ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥
ਨਾਨਕ, ਗੁਰਾਂ ਦੇ ਰਾਹੀਂ, ਰਾਤ ਦਿਨ ਨਾਮ ਦਾ ਆਰਾਧਨ ਕਰਨ ਦੁਆਰਾ ਸੁਆਮੀ ਵਾਹਿਗੁਰੂ ਪਾਇਆ ਜਾਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ ॥ ਸੱਚੇ ਗੁਰਾਂ ਦੀ ਘਾਲ ਕਮਾਉਣ ਦੇ ਬਾਝੋਂ ਠੰਢ-ਚੈਨ ਪ੍ਰਾਪਤ ਨਹੀਂ ਹੁੰਦੀ ਅਤੇ ਹੋਰਸ ਦੀ ਪ੍ਰੀਤ ਦੂਰ ਨਹੀਂ ਹੁੰਦੀ। ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ ॥ ਜਿੰਨੀ ਬਥੇਰੀ ਆਦਮੀ ਚਾਹਨਾ ਪਿਆ ਕਰੇ ਪ੍ਰਭੂ ਦੀ ਰਹਿਮਤ ਦੇ ਬਗੈਰ, ਸੱਚੇ ਗੁਰੂ ਜੀ ਨਹੀਂ ਲੱਭਦੇ। ਜਿਨ੍ਹ੍ਹਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ ॥ ਜਿਨ੍ਹਾਂ ਦੇ ਅੰਦਰ ਲਾਲਚ ਅਤੇ ਪਾਪ ਹਨ, ਉਨ੍ਹਾਂ ਨੂੰ ਦਵੈਤ-ਭਾਵ ਤਬਾਹ ਕਰ ਦਿੰਦਾ ਹੈ। ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥ ਉਨ੍ਹਾਂ ਦੇ ਜੰਮਣੇ ਅਤੇ ਮਰਨੇ ਮੁੱਕਦੇ ਨਹੀਂ ਅਤੇ ਹੰਕਾਰ ਅੰਦਰ (ਕਾਰਨ) ਉਹ ਕਸ਼ਟ ਉਠਾਉਂਦੇ ਹਨ। ਜਿਨ੍ਹ੍ਹਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ ॥ ਜਿਨ੍ਹਾਂ ਨੇ ਸੱਚੇ ਗੁਰਾਂ ਨਾਲ ਆਪਣਾ ਮਨ ਜੋੜਿਆ ਹੈ, ਉਨ੍ਹਾਂ ਵਿਚੋਂ ਕੋਈ ਵੀ ਨਿਰਾਸ ਜਾਂ ਖਾਲੀ ਹੱਥੀਂ ਨਹੀਂ ਹੁੰਦਾ। ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥ ਮੌਤ ਦਾ ਦੂਤ ਉਨ੍ਹਾਂ ਨੂੰ ਨਹੀਂ ਬੁਲਾਉਂਦਾ ਅਤੇ ਨਾਂ ਹੀ ਉਹ ਤਕਲੀਫ ਉਠਾਉਂਦੇ ਹਨ। ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੨॥ ਨਾਨਕ, ਗੁਰੂ-ਸਮਪਰਨ ਪਾਰ ਉਤੱਰ ਜਾਂਦੇ ਹਨ ਅਤੇ ਉਹ ਸੱਚੇ ਸਾਹਿਬ ਵਿੱਚ ਲੀਨ ਥੀ ਵੰਞਦੇ ਹਨ। ਪਉੜੀ ॥ ਪਉੜੀ। ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥ ਕੇਵਲ ਓਹੀ ਜੱਸ ਕਰਨ ਵਾਲਾ ਕਿਹਾ ਜਾਂਦਾ ਹੈ, ਜੋ ਆਪਣੇ ਸਿਰ ਦੇ ਸਾਈਂ ਨਾਲ ਪ੍ਰੇਮ ਕਰਦਾ ਹੈ। ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥ ਸਾਹਿਬ ਦੇ ਬੂਹੇ ਤੇ ਖਲੋਤਾ ਹੋਇਆ ਉਹ ਸਾਹਿਬ ਦੀ ਘਾਲ ਕਮਾਉਂਦਾ ਹੈ ਅਤੇ ਗੁਰਬਾਣੀ ਦਾ ਧਿਆਨ ਧਾਰਦਾ ਹੈ। ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥ ਢਾਢੀ ਸੁਆਮੀ ਦੇ ਦਰਬਾਰ ਤੇ ਮੰਦਰ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹੈ। ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥ ਬੁਲੰਦ ਹੈ ਮਰਤਬਾ ਢਾਢੀ ਦਾ, ਕਿਉਂਕਿ ਉਸ ਦੀ ਪ੍ਰੀਤ ਵਾਹਿਗੁਰੂ ਦੇ ਨਾਮ ਨਾਲ ਹੈ। ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥ ਵਾਹਿਗੁਰੂ ਦੀ ਬੰਦਗੀ ਹੀ ਉਸ ਦੇ ਕੀਰਤਨੀਏ ਦੀ ਉਪਾਸ਼ਨਾ ਅਤੇ ਟਹਿਲ ਸੇਵਾ ਹੈ। ਸਾਈਂ ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ ॥ ਨੀਵੀਂ ਹੈ ਜਾਤੀ ਗੁਆਲਣ ਦੀ, ਪ੍ਰੰਤੂ ਜਦ ਉਹ ਗੁਰਾਂ ਦੀ ਬਾਣੀ ਦਾ ਧਿਆਨ ਧਾਰਦੀ ਹੈ, ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ ॥ ਤੇ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ, ਉਹ ਆਪਣੇ ਪਤੀ ਨੂੰ ਪਾ ਲੈਂਦੀ ਹੈ। ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ ॥ ਜੋ ਸੱਚੇ ਗੁਰਾਂ ਨੂੰ ਮਿਲ ਪੈਦੀ ਹੈ, ਉਹ ਪ੍ਰਭੂ ਦੇ ਡਰ ਅੰਦਰ ਵੱਸਦੀ ਹੈ ਅਤੇ ਉਹੀ ਉਚੇ ਘਰਾਣੇ ਦੀ ਇਸਤਰੀ ਹੈ। ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥ ਕੇਵਲ ਉਹੀ ਆਪਣੇ ਭਰਤੇ ਦੇ ਫੁਰਮਾਨ ਨੂੰ ਅਨੁਭਵ ਕਰਦੀ ਹੈ, ਜਿਸ ਉਤੇ ਸਿਰਜਣਹਾਰ ਆਪਣੀ ਮਿਹਰ ਧਾਰਦਾ ਹੈ। ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ ॥ ਜੋ ਬੇ-ਸ਼ਊਰੀ (ਬੇਕਲ) ਅਤੇ ਮੰਦੇ-ਸੁਭਾਵ ਵਾਲੀ ਹੈ, ਉਸ ਨੂੰ ਉਸ ਦਾ ਕੰਤ ਛੱਡ ਅਤੇ ਤਿਆਗ ਦਿੰਦਾ ਹੈ। ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ ॥ ਪ੍ਰਭੂ ਦਾ ਡਰ ਧਾਰਨ ਕਰਨ ਵਾਲਾ ਮੈਲ ਧੋਤੀ ਜਾਂਦੀ ਹੈ ਅਤੇ ਪਵਿੱਤਰ, ਥੀ ਵੰਞਦੀ ਹੈ ਦੇਹ। ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ ॥ ਗੁਣਾਂ ਦੇ ਸਮੁੰਦਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਆਤਮਾ ਨੂਰੋ ਨੂਰ ਹੋ ਜਾਂਦੀ ਹੈ ਅਤੇ ਬੁੱਧੀ ਸ੍ਰੇਸ਼ਟ। ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ ॥ ਜੋ ਸੁਆਮੀ ਦੇ ਡਰ ਅੰਦਰ ਬੈਠਦਾ ਹੈ, ਡਰ ਅੰਦਰ ਵਸਦਾ ਹੈ, ਅਤੇ ਡਰ ਅੰਦਰ ਹੀ ਆਪਣਾ ਕਾਰ ਵਿਹਾਰ ਕਰਦਾ ਹੈ, ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ ॥ ਉਹ ਏਥੇ ਆਰਾਮ ਤੇ ਕੀਰਤੀ ਅਤੇ ਪ੍ਰਭੂ ਦੇ ਦਰਬਾਰ ਅੰਦਰ ਮੁਕਤੀ ਦਾ ਦਰਵਾਜਾ ਪਾ ਲੈਂਦਾ ਹੈ। ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ ॥ ਪ੍ਰਭੂ ਦੇ ਡਰ ਤੋਂ (ਦੁਆਰਾ) ਨਿਡਰ ਪ੍ਰਭੂ ਪਾਇਆ ਜਾਂਦਾ ਹੈ ਅਤੇ ਪ੍ਰਾਣੀ ਦਾ ਨੂਰ, ਅਨੰਤ ਨੂਰ ਅੰਦਰ ਲੀਨ ਹੋ ਜਾਂਦਾ ਹੈ। ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ ॥੧॥ ਨਾਨਕ, ਕੇਵਲ ਓਹੀ ਪਤਨੀ ਨੇਕ ਹੈ, ਜੋ ਆਪਣੇ ਪਤੀ ਨੂੰ ਭਾਉਂਦੀ ਹੈ ਅਤੇ ਜਿਸ ਨੂੰ ਸਿਰਜਣਹਾਰ ਆਪ ਸਖਸ਼ ਲੈਂਦਾ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ ॥ ਸਦੀਵ ਤੇ ਹਮੇਸ਼ਾਂ ਹੀ ਪ੍ਰਭੂ ਦੀ ਪ੍ਰਸੰਸਾ ਕਰ ਅਤੇ ਸੱਚੇ ਮਾਲਕ ਉਤੋਂ ਘੋਲੀ ਵੰਞ। ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ ॥੨॥ ਨਾਨਕ, ਸੜ ਵੰਞੇ ਉਹ ਜੀਭ ਜਿਹੜੀ ਇਕ ਸੁਆਮੀ ਨੂੰ ਤਿਆਗ ਕੇ ਹੋਰਸ ਨਾਲ ਜੁੜਦੀ ਹੈ। ਪਉੜੀ ॥ ਪਉੜੀ। ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ ॥ ਜ਼ੱਰਾ ਭਰ ਆਪਣੀ ਸ਼ਕਤੀ ਦੇ ਕੇ ਪ੍ਰਭੂ ਨੇ ਆਪਣੇ ਅਵਤਾਰ ਪੈਦਾ ਕੀਤੇ ਪਰ ਉਹ ਹੋਰਸ ਦੀ ਪ੍ਰੀਤ ਅੰਦਰ ਪ੍ਰਵਿਰਤ ਹੋ ਗਏ। ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ ॥ ਪਾਤਿਸ਼ਾਹਾਂ ਦੀ ਤਰ੍ਹਾਂ ਉਹ ਹਕੂਮਤ ਕਰਦੇ ਸਨ ਅਤੇ ਖੁਸ਼ੀ ਤੇ ਗਮੀ ਦੀ ਖਾਤਿਰ ਲੜਦੇ ਸਨ। ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹ੍ਹੀ ਨ ਲਹੀਆ ॥ ਜੋ ਮੌਤ ਦੇ ਦੇਵਤੇ (ਸ਼ਿਵ) ਅਤੇ ਉਤਪਤੀ ਦੇ ਦੇਵਤੇ (ਬ੍ਰਹਮਾ) ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਵਾਹਿਗੁਰੂ ਦੇ ਓੜਕ ਦਾ ਪਤਾ ਨਹੀਂ ਲੱਗਦਾ। ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ ॥ ਡਰ-ਰਹਿਤ ਅਤੇ ਸਰੂਪ-ਰਹਿਤ ਸੁਆਮੀ ਅਦ੍ਰਿਸ਼ਟ ਹੈ ਅਤੇ ਗੁਰਾਂ ਦੇ ਰਾਹੀਂ ਜਾਹਰ ਹੁੰਦਾ ਹੈ। ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ ॥੧੯॥ ਓਥੇ ਮਾਲਕ ਦੇ ਮੰਦਰ ਅੰਦਰ, ਇਨਸਾਨ ਨੂੰ ਕੋਈ ਗਮੀ ਦੇ ਵਿਛੋੜਾ ਨਹੀਂ ਵਾਪਰਦਾ। ਉਸ ਦਾ ਆਰਾਧਨ ਕਰਨ ਦੁਆਰਾ ਉਹ ਇਸ ਜਹਾਨ ਵਿੱਚ ਅਮਰ ਹੋ ਜਾਂਦਾ ਹੈ। ਸਲੋਕੁ ਮਃ ੩ ॥ ਸਲੋਕ ਤੀਜੀ ਪਾਤਿਸ਼ਾਹੀ। ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥ ਇਹ ਸਮੂਹ, ਜਿੰਨਾ ਕੁ ਸੰਸਾਰ ਹੈ, ਆਉਣ ਤੇ ਜਾਣਾ ਦੇ ਅਧੀਨ ਹੈ। ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ ॥ ਜੋ ਇਸ ਹਿਸਾਬ ਕਿਤਾਬ ਨੂੰ ਸਮਝਦਾ ਜਾਂ ਲਿਖਦਾ ਹੈ, ਉਹ ਕਬੂਲ ਪੈ ਜਾਂਦਾ ਹੈ। ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥੧॥ ਨਾਨਕ ਜੇਕਰ ਕੋਈ ਜਣਾ ਆਪਣੇ ਆਪ ਉਤੇ ਮਾਣ, ਹੰਕਾਰ ਕਰਦਾ ਹੈ, ਉਹ ਬੇਵਕੂਫ ਤੇ ਬੁੱਧੂ ਹੈ। ਮਃ ੩ ॥ ਤੀਜੀ ਪਾਤਿਸ਼ਾਹੀ। ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥ ਮਨ ਹਾਥੀ ਹੈ, ਗੁਰੂ ਜੀ ਮਹਾਵਤ ਅਤੇ ਬ੍ਰਹਿਮ-ਬੋਧ ਅੰਕਸ, ਜਿਥੇ ਕਿਤੇ ਭੀ ਗੁਰੂ ਜੀ ਲੈ ਜਾਂਦੇ ਹਨ, ਉਥੇ ਹੀ ਮਨ ਜਾਂਦਾ ਹੈ। ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥੨॥ ਨਾਨਕ, ਅੰਕੁਸ਼ ਦੇ ਬਗੈਰ ਹਾਥੀ, ਮੁੜ ਮੁੜ ਕੇ, ਉਜਾੜ ਬੀਆਬਾਨ ਅੰਦਰ ਭਟਕਦਾ ਹੈ। ਪਉੜੀ ॥ ਪਉੜੀ। ਤਿਸੁ ਆਗੈ ਅਰਦਾਸਿ ਜਿਨਿ ਉਪਾਇਆ ॥ ਮੇਰੀ ਪ੍ਰਾਰਥਨਾ ਉਸ ਮੂਹਰੇ ਹੈ, ਜਿਸ ਨੇ ਮੈਨੂੰ ਪੈਦਾ ਕੀਤਾ ਹੈ। copyright GurbaniShare.com all right reserved. Email |