ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥
ਨਾਨਕ, ਚਿੱਤ ਦੇ ਰਾਹੀਂ ਚਿੱਤ ਦੀ ਨਿਸ਼ਾ ਹੋ ਜਾਂਦੀ ਹੈ, ਅੰਤ ਤਾਂ ਨਾਂ ਹੀ ਕੁਛ ਮਰਦਾ ਹੈ, ਨਾਂ ਹੀ ਜਾਂਦਾ ਹੈ। ਪਉੜੀ ॥ ਪਉੜੀ। ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥ ਮਨੁੱਖੀ ਦੇਹ ਬੇਅੰਤ ਸੁਆਮੀ ਦਾ ਕਿਲਾ ਹੈ ਅਤੇ ਪ੍ਰਾਲਭਧ ਰਾਹੀਂ ਪਾਇਆ ਜਾਂਦਾ ਹੈ। ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥ ਵਾਹਿਗੁਰੂ ਖੁਦ ਦੇਹ ਵਿੱਚ ਨਿਵਾਸ ਕਰ ਰਿਹਾ ਹੈ ਅਤੇ ਉਹ ਖੁਦ ਹੀ ਨਿਆਮਤਾਂ ਮਾਨਣ ਵਾਲਾ ਹੈ। ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥ ਸਾਹਿਬ ਖੁਦ ਅਲੱਗ ਅਤੇ ਨਿਰਲੇਪ ਰਹਿੰਦਾ ਹੈ। ਅਟੰਕ ਹੋਣ ਦੇ ਬਾਵਜੂਦ ਉਹ ਜੁੜਿਆ ਹੋਇਆ ਹੈ। ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥ ਜਿਹੜਾ ਉਸ ਨੂੰ ਚੰਗਾ ਲੱਗਦਾ ਹੈ, ਉਹੀ ਕੁਝ ਉਹ ਕਰਦਾ ਹੈ। ਜੋ ਕੁਝ ਵਾਹਿਗੁਰੂ ਕਰਦਾ ਹੈ, ਉਹੀ ਹੀ ਹੁੰਦਾ ਹੈ। ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥ ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਨ ਦੁਆਰਾ, ਸਾਹਿਬ ਨਾਲੋਂ ਵਿਛੋੜਾ ਮਿੱਟ ਜਾਂਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥ ਉਹ ਸੱਚਾ ਸੁਆਮੀ ਗੁਰਾਂ ਦੇ ਉਪਦੇਸ਼ ਦੁਆਰਾ ਆਪਣੀ ਸਿਫ਼ਤ ਸ਼ਲਾਘਾ ਕਰਵਾਉਂਦਾ ਹੈ। ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥ ਵਾਹਿਗੁਰੂ ਦਾ ਨਾਮ ਉਸ ਦੀ ਉਸਤਤੀ ਤੇ ਮਹਿਮਾ ਹੈ। ਕੋਈ ਵਿਰਲਾ ਜਣਾ ਹੀ, ਗੁਰਾਂ ਦੇ ਰਾਹੀਂ ਇਸ ਨੂੰ ਸਮਝਦਾ ਹੈ। ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥ ਮੁਬਾਰਕ! ਮੁਬਾਰਕ! ਹੈ ਗੁਰਾਂ ਦੀ ਸੱਚੀ ਬਾਣੀ, ਜਿਸ ਦੁਆਰਾ ਇਨਸਾਨ ਸੱਚੇ ਮਾਲਕ ਨੂੰ ਮਿਲ ਪੈਂਦਾ ਹੈ। ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥ ਨਾਨਕ, ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਸੁਆਮੀ ਪ੍ਰਾਪਤ ਹੁੰਦਾ। ਮਾਲਕ ਦੀ ਮਿਹਰ ਦੁਆਰਾ ਉਸ ਦੀ ਕੀਰਤੀ ਪਾਈ ਜਾਂਦੀ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥ ਗੁਰਾਂ ਦੇ ਉਪਦੇਸ਼ ਰਾਹੀਂ ਸੁਆਮੀ ਦਾ ਜੱਸ ਕਰਦੀ ਹੋਈ ਜੀਭਾ ਸਸ਼ੋਭਤ ਹੋ ਜਾਂਦੀ ਹੈ। ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥ ਪੂਰਨ ਗੁਰਬਾਣੀ ਰਾਹੀਂ, ਸੁਆਮੀ ਆ ਕੇ ਬੰਦੇ ਨੂੰ ਮਿਲ ਪੈਂਦਾ ਹੈ। ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥ ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਆਪਣੇ ਮੂੰਹ ਨਾਲ ਸੁਆਮੀ ਦਾ ਜੱਸ ਉਚਾਰਨ ਕਰਦੇ ਹਨ। ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਹ੍ਹ ਕਉ ਪਰਜਾ ਪੂਜਣ ਆਈ ॥ ਸੁੰਦਰ ਹਨ ਉਹ ਪੁਰਸ਼ ਜੋ ਸੁਆਮੀ ਮਾਲਕ ਨੂੰ ਸਿਮਰਦੇ ਹਨ, ਲੋਕੀਂ ਉਨ੍ਹਾਂ ਦੀ ਪੂਜਾ ਕਰਨ ਲਈ ਆਉਂਦੇ ਹਨ। ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥ ਚੰਗੇ ਅਮਲਾਂ ਦੁਆਰਾ ਸਾਈਂ ਦੀ ਸਿਫ਼ਤ ਸਲਾਹ ਪਾਈ ਜਾਂਦੀ ਹੈ ਅਤੇ ਬੰਦਾ ਚੰਗੇ ਸਾਈਂ ਦੇ ਬੂਹੇ ਤੇ ਇੱਜ਼ਤ-ਆਬਰੂ ਪਾਉਂਦਾ ਹੈ। ਪਉੜੀ ॥ ਪਉੜੀ। ਬਜਰ ਕਪਾਟ ਕਾਇਆ ਗੜ੍ਹ੍ਹ ਭੀਤਰਿ ਕੂੜੁ ਕੁਸਤੁ ਅਭਿਮਾਨੀ ॥ ਦੇਹ ਅਤੇ ਕੋਟ ਅੰਦਰ ਝੂਠ, ਫਰੇਬ ਅਤੇ ਹੰਕਾਰ ਦੇ ਮਹਾਨ ਸਖਤ ਦਰਵਾਜੇ ਹਨ। ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥ ਸੰਸੇ ਤੇ ਸੰਦੇਹ ਦੇ ਗੁੰਮਰਾਹ ਕੀਤੇ ਹੋਏ ਅੰਨ੍ਹੇ ਅਤੇ ਬੇਸਮਝ ਅਧਰਮੀ ਉਨ੍ਹਾਂ ਨੂੰ ਵੇਖਦੇ ਨਹੀਂ। ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥ ਉਹ ਕਿਸੇ ਭੀ ਉਪਰਾਲੇ ਨਾਲ ਲੱਭੇ ਨਹੀਂ ਜਾ ਸਕਦੇ। ਭੇਖਧਾਰੀ ਮਜ਼ਹਬੀ ਭੇਸ ਧਾਰ ਕੇ ਹਾਰ ਹੁੱਟ ਗਏ ਹਨ। ਗੁਰ ਸਬਦੀ ਖੋਲਾਈਅਨ੍ਹ੍ਹਿ ਹਰਿ ਨਾਮੁ ਜਪਾਨੀ ॥ ਗੁਰਾਂ ਦੇ ਉਪਦੇਸ਼ ਦੁਆਰਾ ਦਰਵਾਜੇ ਖੁੱਲ੍ਹ ਜਾਂਦੇ ਹਨ ਅਤੇ ਪ੍ਰਾਣੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ। ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥ ਪੂਜਯ ਪ੍ਰਭੂ ਅੰਮ੍ਰਿਤ ਬਿਰਛ ਹੈ, ਜੋ ਇਸ ਰੱਬੀ ਸੁਧਾਰਸ ਨੂੰ ਪਾਨ ਕਰਦੇ ਹਨ, ਉਹ ਰੱਜੇ ਰਹਿੰਦੇ ਹਨ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥ ਸੁਆਮੀ ਦੀ ਸਿਫ਼ਤ ਦਾ ਉਚਾਰਨ ਕਰਨ ਦੁਆਰਾ ਜੀਵਨ-ਰਾਤ੍ਰੀ ਸੁੱਖ ਆਰਾਮ ਅੰਦਰ ਬੀਤਦੀ ਹੈ। ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥ ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ, ਬੰਦਾ ਹਮੇਸ਼ਾ, ਖੁਸ਼ੀ ਅੰਦਰ ਵਿਚਰਦਾ ਹੈ, ਹੇ ਮੈਂਡੀ ਮਾਤਾ! ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥ ਪ੍ਰਭੂ ਦਾ ਜੱਸ ਉਚਾਰਨ ਕਰਨ ਦੁਆਰਾ ਇਨਸਾਨ ਦਾ ਪ੍ਰਭੂ ਨਾਲ ਪਿਆਰ ਪੈ ਜਾਂਦਾ ਹੈ। ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥ ਨੇਕ ਅਮਲਾਂ ਰਾਹੀਂ ਬੰਦਾ ਵਾਹਿਗੁਰੂ, ਵਾਹਿਗੁਰੂ ਆਖਦਾ ਹੈ ਤੇ ਹੋਰਨਾਂ ਪਾਸੋਂ ਅਖਵਾਉਂਦਾ ਹੈ। ਵਾਹੁ ਵਾਹੁ ਕਰਤਿਆ ਸੋਭਾ ਪਾਇ ॥ ਵਾਹਿਗੁਰੂ, ਵਾਹਿਗੁਰੂ ਦਾ ਉਚਾਰਨ ਕਰਨ ਦੁਆਰਾ ਇਨਸਾਨ ਇੱਜ਼ਤ ਆਬਰੂ ਪਾਉਂਦਾ ਹੈ। ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥ ਨਾਨਕ, ਪ੍ਰਭੂ ਦੀ ਪ੍ਰਸੰਸਾ ਕਰਨ ਦੁਆਰਾ, ਆਦਮੀ ਪ੍ਰਭੂ ਦੀ ਸੱਚੀ ਰਜ਼ਾ ਅਨੁਸਾਰ ਕਰਮ ਕਮਾਉਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥ ਵਾਹਿਗੁਰੂ, ਵਾਹਿਗੁਰੂ ਸੱਚੇ ਸ਼ਬਦ ਹਨ, ਜਿਹੜੇ ਕਿ ਗੁਰੂ-ਸਮਰਪਨਾਂ (ਗੁਰਮੁੱਖਾਂ, ਗੁਰੂ-ਅਨੁਸਾਰੀਆਂ) ਨੇ ਢੂੰਡ ਕੇ ਲੱਭੇ ਹਨ। ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥ ਵਾਹਿਗੁਰੂ, ਵਾਹਿਗੁਰੂ ਦਾ ਲਫਜ ਉਚਾਰਨ ਉਹ ਕਰਦੇ ਹਨ ਅਤੇ ਸੁਆਮੀ ਵਾਹਿਗੁਰੂ ਨੂੰ ਆਪਣੇ ਦਿਲ ਸੰਗ ਲਾਉਂਦੇ ਹਨ (ਸਿਮਰਦੇ ਹਨ)। ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥ ਸਾਹਿਬ ਦਾ ਜੱਸ ਗਾਇਨ ਕਰ ਕੇ ਪਵਿੱਤਰ ਪੁਰਸ਼, ਆਪਣੀ ਖੋਜ ਰਾਹੀਂ ਸੁਖੈਨ ਹੀ ਵਾਹਿਗੁਰੂ ਨੂੰ ਪਾ ਲੈਂਦੇ ਹਨ। ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥੨॥ ਪਰਮ ਚੰਗੇ ਕਰਮਾਂ ਵਾਲੇ ਹਨ ਉਹ, ਹੇ ਨਾਨਕ! ਜੋ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਨੂੰ ਸਿਮਰਦੇ ਹਨ। ਪਉੜੀ ॥ ਪਉੜੀ। ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥ ਹੇ ਮੇਰੀ ਪਰਮ ਲਾਲਚੀ ਆਤਮਾ! ਤੂੰ ਸਦੀਵ ਹੀ ਲਾਲਚ ਅੰਦਰ ਗਲਤਾਨ ਰਹਿੰਦੀ ਹੈਂ। ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥ ਠੱਗਣੀ ਮਾਇਆ ਦੀ ਤ੍ਰਿਸ਼ਨਾ ਅੰਦਰ ਤੂੰ ਦਸੀਂ ਪਾਸੀਂ ਭਟਕਦਾ ਫਿਰਦਾ ਹੈ। ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥ ਏਦੂੰ ਮਗਰੋਂ (ਪ੍ਰਲੋਕ ਵਿੱਚ) ਨਾਮ ਅਤੇ ਜਾਤੀ ਨਾਲ ਨਹੀਂ ਜਾਣੇ ਜਾਈਦਾ। ਆਪ-ਹੁਦਰੇ ਮਨੁੱਖ ਨੂੰ ਦੁੱਖ ਖਾ ਜਾਂਦਾ ਹੈ। ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥ ਤੇਰੀ ਜੀਭ ਵਾਹਿਗੁਰੂ ਦੇ ਅੰਮ੍ਰਿਤ ਨੂੰ ਪਾਨ ਨਹੀਂ ਕਰਦੀ ਅਤੇ ਕੌੜੇ ਬਚਨ ਬੋਲਦੀ ਹੈ। ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥ ਜੋ ਗੁਰਾਂ ਦੇ ਰਾਹੀਂ, ਸੁਧਾਰਸ ਨੂੰ ਛੱਕਦੇ ਹਨ, ਉਹ ਪੁਰਸ਼ ਰੱਜੇ ਰਹਿੰਦੇ ਹਨ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥ ਆਫਰੀਨ! ਆਫਰੀਨ! ਉਸ ਨੂੰ ਕਹੁ, ਜੋ ਸੱਚਾ, ਡੂੰਘਾ ਅਤੇ ਅਥਾਹ ਹੈ। ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥ ਸ਼ਾਬਾਸ਼! ਸ਼ਾਬਾਸ਼! ਉਸ ਨੂੰ ਕਹੁ, ਜੋ ਨੇਕੀ, ਅਕਲ ਅਤੇ ਧੀਰਜ ਦੇਣ ਵਾਲਾ ਹੈ। copyright GurbaniShare.com all right reserved. Email |