Page 489
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ, ਦੁਸ਼ਮਨੀ-ਰਹਿਮ ਅਜਨਮਾ ਅਤੇ ਸਵੈ-ਪ੍ਰਾਕਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।

ਰਾਗੁ ਗੂਜਰੀ ਮਹਲਾ ੧ ਚਉਪਦੇ ਘਰੁ ੧ ॥
ਰਾਗ ਗੂਜਰੀ, ਪਹਿਲੀ ਪਾਤਸ਼ਾਹੀ ਚਉਪਦੇ।

ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥
ਜੇਕਰ ਤੇਰੇ ਨਾਮ ਨੂੰ ਮੈਂ ਚਨਣ ਦੀ ਲੱਕੜੀ ਬਣਾ ਲਵਾਂ ਤੇ ਆਪਣੇ ਚਿੱਤ ਨੂੰ ਸਿਲ,

ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥
ਜੇਕਰ ਚੰਗੇ ਅਮਲਾਂ ਦਾ ਕੇਸਰ ਉਸ ਨਾਲ ਮਿਲਾ ਦਿੱਤਾ ਜਾਵੇ, ਕੇਵਲ ਤਾਂ ਹੀ ਸੱਚੀ ਉਪਾਸ਼ਨਾ ਮੇਰੇ ਦਿਲ ਅੰਦਰ ਹੋਵੇਗੀ।

ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥
ਹਰੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਉਸ ਦੀ ਉਪਾਸ਼ਨਾ ਕਰ, ਕਿਉਂ ਜੋ ਨਾਮ ਦੇ ਬਾਝੋਂ ਕੋਈ ਉਪਾਸ਼ਨਾ ਨਹੀਂ। ਠਹਿਰਾਉ।

ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥
ਜੇਕਰ ਇਨਸਾਨ ਆਪਣੇ ਦਿਲ ਨੂੰ ਐਸ ਤਰ੍ਹਾਂ ਧੋ ਲਵੇ, ਜਿਸ ਤਰ੍ਹਾਂ ਉਹ ਪੱਥਰ ਦੇਵਤੇ ਨੂੰ ਬਾਹਰੋਂ ਧੋਂਦਾ ਹੈ,

ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥੨॥
ਉਸ ਦੀ ਮੈਲ ਉਤਰ ਜਾਵੇਗੀ, ਉਸ ਦੀ ਆਤਮਾ ਸਾਫ ਸੁਥਰੀ ਹੋ ਜਾਵੇਗੀ ਤੇ ਉਹ ਮੋਖਸ਼ ਹੋ ਚਾਲੇ ਪਾਵੇਗਾ।

ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥
ਪਸ਼ੂਆਂ ਦੇ ਵੱਲੇ ਵਿਸ਼ੇਸ਼ਤਾਈਆਂ ਹਨ, ਉਹ ਘਾਹ ਖਾਂਦੇ ਹਨ ਅਤੇ ਦੁੱਧ ਦਿੰਦੇ ਹਨ।

ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥੩॥
ਨਾਮ ਦੇ ਬਗੈਰ ਲਾਨ੍ਹਤ ਹੈ ਇਨਸਾਨ ਦੀ ਜਿੰਦਗੀ ਅਤੇ ਉਸ ਦੇ ਕੀਤੇ ਹੋਏ ਕੰਮਾਂ ਨੂੰ।

ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮ੍ਹ੍ਹਾਲੇ ॥
ਸੁਆਮੀ ਨਜ਼ਦੀਕ ਹੈ, ਉਸ ਨੂੰ ਦੁਰੇਡੇ ਨਾਂ ਸਮਝ ਉਹ ਸਦਾ ਹੀ, ਸਾਨੂੰ ਸੰਭਾਲਦਾ ਅਤੇ ਯਾਦ ਕਰਦਾ ਹੈ।

ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥੪॥੧॥
ਗੁਰੂ ਜੀ ਆਖਦੇ ਹਨ, ਜਿਹੜਾ ਕੁਛ ਉਹ ਦਿੰਦਾ ਹੈ, ਉਹੀ ਅਸੀਂ ਖਾਂਦੇ ਹਾਂ। ਕੇਵਲ ਓਹੀ ਸੱਚਾ ਸੁਆਮੀ ਹੈ।

