Page 488
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥
ਇਸ ਤਰ੍ਹਾਂ ਸੁਣ ਕੇ, ਜੱਟ ਪ੍ਰਭੂ ਦੇ ਸਿਮਰਨ ਵਿੱਚ ਜੁਟ ਗਿਆ।

ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥
ਸ੍ਰਿਸ਼ਟੀ ਦਾ ਸੁਆਮੀ, ਵਾਹਿਗੁਰੂ ਉਸ ਨੂੰ ਸਾਖਸ਼ਾਤ ਹੋ ਕੇ ਮਿਲਿਆ ਅਤੇ ਧੰਨਾ ਪਰਮ ਚੰਗੇ ਨਸੀਬਾ ਵਾਲਾ ਹੋ ਗਿਆ।

ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥
ਹੇ ਮੇਰੀ ਜਿੰਦੜੀਏ! ਤੂੰ ਕਿਉਂ ਪੇਟ ਤੇ ਧਾਗਾ ਪਾਉਣ ਵਾਲੇ ਇਨਸਾਨ ਮਿਹਰਬਾਨ ਮਾਲਕ ਦਾ ਸਿਮਰਨ ਨਹੀਂ ਕਰਦੀ? ਤੂੰ ਕਿਸੇ ਹੋਰਸ ਦੀ ਸਿਞਾਣ ਹੀ ਨਾਂ ਕੱਢ।

ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥
ਭਾਵੇਂ ਤੂੰ ਆਲਮ ਅਤੇ ਮਹਾਂ ਦੀਪਾਂ ਅੰਦਰ ਭੱਜਾ ਫਿਰੇ, ਕੇਵਲ ਓਹੀ ਹੁੰਦਾ ਹੈ, ਜੋ ਸਿਰਜਣਹਾਰ ਕਰਦਾ ਹੈ। ਠਹਿਰਾਉ।

ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥
ਉਸ ਨੇ ਦਸਾਂ ਦਰਵਾਜਿਆਂ ਵਾਲੀ ਦੇਹ ਮਾਤਾ ਦੇ ਰਹਮ ਦੇ ਪਾਣੀ ਅੰਦਰ ਬਣਾਈ।

ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥
ਅੱਗ ਅੰਦਰ ਉਹ ਇਸ ਨੂੰ ਭੋਜਨ ਦਿੰਦਾ ਹੈ ਤੇ ਇਸ ਦੀ ਰੱਖਿਆ ਕਰਦਾ ਹੈ, ਐਹੋ ਜੇਹਾ ਹੈ ਮੇਰਾ ਸੁਆਮੀ।

ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥
ਕਛੁ-ਕੁੰਮੀ ਪਾਣੀ ਵਿੱਚ ਹੈ। ਉਸ ਦੇ ਬੱਚੇ ਪਾਣੀ ਤੋਂ ਬਾਹਰਵਾਰ ਹਨ। ਉਨ੍ਹਾਂ ਦੀ ਰਖਵਾਲੀ ਨਾਂ ਹੀ ਮਾਂ ਦੇ ਖੰਭਾ ਨਾਲ ਹੁੰਦੀ ਹੈ ਅਤੇ ਨਾਂ ਹੀ ਉਨ੍ਹਾਂ ਦੀ ਪ੍ਰਤਿਪਾਲਣਾ ਉਸ ਦੇ ਦੁੱਧ ਨਾਲ।

ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥
ਸਰਬ-ਵਿਆਪਕ, ਮਹਾਨ ਪਰਸੰਨਤਾ ਸਰੂਪ ਅਤੇ ਮਨਮੋਹਨ ਸੁਆਮੀ ਉਨ੍ਹਾਂ ਦੀ ਪਾਲਣਾ-ਪੋਸਣਾ ਕਰਦਾ ਹੈ। ਆਪਣੇ ਚਿੱਤ ਅੰਦਰ ਇਸ ਨੂੰ ਸੋਚ-ਵਿਚਾਰ ਅਤੇ ਵੇਖ।

ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥
ਪੱਥਰ ਵਿੱਚ ਕੀੜਾ ਲੁੱਕਿਆ ਹੋਇਆ ਰਹਿੰਦਾ ਹੈ। ਉਸ ਲਈ ਨਿਕਲਣ ਦਾ ਕੋਈ ਰਸਤਾ ਨਹੀਂ।

ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥
ਧੰਨਾ ਆਖਦਾ ਹੈ, ਸੁਆਮੀ ਉਸ ਨੂੰ ਪਰੀਪੂਰਨ ਕਰਦਾ ਹੈ। ਹੇ ਮੇਰੀ ਜਿੰਦੜੀਏ, ਤੂੰ ਭੈ ਨਾਂ ਕਰ।

ਆਸਾ ਸੇਖ ਫਰੀਦ ਜੀਉ ਕੀ ਬਾਣੀ
ਆਸਾ ਸ਼ਬਦ ਪੂਜਯ ਸ਼ੇਖ ਫਰੀਦ ਜੀ।

ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥
ਕੇਵਲ ਉਹੀ ਸੱਚੇ ਪੁਰਸ਼ ਹਨ, ਜਿਨ੍ਹਾਂ ਦਾ ਸਾਹਿਬ ਨਾਲ ਦਿਲੀ ਪ੍ਰੇਮ ਹੈ।

ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
ਜਿਨ੍ਹਾਂ ਦੇ ਦਿਲ ਵਿੱਚ ਇੱਕ ਗੱਲ ਹੈ ਅਤੇ ਮੂੰਹ ਵਿੱਚ ਹੋਰਸੁ ਕੋਈ, ਉਹ ਕੂੜੇ ਕਹੇ ਜਾਂਦੇ ਹਨ।

ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
ਜੋ ਪ੍ਰਭੂ ਦੇ ਪ੍ਰੇਮ ਨਾਲ ਰੰਗੀਜੇ ਹਨ, ਉਹ ਉਸ ਦੇ ਦਰਸ਼ਨ ਨਾਲ ਪ੍ਰਸੰਨ ਵਿਚਰਦੇ ਹਨ।

ਵਿਸਰਿਆ ਜਿਨ੍ਹ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥
ਜੋ ਵਾਹਿਗੁਰੂ ਦੇ ਨਾਮ ਨੂੰ ਭੁਲਾਉਂਦੇ ਹਨ, ਉਹ ਧਰਤੀ ਉਤੇ ਇਕ ਬੋਝ ਹੋ ਜਾਂਦੇ ਹਨ। ਠਹਿਰਾਉ।

ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥
ਜਿਨ੍ਹਾਂ ਨੂੰ ਪ੍ਰਭੂ ਆਪਣੇ ਪੱਲੇ ਨਾਲ ਜੋੜ ਲੈਦਾ ਹੈ, ਉਹੀ ਉਸ ਦੇ ਦਰਵਾਜੇ ਦੇ ਅਸਲੀ ਮੱਗਤੇ ਹਨ।

ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
ਮੁਬਾਰਕ ਹਨ, ਉਹ ਮਾਤਾਵਾਂ, ਜਿਨ੍ਹਾਂ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ। ਲਾਭਦਾਇਕ ਹੈ ਉਨ੍ਹਾਂ ਦਾ ਆਗਮਨ ਇਸ ਜਹਾਨ ਵਿੱਚ।

ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥
ਹੇ ਮੈਡੇ ਪਾਲਣ-ਪੋਸਣਹਾਰ! ਤੂੰ ਬੇਹੱਦ, ਪਹੁੰਚ ਤੋਂ ਪਰੇ ਅਤੇ ਅਨੰਤ ਹੈਂ।

ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥
ਜੇ ਸੱਚੇ ਸਾਹਿਬ ਨੂੰ ਸਿੰਞਾਣਦੇ ਹਨ ਉਨ੍ਹਾਂ ਦੇ ਚਰਨ ਮੈਂ ਚੁੰਮਦਾ ਹਾਂ।

ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥
ਮੈਂ ਤੈਡੀ ਪਨਾਹ ਮੰਗਦਾ ਹਾਂ, ਹੇ ਵਾਹਿਗੁਰੂ! ਤੂੰ ਮੈਡਾ ਮਾਫੀ ਬਖਸ਼ਣਹਾਰ ਮਾਲਕ ਹੈਂ।

ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥
ਤੂੰ ਸ਼ੇਖ ਫਰੀਦ ਨੂੰ ਆਪਣੇ ਸਿਮਰਨ ਦੀ ਭਿੱਛਿਆ ਦੀ ਦਾਤ ਦੇ ਹੇ ਮੇਰੇ ਪ੍ਰਭੂ।

ਆਸਾ ॥
ਆਸਾ।

ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥
ਸੇਖ ਫਰੀਦ ਜੀ ਆਖਦੇ ਹਨ, ਹੇ ਮੇਰੇ ਲਾਡਲੇ ਮਿੱਤਰ! ਆਪਣੇ ਆਪ ਨੂੰ ਪੂਜਨੀਯ ਪ੍ਰਭੂ ਨਾਲ ਜੋੜ।

ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥
ਇਹ ਸਰੀਰ ਮਿੱਟੀ ਹੋ ਜਾਉਗਾ ਅਤੇ ਇਸ ਦਾ ਵਾਸਾ ਬੇਇੱਜ਼ਤ ਕਬਰ ਵਿੱਚ ਹੋਵੇਗਾ।

ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥
ਅੱਜ ਹੀ ਤੂੰ ਪ੍ਰਭੂ ਨੂੰ ਮਿਲ ਸਕਦਾ ਹੈ, ਹੇ ਸ਼ੇਖ ਫ਼ਰੀਦ, ਜੇਕਰ ਤੂੰ ਆਪਣੀਆਂ ਵਾਸ਼ਨਾ ਦੀਆਂ ਕੂੰਜਾ ਨੂੰ ਰੋਕ ਲਵੇ, ਜੋ ਤੇਰੇ ਹਿਰਦੇ ਨੂੰ ਮਚਾਉਂਦੀਆਂ ਹਨ। ਠਹਿਰਾਉ।

ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥
ਜੇਕਰ ਮੈਂ ਅਨੁਭਵ ਕਰ ਲੈਦਾ ਕਿ ਮੈਂ ਮਰ ਮੁਕ ਜਾਣਾ ਹੈ ਅਤੇ ਮੁੜ ਕੇ ਨਹੀਂ ਆਉਣਾ,

ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥੨॥
ਤਾਂ ਮੈਂ ਕੂੜੇ ਸੰਸਾਰ ਨਾਲ ਚਿਮੜ ਕੇ ਆਪਣੇ ਆਪ ਨੂੰ ਤਬਾਹ ਨਾਂ ਕਰਦਾ।

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥
ਆਪਣੇ ਈਮਾਨ ਨਾਲ ਸੱਚੋ ਸੱਚ ਆਖ ਅਤੇ ਕੂੜ ਨਾਂ ਕਹੁ।

ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥
ਚੇਲੇ ਨੂੰ ਉਸ ਰਸਤੇ ਉਤੇ ਟੁਰਨਾ ਚਾਹੀਦਾ ਹੈ, ਜਿਹੜਾ ਗੁਰੂ ਜੀ ਦਰਸਾਉਂਦੇ ਹਨ।

ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥
ਸੁਨੱਖੇ ਨੱਢੜਿਆ ਨੂੰ ਪਾਰ ਉਤਰਦੇ ਵੇਖ ਕੇ ਸੁੰਦਰ ਮੁਟਿਆਰ ਦਾ ਦਿਲ ਹੌਸਲਾ ਧਾਰ ਲੈਦਾ ਹੈ।

ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥
ਜੋ ਸੋਨੇ ਦੀ ਝਲਕ ਦੇ ਵਲ ਰੁੱਖ ਕਰਦੇ ਹਨ, ਉਹ ਆਰੇ ਨਾਲ ਚੀਰੇ ਜਾਂਦੇ ਹਨ।

ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥
ਹੇ ਸ਼ੇਖ ਕਿਸੇ ਇਨਸਾਨ ਦੀ ਜਿੰਦੜੀ ਭੀ ਇਸ ਜਹਾਨ ਅੰਦਰ ਮੁਸਤਕਿਲ ਨਹੀਂ ਰਹਿੰਦੀ।

ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥
ਜਿਹੜੀ ਜਗ੍ਹਾ ਤੇ ਅਸੀਂ ਹੁਣ ਬੈਠੇ ਹਾਂ ਅਨੇਕਾ ਹੀ ਇਸ ਉਤੇ ਬਹਿ ਕੇ ਟੁਰ ਗਏ ਹਨ।

ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥
ਜਿਸ ਤਰ੍ਹਾਂ ਕੱਤੇ ਵਿੱਚ ਕੁਲੰਗ ਚੇਤ ਵਿੱਚ ਜੰਗਲ ਦੀਆਂ ਅੱਗਾਂ ਅਤੇ ਸਾਉਣ ਵਿੱਚ ਬਿਜਲੀ ਦਿਸਦੀ ਹੈ,

ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥੬॥
ਜਿਸ ਤਰ੍ਹਾਂ ਪਤਨੀ ਦੀਆਂ ਬਾਹਾ ਸਿਆਲ ਵਿੱਚ ਪਤੀ ਦੀ ਗਰਦਨ ਨੂੰ ਸ਼ਿੰਗਾਰਦੀਆਂ ਹਨ।

ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥
ਉਸੇ ਤਰ੍ਹਾਂ ਹੀ ਟੁਰ ਜਾਣ ਵਾਲੀਆਂ ਮਨੁੱਖੀ ਦੇਹਾ ਟੁਰ ਵੰਞਣਗੀਆਂ। ਆਪਣੇ ਚਿੱਤ ਅੰਦਰ ਤੂੰ ਇਸ ਨੂੰ ਸੋਚ ਸਮਝ ਲੈ।

ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥
ਪ੍ਰਾਣੀ ਬਣਨ ਲਈ ਛੈ ਮਹੀਨੇ ਲੈਦਾ ਹੈ ਅਤੇ ਫੁੱਟਣ ਲਈ ਇਕ ਫੌਰਾ ਹੀ।

ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥
ਫਰੀਦ: ਧਰਤੀ ਅਕਾਸ਼ ਨੂੰ ਪੁੱਛਦੀ ਹੈ, "ਮਲਾਹ ਕਿੱਧਰ ਨੂੰ ਚਲੇ ਗਏ ਹਨ?"।

ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥੨॥
ਕਈ ਸੜ ਗਏ ਹਨ ਤੇ ਕਈ ਕਬਰਾ ਵਿੱਚ ਹਨ, ਉਨ੍ਹਾਂ ਦੀਆਂ ਰੂਹਾਂ ਝਿੜਕਾ ਸਹਾਰ ਰਹੀਆਂ ਹਨ।

copyright GurbaniShare.com all right reserved. Email