਸ ਦਾ ਪਿਆਰ ਵਧੇਰੇ ਹੋ ਜਾਂਦਾ ਹੈ ਅਤੇ ਉਹ ਮੁੜ ਜੰਮਣ ਮਰਨ ਦਾ ਤਾਣਾ ਤਣਦਾ ਹੈ।

ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥
ਉਸ ਸਾਈਂ ਦੇ ਰਸਤੇ ਨੂੰ ਨਹੀਂ ਜਾਣਦਾ ਜੋ ਹਿਰਦੇ ਅੰਦਰ ਵਸਦਾ ਹੈ। ਮੋਹ ਦੇ ਫੰਦੇ ਵਿੱਚ ਸੜਦਾ ਹੋਇਆ ਉਹ ਮੌਤ ਦੀ ਫਾਹੀ ਵਿੱਚ ਜਾ ਫਸਦਾ ਹੈ।

ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥੨॥
ਪਾਪਾ ਦੇ ਮੇਵਿਆਂ ਨੂੰ ਇਕੱਤਰ ਕਰਕੇ ਆਦਮੀ ਉਨ੍ਹਾਂ ਦੇ ਨਾਲ ਆਪਣੇ ਦਿਲ ਨੂੰ ਐਸ ਤਰ੍ਹਾਂ ਭਰਦਾ ਹੈ ਕਿ ਆਪਣੇ ਚਿੱਤ ਅੰਦਰ ਉਹ ਸੁਅਮੀ ਦੀ ਮਹਾਨ ਵਿਅਕਤੀ ਨੂੰ ਭੁਲ ਜਾਂਦਾ ਹੈ।

ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ ਧਿਆਨੁ ਮਾਨੁ ਮਨ ਏਕ ਮਏ ॥
ਜਦ ਗੁਰੂ ਜੀ ਬ੍ਰਹਿਮ ਬੀਚਾਰ ਅੰਦਰ ਰਸਾਈ ਦੀ ਦੌਲਤ ਬਖਸ਼ਦੇ ਹਚਨ, ਤਾਂ ਸਾਈਂ ਦੇ ਸਿਮਰਨ ਨੂੰ ਮਾਣ ਕੇ ਬੰਦਾ ਉਸ ਨਾਲ ਇੱਕ-ਮਿੱਕ ਹੋ ਜਾਂਦਾ ਹੈ।

ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥੩॥
ਪ੍ਰਭੂ ਦੀ ਪਿਆਰੀ ਉਪਾਸ਼ਨਾ ਧਾਰਨ ਕਰਨ ਦੁਆਰਾ ਮੈਂ ਆਤਮਕ ਆਰਾਮ ਨੂੰ ਅਨੁਭਵ ਕਰ ਲਿਆ ਹੈ ਅਤੇ ਇਸ ਤਰ੍ਹਾਂ ਰੱਜ ਕੇ ਧਰਾਪ ਕੇ ਮੈਂ ਮੋਖਸ਼ ਹੋ ਗਿਆ ਹਾਂ।

ਜੋਤਿ ਸਮਾਇ ਸਮਾਨੀ ਜਾ ਕੈ ਅਛਲੀ ਪ੍ਰਭੁ ਪਹਿਚਾਨਿਆ ॥
ਜਿਸ ਦੇ ਅੰਦਰ ਰੱਬੀ ਪ੍ਰਕਾਸ਼ ਰਮਿਆ ਤੇ ਲੀਨ ਹੋਇਆ ਹੋਇਆ ਹੈ ਉਹ ਨਾਂ-ਛਲੇ ਜਾਣ ਵਾਲੇ ਸੁਆਮੀ ਨੂੰ ਸਿੰਞਾਣ ਲੈਦਾ ਹੈ।

ਧੰਨੈ ਧਨੁ ਪਾਇਆ ਧਰਣੀਧਰੁ ਮਿਲਿ ਜਨ ਸੰਤ ਸਮਾਨਿਆ ॥੪॥੧॥
ਧੰਨੇ ਨੇ ਸ੍ਰਿਸ਼ਟੀ ਨੂੰ ਥੰਮ੍ਹਣਹਾਰ ਸੁਆਮੀ ਨੂੰ ਆਪਣੀ ਦੌਲਤ ਵਜੋਂ ਪ੍ਰਾਪਤ ਕੀਤਾ ਹੈ ਅਤੇ ਸਾਧੂ ਸੁਭਾਵ ਪੁਰਸ਼ਾਂ ਨਾਲ ਮਿਲ ਕੇ ਉਹ ਉਸ ਵਿੱਚ ਲੀਨ ਹੋ ਗਿਆ ਹੈ।

ਮਹਲਾ ੫ ॥
ਪੰਜਵੀਂ ਪਾਤਸ਼ਾਹੀ।

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥
ਸੁਆਮੀ, ਸੁਆਮੀ, ਸ੍ਰਿਸ਼ਟੀ ਦੇ ਸੁਆਮੀ, ਅੰਦਰ ਨਾਮ ਦੇਵ ਦੀ ਆਤਮਾ ਸਮਾ ਗਈ।

ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥
ਅੱਧੀ ਕੌਡੀ ਦਾ ਛੀਬਾ ਲੱਖਾਂ-ਪੱਤੀ ਬਣ ਗਿਆ। ਠਹਿਰਾਉ।

ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥
ਉਣਨਾ ਅਤੇ ਤਣਨਾ ਛੱਡ ਕੇ ਕਬੀਰ ਨੇ ਸਾਹਿਬ ਦੇ ਪੈਰਾਂ ਨਾਲ ਪਿਆਰ ਪਾ ਲਿਆ।

ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥
ਨੀਵੇ ਘਰਾਣੇ ਦਾ ਜੁਲਾਹਾ ਉਹ ਬਜ਼ੁਰਗੀਆਂ (ਗੁਣਾ) ਦਾ ਸਮੁੰਦਰ ਹੋ ਗਿਆ।

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥
ਰਵਿਦਾਸ ਜੋ ਨਿਤਾਪ੍ਰਤੀ ਮਰੇ ਹੋਏ ਪਸ਼ੂ ਢੋਦਾ ਹੁੰਦਾ ਸੀ। ਉਸ ਨੇ ਸੰਸਾਰੀ ਧੰਦੇ ਛੱਡ ਦਿਤੇ।

ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥
ਉਹ ਸੰਤਾਂ ਦੀ ਸੰਗਤ ਅੰਦਰ ਨਾਮਵਰ ਹੋ ਗਿਆ ਅਤੇ ਉਸ ਨੇ ਵਾਹਿਗੁਰੂ ਦਾ ਦੀਦਾਰ ਪਾ ਲਿਆ ਹੈ।

ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥
ਸੈਣ ਨਾਈ, ਪਿਡ ਦੀਆਂ ਬੁੱਤੀਆਂ ਕਰਨ ਵਾਲਾ ਹਰ ਇੱਕ ਗ੍ਰਿਹ ਵਿੱਚ ਪ੍ਰਸਿੱਧ ਥੀ ਗਿਆ।

ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥
ਸ਼੍ਰੋਮਣੀ ਪ੍ਰਮਾਤਮਾ ਨੇ ਉਸ ਦੇ ਮਨ ਅੰਦਰ ਨਿਵਾਸ ਕਰ ਲਿਆ ਤੇ ਉਹ ਸਾਧੂਆਂ ਵਿੱਚ ਗਿਣਿਆ ਗਿਆ।

copyright GurbaniShare.com all right reserved. Email