ਗੂਜਰੀ ਮਹਲਾ ੧ ॥
ਗੂਜਰੀ ਪਹਿਲੀ ਪਾਤਿਸ਼ਾਹੀ।

ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥
ਵਿਸ਼ਨੂੰ ਦੀ ਧੁੰਨੀ ਦੇ ਕੰਵਲ ਤੋਂ ਬ੍ਰਹਮਾ ਪੈਦਾ ਹੋਇਆ। ਲੋਕ ਆਪਣੇ ਗਲੇ ਦੇ ਸੂਤ ਕਰ ਕੇ (ਸਵਾਰ ਕੇ) ਵੇਦਾਂ ਨੂੰ ਆਪਣੇ ਮੂੰਹ ਨਾਲ ਵਾਚਦੇ ਹਨ।

ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥
ਉਸ ਦ ਓੜਕ ਉਹ ਵੇਖ ਨਾਂ ਸਕਿਆ। ਉਹ ਆਉਣ ਅਤੇ ਜਾਣ ਦੇ ਅਨ੍ਹੇਰੇ ਵਿੱਚ ਪਿਆ ਰਿਹਾ।

ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥
ਮੈਂ ਆਪਣੇ ਪਿਆਰੇ ਨੂੰ ਕਿਉਂ ਭੁਲਾਵਾਂ, ਜੋ ਕਿ ਮੈਂਡੀ ਜਿੰਦ-ਜਾਨ ਦਾ ਆਸਰਾ ਹੈ?

ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥
ਜਿਸ ਦੀ ਉਪਾਸ਼ਨਾ ਕਰਦੇ ਹਨ ਪੂਰਨ ਪੁਰਸ਼, ਜਿਸ ਦੀ ਟਹਿਲ ਕਮਾਉਂਦੇ ਹਨ, ਚੁੱਪ ਕੀਤੇ ਰਿਸ਼ੀ ਗੁਰਾਂ ਦੇ ਉਪਦੇਸ਼ ਰਾਹੀਂ ਠਹਿਰਾਉ।

ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥
ਜਿਸ ਦੇ ਦੀਵੇ ਹਨ, ਸੂਰਜ ਅਤੇ ਚੰਦ੍ਰਮਾ। ਹੰਕਾਰ ਦੇ ਵੈਰੀ ਸੁਆਮੀ ਦਾ ਇਕ ਨੂਰ ਹੀ ਤਿੰਨਾਂ ਜਹਾਨਾਂ ਨੂੰ ਪਰੀਪੂਰਨ ਕਰ ਰਿਹਾ ਹੈ।

ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਰਾਤ ਦਿਨ ਪਵਿੱਤਰ ਵਿਚਰਦਾ ਹੈ। ਮਨਮਤੀਆਂ ਰਾਤੀ ਦੇ ਅਨ੍ਹੇਰੇ ਦਾ ਘੇਰਿਆ ਹੋਇਆ ਹੈ।

ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥
ਕਰਾਮਾਤੀ ਬੰਦੇ, ਆਪਣੀ ਅੰਦਰ ਸਦਾ ਆਪਣੇ ਵਿੱਚ ਹੀ ਝਗੜਦੇ ਹਨ, ਪਰ ਆਪਣੀਆਂ ਦੋਨਾਂ ਅੱਖਾਂ ਨਾਲ ਉਹ ਕੀ ਵੇਖਦੇ ਸਕਦੇ ਹਨ?

ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥੩॥
ਜਿਨ੍ਹਾਂ ਦੇ ਦਿਲ ਵਿੱਚ ਰੱਬੀ ਨੂਰ ਹੈ, ਉਹ ਨਾਮ ਦੇ ਕੀਰਤਨ ਦੁਆਰਾ ਜਾਗ ਉਠਦਾ ਹੈ ਤੇ ਸੱਚਾ ਗੁਰੂ ਉਸ ਦੇ ਬਖੇੜੇ ਨਵਿਰਤ ਕਰ ਦਿੰਦਾ ਹੈ।

ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅਪਾਰਾ ॥
ਹੇ ਦੇਵਦਿਆਂ ਦੇ ਇਨਸਾਨਾਂ ਦੇ ਸੁਆਮੀ! ਅਨੰਤ ਅਤੇ ਅਜਨਮੇ, ਤੈਂਡਾ ਸੱਚਾ ਮੰਦਰ ਲਾਸਾਨੀ ਹੈ।

ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥੪॥੨॥
ਹੇ ਸੰਸਾਰ ਦੀ ਜਿੰਦ-ਜਾਨ (ਵਾਹਿਗੁਰੂ)! ਨਾਨਕ ਨੂੰ ਚੈਨ ਪਰਦਾਨ ਕਰ ਅਤੇ ਆਪਣੀ ਦਇਆ ਦ੍ਰਿਸ਼ਟੀ ਦੁਆਰਾ ਉਸ ਦਾ ਪਾਰ ਉਤਾਰਾ ਕਰ।